ਲਿੰਗ
Jump to navigation
Jump to search

ਤਿਤਲੀਆਂ ਉਨ੍ਹਾਂ ਪ੍ਰਾਣੀਆਂ ਵਿੱਚੋਂ ਹਨ ਜਿਹੜੇ ਜਾਨਵਰ ਆਪਸ ਵਿੱਚ ਸੰਭੋਗ ਨਾਲ ਪ੍ਰਜਣਨ ਕਰਦੇ ਹਨ।
ਲਿੰਗ ਜੀਵ ਵਿਗਿਆਨ ਵਿੱਚ ਜੱਦੀ ਲੱਛਣਾਂ ਦੇ ਸੰਯੋਜਨ ਅਤੇ ਮਿਸ਼ਰਣ ਦਾ ਇੱਕ ਅਮਲ ਹੈ ਜੋ ਕਿਸੇ ਜੀਵ ਦੇ ਨਰ ਜਾਂ ਮਾਦਾ (ਜੀਵ ਦਾ ਲਿੰਗ) ਹੋਣਾ ਨਿਰਧਾਰਤ ਕਰਦਾ ਹੈ।[1] ਇਹ ਸਜੀਵਾਂ ਵਿਚਕਾਰ ਆਮ ਪ੍ਰਜਣਨ ਦੀ ਇੱਕ ਕਿਸਮ ਹੈ। ਸੰਭੋਗ ਦੌਰਾਨ ਵਿਸ਼ੇਸ਼ ਕੋਸ਼ਿਕਾਵਾਂ (ਗੈਮੀਟ) ਦੇ ਮਿਲਣ ਨਾਲ ਜਿਸ ਨਵੇਂ ਜੀਵ ਦਾ ਜਨਮ ਹੁੰਦਾ ਹੈ, ਉਸ ਵਿੱਚ ਮਾਤਾ ਪਿਤਾ ਦੋਨਾਂ ਦੇ ਲੱਛਣ ਹੁੰਦੇ ਹਨ। ਗੈਮੀਟ ਰੂਪ ਅਤੇ ਸਰੂਪ ਵਿੱਚ ਬਰਾਬਰ ਹੋ ਸਕਦੇ ਹਨ ਪਰ ਮਨੁੱਖਾਂ ਵਿੱਚ ਨਰ ਗੈਮੀਟ (ਸ਼ੁਕਰਾਣੂ) ਛੋਟਾ ਹੁੰਦਾ ਹੈ ਜਦੋਂ ਕਿ ਮਾਦਾ ਗੈਮੀਟ (ਅੰਡਾਣੁ) ਵੱਡਾ ਹੁੰਦਾ ਹੈ।
ਜੀਵ ਦਾ ਲਿੰਗ ਇਸ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਗੈਮੀਟ ਪੈਦਾ ਕਰਦਾ ਹੈ। ਨਰ ਗੈਮੀਟ ਪੈਦਾ ਕਰਨ ਵਾਲਾ ਨਰ ਅਤੇ ਮਾਦਾ ਗੈਮੀਟ ਪੈਦਾ ਕਰਨ ਵਾਲਾ ਮਾਦਾ ਕਹਾਂਦਾ ਹੈ। ਕਈ ਜੀਵ ਇਕੱਠੇ ਦੋਨੋਂ ਪੈਦਾ ਕਰਦੇ ਹੈ ਜਿਵੇਂ ਕੁੱਝ ਮਛਲੀਆਂ।