ਰੱਸਾ ਕਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੱਸਾਕਸ਼ੀ ਤੋਂ ਰੀਡਿਰੈਕਟ)
ਰੱਸਾ ਕਸ਼ੀ
ਖੇਡ ਦਾ ਦ੍ਰਿਸ਼
ਖੇਡ ਅਦਾਰਾਰੱਸਾਕਸ਼ੀ ਅੰਤਰਰਾਸ਼ਟਰੀ ਫੈਡਰੇਸ਼ਨ
ਛੋਟੇਨਾਮਰੱਸਾਕਸ਼ੀ
ਪਹਿਲੀ ਵਾਰ16ਵੀਂ ਸਦੀ ਦੇ ਸ਼ੁਰੂ 'ਚ

20ਵੀਂ ਸਦੀ
ਖ਼ਾਸੀਅਤਾਂ
ਪਤਾਟੀਮ ਦਾ ਦੂਜੀ ਟੀਮ ਦੇ ਖਿਡਾਰੀ ਨਾਲ ਸੰਪਰਕ ਨਹੀਂ
ਟੀਮ ਦੇ ਮੈਂਬਰਅੱਠ
Mixed genderਵੱਖਰਾ ਮੁਕਾਬਲਾ
ਕਿਸਮਟੀਮ
ਖੇਡਣ ਦਾ ਸਮਾਨਰੱਸਾ
ਪੇਸ਼ਕਾਰੀ
ਓਲੰਪਿਕ ਖੇਡਾਂ1900 ਤੋਂ 1920
ਓਲੰਪਿਕ ਖੇਡਾਂ

ਰੱਸਾ ਕਸ਼ੀ ਇੱਕ ਟੀਮ ਖੇਡਾ ਹੈ ਜਿਸ ਵਿੱਚ ਦੋਨੋ ਟੀਮਾਂ ਰੱਸੇ ਨੂੰ ਇੱਕ ਦੁਸਰੇ ਦੇ ਉਲਟ ਖਿਚਦੀਆਂ ਹਨ। ਦੋਨੋ ਟੀਮਾਂ ਦੇ ਦਸ-ਦਸ ਖਿਡਾਰੀ ਹੁੰਦੇ ਹਨ ਪਰ ਇੱਕ ਸਮੇਂ ਅੱਠ-ਅੱਠ ਖਿਡਾਰੀ ਹੀ ਭਾਗ ਲੈਂਦੇ ਹਨ। ਰੱਸੇ ਜਿਸ ਦੀ ਮੋਟਾਈ ਡੇੜ ਇੰਚ ਅਤੇ ਲੰਬਾਈ 90 ਫੁੱਟ ਹੁੰਦਾ ਹੈ, ਦੇ ਵਿਚਕਾਰ ਇੱਕ ਨਿਸ਼ਾਨ ਲਗਾਇਆ ਜਾਂਦਾ ਹੈ ਜੋ ਟੀਮ ਪਹਿਲਾ ਉਸ ਨਿਸ਼ਾਨ ਨੂੰ 6 ਫੁੱਦ ਦੀ ਦੂਰੀ ਤੱਕ ਤਹਿ ਕਰ ਲੈਂਦੀ ਹੈ ਉਹ ਟੀਮ ਜੇਤੂ ਕਰਾਰ ਦਿਤੀ ਜਾਂਦੀ ਹੈ। ਹਰੇਕ ਟੀਮ ਦਾ ਸ਼ੁਰੂ ਵਾਲਾ ਖਿਡਾਰੀ 2 ਮੀਟਰ ਦੀ ਦੁਰੀ ਤੋਂ ਰੱਸੇ ਨੂੰ ਫੜਦਾ ਹੈ ਤੇ ਬਾਕੀ ਖਿਡਾਰੀ ਉਸ ਤੋਂ ਬਾਅਦ ਥੋੜੀ ਵਿਥੀ ਤੇ ਫੜਦੇ ਹਨ ਤੇ ਅਖੀਰ ਵਾਲਾ ਖਿਡਾਰੀ ਬੀਡੀਆ ਜਿਸ ਦਾ ਮਤਲਵ ਹੁੰਦਾ ਹੈ ਆਪਣੇ ਲੱਕ ਨੂੰ ਰੱਸਾ ਪਾ ਲੈਂਦਾ ਹੈ। ਇਸ ਵਿੱਚ ਤਿੰਨ ਮੌਕੇ ਹੁੰਦੇ ਹਨ ਜੋ ਦੋ ਵਾਰੀ ਜਿੱਤ ਗਿਆ ਉਸ ਟੀਮ ਨੂੰ ਜੇਤੂ ਕਰਾਰ ਦਿਤਾ ਜਾਂਦਾ ਹੈ।ਇਸ ਖੇਡ ਦੇ ਇਤਿਹਾਸ[1] ਵਾਰੇ ਭੁਲੇਖਾ ਹੈ ਕਿ ਇਹ ਖੇਡ ਕਦੋਂ ਸ਼ੁਰੂ ਹੋਈ ਜਾਂ ਕਿਸ ਦੇਸ ਦੀ ਖੇਡ ਹੈ। ਪਰ ਇਹ ਅਨੁਮਾਨ ਹੈ ਕਿ ਯੂਨਾਨ, ਗਰੀਸ ਜਾਂ ਚੀਨ 'ਚ ਇਹ ਖੇਡ ਪਹਿਲਾ ਖੇਡੀ ਜਾਂਦੀ ਸੀ। ਰੱਸਾਕਸ਼ੀ ਦੋ ਕਿਸਮਾਂ ਦੀ ਹੁੰਦੀ ਹੈ ਇੱਕ ਜਿਸ ਵਿੱਚ ਪੂਰੀ ਟੀਮ ਦਾ ਭਾਰ ਨਿਸ਼ਚਿਤ ਭਾਰ ਜੋ 480, 520, 580 ਜਾਂ 640 ਕਿਲੋਗਰਾਮ ਤੋਂ ਜ਼ਿਆਦਾ ਨਹੀਂ ਹੁੰਦਾ ਦੂਜੀ ਕਿਸਮ ਹੈ ਜਿਸ ਵਿੱਚ ਭਾਰ ਦਾ ਕੋਈ ਬੰਧਨ ਨਹੀਂ ਹੁੰਦਾ। ਪੰਜਾਬ 'ਚ ਮਿਨੀ ਉਲੰਪਿਕ ਵਜੋਂ ਜਾਣੀ ਜਾਦੀ ਪਿੰਡ ਢੁੱਡੀਕੇ ਦਾ ਖੇਡ ਮੇਲੇ ਵਿੱਚ ਇਹ ਖੇਡ ਬਹੁਤ ਪਸੰਦ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]