ਰੋਜ਼ੈਟਾ ਪੱਥਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੋਜ਼ੈਟਾ ਪੱਥਰ
Rosetta Stone
Rosetta Stone.JPG
ਸਮੱਗਰੀ ਗਰੈਨੋਡਾਇਓਰਾਈਟ
ਅਕਾਰ 114.4 × 72.3 × 27.93 ਸੈ.ਮੀ.
ਲਿਖਤ ਪੁਰਾਣੇ ਮਿਸਰੀ ਗੂੜ੍ਹ-ਅੱਖਰ, ਡੀਮੋਟੀ ਅਤੇ ਯੂਨਾਨੀ ਲਿੱਪੀ
ਬਣਿਆ 196 ਈਪੂ
ਮਿਲਿਆ 1799
ਅਜੋਕਾ ਟਿਕਾਣਾ ਬਰਤਾਨਵੀ ਅਜਾਇਬਘਰ

ਰੋਜ਼ੈਟਾ ਪੱਥਰ ਗਰੈਨੋਡਾਇਓਰਾਈਟ ਦਾ ਇੱਕ ਪੱਥਰ ਹੈ ਜਿਸ ਵਿੱਚ ਪੰਜਵੇਂ ਟੋਲੈਮੀ ਰਾਜੇ ਦੀ ਤਰਫ਼ੋਂ 196 ਈਪੂ ਵਿੱਚ ਮੈਂਫ਼ਿਸ ਵਿਖੇ ਜਾਰੀ ਕੀਤਾ ਫ਼ਰਮਾਨ ਉਕਰਿਆ ਹੋਇਆ ਹੈ। ਇਹ ਫ਼ਰਮਾਨ ਤਿੰਨ ਲਿੱਪੀਆਂ ਵਿੱਚ ਲਿਖਿਆ ਗਿਆ ਹੈ: ਉਤਲੀ ਲਿਖਤ ਪੁਰਾਣੇ ਮਿਸਰੀ ਗੂੜ੍ਹ-ਅੱਖਰਾਂ ਵਿੱਚ, ਵਿਚਕਾਰਲਾ ਹਿੱਸਾ ਦੀਮੋਤੀ ਲਿੱਪੀ ਅਤੇ ਸਭ ਤੋਂ ਹੇਠਲਾ ਹਿੱਸਾ ਪੁਰਾਣੀ ਯੂਨਾਨੀ ਵਿੱਚ। ਕਿਉਂਕਿ ਇਸ ਵਿੱਚ ਇੱਕੋ ਲਿਖਤ ਨੂੰ ਤਿੰਨ ਲਿੱਪੀਆਂ ਵਿੱਚ ਦਰਸਾਇਆ ਗਿਆ ਹੈ (ਭਾਵੇਂ ਕੁਝ ਨਿੱਕੇ-ਮੋਟੇ ਫ਼ਰਕ ਹਨ), ਇਸਨੇ ਮਿਸਰੀ ਗੂੜ੍ਹ-ਅੱਖਰਾਂ ਦੀ ਅਜੋਕੀ ਸਮਝ ਸਕਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ।

ਬਾਹਰਲੇ ਜੋੜ[ਸੋਧੋ]

ਇਹ ਲੇਖ ਬਰਤਾਨਵੀ ਅਜਾਇਬਘਰ ਵਿੱਚ ਰੱਖੀ ਇੱਕ ਚੀਜ਼ ਬਾਬਤ ਹੈ। ਚੀਜ਼ ਦਾ ਹਵਾਲਾ BM/Big number: 24ਹੈ।, British Museum Object Database reference number: YCA62958