ਲਖਵਿੰਦਰ ਜੌਹਲ
ਦਿੱਖ
ਲਖਵਿੰਦਰ ਜੌਹਲ | |
---|---|
ਜਨਮ | ਜੰਡਿਆਲਾ ਸਮਰਾਏ, ਜ਼ਿਲ੍ਹਾ ਜਲੰਧਰ, ਭਾਰਤੀ (ਪੰਜਾਬ) | 12 ਫਰਵਰੀ 1955
ਕਿੱਤਾ | ਲੇਖਕ, ਕਵੀ |
ਭਾਸ਼ਾ | ਪੰਜਾਬੀ |
ਵਿਸ਼ਾ | ਸਮਾਜਕ ਸਰੋਕਾਰ |
ਪ੍ਰਮੁੱਖ ਕੰਮ | ਸ਼ਬਦਾਂ ਦੀ ਸੰਸਦ |
ਲਖਵਿੰਦਰ ਜੌਹਲ ਪੰਜਾਬੀ ਕਵੀ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ਐਗਜ਼ੀਕਿਊਟਿਵ ਹਨ। ਉਹਨਾ ਨੂੰ ਪੰਜਾਬ ਕਲਾ ਪਰਿਸ਼ਦ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ਹੈ।[1]ਉਹਨਾ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਸਮਰਾਏ ਵਿਖੇ ਹੋਇਆ।ਉਹਨਾ ਦੇ ਪਿਤਾ ਦਾ ਨਾਮ ਸ. ਗੁਰਦੀਪ ਸਿੰਘ ਅਤੇ ਮਾਤਾ ਦਾ ਨਾਮ ਰਾਜਿੰਦਰ ਕੌਰ ਹੈ।
ਪੁਸਤਕਾਂ
[ਸੋਧੋ]- ਬਹੁਤ ਦੇਰ ਹੋਈ (1990)
- ਮਨੋਵੇਗ (2000)
- ਸਾਹਾਂ ਦੀ ਸਰਗਮ (2003)
- ਇੱਕ ਸੁਪਨਾ ਇੱਕ ਸੰਵਾਦ (2006)
- ਬਲੈਕ ਹੋਲ (2009)
- ਅਣਲਿਖੇ ਵਰਕੇ: ਕਾਵਿ ਨਿਬੰਧ (2012)[2]
- ਸ਼ਬਦਾਂ ਦੀ ਸੰਸਦ (160 ਦੋਹੇ, 20 ਗ਼ਜ਼ਲਾਂ ਅਤੇ15 ਗੀਤ) ਬਹਿਸ ਤੋਂ ਬੇਖ਼ਬਰ (ਕਵਿਤਾਵਾਂ)-2017.ਲਹੂ ਦੇ ਲਫ਼ਜ (ਚੋਣਵੀਆਂ ਕਵਿਤਾਵਾਂ)2019.
ਕਾਵਿ ਨਮੂਨਾ
[ਸੋਧੋ]ਕਾਲਖ਼ ਦੀਆਂ ਸਲਾਈਆਂ ਫੜ ਕੇ
ਦੁਨੀਆ ਸੁਪਨੇ ਬੁਣਦੀ ਵੇਖੀ
ਝੂਠੀ ਸ਼ੋਹਰਤ, ਝੂਠੇ ਰੁਤਬੇ
ਮੱਥੇ ਉੱਤੇ ਖੁਣਦੀ ਵੇਖੀ
ਰਿਸ਼ਤੇ, ਨਾਤੇ, ਪਿਆਰ-ਮੁਹੱਬਤ
ਗ਼ਰਜ਼ਾਂ ਥਾਣੀਂ ਪੁਣਦੀ ਵੇਖੀ
ਝੂਠੀ ਕਾਇਆ, ਝੂਠੀ ਮਾਇਆ
ਕਿੱਦਾਂ ਸਾਥ ਨਿਭਾਵਾਂ-ਜਾਵਾਂ।
ਅਸੀਂ.. ਅਸੀਂ ਰੋਂਦੇ ਗ਼ੁਲਾਬ ਹਾਂ ਜਿਨ੍ਹਾਂ ਨੂੰ ਕੰਡਿਆਂ ਦੀ ਦਹਿਸ਼ਤ ਨੇ ਜੀਣ ਦਾ ਸਲੀਕਾ ਤਾਂ ਦਿੱਤਾ, ਪਰ ਆਪਣੀ ਖ਼ੂਸ਼ਬੂ ਨੂੰ ਸੁੰਘਣ ਦੀ ਸ਼ਕਤੀ ਨਾ ਦਿੱਤੀ ।