ਸਮੱਗਰੀ 'ਤੇ ਜਾਓ

ਲਾਇਵਰ ਮੌਰਟਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਸ਼ ਵਿੱਚ ਲਾਇਵਰ ਮੌਰਟਿਸ ਨਿਸ਼ਾਨ

ਲਾਇਵਰ ਮੌਰਟਿਸ ਨੂੰ ਪੋਸਟਮਾਰਟਮ ਲਿਵੀਡਿਟੀ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਲਾਤੀਨੀ ਭਾਸ਼ਾ ਤੋਂ ਲਏ ਗਏ ਹਨ, ਜਿੱਥੇ ਲਾਇਵਰ ਦਾ ਮਤਲਬ ਹੁੰਦਾ ਹੈ ਨੀਲਾ ਰੰਗ ਅਤੇ ਮੌਰਟਿਸ ਦਾ ਮਤਲਬ ਹੁੰਦਾ ਹੈ ਮੌਤ ਅਤੇ ਨਾਲ ਹੀ ਪੋਸਟਮਾਰਟਮ ਸ਼ਬਦ ਦਾ ਅਰਥ ਹੁੰਦਾ ਹੈ ਮੌਤ ਤੋਂ ਬਾਅਦ ਅਤੇ ਲਿਵੀਡਿਟੀ ਦਾ ਅਰਥ ਹੁੰਦਾ ਹੈ ਨੀਲਾ ਜਾਂ ਕਾਲਾ ਪੈ ਜਾਣਾ। ਇਸ ਲਈ ਇੱਕ ਸ਼ਬਦ ਹਾਈਪੋਸਟੈਸਿਸ ਵੀ ਵਰਤਿਆ ਜਾਂਦਾ ਹੈ ਜੋ ਕਿ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ ਜਿੱਥੇ ਹਾਈਪੋ ਦਾ ਮਤਲਬ ਹੁੰਦਾ ਹੈ ਨੀਚੇ ਜਾਂ ਥੱਲੇ ਅਤੇ ਸਟੈਸਿਸ ਦਾ ਮਤਲਬ ਹੁੰਦਾ ਹੈ ਖੜੇ ਹੋਏ। ਇਹ ਮੌਤ ਦੇ ਚਿਨ੍ਹਾਂ ਵਿੱਚੋਂ ਇੱਕ ਚਿੰਨ੍ਹ ਹੈ ਅਤੇ ਮੌਤ ਦਾ ਸਮਾਂ ਜਾਂਚਣ ਵਿੱਚ ਸਹਾਈ ਹੁੰਦਾ ਹੈ।

ਕਾਰਨ ਅਤੇ ਲੋੜੀਂਦਾ ਸਮਾਂ

[ਸੋਧੋ]

ਮੌਤ ਤੋਂ ਬਾਅਦ ਜਦੋਂ ਸ਼ਰੀਰ ਵਿੱਚ ਖੂਨ ਦਾ ਵਗਣਾ ਬੰਦ ਹੋ ਜਾਂਦਾ ਹੈ ਤਾਂ ਗਰੂਤਾਆਕਰਸ਼ਣ ਕਰ ਕੇ ਖ਼ੂਨ ਦੇ ਲਾਲ ਸੈੱਲ ਸੀਰਮ ਵਿੱਚੋਂ ਥੱਲੇ ਬੈਠ ਜਾਂਦੇ ਹਨ। ਇਹ ਮੌਤ ਤੋਂ ਛੇ ਘੰਟਿਆਂ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਅਤੇ ਬਾਰਾਂ ਘੰਟਿਆਂ ਤੱਕ ਪੱਕੀ ਹੋ ਜਾਂਦੀ ਹੈ। ਇਸਤੋਂ ਮੌਤ ਕਈ ਵਾਰ ਮੌਤ ਡਾ ਕਾਰਨ ਵੀ ਪਤਾ ਲਗਾਇਆ ਜਾ ਸਕਦਾ ਹੈ।

ਸਥਿਤੀ

[ਸੋਧੋ]

ਇਹ ਆਮ ਤੌਰ ਤੇ ਸ਼ਰੀਰ ਦੇ ਹੇਠਲੇ ਪਾਸੇ ਤੇ ਨਜ਼ਰ ਆਉਂਦੀ ਹੈ। ਸ਼ਰੀਰ ਦਾ ਜਿਹੜਾ ਵੀ ਪਾਸਾ ਨੀਚੇ ਵੱਲ ਹੋਵੇ, ਉੱਥੇ ਜੋ ਅੰਗ ਜ਼ਮੀਨ ਨਾਲ ਲਾਗ ਰਹੇ ਹੋਣ,ਉੱਥੇ ਭਾਰ ਪੈਣ ਨਾਲ ਪੀਲੇ ਧੱਬੇ ਅਤੇ ਬਾਕੀ ਜਗ੍ਹਾ ਜਿੱਥੇ ਸ਼ਰੀਰ ਦਾ ਭਾਰ ਨਹੀਂ ਪੈਂਦਾ ਉੱਥੇ ਖੂਨ ਦੇ ਰ੍ਸਾਵ ਕਰ ਕੇ ਲਾਲ ਧੱਬੇ ਪੈ ਜਾਂਦੇ ਹਨ। ਅਤੇ ਜੇਕਰ ਕਿਸੇ ਇਨਸਾਨ ਦੀ ਮੌਤ ਫਾਂਸੀ ਲੈਣ ਨਾਲ ਹੋਈ ਹੋਵੇ ਤਾਂ ਇਹ ਲਾਲ ਧੱਬੇ ਅਕਸਰ ਲੱਤਾਂ ਅਤੇ ਬਾਹਾਂ ਦੇ ਹੇਠਲੇ ਪਾਸੇ ਵਿੱਚ ਨਜ਼ਰ ਆਉਂਦੇ ਹਨ।

ਸੀਮਾਬੱਧਤਾ

[ਸੋਧੋ]

ਜੇਕਰ ਸ਼ਰੀਰ ਨੂੰ ਮੌਤ ਦੇ ਕੁਝ ਘੰਟਿਆਂ ਬਾਅਦ ਹਿਲਾਇਆ ਗਿਆ ਹੋਵੇ ਤਾਂ ਇਹ ਦਾਗ ਦੋ ਵੱਖ ਵੱਖ ਜਗਾਹਾਂ ਤੇ ਹੋ ਸਕਦੇ ਹਨ ਅਤੇ ਕਈ ਵਾਰ ਵੱਡੇ ਨੀਲ ਨੂੰ ਵੀ ਭੁਲੇਖੇ ਨਾਲ ਲਾਇਵਰ ਮੌਰਟਿਸ ਸਮਝ ਲਿਆ ਜਾਂਦਾ ਹੈ। ਅਜਿਹੇ ਹਲਾਤਾਂ ਵਿੱਚ ਚੰਗੀ ਤਰ੍ਹਾਂ ਮੁਆਇਨਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਅਤੇ ਉਸ ਲਈ ਦਾਗ ਵਾਲੀ ਜਗ੍ਹਾ ਤੇ ਚਾਕੂ ਨਾਲ ਇੱਕ ਕੱਟ ਮਾਰ ਕੇ ਵੇਖਣਾ ਚਾਹੀਦਾ ਹੈ, ਜੇਕਰ ਉਸ ਜਗ੍ਹਾ ਤੇ ਮਾਸਪੇਸ਼ੀਆਂ ਵਿੱਚ ਖੂਨ ਨਜ਼ਰ ਆਏ ਤਾਂ ਉਨ੍ਹਾਂ ਨੂੰ ਨੀਲ ਅਤੇ ਜੇ ਖੂਨ ਦੇ ਕੋਈ ਨਿਸ਼ਾਨ ਨਾ ਹੋਣ ਤਾਂ ਉਸਨੂੰ ਲਾਇਵਰ ਮੌਰਟਿਸ ਮੰਨ ਲੈਣਾ ਚਾਹੀਦਾ ਹੈ।