ਲਾਲ ਕਿਤਾਬ (ਜੁੰਗ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਾਲ ਕਿਤਾਬ  
Red book cover with yellow or gold text: 'THE; RED BOOK; LIBER NOVUS; C.G.JUNG; EDITED and INTRODUCED by SONU SHAMDASANI'
ਲੇਖਕ ਕਾਰਲ ਗੁਸਤਫ਼ ਜੁੰਗ
ਮੂਲ ਸਿਰਲੇਖ Liber Novus ("ਨਵੀਂ ਕਿਤਾਬ")
ਅਨੁਵਾਦਕ Mark Kyburz, John Peck, Sonu Shamdasani
ਪ੍ਰਕਾਸ਼ਕ ਫਿਲੇਮੋਨ ਸੀਰੀਜ਼, ਫਿਲੇਮੋਨ ਫ਼ਾਉਂਡੇਸ਼ਨ ਐਂਡ ਡਬਲਿਊ. ਡਬਲਿਊ. ਨਾਰਟੋਨ ਐਂਡ ਕੰ.
ਪੰਨੇ 404
ਆਈ ਐੱਸ ਬੀ ਐੱਨ 978-0-393-06567-1
317919484

ਦ ਰੈੱਡ ਬੁੱਕ, ਮੂਲ ਨਾਮ Liber Novus (ਲਾਤੀਨੀ ਵਿੱਚ ਅਰਥ ਨਵੀਂ ਕਿਤਾਬ), 205-ਪੰਨਿਆਂ ਵਾਲਾ ਖਰੜਾ ਹੈ ਜਿਸ ਦੀ ਰਚਨਾ ਸਵਿਸ ਮਨੋਵਿਸ਼ਲੇਸ਼ਕ ਕਾਰਲ ਗੁਸਤਫ਼ ਜੁੰਗ ਨੇ ਤਕਰੀਬਨ 1914 ਅਤੇ 1930 ਦੇ ਦਰਮਿਆਨ ਕੀਤੀ ਸੀ ਅਤੇ ਇਸਨੂੰ ਫਿਲੇਮੋਨ ਫ਼ਾਉਂਡੇਸ਼ਨ ਨੇ ਛਪਣ ਲਈ ਤਿਆਰ ਕੀਤਾ ਸੀ। ਇਸਦਾ ਪ੍ਰਕਾਸ਼ਨ ਡਬਲਿਊ. ਡਬਲਿਊ. ਨਾਰਟੋਨ ਐਂਡ ਕੰ. ਨੇ 7 ਅਕਤੂਬਰ 2009 ਨੂੰ ਕੀਤਾ। 2001 ਤੱਕ ਜੁੰਗ ਦੇ ਵਾਰਸਾਂ ਨੇ ਵਿਦਵਾਨਾਂ ਨੂੰ ਕਿਤਾਬ ਵਰਤਣ ਦੀ ਆਗਿਆ ਨਹੀਂ ਸੀ ਦਿੱਤੀ। ਜੁੰਗ ਨੇ ਇਹ ਲਿਖਤ ਸਿਗਮੰਡ ਫ਼ਰਾਇਡ ਨਾਲ ਝਗੜੇ ਦੇ ਬਾਅਦ 1913 ਵਿੱਚ ਲਿਖਣੀ ਸ਼ੁਰੂ ਕੀਤੀ ਸੀ। ਉਸਨੇ ਇਸਦਾ ਮੂਲ ਨਾਮ Liber Novus (ਲਾਤੀਨੀ ਵਿੱਚ ਸ਼ਬਦੀ ਅਰਥ ਨਵੀਂ ਕਿਤਾਬ) ਰੱਖਿਆ ਸੀ, ਪਰ ਇਹ ਗੈਰ-ਰਸਮੀ ਤੌਰ ਤੇ ਲਾਲ ਕਿਤਾਬ (The Red Book) ਮਸ਼ਹੂਰ ਹੋ ਗਈ ਅਤੇ ਇਸੇ ਨਾਮ ਤੇ ਛਪੀ। [੧]

ਹਵਾਲੇ[ਸੋਧੋ]