ਲਕਸ਼ਮੀ ਕ੍ਰਿਸ਼ਨਾਮੂਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Lakshmi Krishnamurti
ਜਨਮ24 July 1925
Bombay, British India
ਮੌਤ14 ਜੂਨ 2009(2009-06-14) (ਉਮਰ 83)
Chennai, India
ਪੇਸ਼ਾpolitician, author
ਸਾਥੀK. Krishnamurthy

ਲਕਸ਼ਮੀ ਕ੍ਰਿਸ਼ਨਾਮੂਰਤੀ (1 ਅਗਸਤ 1925 - 14 ਜੂਨ 2009) ਇੱਕ ਭਾਰਤੀ ਲੇਖਕ ਅਤੇ ਸਿਆਸਤਦਾਨ ਸੀ। ਉਹ ਭਾਰਤੀ ਸੁਤੰਤਰਤਾ ਕਾਰਕੁਨ ਐਸ. ਸਤਿਅਮੂਰਤੀ ਦੀ ਬੇਟੀ ਹੈ।

ਆਰੰਭਕ ਜੀਵਨ[ਸੋਧੋ]

ਲਕਸ਼ਮੀ ਕ੍ਰਿਸ਼ਨਾਮੂਰਤੀ 1 ਅਗਸਤ 1925 ਨੂੰ ਮਦਰਾਸ ਦੇ, ਬਰਤਾਨਵੀ ਭਾਰਤ ਵਿੱਚ ਪੈਦਾ ਹੋਈ ਸੀ।[1][2] ਉਸ ਦੇ ਪਿਤਾ ਸ. ਸਤਿਅਮੂਰਤੀ ਉਸ ਸਮੇਂ ਸਵਰਾਜ ਪਾਰਟੀ ਦੇ ਪ੍ਰਮੁੱਖ ਨੇਤਾ ਸਨ।[2] ਉਹ ਮਦਰਾਸ ਵਿਚ ਜਨਰਲ ਹਸਪਤਾਲ ਅਤੇ ਮਦਰਾਸ ਵਿਚ ਪੈਨਟੈਂਸ਼ੀਅਰੀ ਵਿਚ ਸੀ, ਜਦੋਂ ਸਤਿਅਮੂਰ ਨੇ ਆਪਣੀ ਧੀ ਨੂੰ ਚਿੱਠੀਆਂ ਦੀ ਲੜੀ ਲਿਖੀ ਸੀ। ਇਹ ਚਿੱਠੀਆਂ "ਐਟ ਦ ਥ੍ਰੈਸ਼ਹੋਲਡ ਆਫ਼ ਲਾਈਫ" ਕਿਤਾਬ ਵਿੱਚ ਸੰਕਲਿਤ ਹਨ।[3]

ਸਿਆਸੀ ਕੈਰੀਅਰ[ਸੋਧੋ]

ਲਕਸ਼ਮੀ ਆਪਣੇ ਸ਼ੁਰੂਆਤੀ ਦਿਨਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਵੀ ਸੀ ਹਾਲਾਂਕਿ ਉਸ ਨੇ ਆਪਣੇ ਆਪ ਨੂੰ ਸਰਗਰਮੀ ਨਾਲ ਸੰਗਠਨ ਨਾਲ ਨਹੀਂ ਜੋੜਿਆ ਸੀ।[2] 1964 ਵਿਚ, ਕੇ. ਕਾਮਰਾਜ ਨੇ ਮਦਰਾਸ ਵਿਧਾਨਿਕ ਕੌਂਸਲ ਲਈ ਉਸ ਨੂੰ ਨਾਮਜ਼ਦ ਕੀਤਾ। ਕੌਂਸਲ ਦੇ ਮੈਂਬਰ ਹੋਣ ਦੇ ਨਾਤੇ, ਲਕਸ਼ਮੀ ਨੇ ਵਿਦਿਅਕ ਸੁਧਾਰਾਂ ਦਾ ਆਯੋਜਨ ਕੀਤਾ ਅਤੇ ਉਹ ਕਮੇਟੀ ਦੀ ਮੈਂਬਰ ਸੀ ਜਿਸ ਨੇ ਪ੍ਰਾਈਵੇਟ ਕਾਲਜ ਨਿਯਮਤ ਕੀਤੇ।[2]

ਐਮਰਜੈਂਸੀ ਦੌਰਾਨ[ਸੋਧੋ]

1975 ਦੀ ਭਾਰਤੀ ਐਮਰਜੈਂਸੀ ਦੌਰਾਨ ਲਕਸ਼ਮੀ ਨੇ ਵਧੇਰੇ ਸਰਗਰਮ ਸਿਆਸੀ ਭੂਮਿਕਾ ਨਿਭਾਈ ਅਤੇ ਉਸ ਨੂੰ ਇੰਦਰਾ ਗਾਂਧੀ ਦੁਆਰਾ ਜੇਲ 'ਚ ਭੇਜਿਆ ਗਿਆ।[2] ਉਸ ਨੇ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਅਤੇ 1977 ਵਿਧਾਨ ਸਭਾ ਚੋਣ ਵਿਚ ਮਾਇਲਾਪੁਰ ਤੋਂ ਚੋਣਾਂ ਲੜ੍ਹੀ ਅਤੇ ਹਾਰ ਗਈ।[2]

ਹਵਾਲੇ[ਸੋਧੋ]

  1. S. Satyamurti. "At the Threshold of Life". 1951. Asia Publishing House, Bombay. p 205.
  2. 2.0 2.1 2.2 2.3 2.4 2.5 Ramakrishnan, T. (14 June 2009). "Lakshmi Krishnamurti passes away". Retrieved 22 January 2019. 
  3. S. Satyamurti. "At the Threshold of Life". 1951. Asia Publishing House, Bombay.