ਸਮੱਗਰੀ 'ਤੇ ਜਾਓ

ਲੀਲਾ ਨਾਇਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਲਾ ਨਾਇਡੂ
ਲੀਲਾ ਨਾਇਡੂ 2011 ਦੀ ਇੰਡੀਆ ਸਟੈਂਪ
ਜਨਮ1940
ਮੌਤ28 ਜੁਲਾਈ 2009 (ਉਮਰ 69)
ਮੁੰਬਈ
ਪੇਸ਼ਾਐਕਟਰ, ਮਾਡਲ
ਸਰਗਰਮੀ ਦੇ ਸਾਲ1960–1992

ਲੀਲਾ ਨਾਇਡੂ (ਤੇਲਗੂ: లీలా నాయుడు) (1940 – 28 ਜੁਲਾਈ 2009) ਭਾਰਤੀ ਅਦਾਕਾਰਾ ਸੀ ਜਿਸ ਨੇ ਥੋੜੀਆਂ ਜਿਹੀਆਂ ਹਿੰਦੀ ਅਤੇ ਅੰਗਰੇਜ਼ੀ ਫ਼ਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚ ਨਾਨਾਵਤੀ ਦੇ ਅਸਲੀ ਮਾਮਲੇ 'ਤੇ ਆਧਾਰਿਤ ਯੇਹ ਰਾਸਤੇ ਹੈਂ ਪਿਆਰ ਕੇ (1963) ਅਤੇ ਮਰਚੈਂਟ ਇਵੋਰੀ ਪ੍ਰੋਡਕਸ਼ਨਜ਼ ਦੀ ਪਹਿਲੀ ਫ਼ਿਲਮ, ਦ ਹਾਊਸ ਹੋਲਡਰ ਸ਼ਾਮਲ ਹਨ। ਉਹ 1954 ਵਿੱਚ ਫ਼ੇਮਿਨਾ ਮਿਸ ਇੰਡੀਆ ਬਣੀ ਸੀ। ਉਸ ਨੂੰ ਮਸ਼ਹੂਰ ਫ਼ੈਸ਼ਨ ਪਤ੍ਰਿਕਾ ‘ਵੋਗ’ ਨੇ ਸੰਸਾਰ ਦੀਆਂ ਦਸ ਸਭ ਤੋਂ ਖੂਬਸੂਰਤ ਇਸਤਰੀਆਂ ਵਿੱਚ ਸ਼ੁਮਾਰ ਕੀਤਾ।

ਉਸ ਨੇ ਮਿਸ ਇੰਡੀਆ ਬਨਣ ਤੋਂ ਬਾਅਦ ਫਰੇਂਚ ਫਿਲਮ ਨਿਰਮਾਤਾ ਜੀਆਂ ਰੇਨੋਆ ਕੋਲੋਂ ਅਭਿਨੈ ਸਿੱਖਿਆ ਅਤੇ ਕਿਹਾ ਜਾਂਦਾ ਹੈ ਕਿ ਰੇਨੋਆ ਦੇ ਤਤਕਾਲੀਨ ਸਹਾਇਕ ਸਤਿਆਜੀਤ ਨੇ ਲੀਲਾ ਅਤੇ ਮਰਲਿਨ ਬਰਾਂਡਾਂ ਨੂੰ ਲੈ ਕੇ ਇੱਕ ਫਿਲਮ ਬਣਾਉਣਾ ਚਾਹੁੰਦੇ ਸਨ।

ਹਾਲੀਵੁੱਡ ਫ਼ਿਲਮ ਜਗਤ ਦੇ ਪ੍ਰਸਿੱਧ ਨਿਰਦੇਸ਼ਕ ਡੇਵਿਡ ਲੀਨ ਜਦ ਬੋਰਿਸ ਪਾਸਤਰਨਾਕ ਦੇ ਮਸ਼ਹੂਰ ਨਾਵਲ ਡਾਕਟਰ ਜਿਵਾਗੋ ਉੱਤੇ ਫਿਲਮ ਬਣਾਉਣ ਦੀ ਸ਼ੁਰੁਆਤ ਕਰ ਰਹੇ ਸਨ ਤਾਂ ਫਿਲਮ ਦੀ ਨਾਇਕਾ ਟੋਨਿਆ ਗਰੋਮੇਂਕੋ ਦੇ ਰੋਲ ਲਈ ਲੀਲਾ ਹੀ ਉਨ੍ਹਾਂ ਦੀ ਪਹਿਲੀ ਪਸੰਦ ਸਨ। ਇਹ ਵੱਖ ਗੱਲ ਹੈ ਕਿ ਚਾਰਲੀ ਚੈਪਲਿਨ ਦੀ ਪੁੱਤਰੀ ਜੇਰਾਲਡੀਨ ਨੇ ਓੜਕ ਉਹ ਭੂਮਿਕਾ ਨਿਭਾਈ। ਜੀਨਿਅਸ ਪੇਂਟਰ ਸਾਲਵਾਡੋਰ ਡਾਲੀ ਨੇ ਆਪਣੀ ਕ੍ਰਿਤੀ ‘ਮੈਡੋਨਾ’ ਲਈ ਲੀਲਾ ਨਾਇਡੂ ਨੂੰ ਬਤੌਰ ਮਾਡਲ ਲਿਆ ਸੀ।


ਸ਼ੁਰੂਆਤੀ ਜੀਵਨ[ਸੋਧੋ]

ਲੀਲਾ ਨਾਇਡੂ ਦਾ ਜਨਮ ਬੰਬਈ (ਹੁਣ ਮੁੰਬਈ), ਭਾਰਤ ਵਿੱਚ ਹੋਇਆ ਸੀ। ਉਸ ਦੇ ਪਿਤਾ, ਡਾ. ਪੱਟੀਪਤੀ ਰਮਈਆ ਨਾਇਡੂ, ਇੱਕ ਮਸ਼ਹੂਰ ਪਰਮਾਣੂ ਭੌਤਿਕ ਵਿਗਿਆਨੀ, ਮਦਨਪੱਲੇ, ਚਿਤੂਰ ਜ਼ਿਲ੍ਹੇ, ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ, ਅਤੇ ਪੈਰਿਸ ਵਿੱਚ ਆਪਣੇ ਡਾਕਟਰੇਟ ਥੀਸਿਸ ਲਈ ਨੋਬਲ ਪੁਰਸਕਾਰ ਜੇਤੂ ਮੈਰੀ ਕਿਊਰੀ ਦੀ ਨਿਗਰਾਨੀ ਹੇਠ ਕੰਮ ਕੀਤਾ ਸੀ। ਉਸ ਨੇ ਪੈਰਿਸ ਵਿੱਚ ਮੈਡਮ ਕਿਊਰੀ ਦੀ ਇੱਕ ਲੈਬ ਚਲਾਈ। ਉਹ ਦੱਖਣ-ਪੂਰਬੀ ਏਸ਼ੀਆ ਲਈ ਯੂਨੈਸਕੋ ਦੇ ਵਿਗਿਆਨਕ ਸਲਾਹਕਾਰ ਸਨ, ਅਤੇ ਬਾਅਦ ਵਿੱਚ, ਟਾਟਾ ਸਮੂਹ ਦੇ ਸਲਾਹਕਾਰ ਸਨ। ਉਸਦੀ ਮਾਂ, ਪੱਤਰਕਾਰ ਅਤੇ ਇੰਡੋਲੋਜਿਸਟ, ਡਾ. ਮਾਰਥੇ ਮਾਂਗੇ ਨਾਇਡੂ, ਸਵਿਸ-ਫ੍ਰੈਂਚ ਮੂਲ ਦੀ, ਪੋਂਟ ਡੀ'ਅਵਿਗਨਨ, ਦੱਖਣੀ-ਫਰਾਂਸ ਤੋਂ ਸੀ ਅਤੇ ਉਸਨੇ ਸੋਰਬੋਨ ਤੋਂ ਪੀਐਚਡੀ ਕੀਤੀ। ਨਾਇਡੂ ਅੱਠ ਗਰਭ-ਅਵਸਥਾਵਾਂ ਵਿੱਚੋਂ ਇਕਲੌਤਾ ਬਚਿਆ ਬੱਚਾ ਸੀ ਕਿਉਂਕਿ ਮਾਰਥੇ ਦੇ ਸੱਤ ਗਰਭਪਾਤ ਹੋਏ ਸਨ।

ਨਾਇਡੂ ਨੇ ਜਨਮ ਦੇ ਫਾਇਦਿਆਂ ਅਤੇ ਆਪਣੇ ਮਾਤਾ-ਪਿਤਾ ਦੇ ਸੰਬੰਧਾਂ ਦਾ ਆਨੰਦ ਮਾਣਿਆ। ਉਹ ਯੂਰਪ ਵਿੱਚ ਵੱਡੀ ਹੋਈ, ਜਿਨੀਵਾ, ਸਵਿਟਜ਼ਰਲੈਂਡ ਵਿੱਚ ਇੱਕ ਕੁਲੀਨ ਸਕੂਲ ਗਈ, ਅਤੇ ਆਪਣੀ ਕਿਸ਼ੋਰ ਉਮਰ ਵਿੱਚ, ਜੀਨ ਰੇਨੋਇਰ ਤੋਂ ਅਦਾਕਾਰੀ ਦੇ ਸਬਕ ਲਏ।

ਲੀਲਾ ਨੇ ਗ੍ਰੈਂਡ-ਹੋਟਲ ਓਪੇਰਾ, ਪੈਰਿਸ ਵਿੱਚ ਸਾਲਵਾਡੋਰ ਡਾਲੀ ਨਾਲ ਮੁਲਾਕਾਤ ਕੀਤੀ ਜਿੱਥੇ ਉਸਨੇ ਮੈਡੋਨਾ ਦੀ ਇੱਕ ਪੇਂਟਿੰਗ ਲਈ ਪੋਜ਼ ਦਿੱਤਾ।

ਪ੍ਰਮੁਖ ਫ਼ਿਲਮਾਂ[ਸੋਧੋ]

ਤਸਵੀਰ:Anuradha-albumcover.jpg
ਲੀਲਾ ਨਾਇਡੂ ਹਿੰਦੀ ਫਿਲਮ ਅਨੁਰਾਧਾ ਵਿਚ