ਸਮੱਗਰੀ 'ਤੇ ਜਾਓ

ਲਾਭ ਚਤਾਮਲੀ ਵਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਭ ਚਤਾਮਲੀ ਵਾਲਾ
ਜਾਣਕਾਰੀ
ਜਨਮ ਦਾ ਨਾਮਲਾਭ ਸਿੰਘ
ਉਰਫ਼ਲਾਭ ਚਤਾਮਲੀ ਵਾਲਾ
ਜਨਮ(1942-09-20)20 ਸਤੰਬਰ 1942
ਚਿਤਾਮਲੀ, ਰੋਪੜ, ਬਰਤਾਨਵੀ ਪੰਜਾਬ, ਭਾਰਤ
ਵੰਨਗੀ(ਆਂ)ਲੋਕਗੀਤ, ਦੋਗਾਣੇ
ਕਿੱਤਾਗੀਤਕਾਰ

ਲਾਭ ਚਤਾਮਲੀ ਵਾਲਾ (ਜਨਮ 20 ਸਤੰਬਰ 1942 ) ਪੰਜਾਬੀ ਗੀਤਕਾਰ ਹੈ।

ਮੁੱਢਲਾ ਜੀਵਨ

[ਸੋਧੋ]

ਉਹਨਾਂ ਦਾ ਜਨਮ 20 ਸਤੰਬਰ 1942 ਵਿੱਚ ਪਿਤਾ ਰਾਮ ਸਿੰਘ ਦੇ ਘਰ ਮਾਤਾ ਰਲੀ ਕੌਰ ਦੀ ਕੁੱਖੋਂ ਪਿੰਡ ਚਿਤਾਮਲੀ ਡਾਕਖਾਨਾ ਕਾਲੇਵਾਲ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੋਪੜ ਵਿੱਚ ਹੋਇਆ। ਉਹਨਾਂ ਨੇ ਪ੍ਰਾਇਮਰੀ ਤੱਕ ਦੀ ਸਿੱਖਿਆ ਪਿੰਡ ਕਾਲੇਵਾਲ ਦੀ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਲਈ ਮੈਟ੍ਰਿਕ ਖਾਲਸਾ ਹਾਈ ਸਕੂਲ ਕੁਰਾਲੀ ਤੋਂ ਕੀਤੀ।

ਕਿਤਾ

[ਸੋਧੋ]

ਉਹਨਾਂ ਨੇ ਫੌਜ, ਪੰਜਾਬ ਪੁਲਿਸ ਅਤੇ ਪੰਜਾਬ ਰੋਡਵੇਜ਼ ਵਿਚ ਨੌਕਰੀ ਕੀਤੀ। ਉਹਨਾਂ ਨੂੰ ਗੀਤ ਲਿਖਣ ਦੀ ਚੇਟਕ ਜਵਾਨੀ ਸਮੇਂ ਹੀ ਲੱਗ ਗਈ। ਉਹਨਾਂ ਦੇ ਲਿਖੇ ਲਿਖੇ ਗੀਤ ਮੁਹੰਮਦ ਸਦੀਕ, ਬੀਬੀ ਸੁਰਿੰਦਰ ਕੌਰ, ਸੁਚੇਤ ਬਾਲਾ, ਸੁਰਿੰਦਰ ਬਾਵਾ, ਸੁਨੀਤਾ ਭੱਟੀ, ਫ਼ਕੀਰ ਚੰਦ ਪਤੰਗਾ, ਸਰਦੂਲ ਸਿਕੰਦਰ, ਅਮਰ ਨੂਰੀ, ਦੁਰਗਾ ਰੰਗੀਲਾ, ਭੁਪਿੰਦਰ ਗਿੱਲ, ਮਿਸ ਨੀਲਮ ਨੇ ਗਾਏ।

ਮਸ਼ਹੂਰ ਗੀਤ

[ਸੋਧੋ]
  • ਚਰਚਿਤ ਗੀਤ "ਬਟੂਆ" ਗਾਇਕ ਜੋੜੀ ਭੁਪਿੰਦਰ ਗਿੱਲ ਅਤੇ ਮਿਸ ਨੀਲਮ।
  • ਤੈਨੂੰ ਆਈ ਆਂ ਕਿ ਨਹੀਂ ਮੈਂ ਪਸੰਦ ਵੇ ?ਮੁਹੰਮਦ ਸਦੀਕ ਅਤੇ ਬੀਬੀ ਸੁਰਿੰਦਰ ਕੌਰ
  • ਨੀ ਮੈਂ ਤੇਹਰਵੀਂ ਜਮਾਤ ਵਿੱਚੋਂ ਫੇਲ ਹੋ ਗਿਆ ਸਰਦੂਲ ਸਿਕੰਦਰ ਤੇ ਪਰਮਜੋਤੀ
  • ਮੈਨੂੰ ਵੀ ਮਿਰਜ਼ੇ ਯਾਰ ਦੇ ਨਾਲੇ ਈ ਦਫ਼ਨਾ ਦਿਓ (ਸਰਦੂਲ ਸਿਕੰਦਰ ਗਮਦੂਰ ਅਮਨ ਤੇ ਭਰਪੂਰ ਅਲੀ)[1]

ਹਵਾਲੇ

[ਸੋਧੋ]
  1. ਅਸ਼ੋਕ ਬਾਂਸਲ ਮਾਨਸਾ