ਭਾਈ ਵੀਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

'ਭਾਈ ਵੀਰ ਸਿੰਘ' (5 ਦਸੰਬਰ 1872- 10 ਜੂਨ 1957) ਦਾ ਜਨਮ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀ ਬ੍ਰਿਜ ਭਾਸ਼ਾ ਦੇ ਕਵੀ, ਪੰਜਾਬੀ ਗੱਦ ਲੇਖਕ ਅਤੇ ਸੰਗੀਤ ਵਿਚ ਰੁਚੀ ਰੱਖਣ ਵਾਲੇ ਇਨਸਾਨ ਸਨ । ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਮੰਨਿਅਾ ਜਾਂਦਾ ਹੈ।

ਰਚਨਾਵਾਂ[ਸੋਧੋ]

ਭਾਈ ਵੀਰ ਸਿੰਘ ਨੇ ਕਈ ਨਾਵਲ, ਇਤਿਹਾਸਕ ਕਿਤਾਬਾਂ, ਟ੍ਰੈਕਟ ਅਤੇ ਕਾਵਿ ਪੁਸਤਕਾਂ ਦੀ ਰਚਨਾ ਕੀਤੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਰਾਣਾ ਸੂਰਤ ਸਿੰਘ (1905), ਦਿਲ ਤਰੰਗ (1920), ਤ੍ਰੇਲ ਤੁਪਕੇ (1921), ਲਹਿਰਾਂ ਦੇ ਹਾਰ (1921), ਮਟਕ ਹੁਲਾਰੇ (1922), ਬਿਜਲੀਆਂ ਦੇ ਹਾਰ (1927) ਅਤੇ ਮੇਰੇ ਸਾਈਆਂ ਜੀਓ (1953) ਹਨ । ਲਹਿਰਾਂ ਦੇ ਹਾਰ ਵਿੱਚ ਦਿਲ ਤਰੰਗ, ਤ੍ਰੇਲ ਤੁਪਕੇ ਅਤੇ ਕੁਝ ਹੋਰ ਰਚਨਾਵਾਂ ਸ਼ਾਮਿਲ ਹਨ ।

ਭਾਈ ਵੀਰ ਸਿੰਘ ਪੰਜਾਬੀ ਸਾਹਿਤ ਸਿਰਜਨਾ ਵਿੱਚ ਸ਼ਬਦ ਅਤੇ ਸਾਖੀ ਦੇ ਅਨੁਭਵ ਨੂੰ ਸਿਰਜਨਾਤਮਕ ਰੂਪ ਵਿੱਚ ਪੇਸ਼ ਕਰਦੇ ਹਨ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਭੂਮਿਕਾ ਜਿਲਦ ਪਹਿਲੀ ਵਿੱਚ ਸੰਸਾਰ ਇਤਿਹਾਸ ਅਤੇ ਸਿੱਖ ਇਤਿਹਾਸਿਕ ਪਰਿਪੇਖ ਦੀ ਵਿਆਖਿਆ ਪ੍ਰਸਤਾ ਕਰਦੇ ਹਨ। ਸੰਸਾਰ ਇਤਿਹਾਸ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਇਤਿਹਾਸ ਦੇ ਤਿੰਨ ਪ੍ਰਮੁੱਖ ਰੂਪਾਂ ਸਾਹਿਤਕ ਭਾਵ, ਬ੍ਰਿਤਾਂਤਿਕ ਭਾਵ ਅਤੇ ਅਧਿਆਤਮਕ ਭਾਵ ਸੰਬੰਧੀ ਇਹ ਨੁਕਤਾ ਪ੍ਰਮੁਖ ਰੂਪ ਵਿੱਚ ਉਘਾੜਦੇ ਹਨ ਕਿ,“ਸੱਤ ਪਦਾਰਥ ਜੋ ਕਿ ਇਕ ਸੂਖਮ ਮਾਨਸਿਕ ਵਸਤੂ ਹੈ, ਆਪਣੇ ਆਪ ਨੂੰ ਘੜ ਰਿਹਾ ਹੈ ਪੂਰਨ ਕਰ ਰਿਹਾ ਹੈ ‘ਤੇ ਉਸਦਾ ਇਹ ਕਰਤੱਵ ਮਨੁਖ ਮਾਤ੍ਰਾ ਦਾ ਇਤਿਹਾਸ ਹੈ।" ਇਸ ਸਤ ਪਦਾਰਥ ਦੀ ਵਿਆਖਿਆ ਅਤੇ ਇਤਿਹਾਸਕ ਗਤੀ ਅਨੂਕੁਲਤਾ ਦੀ ਪੂਰਨ ਪਛਾਣ ਹੀ ਭਾਈ ਸਾਹਿਬ ਦੀ ਇਸ ਭੂਮਿਕਾ ਰਾਂਹੀ ਹੋਈ ਪ੍ਰਤੀਤ ਹੁੰਦੀ ਹੈ।[1]

ਧਰਮ-ਵਿਅਾਖਿਅਾ[ਸੋਧੋ]

ਸਿੱਖ ਧਰਮ ਵਿੱਚ ਇਤਿਹਾਸ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ, ਸਾਰੰਸ਼ਿਕ ਇਤਿਹਾਸ, ਸਵਿਸਥਰਿਕ ਇਤਿਹਾਸ, ਵਿਗਿਆਨਕ ਇਤਿਹਾਸ ‘ਤੇ ਕੋਮਲ ਉਨਰੀ ਇਤਿਹਾਸ ਦਾ ਜ਼ਿਕਰ ਕਰਦੇ ਹਨ। ਇਸ ਵਰਗ ਵਿਸ਼ਲੇਸ਼ਣ ਅੰਦਰ ਸਿੱਖ ਪੰਥ ਦੇ ਸਮੁਚੇ ਗ੍ਰੰਥਾਂ ਅਤੇ ਜਨਮਸਾਖੀਆਂ ਨੂੰ ਅਧਾਰ ਬਣਾਇਆ ਗਿਆ ਹੈ। ਇਸ ਵਰਗੀਕਰਨ ਵਿਚ ਭਾਈ ਸਾਹਿਬ ਇਸ ਤੱਥ ਨੂੰ ਵਧੇਰੇ ਉਗਾੜਦੇ ਹਨ ਕਿ ਸਿੱਖ ਇਤਿਹਾਸ ਸੰਸਾਰ ਇਤਿਹਾਸ ਵਾਂਗ ਸਮੇਂ ਅਤੇ ਸਥਾਨ ਦੀ ਨਿਸ਼ਚਿਤ ਖੜੋਤ ਨੂੰ ਕਬੂਲ ਨਹੀ ਕਰਦਾ। ਇਹ ਇਤਿਹਾਸ ਨਿਰਧਾਰਿਤ ਰੇਖਾ ਅਤੇ ਤਥਾ ਦੀ ਬੰਦਿਸ਼ ਤੋਂ ਅਜ਼ਾਦ ਵਿਚਰਦਾ ਹੈ।[2]

ਰਚਿਤ ਚਮਤਕਾਰ[ਸੋਧੋ]

ਭਾਈ ਵੀਰ ਸਿੰਘ ਦੇ ਚਮਤਕਾਰਾਂ ਦੀਆਂ ਦਿਸ਼ਾਵਾਂ ਪੂਰਵ ਨਿਸ਼ਚਿਤ ਇਤਿਹਾਸਕ ਪਰਿਪੇਖ ਦੀਆਂ ਧਾਰਨੀ ਨਹੀ ਹਨ। ਇਤਿਹਾਸਕ ਪੱਖ ਤੋ ਦੇਖਿਆ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਭਾਈ ਵੀਰ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਚੋਜਾਂ ਨੂੰ ਇਤਿਹਾਸ ਦੀ ਰੰਗ ਭੂਮੀ ਤੇ ਚਿਤਰਿਆ ਤਾਂ ਹੈ ਪਰ ਇਤਿਹਾਸਕ ਵਿਧੀ ਨੂੰ ਆਧਾਰ ਨਹੀ ਬਣਾਇਆ ।ਇਤਿਹਾਸਕ ਵਿਧੀ ਨੂੰ ਆਧਾਰ ਨਾ ਬਣਾਉਣ ਦਾ ਕਾਰਣ ਡਾਕਟਰ ਬਲਵੀਰ ਸਿੰਘ ਇਸ ਤਰ੍ਹਾਂ ਦਰਸਾਉਦੇ ਹਨ ਕਿ ਕੇਵਲ ਇਤਿਹਾਸਕ ਸਚਾਈਆਂ ਮਿਤੀਕਾਰੀ ਦੇ ਜੰਗਲ ਵਿਚ ਫਸ ਜਾਦੀਆਂ ਹਨ ਤੇ ਇਸ ਤਰ੍ਹਾਂ ਮਹਾਨ ਆਤਮਾ ਤੋਂ ਪ੍ਰਗਟ ਹੁੰਦੇ ਇਖਲਾਕੀ ਉਤਸ਼ਾਹ ਦੇ ਜੋਸ਼ ਤੋਂ ਵਾਜੇਂ ਰਹਿ ਜਾਦੇ ਹਨ। ਭਾਈ ਵੀਰ ਸਿੰਘ ਦੀ ਕਿਸੇ ਰਚਨਾ ਦਾ ਵਿਉਂਤ ਉਸਾਰਨ ਦਾ ਢੰਗ ਵੱਖਰਾ ਸੀ। ਇਸ ਵਿਉਂਤ ਦਾ ਆਧਾਰ ਇਤਿਹਾਸਕ ਥਿੱਤਾਂ ਆਦਿ ਨਹੀਂ ਸਨ। ਥਿੱਤਾ ਦਾ ਸੂਤਰ ਉਹ ਮਗਰੋਂ ਕਾਇਮ ਕਰ ਲੈਂਦੇ ਸਨ, ਪਰ ਕੇਵਲ ਇੱਕ ਭਾਵ ਦੀਆਂ ਕਿਸੇ ਸਮੇਂ ਜਾਂ ਸਥਾਨ ਦੀਆਂ ਘਟਨਾਵਾਂ ਨੂੰ ਜੌ ਆਪਣੇ ਆਪ ਵਿਚ ਸੁਤੰਤਰ ਅਤੇ ਸੰਪੂਰਨ ਹੁੰਦੀਆਂ ਸਨ ਨੂੰ ਉਲੀਕ ਲੈਂਦੇ ਸਨ ਅਤੇ ਥਿੱਤਾਂ ਅਨੁਸਾਰ ਸੂਤਰਬੰਦ ਕਰ ਲੈਂਦੇ ਸਨ। ਇਹ ਇੱਕ ਅਲੌਕਿਕ ਸ਼ੈਲੀ (ਵਿਧੀ) ਸੀ। ਜੋ ਕੇਵਲ ਲਿਖਣ ਕਲਾ ਨਹੀਂ ਸੀ ਤੇ ਨਾਂ ਹੀ ਸਧਾਰਨ ਨਿਯਮਾਂ ਦੀ ਪਾਲਣਾ ਸੀ। ਇਹ ਆਪਣੇ-ਆਪ ਵਿਚ ਇਤਿਹਾਸ ਨੂੰ ਲਿਖਣ ਦਾ ਸੰਪੂਰਨ ਢੰਗ ਸੀ ਜੋ ਕਿ ਵਿਸ਼ੇਸ਼ ਤੌਰ ਤੇ ਭਾਈ ਵੀ ਸਿੰਘ ਦੇ ਅੰਦਰੋਂ ਇਸ ਤਰ੍ਹਾਂ ਉਗਮਿਆ ਸੀ ਜਿਵੇਂ ਪ੍ਰਕਿਰਤੀ ਦੀਆਂ ਚੀਜ਼ਾ ਉਗੰਮਦੀਆਂ ਹਨ। ਭਾਈ ਵੀਰ ਸਿੰਘ ਇਤਿਹਾਸਕ ਵਿਧੀ ਨੂੰ ਆਧਾਰ ਨਾ ਬਣਾਉਣ ਬਾਰੇ ਆਪਣੀ ਭੂਮਿਕਾ ਵਿਚ ਦਰਸਾਉਦੇ ਹਨ ਕਿ ਨਿਰੇ ਸੰਮਤਾ ਤਰੀਕਾ ਤੇ ਵਾਕਿਆਤ ਦੀਆਂ ਸੂਚੀ ਪਤਰਾਂ ਨਾਲ ਇਤਿਹਾਸਕ ਕਾਲ ਲੇਖਾ ਪਤਾ ਤਾਂ ਲੱਗਦਾ ਹੈ ਪਰ ਜੀਵਨ ਰੁਮਕੋ ਰੌਆਂ ਨਹੀ ਮਾਰ ਉਠਦੇ।ਹਾਂ ਜੀਵਨ ਲਹਿਰਾਂ ਤਾਂ ਵਲਵਲੇ ਵਿਚ ਆਉਦੀਆਂ ਹਨ। ਉੱਚੇ ਜੀਵਨ ਲਈ ਉੱਚੇ ਜੀਵਨ ਹੀ ਅੱਖਾਂ ਅੱਗੇ ਆਉਣ ਤਾਂ ਲਾਭ ਹੁੰਦਾ ਹੈ। ਪਰ ਇਹ ਜੇ ਕੁੱਝ ਘਟੇ ਤਾਂ ਫੇਰ ਉੱਚੇ ਜੀਵਨ ਜੀਕੂ ਵਸਰ ਹੋਏ ਹੂ-ਬ-ਹੂ ਉਨ੍ਹਾਂ ਦੀਆਂ ਮਾਨੋ ਜਿਉਂਦੀਆਂ ਤਸਵੀਰਾਂ ਅੱਖਾਂ ਅੱਗੇ ਆ ਜਾਣ ਤਾਂ ਵੀ ਲਾਭ ਹੁੰਦਾ ਹੈ।[3][4]

ਭਾਈ ਵੀਰ ਸਿੰਘ ਦੇ ਚਮਤਕਾਰਾਂ ਦੀ ਉਪਰੋਕਤ ਇਤਿਹਾਸਕ ਵਿਧੀ ਜੀਵਨ ਦੀ ਸਦੀਂਵੀ ਸਵੱਛਤਾ ਅਤੇ ਰਵਾਨਗੀ ਦਾ ਧਰਵਾਸ ਪੈਦਾ ਕਰਦੀ ਹੈ। ਚਮਤਕਾਰਾਂ ਦੀ ਅੰਤਰਭਾਵੀ ਪ੍ਰਕਿਰਤੀ ਇਤਿਹਾਸਕ ਤੌਰ ਨੂੰ ਜ਼ਿੰਦਗੀ ਦੀ ਨੇੜਤਾ ਵਿਚ ਅਜਿਹੀ ਧਰਵਾਸ ਪ੍ਰਦਾਨ ਕਰ ਰਹੀ ਹੈ ਜਿਸ ਧਰਵਾਸ ਨਾਲ ਜੀਵਨ ਕਣੀ ਗੁਰੂ-ਸਮਰਪਣ ਅਤੇ ਵਿਸਮਾਦ ਵਿਚ ਮੌਲਦੀ ਹੈ। ਇਸੇ ਜੀਵਨ ਕਣੀ ਵਿਚ ਆਸਵੰਤ ਪ੍ਰਤਿਭਾ ਆਪਣੇ ਸੰਪੂਰਨ ਆਦਰਸ਼ ਨੂੰ ਵੀ ਧਾਰਨ ਕਰਦੀ ਹੈ।

ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਚਮਤਕਾਰਾ ਦੀ ਸ਼ੈਲੀ ਸਿੱਖ ਅਨੁਭਵ ਅਤੇ ਅਧਿਆਤਮਕ ਜਗਿਆਸਾ ਨੂੰ ਰੂਪਮਾਨ ਕਰਦੀ ਹੈ। ਇਹਨਾਂ ਦੀ ਸ਼ੈਲੀ ਦੀਆ ਕਲਾਤਮਿਕ ਛੂਹਾਂ ਦੈਵੀ ਰਸਿਕਤਾ ਨਾਲ ਭਰਪੂਰ ਹਨ। ਜਿੰਦਗੀ ਦੇ ਕੁਲ ਵਰਤਾਰਿਆ ਦੀ ਸਮਝ ਅਤੇ ਰਮਝ ਇਸ ਸ਼ੈਲੀ ਰਾਂਹੀ ਪ੍ਰਗਟ ਹੁੰਦੀ ਹੈ। ਸ਼ੈਲੀ ਦਾ ਮੁਹਾਂਦਰਾ ਉਸ ਸਮੇਂ ਦੇ ਪ੍ਰਚਲਿਤ ਭਾਸ਼ਾਈ ਪ੍ਰਬੰਧਾ(ਅਰਬੀ, ਫ਼ਾਰਸੀ, ਸੰਸਕ੍ਰਿਤ ਅਤੇ ਅੰਗਰੇਜੀ) ‘ਚੋਂ ਊਰਜਾ ਗ੍ਰਹਿਣ ਨਹੀ ਕਰਦਾ ਸਗੋਂ ਸਿੱਖ ਸੁਰਤਿ ਦੀ ਗਿਆਨਮਈ ਪ੍ਰਤਿਬਾ ਦਾ ਅਦਰਸ਼ਕ ਪ੍ਰਤੀਬਿੰਧ ਸਿਰਜਦਾ ਹੈ। ਇਸ ਪ੍ਰਤੀਬਿੰਬ ‘ਚੋ ਪੈਦਾ ਹੋਈ ਕਲਾਤਮਕ ਰਵਾਨਗੀ ਸ਼ਬਦਾਂ ਦੀਆ ਵਿਚਾਰਧਾਰਾਈ ਸਗਲੀਆਂ ਨਹੀ ਬਣਾਉਂਦੀ ਸਗੋਂ ਉਸ ਵਿਚਲੀ ਅੰਲਕਾਰਿਕ ਸਮਰਥਾਂ ਨੂੰ ਭਾਸ਼ਾਈ ਪ੍ਰਬੰਧ ਦੇ ਅਰਥ ਪਸਾਰਾ ਤੋਂ ਪਾਰ ਪੇਸ਼ ਕਰਦੀਆਂ ਹਨ। ਗੁਰੂ ਕਾਲ ਦੇ ਦ੍ਰਿਸ਼ਾ ਦਾ ਚਰਿਤਰਣ ਅਤੇ ਸਭਿਆਚਾਰਕ ਵਿਵਹਾਰ ਦੀ ਨਿਰੰਤਰਤਾ ਨੂੰ ਚਰਿਤਦੇ ਹੋਏ ਭਾਈ ਸਾਹਿਬ ਬਸਤੀਵਾਦੀ ਦੋਰ ਦੀ ਪ੍ਰਚਲਿਤ ਸ਼ੈਲੀ ਦੀ ਖੜੋਤ ਨੂੰ ਤੋੜ ਦਿੰਦੇ ਹਨ। ਜਿਸ ਵਿਚ ਭਾਵਾਂ ਦੀ ਰਵਾਂਨਗੀ, ਵਿਚਾਰਧਰਾਈ ਦਵੰਧ, ਨਿਸ਼ਚਿਤ ਮਾਪਦੰਡ, ਇਤਿਹਾਸ ਦੇ ਅਧੁਰੇ ਪ੍ਰਤੀਕਰਮ ਅਤੇ ਮਨੋਵਿਗਿਆਨਕ ਵਿਕਾਸ ਪ੍ਰਕਿਰਿਆ ਮਾਨਵੀ ਧਰਾਤਲ ਮੁਤਾਬਿਕ ਗੁਰੂ ਦਾ ਮਾਨਵੀ ਚਰਿਤਰ ਪੇਸ਼ ਕਰ ਰਹੀ ਸੀ। “ਭਾਈ ਵੀਰ ਸਿੰਘ ਨੇ ਇਸ ਸ਼ੈਲੀ ਦੇ ਵਿਪਰਿਤ ਅਧਿਆਤਮਕ ਸ਼ਬਦ ਅਲੰਕਾਰ ਦਾ ਚਿਤਰਨ ਪ੍ਰਸਤੁਤ ਕੀਤਾ ਹੈ, ਜੋ ਅਕਸਰ ਸੁਖਮ, ਜਟਿਲ ਅਤੇ ਗੰਭੀਰ, ਸ਼ਾਤੀ ਦੇ ਭਾਵ ਨੂੰ ਪ੍ਰਗਟ ਕਰਦੀ ਹੈ। ਇਸ ਸ਼ੈਲੀ ਵਿਚ ਅੰਨਦ ਦਾ ਅਰਥ ਯੁਕਤ ਪ੍ਰਭਾਵ ਉਮੜ-ਉਮੜ ਪੈਂਦਾ ਹੈ।“ [5]

ਭਾਈ ਸਾਹਿਬ ਦੇ ਚਮਤਕਾਰਾ ਦੀ ਦਿਸ਼ਾ ਪੂਰਵ ਵਿਆਖਿਆਵਾਂ ਅਨਰੂਪ ਕਾਰਜ ਨਹੀ ਕਰਦੀ ਜਿਸ ਵਿਚ ਵਿਅਕਤੀਗਤ ਅਤੇ ਆਪਹੁੰਦਰੇ ਮਾਨਸੀਕ ਝੁਕਾਅ, ਇਤਿਹਾਸ ਦੇ ਤੱਥਮੁਲਕ ਵੇਰਵੇ, ੳਮਾਜਿਕ ਅਤੇ ਮਾਨਵੀ ਸਰੋਕਾਰਾ ਦੀ ਚੜਤ ਅਤੇ ਪ੍ਰਭਾਵੀ ਅਨੁਕਰਣ, ਵਿਚਾਰਧਾਰਈ ਦੰਵੰਧ ਦਾ ਪਰਿਪੇਖ ਕਾਰਜਸ਼ੀਲ ਰਹਿੰਦਾ ਹੈ। ਭਾਈ ਸਾਹਿਬ ਜੀਵਨੀ ਮੂਲਕ ਇਤਿਹਾਸ ਅਤੇ ਇਤਿਹਾਸਕ ਵੇਰਵੇਆ ਦੇ ਤੱਥਮੂਲਕ ਵਰਣਨ ਤੋਂ ਪਾਰ ਸਾਖੀ ਅਨੁਭਵ ਦਾ ਦਬਿੱਤਾਮਈ ਰਸ ਪ੍ਰਦਾਨ ਕਰਦੇ ਹਨ। ਜਿਸ ਵਿਚ ਗਿਆਨ ਅਧਾਰਿਤ ਸਿੱਖ ਸੁਰਤ ਦਾ ਪ੍ਰਗਾਸ ਮੋਜੂਦ ਰਹਿੰਦਾ ਹੈ। ਚਮਤਕਾਰਾਂ ਤੋਂ ਬਿਨ੍ਹਾਂ ਸੰਥਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਉਪਰੋਕਤ ਪ੍ਰਭਾਵ ਸ਼ਾਮਿਲ ਰਹਿੰਦੇ ਹਨ।[6]

ਗੁਰੁ ਜੀਵਨ ਦਾ ਬ੍ਰਿਤਾਤਕ ਵਰਣਨ ,ਲੜੀਵਾਰ ਸੰਕੇਤਕ ਵੇਰਵੇ ਅਤੇ ਸਿਰਜਣਾਤਮਕ ਪ੍ਰਗਟਾਅ ਚਮਤਕਾਰਾ ਅੰਦਰ ਬਾਹਰਲੀ ਮਨੁੱਖੀ ਜਿੰਦਗੀ ਦਾ ਅਨੁਸਣ ਨਹੀ ਸਗੋਂ ਅੰਦਰੂਨੀ ਸਫ਼ਰ ਦਾ ਅਧਿਆਤਮਕ ਖਿੜਾਅ ਹੈ।ਇਸ ਖਿੜਾਅ ਅੰਦਰ ਸੁਰਤਿ ਦਾ ਗੁਰਮੁੱਖ ਵਾਲਾ ਅਕਸ ਖੁੱਲਦਾ ਹੇੈ। ਗੁਰਮੁਖ ਅਤੇ ਮਨਮੁਖ ਦੀ ਅੰਦਰੀਨੀ ਕਸ਼ਮਕਸ਼ ਦਾ ਤਣਾਓ ਗੁਰੁ ਚੋਜਾ ਦੇ ਰਹਿਸ ਰਾਂਹੀ ਨਮੂਦਾਰ ਹੂੰਦਾ ਹੈ। ਚਮਤਕਾਰਾ ਦੇ ਸਾਥ ਵਿਚ ਸਿੱਖ ਅਨੁਭਵ ਦੇ ਸਮੁਚੇ ਉਤਾਰੇ ਸ਼ਾਮਿਲ ਰਹਿੰਦੇ ਹਨ। ਜਿਸ ਵਿਚ ਪੁਰਾਤਨ ਗ੍ਰੰਥਾ ਦੇ ਹਵਾਲੇ ਅਤੇ ਪ੍ਰਭਾਵ ਚਮਤਕਾਰਾ ਦੀ ਪ੍ਰਕੀਤੀ ਅੰਦਰ ਗਿਆਨ ਦੇ ਤੇਜ ਨੂੰ ਵਧੇਰੇ ਪ੍ਰਚੰਡ ਕਰਦੇ ਹਨ।[7]

ਧਾਰਮਿਕ ਲਹਿਰਾਂ[ਸੋਧੋ]

ਭਾਈ ਵੀਰ ਸਿੰਘ ਬਸਤੀਵਾਦੀ ਨਿਜ਼ਾਮ, ਸਿੰਘ ਸਭਾ ਲਹਿਰ, ਸਾਹਿਤਕ ਝੁਕਾਂਵਾ ਅਤੇ ਸਮਾਜਕ ਵਿਆਖਿਆ ਨੂੰ ਅਧਿਆਤਮਕ ਉਚਾਈ ਦਾ ਸਾਥ ਦਿੰਦੇ ਹੋਏ ਆਪਣੀ ਜੀਵਨ ਕਮਾਈ ਰਾਹੀਂ ਸੰਤੁਲਿਤ ਪਰਿਪੇਖ ਵਿਚ ਢਾਲਦੇ ਰਹੇ ਭਾਵੇ ਕੇ ਬਾਅਦ ਵਿਚ ਭਾਈ ਸਾਹਿਬ ਦੇ ਚਿੰਤਨ ਅਤੇ ਸਿਰਜਨਾ ਬਾਰੇ ਹੇਠ ਲਿਖੀ ਵਿਆਖਿਆ ਵੀ ਪ੍ਰਚਲਤ ਰਹੀ ਕਿ “ਸਿਖ ਧਰਮ ਦੇ ਅਤੀਤ ਕਾਲੀਨ ਗੋਰਵ ਦੀ ਪੁਨਰ ਸਥਾਪਨਾ ਲਈ ਭਾਈ ਵੀਰ ਸਿੰਗ ਦੀ ਰਚਨਾਤਮਕ ਸੰਵੇਦਨਾ ਇਕ ਪਾਸੇ ਸਿੱਖ ਧਾਰਮਕ ਸਮੁਦਾਇ ਦੀ ਪਰੰਪਰਾ ਤੋ ਪ੍ਰਰੇਰਨਾ ਲੈਂਦੀ ਹੈ ਜਿਸ ਦੇ ਆਦਰਸ਼ਾ ਅਤੇ ਪ੍ਰਤਿਮਾਨਾ ਦੀ ਜਨਮ ਭੂਮੀ ਅਤੀਤ ਕਾਲ ਹੈ ਅਤੇ ਕਰਮ ਭੂਮੀ ਬਰਤਾਨਵੀ ਰਾਜ ਦਾ ਪੰਜਾਬ । ਦੂਸਰੇ ਪਾਸੇ ਇਹ ਸੰਵੇਦਨਾ ਆਪਣੇ ਮੱਧ ਵਰਗੀ ਪਿਛੋਕੜ ਅਨੁਸਾਰ ਸੁਧਾਰਵਾਦੀ ਚੇਤਨਾ ਨੂੰ ਉਤਸ਼ਾਹਿਤ ਕਰਨ ਦਾ ਪ੍ਰਗਤੀਸ਼ੀਲ ਰੋਲ ਅਦਾ ਕਰਦੀ ਹੈ। ਇਸ ਤਰਾ ਭਾਈ ਵੀਰ ਸਿੰਘ ਦੀ ਸਥਿਤੀ ਭਾਰਤੀ ਮੱਧ ਸ਼੍ਰੇਣੀਆ ਦੀ ਵਿਆਪਕ ਚੇਤਨਾ ਦੇ ਸੰਦਰਭ ਵਿਚ ਪੱਛਮ ਤੋ ਆਈ ਨਵੀ ਰੋਸ਼ਨੀ ਦੇ ਪ੍ਰਭਾਵ ਅਧੀਨ ਨਵ ਜਾਗ੍ਰਤੀ ਦਾ ਮਾਰਗ ਵੀ ਕਰਦੀ ਸੀ ਅਤੇ ਅਪਣੀ ਧਾਰਮਿਕ ਸਮਾਜਕ ਸਮੁਦਾਇ ਦੇ ਇਤਿਹਾਸ ਅਤੇ ਧਰਮ ਭਾਵਨਾ ਦੇ ਅਤੀਤ ਕਾਲੀਨ ਗੋਰਵ ਨੂੰ ਪੁਨਰ ਸੁਰਜੀਤ ਕਰਨ ਲਈ ਵੀ ਯਤਨਸ਼ੀਲ ਸੀ”।[8] ਉਪਰੋਕਤ ਵਿਆਖਿਆ ਭਾਈ ਵੀਰ ਸਿੰਘ ਦੀ ਸਮੁਚੀ ਸਿਰਜਣਾ ਅਤੇ ਪਰਿਪੇਖ ਵਿਚੋ ਉਜਾਗਰ ਨਹੀ ਹੁੰਦੀ ਸਗੋਂ ਪੰਜਾਬੀ ਚਿੰਤਨ ਦੇ ਇਕਹਰੇ ਅਤੇ ਪ੍ਰਚਲਤ ਧਰਾਵਾਂ ਦੇ ਵਿਸਤਾਰ ਨੂੰ ਦਰਸਾਉਂਦੀ ਹੈ।[9]

ਰਚਨਾਵਾਂ[ਸੋਧੋ]

 1. ਸੁੰਦਰੀ-ਗਲਪ
 2. ਬਿਜੇ ਸਿੰਘ-ਗਲਪ
 3. ਸਤਵੰਤ ਕੌਰ-ਦੋ ਭਾਗ ਗਲਪ
 4. ਸੱਤ ਔਖੀਆਂ ਰਾਤਾਂ -ਗਲਪ
 5. ਬਾਬਾ ਨੌਧ ਸਿੰਘ -ਗਲਪ
 6. ਸਤਵੰਤ ਕੌਰ ਭਾਗ ਦੂਜਾ -ਗਲਪ
 7. ਰਾਣਾ ਭਬੋਰ -ਗਲਪ
 8. ਦਿਲ ਤਰੰਗ-ਕਾਵਿ ਸੰਗ੍ਰਹਿ
 9. ਤ੍ਰੇਲ ਤੁਪਕੇ-ਕਾਵਿ ਸੰਗ੍ਰਹਿ
 10. ਲਹਿਰਾਂ ਦੇ ਹਾਰ-ਕਾਵਿ ਸੰਗ੍ਰਹਿ
 11. ਮਟਕ ਹੁਲਾਰੇ-ਕਾਵਿ ਸੰਗ੍ਰਹਿ
 12. ਬਿਜਲੀਆਂ ਦੇ ਹਾਰ-ਕਾਵਿ ਸੰਗ੍ਰਹਿ
 13. ਪ੍ਰੀਤ ਵੀਣਾਂ-ਕਾਵਿ ਸੰਗ੍ਰਹਿ
 14. ਮੇਰੇ ਸਾਂਈਆਂ ਜੀਉ-ਕਾਵਿ ਸੰਗ੍ਰਹਿ
 15. ਸ੍ਰੀ ਕਲਗੀਧਰ ਚਮਤਕਾਰ
 16. ਪੁਰਾਤਨ ਜਨਮ ਸਾਖੀ
 17. ਸ੍ਰੀ ਗੁਰੂ ਨਾਨਕ ਚਮਤਕਾਰ
 18. ਭਾਈ ਝੰਡਾ ਜੀਓ ਭਾਈ ਭੂਮੀਆਂ ਅਤੇ ਕਲਿਜੁਗ ਦੀ ਸਾਖੀ
 19. ਸੰਤ ਗਾਥਾ
 20. ਸ੍ਰੀ ਅਸ਼ਟ ਗੁਰ ਚਮਤਕਾਰ ਭਾਗ - ੧ ਤੇ ੨
 21. ਗੁਰਸਿੱਖ ਵਾੜੀ
 22. ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ
 23. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ
 24. ਸਿੱਖਾਂ ਦੀ ਭਗਤ ਮਾਲਾ
 25. ਪ੍ਰਾਚੀਨ ਪੰਥ ਪ੍ਰਕਾਸ਼
 26. ਗੰਜ ਨਾਮਹ ਸਟੀਕ
 27. ਸ੍ਰੀ ਗੁਰੂ ਗ੍ਰੰਥ ਕੋਸ਼
 28. ਸ੍ਰੀ ਗੁਰਪ੍ਰਤਾਪ ਸੂਰਜ ਗਰੰਥ
 29. ਦੇਵੀ ਪੂਜਨ ਪੜਤਾਲ
 30. ਪੰਜ ਗ੍ਰੰਥੀ ਸਟੀਕ
 31. ਕਬਿੱਤ ਭਾਈ ਗੁਰਦਾਸ
 32. ਵਾਰਾਂ ਭਾਈ ਗੁਰਦਾਸ
 33. ਬੁਧ-ਜਨ
 34. ਸਾਖੀ ਪੋਥੀ[10]

ਹਵਾਲੇ[ਸੋਧੋ]

 1. ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ, ਸਕੇਪ ਪੰਜਾਬ. "ਭਾਈ ਵੀਰ ਸਿੰਘ". http://www.scapepunjab.com.  External link in |website= (help)
 2. ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ, ਸਕੇਪ ਪੰਜਾਬ. "ਭਾਈ ਵੀਰ ਸਿੰਘ". http://www.scapepunjab.com.  External link in |website= (help)
 3. ਕਲਗੀਧਰ ਚਮਤਕਾਰ, ਪੰਨਾ-4
 4. ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ, ਸਕੇਪ ਪੰਜਾਬ. "ਭਾਈ ਵੀਰ ਸਿੰਘ". http://www.scapepunjab.com.  External link in |website= (help)
 5. ਗੁਰਚਰਨ ਸਿੰਘ, ਭਾਈ ਵੀਰ ਸਿੰਘ ਦੀ ਸਾਹਿਤਕ ਪ੍ਰਤਿਭਾ, ਪੰਨਾ 118
 6. ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ, ਸਕੇਪ ਪੰਜਾਬ. "ਭਾਈ ਵੀਰ ਸਿੰਘ". http://www.scapepunjab.com.  External link in |website= (help)
 7. ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ, ਸਕੇਪ ਪੰਜਾਬ. "ਭਾਈ ਵੀਰ ਸਿੰਘ". http://www.scapepunjab.com.  External link in |website= (help)
 8. ਕਰਮਜੀਤ ਸਿੰਘ,ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਵਿਚਾਰਧਾਰਾਈ ਆਧਾਰ, ਪੰਨਾ-58
 9. Cite web|url=http://www.scapepunjab.com/home.php?id==UjM&view==EjN%7Ctitle=ਭਾਈ ਵੀਰ ਸਿੰਘ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ।
 10. Cite web|url=http://www.scapepunjab.com/home.php?id==UjM&view==EjN%7Ctitle=ਭਾਈ ਵੀਰ ਸਿੰਘ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ।