ਰੰਗਪੁਰ, ਪੰਜਾਬ
ਦਿੱਖ
ਰੰਗਪੁਰ ਬਘੂਰ | |
---|---|
ਨਗਰ | |
ਦੇਸ਼ | ਪਾਕਿਸਤਾਨ |
Region | Punjab Province |
District | Khushab District |
ਸਮਾਂ ਖੇਤਰ | ਯੂਟੀਸੀ+5 (PST) |
ਰੰਗਪੁਰ ਬਘੂਰ ਇੱਕ ਸ਼ਹਿਰ ਹੈ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖੁਸਹਾਬ ਜ਼ਿਲ੍ਹੇ ਦੀਆਂ 51 ਯੂਨੀਅਨ ਕੌਂਸਲਾਂ (ਪ੍ਰਬੰਧਕੀ ਸਬ ਡਵੀਜ਼ਨਾਂ) ਵਿੱਚੋਂ ਇੱਕ ਹੈ। [1] ਯੂਨੀਅਨ ਪ੍ਰੀਸ਼ਦ ਨੂਰਪੁਰ ਥਾਲ ਦਾ ਹਿੱਸਾ ਹੈ। ਇਹ ਖੁਸਹਾਬ ਸ਼ਹਿਰ ਦੇ ਦੱਖਣ ਪੱਛਮ ਵੱਲ ਕਲੂਰਕੋਟ ਸੜਕ ਤੇ ਸਥਿਤ ਹੈ। ਰੰਗਪੁਰ ਬਘੂਰ ਦੇ ਲੋਕ ਰਹਿਣੀ ਬਹਿਣੀ ਪੱਖੋਂ ਬਹੁਤ ਹੀ ਸਧਾਰਨ ਹਨ। ਬਹੁਤੇ ਲੋਕ ਪੇਸ਼ੇ ਵਜੋਂ ਕਾਸ਼ਤਕਾਰ ਹਨ। 20-25 ਸਾਲ ਪਹਿਲੇ ਇਸ ਦੀ ਮਿੱਟੀ ਬਹੁਤ ਹੀ ਉਪਜਾਊ ਸੀ, ਪਰ ਬਾਅਦ ਨੂੰ ਚਸ਼ਮਾ ਲਿੰਕ ਨਹਿਰ ਦੇ ਪਾਣੀ ਦੇ ਰਿਸਾਅ ਕਰਨ ਇਸ ਖੇਤਰ ਦਾ ਪਾਣੀ ਖਰਾਬ ਹੋ ਗਿਆ ਹੈ। ਲੋਕ ਆਪਣੇ ਖੇਤਾਂ ਵਿੱਚ ਕਣਕ, ਛੋਲੇ ਆਦਿ ਉਗਾਉਂਦੇ ਹਨ ਅਤੇ ਆਪਣੇ ਬੱਚੀਆਂ ਦਾ ਢਿੱਡ ਭਰਨ ਲਈ ਸਖ਼ਤ ਮਿਹਨਤ ਕਰਦੇ ਹਨ। ਨੂਰਪੁਰ ਥਾਲ ਤਹਿਸੀਲ ਵਿੱਚ ਨੂਰਪੁਰ ਥਾਲ ਸ਼ਹਿਰ ਦੇ ਬਾਅਦ ਰੰਗਪੁਰ ਬਘੂਰ ਦੂਜਾ ਵੱਡਾ ਸ਼ਹਿਰ ਹੈ। ਇਸ ਲਈ, ਨੂਰਪੁਰ ਥਾਲ ਤਹਿਸੀਲ ਦੀ ਸਿਆਸਤ ਵਿੱਚ ਅਤੇ ਛੋਲਿਆਂ ਦੇ ਵਪਾਰ ਵਿੱਚ ਇਸ ਦੀ ਬੁਨਿਆਦੀ ਭੂਮਿਕਾ ਹੈ।