ਰੱਬ ਦੀ ਮੌਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਰੱਬ ਦੀ ਮੌਤ' ਦਾ ਵਿਚਾਰ ਦਾਰਸ਼ਨਿਕ ਫਰੈਡਰਿਕ ਨੀਤਸ਼ੇ ਨੇ ਦਿੱਤਾ। ਨੀਤਸ਼ੇ ਨੇ 'ਰੱਬ ਦੀ ਮੌਤ' ਅਤੇ 'ਮਹਾਂਮਾਨਵ ਦਾ ਜਨਮ' ਦਾ ਸੰਦੇਸ਼ ਆਪਣੇ ਗਾਲਪਨਿਕ ਚਰਿਤਰ ਜ਼ਰਥੂਸਤਰ ਰਾਹੀਂ ਦਿੱਤਾ ਜੋ ਪਾਰਸੀ ਪੈਗੰਬਰ ਜ਼ੋਰਏਸਟਰ ਦਾ ਪ੍ਰਾਚੀਨ ਪ੍ਰਤੀਰੂਪ ਹੈ। ਉਸ ਨੇ 'ਰੱਬ ਦੀ ਮੌਤ' ਦਾ ਵਿਚਾਰ ਇਸਾਈਅਤ ਦੇ ਵਿਰੋਧ ਵਿੱਚ ਦਿੱਤਾ। ਗੌਰਤਲਬ ਹੈ ਕਿ ਨੀਤਸ਼ੇ ਇਸਾਈਅਤ ਦੇ ਖ਼ਿਲਾਫ ਸੀ ਨਾ ਕਿ ਈਸਾ ਦੇ। ਉਸ ਦੀ ਇਸ ਖ਼ਿਲਾਫਤ ਦਾ ਕਾਰਨ ਇਹ ਸੀ ਕਿ ਚਰਚ ਅਤੇ ਇਸਾਈ ਪ੍ਰਚਾਰਕਾਂ ਨੇ ਸਮਾਜ 'ਚ ਪਾਖੰਡ, ਭੇਖ ਤੇ ਦਾਨ ਦੇ ਨਾਮ 'ਤੇ ਲੋਕਾਂ ਦੀ ਸੋਚ ਨੂੰ ਸਿੱਥਲ ਕੀਤਾ ਭਾਵ ਨਕਾਰਾ ਕਰ ਦਿੱਤਾ। ਉਹਨਾਂ ਨੇ ਸੁੰਦਰਤਾ, ਸ਼ਕਤੀ, ਬੁੱਧੀ, ਕਲਾ, ਸੰਸਕ੍ਰਿਤੀ ਅਤੇ ਸਿਰਜਣਾ ਦੀ ਉੱਤਮਤਾ ਲਈ ਕੁੱਝ ਨਹੀਂ ਕੀਤਾ। ਇਸ ਲਈ ਨੀਤਸ਼ੇ ਨੇ ਆਪਣੀ 'ਐਂਟੀ ਕਰਾਈਸਟ' ਵਿੱਚ ਕਿਹਾ ਕਿ ਰੱਬ ਦੀ ਮੌਤ ਹੋ ਚੁੱਕੀ ਹੈ। ਨੀਤਸ਼ੇ ਨੇ ਇਸਾਈਅਤ ਦਾ ਬਹਿਸ਼ਕਾਰ ਕਰਕੇ ਯੂਨਾਨੀ ਸੰਸਕ੍ਰਿਤਿਕ ਗੁਣਾਂ ਵੱਲ ਪਰਤਨ ਦਾ ਸੁਨੇਹਾ ਦਿੱਤਾ।[1]

ਹਵਾਲੇ[ਸੋਧੋ]

  1. ਮਨਮੋਹਨ, "ਨੀਤਸ਼ੇ:ਰੱਬ ਦੀ ਮੌਤ ਤੇ ਮਹਾਂਮਾਨਵ ਦਾ ਜਨਮ", ਡਾ. ਅਮਰਜੀਤ ਸਿੰਘ (ਸੰਪਾ.), ਕਾਵਿ ਸ਼ਾਸਤਰ, ਪ੍ਰਿੰਟਵੈੱਲ ਅੰਮ੍ਰਿਤਸਰ, ਪੁਸਤਕ ਲੜੀ, ਅੰਕ 9 ਪੰਨਾ ਨੰ. 136-137