ਲਿਊਸ ਐਚ ਮਾਰਗਨ
ਦਿੱਖ
ਲਿਊਸ ਐਚ ਮਾਰਗਨ | |
---|---|
ਜਨਮ | |
ਮੌਤ | 17 ਦਸੰਬਰ 1881 | (ਉਮਰ 63)
ਪੇਸ਼ਾ | ਮਾਨਵ-ਵਿਗਿਆਨੀ, ਸਿਆਸਤਦਾਨ |
ਜੀਵਨ ਸਾਥੀ | Mary Elizabeth Steele |
ਬੱਚੇ | Lemuel Morgan, Mary Elisabeth Morgan, Helen King Morgan |
ਮਾਤਾ-ਪਿਤਾ | Jedediah and Harriet (Steele) Morgan |
ਲਿਊਸ ਐਚ ਮਾਰਗਨ (21 ਨਵੰਬਰ 1818 – 17 ਦਸੰਬਰ 1881) ਇੱਕ ਮੋਢੀ ਅਮਰੀਕੀ ਮਾਨਵ-ਵਿਗਿਆਨੀ ਅਤੇ ਸਮਾਜ-ਵਿਗਿਆਨੀ ਸੀ।
ਮਾਰਕਸਵਾਦ ਤੇ ਪ੍ਰਭਾਵ
[ਸੋਧੋ]1881 ਵਿੱਚ, ਕਾਰਲ ਮਾਰਕਸ ਨੇ ਮਾਰਗਨ ਦੀ ਕਿਤਾਬ ਪ੍ਰਾਚੀਨ ਸੁਸਾਇਟੀ ਨੂੰ ਪੜ੍ਹਨ ਸ਼ੁਰੂ ਕੀਤਾ ਅਤੇ ਇਸ ਪ੍ਰਕਾਰ ਯੂਰਪੀ ਚਿੰਤਨ ਤੇ ਮਾਰਗਨ ਦਾ ਮਰਨਉੱਪਰੰਤ ਪ੍ਰਭਾਵ ਪੈਣਾ ਸ਼ੁਰੂ ਹੋਇਆ। ਫਰੈਡਰਿਕ ਐਂਗਲਜ਼ ਨੇ ਵੀ ਮਾਰਗਨ ਦੀ ਮੌਤ ਦੇ ਬਾਅਦ ਉਸ ਦੀ ਇਹ ਰਚਨਾ ਪੜ੍ਹੀ। ਮਾਰਕਸ ਮਾਰਗਨ ਦੇ ਕੰਮ ਤੇ ਆਧਾਰਿਤ ਆਪਣੀ ਕਿਤਾਬ ਮੁਕੰਮਲ ਨਾ ਕਰ ਸਕਿਆ, ਪਰ ਐਂਗਲਜ਼ ਨੇ ਆਪਣਾ ਵਿਸ਼ਲੇਸ਼ਣ ਜਾਰੀ ਰੱਖਿਆ। ਸਮਾਜਿਕ ਬਣਤਰ ਅਤੇ ਪਦਾਰਥਕ ਸਭਿਆਚਾਰ ਬਾਰੇ ਮੋਰਗਨ ਦੇ ਕੰਮ ਨੇ ਫਰੈਡਰਿਕ ਏਂਗਲਜ਼ ਦੀ ਲਿਖੀ ਅਤੇ 1884 ਵਿੱਚ ਪ੍ਰਕਾਸ਼ਿਤ ਇਤਹਾਸਕ ਪਦਾਰਥਵਾਦ ਦੀ ਕਿਤਾਬ ਟੱਬਰ, ਨਿਜੀ ਜਾਇਦਾਦ ਅਤੇ ਰਾਜ ਦੀ ਉਤਪਤੀ ਨੂੰ ਤਕੜਾ ਪ੍ਰਭਾਵਿਤ ਕੀਤਾ।