ਲਾਹੌਰ ਬੁੱਕ ਸ਼ਾਪ
ਲਾਹੌਰ ਬੁੱਕ ਸ਼ਾਪ ਦੀ ਸਥਾਪਨਾ ਸ. ਜੀਵਨ ਸਿੰਘ ਐਮ.ਏ. ਨੇ 1940 ਵਿੱਚ ਨਿਸਬਤ ਰੋਡ, ਲਾਹੌਰ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ ਵਿੱਚ) ਵਿੱਚ ਕੀਤੀ ਸੀ।[1] ਭਾਰਤ ਦੀ ਵੰਡ ਤੋਂ ਇਸਨੂੰ ਲੁਧਿਆਣਾ ਸ਼ਹਿਰ ਲਿਆਂਦਾ ਗਿਆ। ਇਸ ਅਦਾਰੇ ਨੇ ਪੰਜਾਬੀ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਨ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਬਾਅਦ ਵਿੱਚ ਪੰਜਾਬੀ, ਅੰਗ੍ਰੇਜ਼ੀ ਅਤੇ ਸਾਰੀਆਂ ਲਿਖਤਾਂ, ਨਾਵਲ, ਕਵਿਤਾ ਅਤੇ ਧਾਰਮਕ ਪੁਸਤਕਾਂ ਤੱਕ ਛਾਪਣ ਲੱਗੇ। ਇਸ ਅਦਾਰੇ ਨੂੰ ਪੰਜਾਬੀ ਪ੍ਰਕਾਸ਼ਨ ਦਾ ਮੋਢੀ ਮੰਨਿਆ ਜਾਂਦਾ ਹੈ। ਇਹ ਅਦਾਰਾ ਹੁਣ ਤੱਕ ਪੰਜਾਬੀ ਅਤੇ ਅੰਗਰੇਜ਼ੀ ਵਿੱਚ 10,000 ਤੋਂ ਜਿਆਦਾ ਸਿਰਲੇਖਾਂ ਨੂੰ ਪ੍ਰਕਾਸ਼ਿਤ ਕਰ ਚੁੱਕਾ ਹੈ ਜਿਸ ਵਿਚੋਂ 1200 ਹਾਲੇ ਵੀ ਇਸਦੀ ਕੈਟਾਲਾਗ ਦਾ ਹਿੱਸਾ ਹਨ। 7 ਦਹਾਕਿਆਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹੋਣ ਕਰਨ ਇਸਨੂੰ ਸਾਲ 1994 ਵਿਚ ਭਾਰਤ ਦੇ ਉਦੋਂ ਦੇ ਮਾਨਯੋਗ ਪ੍ਰਧਾਨ ਮੰਤਰੀ ਮਿਸਟਰ ਆਈ.ਕੇ. ਗੁਜਰਾਲ ਨੇ ਸਭ ਤੋਂ ਵਧੀਆ ਪੰਜਾਬੀ ਪ੍ਰਕਾਸ਼ਕ ਦਾ ਪੁਰਸਕਾਰ ਦਿੱਤਾ।
ਜੀਵਨ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਸੰਤ ਸਿੰਘ ਸੇਖੋਂ, ਗੁਰਬਚਨ ਸਿੰਘ ਤਾਲਿਬ ਅਤੇ ਵਰਿਆਮ ਸਿੰਘ ਹੁਰਾਂ ਦਾ ਵਿਦਿਆਰਥੀ ਰਿਹਾ ਸੀ। ਇਨ੍ਹਾਂ ਦੇ ਪ੍ਰਭਾਵ ਹੇਠ ਉਹ ਸਾਹਿਤ-ਪ੍ਰੇਮੀ ਬਣ ਗਿਆ ਸੀ। ਉਸ ਨੇ 1940 ਵਿਚ ਲਾਹੌਰ ਦੀ ਨਿਸਬਤ ਰੋਡ ਤੇ ਇਕ ਕੋਠੀ ਦੇ ਵਰਾਂਡੇ ਨੂੰ ਦੁਕਾਨ ਦੀ ਸ਼ਕਲ ਦੇ ਕੇ 'ਲਾਹੌਰ ਬੁੱਕ ਸ਼ਾਪ' ਖੋਲ੍ਹੀ। ਉਸ ਕੋਲ ਉਦੋਂ ਕੁੱਲ 105 ਰੁਪਏ ਪੂੰਜੀ ਸੀ, ਜਿਸ ਵਿੱਚੋਂ ਉਸਨੇ 20 ਰੁਪਏ ਦੁਕਾਨ ਦਾ ਪੇਸ਼ਗੀ ਕਿਰਾਇਆ ਦਿੱਤਾ। 20 ਰੁਪਏ ਖਰਚ ਕੇ ਲਾਹੌਰ ਬੁੱਕ ਸ਼ਾਪ ਦਾ ਬੋਰਡ ਪੇਂਟ ਕਰਵਾਇਆ ਅਤੇ 60 ਰੁਪਏ ਦਾ ਫਰਨੀਚਰ ਖ਼ਰੀਦਿਆ।[2]
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2019-04-10. Retrieved 2017-10-26.
- ↑ http://beta.ajitjalandhar.com/news/20160506/4/1332421.cms#sthash.Mvb50zHp.dpbs