ਰੋਜ਼ਾਨਾ ਹਿਲਾਲ ਪਾਕਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੋਜ਼ਨਾਮਾ ਹਿਲਾਲ ਪਾਕਿਸਤਾਨ ( Sindhi ) ਪਾਕਿਸਤਾਨ ਵਿੱਚ ਸਿੰਧੀ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ।

ਇਤਿਹਾਸ[ਸੋਧੋ]

ਰੋਜ਼ਨਾਮਾ ਹਿਲਾਲ ਪਾਕਿਸਤਾਨ ਕਰਾਚੀ ਵਿੱਚ ਪ੍ਰਕਾਸ਼ਤ ਹੋਣ ਵਾਲਾ ਇੱਕ ਸਿੰਧੀ ਅਖ਼ਬਾਰ ਹੈ। ਇਹ ਸਿੰਧੀ ਭਾਸ਼ਾ, ਜੋ ਪਾਕਿਸਤਾਨ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ਬਾਨ ਹੈ, ਅਤੇ ਸਿੰਧ ਪ੍ਰਾਂਤ ਦੀ ਸਰਕਾਰੀ ਭਾਸ਼ਾ ਹੈ ਵਿੱਚ ਪ੍ਰਕਾਸ਼ਤ ਹੁੰਦਾ ਹੈ। ਰੋਜ਼ਨਾਮਾ ਹਿਲਾਲ ਪਾਕਿਸਤਾਨ 1946 ਵਿੱਚ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਜਿਸ ਨਾਲ ਇਹ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਚਲਦਾ ਅਖਬਾਰ ਬਣ ਗਿਆ।

ਅਖਬਾਰ ਕਰਾਚੀ ਵਿੱਚ ਸਿੰਧੀ ਭਾਸ਼ਾ ਵਿਚ ਪ੍ਰਕਾਸ਼ਤ ਹੋਣ ਵਾਲੇ 11 ਅਖ਼ਬਾਰਾਂ ਵਿਚੋਂ ਇਕ ਹੈ। ਇਹ ਏਪੀਐਨਐਸ, ਐਸੋਸੀਏਟਿਡ ਪ੍ਰੈਸ ਨਿਊਜ਼ ਸਰਵਿਸ ਦਾ ਮੈਂਬਰ ਹੈ, ਜੋ ਖ਼ਬਰਾਂ, ਵਿਸ਼ੇਸ਼ਤਾ ਲੋਖਾਂ, ਇੰਟਰਵਿਊਜ਼ ਅਤੇ ਕਾਲਮ ਸਮੱਗਰੀ ਦਾ ਇੱਕ ਸਰੋਤ ਹੈ।

ਬਾਹਰੀ ਲਿੰਕ[ਸੋਧੋ]