ਸਮੱਗਰੀ 'ਤੇ ਜਾਓ

ਲਚਕ (ਭੌਤਿਕ ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੌਤਿਕ ਵਿਗਿਆਨ ਵਿੱਚ ਲਚਕ ਠੋਸ ਮਾਦਿਆਂ ਦੀ ਰੂਪ ਵਿਗਾੜੇ ਜਾਣ ਮਗਰੋਂ ਮੁੜ ਅਸਲੀ ਖ਼ਾਕੇ ਵਿੱਚ ਪਰਤਣ ਦੀ ਬਿਰਤੀ ਹੁੰਦੀ ਹੈ। ਜ਼ੋਰ ਲਾਏ ਜਾਣ ਉੱਤੇ ਠੋਸ ਪਦਾਰਥਾਂ ਦਾ ਰੂਪ ਵਿਗੜ ਜਾਂਦਾ ਹੈ। ਜੇਕਰ ਅਜਿਹਾ ਪਦਾਰਥ ਲਚਕੀਲਾ ਹੋਵੇਗਾ ਤਾਂ ਉਹ ਜ਼ੋਰ ਹਟਾਏ ਜਾਣ ਉੱਤੇ ਪਰਤ ਕੇ ਆਪਣੇ ਪਹਿਲਾਂ ਵਾਲ਼ੇ ਖ਼ਾਕੇ ਅਤੇ ਅਕਾਰ ਵਿੱਚ ਆ ਜਾਵੇਗਾ।