ਲਿਓਨਿਦ ਸੋਲੋਵਿਓਵ
ਦਿੱਖ
ਲਿਓਨਿਦ ਵਾਸਿਲੀਏਵਿਚ ਸੋਲੋਵਿਓਵ | |
---|---|
ਤਸਵੀਰ:Leonid Solovyov.jpg | |
ਜਨਮ | ਤ੍ਰਿਪੋਲੀ, ਸੀਰੀਆ (ਹੁਣ ਲੇਬਨਾਨ) | ਅਗਸਤ 19, 1906
ਮੌਤ | ਅਪ੍ਰੈਲ 9, 1962 ਲੈਨਿਨਗਰਾਦ | (ਉਮਰ 55)
ਲਿਓਨਿਦ ਵਾਸਿਲੀਏਵਿਚ ਸੋਲੋਵਿਓਵ (ਰੂਸੀ: Леони́д Васи́льевич Соловьёв) (19 ਅਗਸਤ, 1906 – 9 ਅਪ੍ਰੈਲ, 1962) ਇੱਕ ਰੂਸੀ ਲੇਖਕ ਅਤੇ ਨਾਟਕਕਾਰ ਸੀ।[1][2]
ਜੀਵਨ ਅਤੇ ਕੰਮ
[ਸੋਧੋ]ਇਸਦਾ ਜਨਮ ਤ੍ਰਿਪੋਲੀ, ਸੀਰੀਆ (ਹੁਣ ਲੇਬਨਾਨ) ਵਿਚ ਹੋਇਆ ਜਿੱਥੇ ਉਸ ਦੇ ਪਿਤਾ ਨੇ ਰੂਸੀ ਕੌਂਸਲਖਾਨੇ ਵਿਚ ਅਧਿਆਪਕ ਸੀ। ਉਸ ਨੇ ਤਾਸ਼ਕੰਦ ਵਿਚ ਪ੍ਰਕਾਸ਼ਿਤ ਪਰਾਵਦਾ ਵੋਸਤੋਕਾ ਲਈ ਅਖ਼ਬਾਰ ਦੇ ਪੱਤਰਕਾਰ ਵਜੋਂ ਲਿਖਣਾ ਸ਼ੁਰੂ ਕੀਤਾ। ਉਸ ਦੀਆਂ ਪਹਿਲੀਆਂ ਕਹਾਣੀਆਂ ਅਤੇ ਮੱਧ ਏਸ਼ੀਆ ਅਤੇ ਮੱਧ ਪੂਰਬ ਵਿਚ ਜੀਵਨ ਦੇ ਚਿੱਤਰ ਉਸ ਅਖ਼ਬਾਰ ਵਿਚ ਛਾਪੇ ਗਏ ਅਤੇ ਇਸ ਤਰ੍ਹਾਂ ਨਿੱਕੀਆਂ ਕਹਾਣੀਆਂ ਦੇ ਕਈ ਸੰਗ੍ਰਹਿ ਬਣ ਗਏ।