ਰੋਬਿਨ ਮੋਰਗਨ
ਦਿੱਖ
ਰੋਬਿਨ ਮੋਰਗਨ | |
---|---|
ਜਨਮ | ਲੇਕ ਵਰਥ, ਫਲੋਰੀਡਾ, ਸੰਯੁਕਤ ਰਾਸ਼ਟਰ | ਜਨਵਰੀ 29, 1941
ਰਾਸ਼ਟਰੀਅਤਾ | ਸੰਯੁਕਤ ਰਾਸ਼ਟਰ |
ਪੇਸ਼ਾ | ਕਵਿਤਰੀ, ਲੇਖਿਕਾ, ਰਾਜਨੀਤਕ ਸਿਧਾਂਤਕਾਰ ਅਤੇ ਕਾਰਕੁੰਨ, ਪੱਤਰਕਾਰ, ਲੈਕਚਰਾਰ, ਸੰਪਾਦਕ |
ਸਰਗਰਮੀ ਦੇ ਸਾਲ | 1940ਸੰ-ਹੁਣ |
ਲਈ ਪ੍ਰਸਿੱਧ | ਕਿਤਾਬਾਂ ਅਤੇ ਪੱਤਰਕਾਰੀ ਰਾਜਨੀਤਕ ਕਾਰਕੁੰਨ ਸਿਸਟਰਹੁੱਡ ਕਥਾਵਾਂ ਲਈ |
ਜੀਵਨ ਸਾਥੀ | ਕਨੀਥ ਪਿਚਫੋਰਡ (ਤਲਾਕ ਹੋ ਗਿਆ) |
ਬੱਚੇ | ਬਲੈਕ ਮੋਰਗਨ |
ਵੈੱਬਸਾਈਟ | RobinMorgan.us |
ਰੋਬਿਨ ਮੋਰਗਨ (ਜਨਮ 29 ਜਨਵਰੀ 1941) ਇੱਕ ਅਮਰੀਕੀ ਕਵੀਤਰੀ, ਲੇਖਿਕਾ, ਸਿਆਸੀ ਸਿਧਾਂਤਕਾਰ ਅਤੇ ਕਾਰਕੁੰਨ, ਪੱਤਰਕਾਰ, ਲੈਕਚਰਾਰ ਅਤੇ ਸਾਬਕਾ ਬਾਲ ਐਕਟਰ ਹੈ। 1960ਵੇਂ ਦਹਾਕੇ ਦੇ ਆਰੰਭ ਤੋਂ ਉਹ ਅਮਰੀਕੀ ਮਹਿਲਾ ਅੰਦੋਲਨ ਦੀ ਇਕ ਮੁੱਖ ਕ੍ਰਾਂਤੀਕਾਰੀ ਨਾਰੀਵਾਦੀ ਮੈਂਬਰ ਅਤੇ ਅੰਤਰਰਾਸ਼ਟਰੀ ਨਾਰੀਵਾਦੀ ਅੰਦੋਲਨ ਦੀ ਆਗੂ ਸੀ। ਉਸ ਦੀ 1970 'ਚ ਉਸਦੀ ਕਿਤਾਬ 'ਸਿਸਟਰਹੂਡ ਇਜ਼ ਪਾਵਰਫੁਲ' ਨੂੰ ਅਮਰੀਕਾ ਵਿੱਚ ਸਮਕਾਲੀ ਨਾਰੀਵਾਦੀ ਅੰਦੋਲਨ ਸ਼ੁਰੂ ਕਰਨ 'ਚ ਸਹਾਈ ਹੋਣ ਦਾ ਮਹੱਤਵਪੂਰਨ ਸਿਹਰਾ ਮੰਨਿਆ ਗਿਆ ਹੈ ਅਤੇ ਇਸ ਦਾ ਹਵਾਲਾ "20 ਵੀਂ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਕਿਤਾਬਾਂ ਵਿੱਚੋਂ ਇੱਕ" ਵਜੋਂ ਨਿਊਯਾਰਕ ਪਬਲਿਕ ਲਾਇਬ੍ਰੇਰੀ ਨੇ ਦਿੱਤਾ।[1] ਉਸਨੇ ਕਾਵਿਕਾਂ, ਗਲਪ, ਅਤੇ ਗੈਰ-ਕਾਲਪਨਿਕ ਦੀਆਂ 20 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਅਤੇ ਉਸਨੂੰ ਮਿਸ-ਮੈਗਜ਼ੀਨ ਦੀ ਸੰਪਾਦਕ ਵਜੋਂ ਵੀ ਜਾਣਿਆ ਜਾਂਦਾ ਹੈ।।[2]