ਸਮੱਗਰੀ 'ਤੇ ਜਾਓ

ਲਾਲਾ ਦੇਵੀ ਚੰਦ ਦੀ ਸਰਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲਾਲਾ ਦੇਵੀ ਚੰਦ ਦੀ ਸਰਾਂ ਜਗਰਾਉਂ ਸ਼ਹਿਰ ਦੇ ਕਮੇਟੀ ਗੇਟ ਦੇ ਨਾਲ ਇੱਕ ਖੰਡਰ ਹੋ ਗਈ ਜਗਾਹ ਦਾ ਨਾਮ ਹੈ। ਇਥੇ ਤੇ ਲੱਗੇ ਹੋਏ ਪੱਥਰ ਮੁਤਾਬਿਕ ਇਹ 1874 ਵਿੱਚ ਬਣੀ ਸੀ। ਸਰਾਂ ਅੰਦਰ 34-35 ਕਮਰੇ ਹੁੰਦੇ ਸਨ।

ਕੁਝ ਸਮਾਂ ਪਹਿਲਾਂ ਲਾਲਾ ਦੇਵੀ ਚੰਦ ਦੀ ਸਰਾਂ ਦੀ ਕੁਝ ਲੋਕਾਂ ਨੇ ਰਜਿਸਟਰੀ ਕਰਵਾ ਲਈ ਸੀ। ਪਰ ਜਦੋਂ ਉਹ ਇਸ ਥਾਂ ਕਲੋਨੀ ਕੱਟਣ ਲੱਗੇ ਤਾਂ ਲੋਕਾਂ ਨੇ ਜੋਰਦਾਰ ਵਿਰੋਧ ਕੀਤਾ। ਲੋਕਾਂ ਨੇ ਸਰਾਂ ਬਚਾਓ ਐਕਸ਼ਨ ਕਮੇਟੀ ਦਾ ਗਠਨ ਕਰ ਲਿਆ।