ਉਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਓਲੰਪਿਕ ਖੇਡਾਂ ਤੋਂ ਰੀਡਿਰੈਕਟ)
Jump to navigation Jump to search


[1]


[[1]]


ਉਲੰਪਿਕ ਖੇਡਾਂ
Olympic flag.svg
ਓਲੰਪਿਕ ਝੰਡਾ

ਉਲੰਪਿਕ ਖੇਡਾਂ ਜਾਂ ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਕਈ ਦੇਸ਼ ਹਿੱਸੇ ਲੈਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ। 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਐਥਨਜ਼ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ, ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ।

ਦੇਸ਼ ਅਤੇ ਸ਼ਹਿਰ ਦੀ ਚੋਣ[ਸੋਧੋ]

ਸਮਰ ਉਲੰਪਿਕ ਖੇਡਾਂ ਲੀਪ ਦੇ ਸਾਲ ਗਰਮ ਰੁੱਤ ਵਿੱਚ ਹੁੰਦੀਆਂ ਹਨ। ਵਿੰਟਰ ਓਲੰਪਿਕ ਖੇਡਾਂ ਲੀਪ ਸਾਲਾਂ ਦੇ ਵਿਚਾਲੇ ਬਰਫਾਂ ਉੱਤੇ ਕਰਾਈਆਂ ਜਾਂਦੀਆਂ ਹਨ। ਖੇਡਾਂ ਕਿਸੇ ਦੇਸ਼ ਨੂੰ ਨਹੀਂ ਸਗੋਂ ਸ਼ਹਿਰ ਨੂੰ ਸੌਂਪੀਆਂ ਜਾਂਦੀਆਂ ਹਨ। ਸ਼ਹਿਰ ਦਾ ਮੇਅਰ ਮੁੱਖ ਮੇਜ਼ਬਾਨ ਹੁੰਦੈ। ਖੇਡਾਂ ਤੋਂ 9 ਸਾਲ ਪਹਿਲਾਂ ਵਿਸ਼ਵ ਦੇ ਸ਼ਹਿਰ ਖੇਡਾਂ ਹਾਸਲ ਕਰਨ ਲਈ ਅਰਜ਼ੀਆਂ ਦਿੰਦੇ ਹਨ। ਆਈ. ਓ. ਸੀ. ਦਾ ਕਾਰਜਕਾਰੀ ਬੋਰਡ ਤੇ ਮੁੱਲਾਂਕਣ ਕਮਿਸ਼ਨ ਮੁੱਢਲੀ ਨਿਰਖ-ਪਰਖ ਵਿੱਚ ਅਰਜ਼ੀਆਂ ਛਾਂਟ ਦਿੰਦੈ। ਦੇਸ਼ ਆਪਣੀ ਆਪਣੀ ਯੋਗਤਾ ਦੀਆਂ ਅਰਜੀ ਭੇਜਦੇ ਹਨ। ਖੇਡਾਂ ਤੋਂ 7 ਸਾਲ ਪਹਿਲਾਂ ਸ਼ਹਿਰ ਦੀ ਚੋਣ ਕਰ ਲਈ ਜਾਂਦੀ ਹੈ। 7 ਸਾਲ ਪਹਿਲਾਂ ਹੀ ਓਲੰਪਿਕ ਖੇਡਾਂ 'ਚ ਕਰਾਈਆਂ ਜਾਣ ਵਾਲੀਆਂ ਸਪੋਰਟਸ ਦੀ ਚੋਣ ਹੁੰਦੀ ਹੈ। ਜਦੋਂ ਤੱਕ ਕਿਸੇ ਸ਼ਹਿਰ ਜਾਂ ਸਪੋਰਟ ਨੂੰ ਕੁੱਲ ਪਈਆਂ ਵੋਟਾਂ 'ਚੋਂ ਅੱਧੋਂ ਵੱਧ ਵੋਟਾਂ ਨਾ ਮਿਲਣ ਉਦੋਂ ਤੱਕ ਉਹਦੀ ਚੋਣ ਨਹੀਂ ਹੋ ਸਕਦੀ। ਪਹਿਲੇ ਗੇੜ ਵਿੱਚ ਅਜਿਹਾ ਨਾ ਹੋ ਸਕੇ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਨ

ਇਆ ਜਾਂਦਾ ਹੈ। ਫਿਰ ਵੀ ਅੱਧੋਂ ਵੱਧ ਵੋਟਾਂ ਨਾ ਮਿਲਣ ਤਾਂ ਤੀਜੇ ਗੇੜ ਦੀਆਂ ਵੋਟਾਂ ਪੁਆਈਆਂ ਜਾਂਦੀਆਂ ਹਨ। ਕਈ ਵਾਰ ਫੈਸਲਾ ਚੌਥੇ ਗੇੜ ਵਿੱਚ ਹੁੰਦਾ ਵੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਸ਼ਹਿਰ ਜਾਂ ਸਪੋਰਟ ਨੂੰ ਹਾਊਸ ਦੀ ਬਹੁਸਮਤੀ ਹਾਸਲ ਹੈ।

ਖੇਡ ਪਿੰਡ[ਸੋਧੋ]

ਉਲੰਪਿਕ ਖੇਡਾਂ ਦਾ ਇੱਕ ਸੰਗਠਨ ਆਰਗੇਨਾਈਜੇਸ਼ਨ ਆਫ਼ ਓਲੰਪਿਕ ਗੇਮਜ਼ ਹੁੰਦੈ। ਇਸ ਨੇ ਦੇਸ਼ ਦੀ ਸਰਕਾਰ, ਐੱਨ. ਓ. ਸੀਜ਼. ਤੇ ਆਈ. ਓ. ਸੀ। ਦੇ ਸਹਿਯੋਗ ਨਾਲ ਖੇਡਾਂ ਤੋੜ ਚੜ੍ਹਾਉਣੀਆਂ ਹੁੰਦੀਐਂ। ਖੇਡਾਂ ਲਈ ਢੁਕਵਾਂ ਸਥਾਨ ਚੁਣਿਆ ਜਾਂਦੈ, ਵੀਨੂੰ ਨਿਸ਼ਚਿਤ ਕੀਤੇ ਜਾਂਦੇ ਨੇ ਅਤੇ ਖੇਡ ਮੈਦਾਨ, ਖੇਡ ਭਵਨ ਤੇ ਸਟੇਡੀਅਮ ਨਵਿਆਏ ਜਾਂ ਨਵੇਂ ਬਣਾਏ ਜਾਂਦੇ ਨੇ। ਓਲੰਪਿਕ ਪਿੰਡ ਉਸਾਰਿਆ ਜਾਂਦੈ, ਜਿਥੇ ਖੇਡਾਂ ਦੌਰਾਨ ਖਿਡਾਰੀ ਤੇ ਖੇਡ ਅਧਿਕਾਰੀ ਰਿਹਾਇਸ਼ ਰੱਖਦੇ ਨੇ। ਖੇਡਾਂ 16 ਦਿਨ ਚਲਦੀਆਂ ਹਨ। ਅਜੋਕੀਆਂ ਓਲੰਪਿਕ ਖੇਡਾਂ ਦੇ ਕੱਦ ਅਨੁਸਾਰ ਓਲੰਪਿਕ ਪਿੰਡ ਵਿੱਚ 20 ਕੁ ਹਜ਼ਾਰ ਵਿਅਕਤੀਆਂ ਨੇ ਠਹਿਰਨਾ ਹੁੰਦੈ। ਪਿੰਡ ਵਿੱਚ ਕਲਚਰਲ ਪ੍ਰੋਗਰਾਮ ਵੀ ਹੁੰਦੇ ਨੇ।

ਨਿਸ਼ਾਨ ਤੇ ਮਸਕਟ ਤੇ ਜੋਤ[ਸੋਧੋ]

ਹਰੇਕ ਓਲੰਪਿਕਸ ਦਾ ਵਿਸ਼ੇਸ਼ ਨਿਸ਼ਾਨ ਤੇ ਮਸਕਟ ਹੁੰਦੈ ਤੇ ਓਲੰਪਿਕ ਖੇਡਾਂ ਦੀਆਂ ਬਾਕਾਇਦਾ ਰੀਤਾਂ-ਰਸਮਾਂ ਹੁੰਦੀਆਂ ਨੇ। ਓਲੰਪੀਆ ਦੇ ਖੰਡਰਾਂ 'ਚੋਂ ਅਗਨੀ ਪੈਦਾ ਕਰਕੇ ਮਿਸ਼ਾਲ ਹੱਥੋ-ਹੱਥੀ ਓਲੰਪਿਕ ਸਟੇਡੀਅਮ ਵਿੱਚ ਲਿਆਂਦੀ ਜਾਂਦੀ ਹੈ, ਜਿਸ ਨਾਲ ਖੇਡਾਂ ਦੀ ਜੋਤ ਜਗਾਈ ਜਾਂਦੀ ਹੈ, ਜੋ ਖੇਡਾਂ ਦੌਰਾਨ ਦਿਨ-ਰਾਤ ਜਗਦੀ ਰਹਿੰਦੀ ਹੈ। ਸਮੂਹ ਖਿਡਾਰੀਆਂ ਦਾ ਮਾਰਚ ਪਾਸਟ ਹੁੰਦੈ, ਸਹੁੰ ਚੁੱਕੀ ਜਾਂਦੀ, ਝੰਡਾ ਝੁਲਾਇਆ ਜਾਂਦੈ, ਓਲੰਪਿਕ ਗਾਣਾ ਗਾਇਆ ਜਾਂਦਾ ਤੇ ਦੇਸ਼ ਦੇ ਰਾਸ਼ਟਰਪਤੀ ਜਾਂ ਰਾਜ ਪ੍ਰਮੁੱਖ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਵੱਖ-ਵੱਖ ਖੇਡਾਂ 'ਚ ਭਾਗ ਲੈਣ ਲਈ ਸਪੋਰਟਸ ਦੀਆਂ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਆਪੋ-ਆਪਣੀ ਖੇਡ ਦੇ ਓਲੰਪਿਕ ਮਿਆਰ ਨਿਸ਼ਚਿਤ ਕਰਦੀਆਂ ਹਨ, ਤਾਂ ਜੋ ਮੁਕਾਬਲਿਆਂ ਲਈ ਖਿਡਾਰੀਆਂ ਦੀ ਗਿਣਤੀ ਸੀਮਤ ਰਹੇ। ਓਲੰਪਿਕ ਚਾਰਟਰ ਵਿੱਚ ਦਰਜ ਹੈ ਕਿ ਖਿਡਾਰੀਆਂ ਦੀ ਗਿਣਤੀ 10500 ਤੋਂ ਤੇ ਖੇਡ ਅਧਿਕਾਰੀਆਂ ਦੀ 5000 ਤੋਂ ਵੱਧ ਨਾ ਹੋਵੇ। ਕਿਸੇ ਕਾਰਨ ਕਿਸੇ ਸਪੋਰਟ ਨੂੰ ਪਹਿਲਾਂ ਉਲੀਕੇ ਸਪੋਰਟਸ ਪ੍ਰੋਗਰਾਮ ਵਿਚੋਂ ਹਟਾਉਣਾ ਹੋਵੇ ਤਾਂ ਇਹਦਾ ਅਧਿਕਾਰ ਆਈ. ਓ. ਸੀ। ਦੇ ਸੈਸ਼ਨ ਨੂੰ ਹੈ, ਜਦ ਕਿ ਸਪੋਰਟ ਦੇ ਡਿਸਿਪਲਿਨ ਜਾਂ ਈਵੈਂਟ ਨੂੰ ਕਾਰਜਕਾਰੀ ਬੋਰਡ ਹੀ ਹਟਾ ਸਕਦਾ ਹੈ। ਲੰਦਨ ਦੀਆਂ ਓਲੰਪਿਕ ਖੇਡਾਂ-2012 'ਚ ਅਜਿਹਾ ਹੋ ਚੁੱਕੈ।

ਖਿਡਾਰੀਆਂ ਦੀ ਗਿਣਤੀ[ਸੋਧੋ]

ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਯੋਗਤਾ, ਉਮਰ ਤੇ ਕੌਮੀਅਤ ਬਾਰੇ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ। ਹਰ ਖਿਡਾਰੀ ਉੱਤੇ ਵਾਡਾ ਦਾ ਡੋਪ ਕੋਡ ਲਾਗੂ ਹੁੰਦੈ। ਆਈ. ਓ. ਸੀ। ਦਾ ਮੈਡੀਕਲ ਕਮਿਸ਼ਨ ਖਿਡਾਰੀਆਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਸਮੇਂ-ਸਮੇਂ ਉਹਨਾਂ ਰਸਾਇਣਕ ਤੱਤਾਂ ਦੀ ਸੂਚੀ ਛਾਪਦਾ ਰਹਿੰਦੈ ਜਿਹੜੇ ਖਿਡਾਰੀਆਂ ਲਈ ਘਾਤਕ ਹੋ ਸਕਦੇ ਹਨ। ਜੇਕਰ ਕੋਈ ਖਿਡਾਰੀ ਉਹਨਾਂ ਤੱਤਾਂ ਦੀ ਡੋਪਿੰਗ ਕਰਦਾ ਹੋਵੇ ਤੇ ਵਾਡਾ ਜਾਂ ਨਾਡਾ ਦੇ ਡੋਪ ਟੈਸਟਾਂ ਵਿੱਚ ਦੋਸ਼ੀ ਪਾਇਆ ਜਾਵੇ ਤਾਂ ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ ਤੇ ਜੇਤੂਆਂ ਦੀ ਸੂਚੀ ਵਿਚੋਂ ਉਸ ਦਾ ਨਾਂਅ ਮੇਟ ਦਿੱਤਾ ਜਾਂਦਾ ਹੈ। ਅਜਿਹੇ ਖਿਡਾਰੀਆਂ ਉੱਤੇ ਖੇਡਾਂ ਵਿੱਚ ਭਾਗ ਲੈਣ ਦੀ ਪਾਬੰਦੀ ਵੀ ਲੱਗ ਜਾਂਦੀ ਹੈ। ਖਿਡਾਰੀ ਝੂਠ ਬੋਲੇ ਜਾਂ ਗ਼ਲਤ ਇਲਜ਼ਾਮ ਲਗਾਵੇ, ਤਾਂ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।

ਖਰਚ ਅਤੇ ਆਮਦਨ[ਸੋਧੋ]

ਓਲੰਪਿਕ ਖੇਡਾਂ ਨੂੰ ਪ੍ਰਸਾਰਤ ਕਰਨ, ਇਸ਼ਤਿਹਾਰਬਾਜ਼ੀ, ਟਿਕਟਾਂ, ਖੇਡ ਨਿਸ਼ਾਨੀਆਂ, ਪ੍ਰਕਾਸ਼ਨਾਵਾਂ, ਓਲੰਪਿਕ ਮਿਸ਼ਾਲ ਦਾ ਸਫ਼ਰ, ਕਾਰਪੋਰੇਟ ਅਦਾਰਿਆਂ ਦੀ ਸਪਾਂਸਰਸ਼ਿਪ ਤੇ ਹੋਰ ਸਾਧਨਾਂ ਤੋਂ ਵੱਡੀ ਆਮਦਨ ਹੁੰਦੀ ਹੈ। ਲੰਦਨ ਦੀਆਂ ਓਲੰਪਿਕ ਖੇਡਾਂ 'ਤੇ ਨੌਂ ਅਰਬ ਪੌਂਡ ਖਰਚ ਹੋਏ ਪਰ ਖੇਡਾਂ ਫਿਰ ਵੀ ਮੁਨਾਫ਼ੇ 'ਚ ਰਹੀਆਂ। ਕਿਸੇ ਝਗੜੇ-ਝੇੜੇ, ਖਿਡਾਰੀਆਂ ਦਾ ਰਲ ਕੇ ਖੇਡ ਜਾਣਾ ਜਾਂ ਰੈਫਰੀਆਂ, ਜੱਜਾਂ ਤੇ ਅੰਪਾਇਰਾਂ ਦੇ ਗ਼ਲਤ ਨਿਰਣੇ, ਫੈਡਰੇਸ਼ਨਾਂ ਤੇ ਓਲੰਪਿਕ ਐਸੋਸੀਏਸ਼ਨਾਂ ਆਦਿ ਦੇ ਝਗੜੇ ਤੇ ਬਿਖੇੜੇ ਨਿਬੇੜਨ ਲਈ ਓਲੰਪਿਕ ਦੀ ਕੋਰਟ ਆਫ਼ ਆਰਬਿਟਰੇਸ਼ਨ ਹੈ। ਪੂਰੀ ਜਾਣਕਾਰੀ ਓਲੰਪਿਕ ਚਾਰਟਰ ਦਾ ਪੂਰਾ ਦਸਤਾਵੇਜ਼ ਪੜ੍ਹ ਲੈਣ ਨਾਲ ਹੋ ਸਕਦੀ ਹੈ।

ਅਥਲੈਟਿਕਸ ਈਵੈਂਟਸ[ਸੋਧੋ]

ਹਰਾ ਰੰਗ ਵਾਲੇ ਦੇਸ਼ ਉਹ ਹਨ ਜਿਹਨਾਂ ਨੇ ਇੱਕ ਵਾਰੀ ਖੇਡਾਂ ਕਰਵਾਈਆਂ ਅਤੇ ਨੀਲੇ ਰੰਗ ਵਾਲੇ ਦੇਸ਼ ਜਿਹਨਾਂ ਨੇ ਦੋ ਜਾਂ ਜਿਆਦਾ ਵਾਰੀ ਖੇਡਾਂ ਦਾ ਪ੍ਰਬੰਧ ਕੀਤਾ

ਓਲੰਪਿਕ ਵਿੱਚ ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਹਨਾਂ ਵਿੱਚ 100, 200, 400, 800, 1500, 5000, 10,000 ਮੀਟਰ ਦੌੜ, 110 ਤੇ 400 ਮੀਟਰ ਅੜਿੱਕਾ ਦੌੜ ਸ਼ਾਮਲ ਹੈ। ਉੱਚੀ ਛਾਲ, ਪੋਲ ਵਾਲਟ, ਟਰਿਪਲ ਜੰਪ, ਗੋਲਾ, ਡਿਸਕਸ, ਨੇਜਾਬਾਜ਼ੀ, ਹੈਮਰ, 3000 ਮੀਟਰ ਸਟੈਪਲ ਚੇਜ਼, 4&100 ਮੀਟਰ ਰਿਲੇਅ ਤੇ 4&400 ਮੀਟਰ ਰਿਲੇਅ, ਡੀਕੈਥਲਨ ਮੈਰਾਥਨ, 20 ਕਿਲੋਮੀਟਰ ਪੈਦਲ ਦੌੜ, 50 ਕਿਲੋਮੀਟਰ ਪੈਦਲ ਦੌੜ ਤੇ ਲੰਮੀ ਛਾਲ ਸ਼ਾਮਲ ਹੈ।

ਬਾਈਕਾਟ[ਸੋਧੋ]

ਕਲਰ ਉਹਨਾਂ ਦੇਸ਼ਾਂ ਨੂੰ ਦਰਸਾਉਦਾਂ ਹੈ ਜਿਹਨਾਂ ਨੇ ਬਾਈਕਾਟ ਕੀਤਾ ਸਮਰ ਓਲੰਪਿਕ 1976 (ਪੀਲਾ), 1980 (ਨੀਲਾ) ਅਤੇ 1984 (ਲਾਲ)

ਕੁਝ ਦੇਸ਼ਾਂ ਨੇ ਸਮੇਂ ਸਮੇਂ ਖੇਡਾਂ ਦਾ ਬਾਈਕਾਟ ਕੀਤਾ।

ਭਾਰਤੀ ਅਥਲੈਟਿਕਸ ਤਗਮੇ[ਸੋਧੋ]

ਓਲੰਪਿਕ ਖੇਡਾਂ ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਜੇ ਅਥਲੈਟਿਕਸ ਦੀ ਗੱਲ ਕਰੀਏ ਤਾਂ 30 ਓਲੰਪਿਕ ਮੁਕਾਬਲਿਆਂ ਵਿੱਚ ਭਾਰਤ ਦੇ ਪੱਲੇ ਸਿਰਫ਼ ਦੋ ਚਾਂਦੀ ਦੇ ਅਥਲੈਟਿਕਸ ਤਗਮੇ ਹੀ ਨਜ਼ਰ ਆਉਂਦੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ ਪ੍ਰਿਤਚਾਰਡ ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ।

ਭਾਰਤ ਵਿੱਚ ਚਰਚਿਤ ਅਥਲੀਟ[ਸੋਧੋ]

  1. ਉਡਣਾ ਸਿੱਖ ਮਿਲਖਾ ਸਿੰਘ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।
  2. ਕਰਿਸ਼ਨਾ ਪੂਨੀਆ ਭਾਰਤ ਦੀ ਤਕੜੀ ਅਥਲੀਟ ਹੈ।
  3. ਏਸ਼ੀਅਨ ਸਟਾਰ ਅਥਲੀਟ ਉਡਣਪਰੀ ਪੀ.ਟੀ. ਊਸ਼ਾ

ਉਲੰਪਿਕ ਖੇਡਾਂ ਦੀ ਸੂਚੀ[ਸੋਧੋ]

ਓਲੰਪਿਕ ਖੇਡਾਂ ਵਾਲੇ ਸ਼ਹਿਰ ਦਾ ਨਾਮ
ਸਾਲ ਗਰਮ ਰੁੱਤ ਦੀਆਂ ਓਲੰਪਿਕ ਖੇਡਾਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਯੂਥ ਓਲੰਪਿਕ ਖੇਡਾਂ
ਓਲੰਪਿਆਡ ਮਹਿਮਾਨ ਸ਼ਹਿਰ ਨੰ: ਮਹਿਮਾਨ ਸ਼ਹਿਰ ਨੰ: ਮਹਿਮਾਨ ਸ਼ਹਿਰ
1896 I ਏਥਨਜ਼, ਯੂਨਾਨ
1900 II ਪੈਰਿਸ, ਫਰਾਂਸ
1904 III ਸੈਂਟ ਲਾਓਸ ਮਿਸੋਰੀ, ਅਮਰੀਕਾ
1906 1906 Intercalated ਏਥਨਜ਼, ਯੂਨਾਨ
1908 IV ਲੰਡਨ, ਬਰਤਾਨੀਆ
1912 V ਸਟੋਕਹੋਮ, ਸਵੀਡਨ
1916 VI ਬਰਲਿਨ, ਜਰਮਨੀ
ਪਹਿਲੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਕੀਤੇ ਗਏ
1920 VII ਐਂਵਰਪ, ਬੈਲਜੀਅਮ
1924 VIII ਪੈਰਿਸ, ਫਰਾਂਸ I ਚਰਨੋਮਿਕਸ, ਫਰਾਂਸ
1928 IX ਆਰਮਸਟਰਡਮ, ਨੀਦਰਲੈਂਡ II ਸੈਂਟ ਮੋਰਿਟਜ਼, ਸਵਿਟਜ਼ਰਲੈਂਡ
1932 X ਲਾਓਸ ਐਂਜਿਲਸ, ਅਮਰੀਕਾ III ਪਲੇਸਿਡ ਲੇਕ, ਅਮਰੀਕਾ
1936 XI ਬਰਲਿਨ, ਜਰਮਨੀ IV ਗਰਮਿਸਚ-ਪਾਰਤੇਂਕਿਰਚਨ, ਜਰਮਨੀ
1940 XII ਟੋਕੀਉ, ਜਪਾਨ
, ਫ਼ਿਨਲੈਂਡ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
V ਸਪੁਰੁ, ਜਪਾਨ
ਸੈਂਟ ਮੋਰਿਟਜ਼, ਸਵਿਟਜ਼ਰਲੈਂਡ
ਗਰਮਿਸਚ-ਪਰਟੈਨਕਿਰਚੇਨ, ਜਰਮਨੀ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
1944 XIII ਲੰਡਨ, ਬਰਤਾਨੀਆ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
V ਕੋਰਟੀਨਾ ਦ' ਐਮਪੀਜ਼ੋ, ਇਟਲੀ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
1948 XIV ਲੰਡਨ, ਬਰਤਾਨੀਆ V ਸੈਂਟ ਮੋਰਿਟਜ਼, ਸਵਿਟਜ਼ਰਲੈਂਡ
1952 XV ਹੇਲਸਿੰਕੀ, ਫਿਨਲੈਂਡ VI ਓਸਲੋ, ਨਾਰਵੇ
1956 XVI ਮੈਲਬੋਰਨ, ਆਸਟਰੇਲੀਆ +
ਸਟੋਕਹੋਮ, ਸਵੀਡਨ
VII ਕੋਰਟੀਨਾ ਦ' ਐਮਪੀਜ਼ੋ, ਇਟਲੀ
1960 XVII ਰੋਮ, ਇਟਲੀ VIII ਸਕੁਥਵ, ਅਮਰੀਕਾ
1964 XVIII ਟੋਕੀਉ, ਜਪਾਨ IX ਇੰਸਬਰੁੱਕ, ਆਸਟਰੀਆ
1968 XIX ਮੈਕਸੀਕੋ, ਮੈਕਸੀਕੋ X ਗਰੇਨੋਬਿਲ, ਫਰਾਂਸ
1972 XX ਮਿਊਨਿਖ਼, ਪੱਛਮੀ ਜਰਮਨੀ XI ਸਪੁਰੁ, ਜਪਾਨ
1976 XXI ਮੋਨਟਰੀਅਲ, ਕਨੇਡਾ XII ਡੇਨਵਰ, ਅਮਰੀਕਾ
ਇੰਸਬਰੁੱਕ, ਆਸਟਰੀਆ
1980 XXII ਮਾਸਕੋ, ਸੋਵੀਅਤ ਯੂਨੀਅਨ XIII ਪਲੇਸਿਡ ਝੀਲ, ਅਮਰੀਕਾ
1984 XXIII ਲੋਸ ਐਂਜਲਸ, ਅਮਰੀਕਾ XIV ਸਰਜੀਵੋ, ਯੂਗੋਸਲਾਵੀਆ
1988 XXIV ਸਿਉਲ, ਦੱਖਣੀ ਕੋਰੀਆ XV ਕੈਲਗਿਰੀ, ਕਨੇਡਾ
1992 XXV ਬਾਰਸੀਲੋਨਾ, ਸਪੇਨ XVI ਅਲਵਰਟਵਿਲੇ, ਫਰਾਂਸ
1994 XVII ਲਿਲੇਹੈਮਰ, ਨਾਰਵੇ
1996 XXVI ਐਟਲਾਂਟਾ, ਅਮਰੀਕਾ
1998 XVIII ਨਗਾਨੋ, ਜਪਾਨ
2000 XXVII ਸਿਡਨੀ, ਆਸਟ੍ਰੇਲੀਆ
2002 XIX ਸਾਲਟ ਲੇਕ ਸਿਟੀ, ਅਮਰੀਕਾ
2004 XXVIII ਏਥਨਜ਼, ਯੂਨਾਨ
2006 XX ਟੁਰਿਨ, ਇਟਲੀ
2008 XXIX ਬੀਜਿੰਗ, ਚੀਨ
2010 XXI ਵੈਨਕੁਵਰ, ਕਨੇਡਾ I
2012 XXX ਲੰਡਨ, ਬਰਤਾਨੀਆ I ਇੰਸਬਰੁੱਕ, ਆਸਟਰੀਆ
2014 XXII ਸੋਚੀ, ਰੂਸ II ਨੰਜਿਗ, ਚੀਨ
2016 XXXI ਰੀਓ ਡੀ ਜਨੇਰਿਓ, ਬ੍ਰਾਜ਼ੀਲ II ਲਿਲੇਹੈਮਰ, ਨਾਰਵੇ
2018 XXIII ਪਿਓਂਗਚੰਗ, ਦੱਖਣੀ ਕੋਰੀਆ III ਘੋਸ਼ਿਤ ਨਹੀਂ ਹੋਇਆ
2020 XXXII ਘੋਸ਼ਿਤ ਨਹੀਂ ਹੋਇਆ III ਘੋਸ਼ਿਤ ਨਹੀਂ ਹੋਇਆ
2022 XXIV ਘੋਸ਼ਿਤ ਨਹੀਂ ਹੋਇਆ IV ਘੋਸ਼ਿਤ ਨਹੀਂ ਹੋਇਆ
2024 XXXIII ਘੋਸ਼ਿਤ ਨਹੀਂ ਹੋਇਆ IV ਘੋਸ਼ਿਤ ਨਹੀਂ ਹੋਇਆ

ਸਬੰਧਤ ਲੇਖ[ਸੋਧੋ]ਫੋਟੋ ਗੈਲਰੀ[ਸੋਧੋ]

  1. {{[[2]]}}