ਰੰਗ ਲੇਖਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੌਦੇ ਦਾ ਪੋਲਨ

ਰੰਗ ਲੇਖਨ ਰੰਗਾਂ ਦੀ ਘੋਖ ਨਾਲ ਮਿਸ਼ਰਣ ਵਿੱਚ ਮਿਲੇ ਪਦਾਰਥਾਂ ਦੀ ਪਹਿਚਾਣ ਕੀਤੀ ਜਾਂਦੀ ਹੈ। ਮਿਸ਼ਰਣ ਨੂੰ ਘੋਲ ਕਿ ਥੋੜਾ ਜਿਹਾ ਘੋਲ ਫਿਲਟਰ ਪੇਪਰ ਤੇ ਪਾਇਆ ਜਾਂਦਾ ਹੈ। ਇਸ ਘੋਲ ਵਿੱਚ ਜਿਹੜਾ ਪਦਾਰਥ ਜਲਦੀ ਘੁਲਦਾ ਹੈ ਉਹ ਅਸਾਨੀ ਨਾਲ ਅੱਗੇ ਚਲਾ ਜਾਵੇਗਾ ਅਤੇ ਰੰਗ ਦਾ ਇੱਕ ਗੋਲਾ ਜਿਹਾ ਬਣਾਏਗਾ ਜਿਸ ਨੂੰ ਰੰਗਦਾਰੀ ਕਹਿੰਦੇ ਹਨ। ਇਸ ਵਿਧੀ ਨੂੰ ਰੰਗ ਲੇਖਨ ਕਹਿੰਦੇ ਹਨ। ਇਸ ਵਿਧੀ ਨਾਲ ਵਿਗਿਆਨੀ ਰੰਗਾਂ ਦੀ ਤੁਲਨਾ ਕਰ ਕੇ ਘੋਲ ਵਿੱਚ ਮਿਲੇ ਪਦਾਰਥਾਂ ਦੀ ਪਹਿਚਾਣ ਕਰ ਸਕਦੇ ਹਨ। ਇਸ ਵਿਧੀ ਦੀ ਪਹਿਲੀ ਵਾਰ 1900 ਵਿੱਚ ਰੂਸ ਵਿਗਿਆਨੀ ਮਿਖਾਇਲ ਤਸਵੇਟ ਨੇ ਪੌਦਿਆਂ ਦੇ ਪੋਲਨ ਨੂੰ ਵੱਖ ਕਰਨ ਲਈ ਕੀਤੀ ਕਿਉਕਿ ਹਰੇਕ ਪੌਦੇ ਦੇ ਪੋਲਨ ਦਾ ਰੰਗ ਵੱਖਰਾ ਵੱਖਰਾ ਹੁੰਦਾ ਹੈ।[1]

ਵਿਧੀ[ਸੋਧੋ]

ਫਿਲਟਰ ਪੇਪਰ ਦੇ ਥੱਲੇ ਤੋਂ ਕੁਝ ਸੈਂਟੀਮੀਟਰ ਉੱਪਰ ਸਕੈਚ ਪੈਂਨ ਦੀ ਸਿਆਹੀ ਨਾਲ ਨਿਸ਼ਾਨ ਲਗਾਓ। ਇਸ ਕਾਗਜ਼ ਨੂੰ ਪਾਣੀ ਦੇ ਬਰਤਨ ਉੱਪਰ ਇਸ ਤਰ੍ਹਾਂ ਲਟਕਾਓ ਕਿ ਕਾਗਜ਼ ਤਾਂ ਪਾਣੀ ਨਾਲ ਲੱਗੇ ਪਰ ਸਿਆਹੀ ਵਾਲੇ ਧੱਬੇ ਨਹੀਂ। ਕਾਗਜ਼ ਪਾਣੀ ਨੂੰ ਚੂਸੇਗਾ ਤੇ ਜਦੋਂ ਇਹ ਸਿਆਹੀ ਦੇ ਧੱਬਿਆਂ ਤੱਕ ਪਹੁੰਚੇਗਾ ਤਾਂ ਸਿਆਹੀ ਦੇ ਰੰਗ ਘੁਲਣਗੇ ਤੇ ਉੱਪਰ ਨੂੰ ਵਧਣਗੇ। ਜਿਹੜੇ ਰੰਗ ਜਲਦੀ ਘੁਲਦੇ ਹਨ ਉਹ ਅੱਗੇ ਤੱਕ ਜਾਣਗੇ।

ਲਾਭ[ਸੋਧੋ]

ਇਸ ਵਿਧੀ ਨੂੰ ਖਾਣ ਵਾਲੇ ਪਦਾਰਥਾਂ ਵਿੱਚ ਮਿਲਾਏ ਰੰਗਾਂ ਦੀ ਜਾਂਚ ਵਾਸਤੇ ਵਰਤਿਆ ਜਾਂਦਾ ਹੈ। ਇਹ ਰਸਾਇਣ ਵਿਗਿਆਨੀ ਰੰਗ ਲੇਖਣ ਦੀ ਵਿਧੀ ਨਾਲ ਕੱਪੜਿਆਂ ਦੀ ਰੰਗਾਈ ਵਿੱਚ ਵਰਤੇ ਗਏ ਪਦਾਰਥਾਂ ਦੀ ਜਾਂਚ ਕਰਦੇ ਹਨ।

ਹਵਾਲੇ[ਸੋਧੋ]

  1. "chromatography". Online Etymology Dictionary.