ਕਿਰਪਾ ਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲਾਲਾ ਕਿਰਪਾ ਸਾਗਰ ਤੋਂ ਰੀਡਿਰੈਕਟ)
Jump to navigation Jump to search
ਕਿਰਪਾ ਸਾਗਰ
Lala Kirpa Sagar.jpg
ਜਨਮ: 4 ਮਈ 1875
ਪਿੰਡ ਪਿਪਨਖਾ, ਗੁਜਰਾਂਵਾਲਾ, ਸਾਂਝਾ ਪੰਜਾਬ (ਹੁਣ ਪਾਕਿਸਤਾਨ)
ਮੌਤ:19 ਮਈ 1939
ਰਾਮ ਗਲੀ, ਲਹੌਰ, ਸਾਂਝਾ ਪੰਜਾਬ (ਹੁਣ ਪਾਕਿਸਤਾਨ)
ਕਾਰਜ_ਖੇਤਰ:ਕਵੀ, ਲੇਖਕ, ਸੰਪਾਦਕ, ਪ੍ਰਕਾਸ਼ਕ
ਰਾਸ਼ਟਰੀਅਤਾ:ਬਰਤਾਨਵੀ ਭਾਰਤ
ਭਾਸ਼ਾ:ਪੰਜਾਬੀ
ਕਾਲ:ਵੀਹਵੀਂ ਸਦੀ ਦਾ ਪਹਿਲਾ ਅੱਧ
ਵਿਧਾ:ਕਵਿਤਾ, ਨਾਟਕ

ਕਿਰਪਾ ਸਾਗਰ (4 ਮਈ 1875 - 19 ਮਈ 1939) 20ਵੀਂ ਸਦੀ ਦੇ ਆਰੰਭਕ ਦੌਰ ਦਾ ਪੰਜਾਬੀ ਸਾਹਿਤਕਾਰ ਸੀ। ਉਸਨੇ ਲਕਸ਼ਮੀ ਦੇਵੀ ਕਵਿਤਾ ਲਿਖ ਕੇ ਭਾਈ ਵੀਰ ਸਿੰਘ ਦੇ ਮਹਾਂਕਾਵਿ ਰਾਣਾ ਸੂਰਤ ਸਿੰਘ ਦੀ ਪਰੰਪਰਾ ਨੂੰ ਅੱਗੇ ਤੋਰਿਆ।[1] ਉਸਨੇ 1923 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸਬੰਧਿਤ ਨਾਟਕ ਲਿਖਕੇ ਪੰਜਾਬੀ ਵਿੱਚ ਇਤਿਹਾਸਕ ਨਾਟਕ ਲਿਖਣ ਦਾ ਮੁਢ ਬੰਨ੍ਹਿਆ।

ਜਨਮ[ਸੋਧੋ]

ਲਾਲ ਕਿਰਪਾ ਸਾਗਰ ਦਾ ਜਨਮ 4 ਮਈ 1875 ਨੂੰ ਪਿੰਡ ਪਿਪਨਾਖਾ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਲਾਲ ਮਈਆ ਦਾਸ ਦੇ ਘਰ ਹੋਇਆ।

ਵਿਦਿਆ/ਦੇਹਾਂਤ[ਸੋਧੋ]

ਉਹਨਾਂ ਨੇ ਐੱਫ਼.ਏ. ਤੱਕ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਕੁਝ ਸਮਾਂ ਸਕੂਲ ਵਿੱਚ ਅਧਿਆਪਕੀ ਕੀਤੀ। ਕੁਝ ਸਮਾਂ ਪੱਤਰਕਾਰੀ ਕਰ ਕੇ ਪੰਜਾਬ ਯੂਨੀਵਰਸਿਟੀ, ਲਾਹੌਰ ਵਿੱਚ ਕਲਰਕੀ ਦਾ ਕਿੱਤਾ ਅਪਣਾ ਲਿਆ। ਇੱਥੋਂ ਹੀ ਉਹ 1934ਈ: ਵਿੱਚ ਲੇਖਾਕਾਰ ਦੇ ਤੌਰ 'ਤੇ ਰਿਟਾਇਰ ਹੋਏ। ਕਿਰਪਾ ਸਾਗਰ ਦਾ ਦੇਹਾਂਤ 16 ਮਈ, 1939 ਨੂੰ ਲਾਹੌਰ ਵਿਖੇ ਹੋਇਆ।[2]

ਲਿਖਤਾਂ[ਸੋਧੋ]

ਇਤਿਹਾਸਕ ਨਾਟਕ[ਸੋਧੋ]

  • ਮਹਾਰਾਜਾ ਰਣਜੀਤ ਸਿੰਘ (ਭਾਗ ਪਹਿਲਾ)
  • ਮਹਾਰਾਜਾ ਰਣਜੀਤ ਸਿੰਘ (ਭਾਗ ਦੂਜਾ)
  • ਡੀਡੋ ਜੰਮਵਾਲ

ਹੋਰ[ਸੋਧੋ]

  • ਲਕਸ਼ਮੀ ਦੇਵੀ (ਮਹਾਕਾਵਿ)

ਹਵਾਲੇ[ਸੋਧੋ]