ਰੰਗ ਰੰਗ ਦੇ ਨਾਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੰਗ ਰੰਗ ਦੇ ਨਾਟਕ
ਲੇਖਕਸੋਮਪਾਲ ਹੀਰਾ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਨਾਟ-ਸੰਗ੍ਰਹਿ
ਪ੍ਰਕਾਸ਼ਨ2013
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੀਡੀਆ ਕਿਸਮਪ੍ਰਿੰਟ
ਸਫ਼ੇ72
ਆਈ.ਐਸ.ਬੀ.ਐਨ.978-93-82851-01-1


ਰੰਗ ਰੰਗ ਦੇ ਨਾਟਕ ਨਾਟ ਸੰਗ੍ਰਹਿ ਦਾ ਰਚੇਤਾ ਪੰਜਾਬੀ ਨਾਟਕ ਦੀ ਚੌਥੀ ਪੀੜ੍ਹੀ ਦਾ ਸਿਰਮੌਰ ਨਾਟਕਕਾਰ ਸੋਮਪਾਲ ਹੀਰਾ ਹੈ। ਇਸ ਨਾਟ-ਸੰਗ੍ਰਹਿ ਵਿਚ ਨਾਟਕਕਾਰ ਨੇ ਚਾਰ ਨਾਟ ਰੂਪਾਂ ਨੂੰ ਆਪਣੀ ਸਿਰਜਣਾ ਰਾਹੀਂ ਸ਼ਿੰਗਾਰਿਆ ਹੈ ਜਿਨ੍ਹਾਂ ਵਿਚੋਂ 'ਇਤਿਹਾਸ ਦੀ ਦੂਜੀ ਖਿੜਕੀ' (ਮਿੰਨੀ ਨਾਟਕ), 'ਖ਼ੁਦਕੁਸ਼ੀ ਬਨਾਮ ਸ਼ਹੀਦੀ' (ਇਕ ਕਲਾਕਾਰੀ ਨਾਟਕ), ਪਿਸ਼ਾਵਰ ਐਕਸਪ੍ਰੈਸ ਤੋਂ ਸਾਬਰਮਤੀ ਐਕਸਪ੍ਰੈਸ ਤੱਕ' (ਨੁੱਕੜ ਨਾਟਕ) ਅਤੇ 'ਜੀਵਨ, ਖ਼ੁਸ਼ੀ ਤੇ ਮਹਿਕ' (ਲਘੂ ਨਾਟਕ) ਆਦਿ ਸ਼ੁਮਾਰ ਹਨ। ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਨਾਟਕਕਾਰ ਨੇ ਇਕ ਹੀ ਪੁਸਤਕ ਵਿਚ ਕਈ ਉਪ-ਨਾਟ ਰੂਪਾਂ ਨੂੰ ਸੰਗਠਿਤ ਕਰਨ ਦਾ ਵਿਲੱਖਣ ਕਾਰਜ ਕੀਤਾ ਹੈ। ਇਸ ਪੁਸਤਕ ਦੀ ਭੂਮਿਕਾ ਪੰਜਾਬੀ ਨਾਟ-ਮੰਚ ਦੇ ਪ੍ਰਸਿੱਧ ਨਿਰਦੇਸ਼ਕ ਕੇਵਲ ਧਾਲੀਵਾਲ ਨੇ 'ਨਵਾਂ ਰੰਗ ਨਵਾਂ ਅੰਦਾਜ਼' ਸਿਰਲੇਖ ਹੇਠ ਲਿਖੀ ਹੈ ਜਿਸ ਵਿਚ ਉਹ ਲਿਖਦੇ ਹਨ ਕਿ "ਮੈਂ ਹਮੇਸ਼ਾ ਸੋਮਪਾਲ ਦੇ ਰੰਗਮੰਚੀ ਕਾਰਜ ਨੂੰ ਬਹੁਤ ਹੀ ਇੱਜ਼ਤ ਦੀਆਂ ਨਜ਼ਰਾਾਂ ਨਾਲ ਵੇਖਦਾ ਹਾਂ ਤੇ ਹਮੇਸ਼ਾਂ ਸੋਮਪਾਲ ਤੋਂ ਕਿਸੇ ਸੱਜਰੇ, ਨਰੋਏ ਤੇ ਨਵੇਂ ਰੰਗ ਦੀ ਪੇਸ਼ਕਾਰੀ ਦੀ ਉਮੀਦ ਕਰਦਾ ਹਾਂ।"[1] ਅਜਿਹੀਆਂ ਸਤਰਾਂ ਦਾ ਮਾਣ ਹਾਸਿਲ ਕਰਨਾਂ ਸੋਮਪਾਲ ਦੇ ਹਿੱਸੇ ਹੀ ਆਇਆ ਹੈ। ਸੋਮਪਾਲ ਦੀ ਇਹ ਕ੍ਰਿਤ ਪੰਜਾਬੀ ਨਾਟ-ਮੰਚ ਦੇ ਖੇਤਰ ਵਿਚ ਆਪਣਾ ਮਹੱਤਵਪੂਰਨ ਸਥਾਨ ਗ੍ਰਹਿਣ ਕਰਦੀ ਹੈ।

ਹਵਾਲੇ[ਸੋਧੋ]

  1. ਹੀਰਾ, ਸੋਮਪਾਲ (2013). ਰੰਗ ਰੰਗ ਦੇ ਨਾਟਕ. p. 72. ISBN 978-93-82851-01-1.