ਲੀਸ਼ਮੇਨਿਆਸਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਸ਼ਮੇਨਿਆਸਿਸ
ਮੱਧ ਅਮਰੀਕੀ ਬਾਲਗ ਦੇ ਹੱਥ ਉੱਤੇ ਚਮੜੀ ਦੀ ਲੀਸ਼ਮੇਨਿਆਸਿਸ
ਵਰਗੀਕਰਨ ਅਤੇ ਬਾਹਰੀ ਸਰੋਤ
SpecialtyInfectious disease
ICD-10B55
ICD-9085
DiseasesDB3266 ਫਰਮਾ:DiseasesDB2
MedlinePlus001386
eMedicineemerg/296
Patient UKਲੀਸ਼ਮੇਨਿਆਸਿਸ
MeSHD007896

ਲੀਸ਼ਮੇਨਿਆਸਿਸ (Leishmaniasis), ਜਿਸ ਨੂੰ leishmaniosis ਵਜੋਂ ਵੀ ਲਿਖਿਆ ਜਾਂਦਾ ਹੈ, ਇੱਕ ਬੀਮਾਰੀ ਹੈ, ਜੋ ਕਿ ਪ੍ਰੋਟੋਜ਼ੋਅ ਪਰਜੀਵੀ, ਜਿਸ ਦਾ ਨਾਂ ਲੀਸ਼ਮੇਨਿਆਨੀਆ ਹੈ, ਰਾਹੀਂ ਹੁੰਦੀ ਹੈ ਅਤੇ ਕੁਝ ਕਿਸਮ ਦੀਆਂ ਮਾਰੂ-ਮੱਖੀਆਂ ਰਾਹੀਂ ਫੈਲਦੀ ਹੈ।[1] ਰੋਗ ਤਿੰਨ ਢੰਗਾਂ ਨਾਲ ਮੌਜੂਦ ਹੋ ਸਕਦਾ ਹੈ: ਚਮੜੀ ਦਾ ਰੋਗ, ਮਾਕੋਕਟਨੇਇਸ, ਜਾਂ ਆਂਦਰ ਦੀ ਲੀਸ਼ਮੇਨਿਆਸਿਸ[1] ਚਮੜੀ ਦੇ ਰੋਗ ਦਾ ਰੂਪ ਚਮੜੀ ਦੇ ਫੋੜੇ ਦੇ ਰੂਪ ਵਿੱਚ ਹੁੰਦਾ ਹੈ, ਜਦੋਂ ਕਿ ਮਾਕੋਕਟਨੇਇਸ ਦੇ ਰੂਪ ਵਿੱਚ ਚਮੜੀ, ਮੂੰਹ ਅਤੇ ਨੱਕ ਉੱਤੇ ਫੋੜੇ ਦੇ ਰੂਪ ਵਿੱਚ ਹੁੰਦਾ ਹੈ ਅਤੇ ਆਂਦਰ ਦਾ ਰੂਪ ਚਮੜੀ ਦੇ ਫੋੜੇ ਵਜੋਂ ਸ਼ੁਰੂ ਹੁੰਦਾ ਹੈ ਤੇ ਤਦ ਬੁਖਾਰ, ਘੱਟ ਲਾਲ ਸੈੱਲਾਂ ਦੀ ਗਿਣਟੀ ਅਤੇ ਤਿਲੀ ਤੇ ਜਿਗਰ ਦੇ ਵੱਧਣ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ।[1][2]

ਇਨਸਾਨਾਂ ਵਿੱਚ ਲਾਗ "ਲੀਸ਼ਮੇਨਿਆਸਿਸ" ਦੀਆਂ 20 ਤੋਂ ਵੱਧ ਕਿਸਮਾਂ ਦੇ ਕਰਕੇ ਹੁੰਦੀ ਹੈ।[1] ਖ਼ਤਰੇ ਦੇ ਕਾਰਨਾਂ ਵਿੱਚ ਗਰੀਬੀ, ਅਪੂਰਨ ਖ਼ੁਰਾਕ, ਜੰਗਲਾਂ ਦੀ ਕਟਾਈ ਅਤੇ ਸ਼ਹਿਰੀਕਰਨ ਹਨ।[1] ਸਾਰੀਆਂ ਤਿੰਨੇ ਕਿਸਮਾਂ ਦੀ ਜਾਂਚ ਖੁਰਦਬੀਨ ਵਿੱਚ ਪਰਜੀਵੀਆਂ ਰਾਹੀਂ ਕੀਤੀ ਜਾਂਦੀ ਹੈ।[1] ਇਸ ਤੋਂ ਇਲਾਵਾ ਆਂਦਰਾਂ ਦੇ ਰੋਗ ਨੂੰ ਖ਼ੂਨ ਦੀ ਜਾਂਚ ਰਾਹੀਂ ਵੀ ਪਤਾ ਕੀਤਾ ਜਾ ਸਕਦਾ ਹੈ।[2]

ਲੀਸ਼ਮੇਨਿਆਸਿਸ ਨੂੰ ਆਰਜ਼ੀ ਰੂਪ ਵਿੱਚ ਕੀਟਨਾਸ਼ਕ ਨਾਲ ਇਲਾਜ ਕਰਨ ਦੌਰਾਨ ਮੱਛਰਦਾਨੀ ਹੇਠਾਂ ਸੌਣ ਨਾਲ ਰੋਕਿਆ ਜਾ ਸਕਦਾ ਹੈ।[1] ਹੋਰ ਹੱਲ਼ਾਂ ਵਿੱਚ ਮਾਰੂ-ਮੱਖੀਆਂ ਉੱਤੇ ਕੀਟਨਾਸ਼ਕਾਂ ਦਾ ਸਪਰੇਅ ਕਰਨਾ ਅਤੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਬੀਮਾਰ ਲੋਕਾਂ ਦਾ ਤੁਰੰਤ ਇਲਾਜ ਕਰਨਾ ਸ਼ਾਮਿਲ ਹੈ।[1] ਇਲਾਜ ਲਈ ਰੋਗ ਕਿੱਥੋਂ ਲੱਗਾ, "ਲੀਸ਼ਮਾਨੀਆ" ਦੀਆਂ ਜਾਤੀਆਂ ਅਤੇ ਲਾਗ ਦੀ ਕਿਸਮ ਦਾ ਪਤਾ ਲਗਾਉਣਾ ਜ਼ਰੂਰੀ ਹੈ।[1] ਆਂਦਰ ਦੀ ਬੀਮਾਰੀ ਲਈ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਵਿੱਚ ਲੀਪੋਸੋਮਲ ਇੰਫੋਟੇਰੀਸਿਨ ਬੀ ਸ਼ਾਮਿਲ ਹੈ। ਪੈਂਟਾਵਾਲੇਂਟ_ਐਂਟੀਮੋਨੀਸਲ ਅਤੇ ਪਰੋਮੋਮਿਆਸਿਨ, ਅਤੇ ਮਿਲਟੇਫੋਸਾਈਨ ਦਾ ਮਿਸ਼ਰਨ ਹੈ।

ਇਸ ਵੇਲੇ 98 ਦੇਸ਼ਾਂ ਵਿੱਚ ਲਗਭਗ 1 ਕਰੋੜ 20 ਲੱਖ ਪ੍ਰਭਾਵਿਤ ਹਨ[3][2] ਹਰ ਸਾਲ 20 ਲੱਖ ਦੇ ਲਗਭਗ ਨਵੇਂ ਕੇਸ ਆਉਂਦੇ ਹਨ[2] ਅਤੇ 20 ਤੋਂ 50 ਹਜ਼ਾਰ ਮੌਤਾਂ ਹੁੰਦੀਆਂ ਹਨ।[1][4] ਏਸ਼ੀਆ, ਅਫ਼ਰੀਕਾ, ਦੱਖਣੀ ਤੇ ਮੱਧ ਅਮਰੀਕਾ ਅਤੇ ਦੱਖਣ ਯੂਰਪ ਦੇ ਖੇਤਰਾਂ ਵਿੱਚ 200 ਲੋਕ ਰਹਿੰਦੇ ਹਨ, ਜਿੱਥੇ ਕਿ ਰੋਗ ਆਮ ਹੈ।[2][5] ਸੰਸਾਰ ਸਿਹਤ ਸੰਗਠਨ ਬੀਮਾਰੀ ਦੇ ਇਲਾਜ ਲਈ ਕੁਝ ਦਵਾਈਆਂ ਉੱਤੇ ਛੋਟ ਪ੍ਰਾਪਤ ਕੀਤੀ ਹੈ।[2] ਰੋਗ ਹੋਰ ਜਾਨਵਰਾਂ ਵਿੱਚ ਵੀ ਹੋ ਸਕਦਾ ਹੈ, ਜਿਸ ਵਿੱਚ ਕੁੱਤੇ ਅਤੇ ਕੁਤਰਨ ਵਾਲੇ ਜੀਵ ਸ਼ਾਮਿਲ ਹਨ।[1]

ਹਵਾਲੇ[ਸੋਧੋ]

  1. 1.00 1.01 1.02 1.03 1.04 1.05 1.06 1.07 1.08 1.09 1.10 "Leishmaniasis Fact sheet N°375". World Health Organization. January 2014. Retrieved 17 February 2014.
  2. 2.0 2.1 2.2 2.3 2.4 2.5 Barrett, MP; Croft, SL (2012). "Management of trypanosomiasis and leishmaniasis". British medical bulletin. 104: 175–96. doi:10.1093/bmb/lds031. PMC 3530408. PMID 23137768.
  3. "Leishmaniasis Magnitude of the problem". World Health Organization. Retrieved 17 February 2014.
  4. Lozano, R (Dec 15, 2012). "Global and regional mortality from 235 causes of death for 20 age groups in 1990 and 2010: a systematic analysis for the Global Burden of Disease Study 2010". Lancet. 380 (9859): 2095–128. doi:10.1016/S0140-6736(12)61728-0. PMID 23245604.
  5. Ejazi, SA; Ali, N (Jan 2013). "Developments in diagnosis and treatment of visceral leishmaniasis during the last decade and future prospects". Expert review of anti-infective therapy. 11 (1): 79–98. doi:10.1586/eri.12.148. PMID 23428104.

ਬਾਹਰੀ ਕੜੀਆਂ[ਸੋਧੋ]