ਰੈਬਿਟ-ਪਰੂਫ਼ ਫੈਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੈਬਿਟ-ਪਰੂਫ਼ ਫੈਂਸ 2002 ਦੀ ਇੱਕ ਆਸਟਰੇਲੀਆਈ ਡਰਾਮਾ ਫਿਲਮ ਹੈ ਜਿਸਦਾ ਨਿਰਦੇਸ਼ਕ ਫਿਲਿਪ ਨੋਇਸ ਹੈ। ਇਸ ਫ਼ਿਲਮ ਦਾ ਆਧਾਰ ਦੌਰੀਸ ਪਿਲਕਿੰਗਟਨ ਗਾਰੀਮਾਰਾ ਦੀ ਕਿਤਾਬ ਫ਼ੌਲੋ ਦ ਰੈਬਿਟ-ਪਰੂਫ਼ ਫੈਂਸ ਹੈ। ਇਹ ਮੋਟੇ ਤੌਰ ਉੱਤੇ ਲੇਖਕ ਦੀ ਮਾਂ ਮੌਲੀ ਅਤੇ ਦੋ ਹੋਰ ਅੱਧ-ਜਾਤ ਕੁੜੀਆਂ ਦੀ ਸੱਚੀ ਕਹਾਣੀ ਉੱਤੇ ਅਧਾਰਿਤ ਹੈ ਜੋ ਮੂਰ ਨਦੀ ਬਸਤੀ, ਪਰਥ ਦੇ ਉੱਤਰ ਤੋਂ ਆਪਣੇ ਮੂਲ ਪਰਿਵਾਰ ਕੋਲ ਵਾਪਸ ਜਾਣ ਲਈ ਭੱਜ ਜਾਂਦੀਆਂ ਹਨ। ਤਿੰਨਾਂ ਵਿੱਚੋਂ ਦੋ ਕੁੜੀਆਂ ਨੌ ਹਫ਼ਤੇ ਬਾਅਦ 1,500 miles (2,400 km) ਦਾ ਰਾਹ ਤੈਅ ਕਰਕੇ ਵਾਪਸ ਆਪਣੇ ਪਰਿਵਾਰ ਕੋਲ ਜਿਗਾਲੋਂਗ ਪਹੁੰਚ ਜਾਂਦੀਆਂ ਹਨ। ਇਸ ਦੌਰਾਨ ਇੱਕ ਟ੍ਰੈਕਰ ਅਤੇ ਗੋਰੇ ਕਾਨੂੰਨ ਅਧਿਕਾਰੀ ਇਹਨਾਂ ਦਾ ਪਿੱਛਾ ਕਰ ਰਹੇ ਸੀ।[1]

References[ਸੋਧੋ]

  1. "Rabbit-Proof Fence Title Details". National Film and Sound Archive. Retrieved 28 July 2007.