ਲਹਿਜਾ (ਭਾਸ਼ਾ ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਹਿਜਾ (ਅੰਗਰੇਜ਼ੀ: accent, ਐਕਸੈਂਟ), ਭਾਸ਼ਾ ਵਿਗਿਆਨ ਵਿੱਚ ਬੋਲ-ਚਾਲ ਵਿੱਚ ਉਚਾਰਣ ਦੇ ਉਸ ਤਰੀਕੇ ਨੂੰ ਕਹਿੰਦੇ ਹਨ ਜਿਸਦਾ ਕਿਸੇ ਵਿਅਕਤੀ, ਸਥਾਨ, ਸਮੁਦਾਏ ਜਾਂ ਦੇਸ਼ ਨਾਲ ਵਿਸ਼ੇਸ਼ ਸੰਬੰਧ ਹੋਵੇ। ਉਦਹਾਰਣ ਵਜੋਂ ਕੁੱਝ ਭਾਰਤੀ ਪੰਜਾਬ ਦੇ ਕੁਝ ਪੇਂਡੂ ਇਲਾਕਿਆਂ ਵਿੱਚ ਲੋਕ ਸ਼ ਦੀ ਜਗ੍ਹਾ ਉੱਤੇ ਸ ਬੋਲਦੇ ਹਨ, ਯਾਨੀ ਉਨ੍ਹਾਂ ਦੇ ਉਚਾਰ ਵਿੱਚ ਇਹ ਧੁਨੀ ਫ਼ਰਕ ਨਹੀਂ ਹੈ - ਇਸਨੂੰ ਉਸ ਖੇਤਰ ਦਾ ਦੇਹਾਤੀ ਲਹਿਜਾ ਕਿਹਾ ਜਾ ਸਕਦਾ ਹੈ। ਵਿਅਕਤੀਗਤ ਪੱਧਰ ਉੱਤੇ ਤੁਤਲਾਉਣ ਨੂੰ ਵੀ ਇੱਕ ਬੋਲਣ ਦਾ ਲਹਿਜਾ ਕਿਹਾ ਜਾ ਸਕਦਾ ਹੈ। ਲਹਿਜੇ ਤੋਂ ਉਸ ਇਲਾਕੇ ਬਾਰੇ ਜਿਸ ਵਿੱਚ ਵਕਤਾ ਰਹਿੰਦੇ ਹਨ (ਇੱਕ ਭੂਗੋਲਿਕ ਜਾਂ ਖੇਤਰੀ ਲਹਿਜਾ), ਉਨ੍ਹਾਂ ਦੀ ਸਾਮਾਜਕ - ਆਰਥਕ ਸਥਿਤੀ, ਉਨ੍ਹਾਂ ਦੀ ਕੌਮੀਅਤ, ਉਨ੍ਹਾਂ ਦੀ ਜਾਤੀ ਜਾਂ ਸਾਮਾਜਕ ਵਰਗ, ਉਨ੍ਹਾਂ ਦੀ ਪਹਿਲੀ ਭਾਸ਼ਾ ਦੀ ਪਹਿਚਾਣ (ਜਦੋਂ ਉਹ ਟੁੱਟੀ ਭੱਜੀ ਦੂਜੀ ਭਾਸ਼ਾ ਬੋਲਦੇ ਹਨ), ਹੋ ਸਕਦੀ ਹੈ।[1]

ਹਵਾਲੇ[ਸੋਧੋ]

  1. Lippi-Green, R. (1997). English with an Accent: Language, Ideology, and Discrimination in the United States. New York: Routledge. ISBN 0-415-11476-4.