ਲੁਈ ਪਾਸਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੁਈ ਪਾਸਚਰ
ਪਾਸਚਰ
ਜਨਮ(1822-12-27)ਦਸੰਬਰ 27, 1822
ਮੌਤਸਤੰਬਰ 28, 1895(1895-09-28) (ਉਮਰ 72)
ਰਾਸ਼ਟਰੀਅਤਾਫਰਾਂਸ
ਅਲਮਾ ਮਾਤਰÉcole Normale Supérieure
ਪੁਰਸਕਾਰਰੁਮਡੋਰਡ ਮੈਡਲ (1856, 1892)
ਕੋਪਲੇ ਮੈਡਲ (1874)
ਅਲਬਰਟ ਮੈਡਲ (ਰਾਇਲ ਸੋਸਾਇਟੀ ਆਫ ਆਰਟਸ (1882)
ਲੀਵੇਂਹੋੲਕ ਮੈਡਲ (1895)
ਵਿਗਿਆਨਕ ਕਰੀਅਰ
ਖੇਤਰਰਸਾਇਣ ਵਿਗਿਆਨ
ਮਾਈਕ੍ਰੋਬਾਇਓਲੋਜੀ
ਅਦਾਰੇਯੂਨੀਵਰਸਿਟੀ ਆਪ ਸਟਰਾਸਬਰਗ
ਲਿਲੀ ਵਿਸ਼ਵ ਵਿਦਿਆਲਿਆ
ਪਾਸਚਰ ਇੰਸਟੀਚਿਊਟ
ਉੱਘੇ ਵਿਦਿਆਰਥੀਚਾਰਲਸ ਫਰਾਈਡ[1]
ਦਸਤਖ਼ਤ

ਲੂਈ ਪਾਸਚਰ (27 ਦਸੰਬਰ 1822-27 ਸਤੰਬਰ 1895) ਦਾ ਜਨਮ ਫਰਾਂਸ ਦੇ ਇੱਕ ਪਿੰਡ ਡੋਲ ਜੂਰਾ ਵਿੱਚ ਹੋਇਆ। ਪਾਸਚਰ ਨੇ ਆਪਣੀ ਮੁਢਲੀ ਵਿਦਿਆ ਆਰਬਾਇਟੇ ਸਕੂਲ ਵਿੱਚ ਪ੍ਰਾਪਤ ਕੀਤੀ। ਉਸ ਨੇ ਬਸਨਾਕਾਨ ਦੇ ਰਾਇਲ ਕਾਲਜ ਤੋਂ ਸੰਨ 1840 ’ਚ ਬੀਏ ਪਾਸ ਕੀਤੀ। ਉਸੇ ਸੰਸਥਾ ਵਿੱਚ ਉਹ ਗਣਿਤ ਅਧਿਆਪਕ ਦਾ ਸਹਾਇਕ ਲੱਗ ਗਿਆ। ਇੱਥੇ ਰਹਿ ਕੇ ਦੋ ਸਾਲਾਂ ’ਚ ਉਹ ਸਾਇੰਸ ਦਾ ਗਰੈਜੂਏਟ ਬਣਿਆ। ਸਾਰਬਨ ਵਿਸ਼ਵ ਵਿਦਿਆਲੇ ਦੇ ਨਾਮਵਰ ਰਸਾਇਣ ਖੋਜੀ ਜੇ ਡੀ ਡੂਮਾਂ ਨੇ ਉਸ ਤੇ ਡੂੰਘਾ ਪ੍ਰਭਾਵ ਪਾਇਆ। ਰਸਾਇਣਾਂ ਦੀ ਖੋਜ ਪ੍ਰਤੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਅਤੇ ਵਰਣਨਯੋਗ ਖੋਜ ਨਿਬੰਧ ਲਿਖੇ। ਪਾਸਚਰ ਸੰਨ 1848 ’ਚ ਡਿਜ਼ੋਨ ਵਿੱਚ ਭੌਤਿਕ ਵਿਗਿਆਨ ਦਾ ਵਿਸ਼ਾ ਪੜ੍ਹਾਉਣ ਲੱਗਾ ਪਰ ਛੇਤੀ ਹੀ ਉੱਥੋਂ ਸਟਰਾਸਬਰਗ ਵਿਸ਼ਵ ਵਿਦਿਆਲੇ ਵਿੱਚ ਚਲਾ ਗਿਆ। ਆਪ ਨੇ ਪ੍ਰੋ. ਬਾਇਟ ਨਾਲ ਖੋਜ ਕਰਨ ਦਾ ਕੰਮ ਕੀਤਾ।

ਪਰਿਵਾਰ ਦਾ ਦੁੱਖ[ਸੋਧੋ]

ਲੂਈ ਪਾਸਚਰ ਨੇ ਐਾਟੀ ਰੇਬੀਜ਼ ਫੀਕੇ ਖੋਜ ਕੇ ਲੱਖਾਂ ਇਨਸਾਨਾਂ ਦੀ ਜਾਨ ਬਚਾਈ ਹੈ, ਉਸ ਦੇ ਚਾਰ ਬੱਚੇ ਸਨ | ਤਿੰਨ ਧੀਆਂ ਤੇ ਇਕ ਪੁੱਤਰ | ਤਿੰਨੇ ਧੀਆਂ ਬਚਪਨ ਵਿਚ ਹੀ ਮਰ ਗਈਆਂ | ਪੁੱਤਰ 1871 ਦੀ ਜਰਮਨੀ ਵਿਰੁੱਧ ਜੰਗ ਵਿਚ ਗਵਾਚ ਗਿਆ | ਬੁੱਢੀ ਉਮਰੇ ਜਾ ਕੇ ਕਿਤੇ ਲੱਭਾ |

ਪੋਲਰਾਈਜ਼ਡ[ਸੋਧੋ]

ਉਹ ਪੋਲਰਾਈਜ਼ਡ ਰੋਸ਼ਨੀ ’ਤੇ ਕੰਮ ਕਰ ਰਿਹਾ ਸੀ। ਜਦੋਂ ਇਹ ਰੋਸ਼ਨੀ ਆਮ ਟਾਰਟੈਰਿਕ ਤੇਜ਼ਾਬ ’ਤੇ ਪੈਂਦੀ ਸੀ ਤਾਂ ਇਹ ਸੱਜੇ ਪਾਸੇ ਮੁੜ ਜਾਂਦੀ ਸੀ ਪਰ ਜਦੋਂ ਪੋਲਰਾਈਜ਼ਡ ਰੋਸ਼ਨੀ, ਰਸਾਇਣ ਸੰਸ਼ਲੇਸ਼ਣ ਰਾਹੀਂ ਤਿਆਰ ਕੀਤੇ ਟਾਰਟੈਰਿਕ ਐਸਿਡ ’ਤੇ ਪੈਂਦੀ ਸੀ ਤਾਂ ਇਸ ਉੱਤੇ ਕੋਈ ਅਸਰ ਨਹੀਂ ਪੈਂਦਾ ਸੀ। ਉਸ ਨੇ ਦੱਸਿਆ ਕਿ ਟਾਰਟੈਰਿਕ ਤੇਜ਼ਾਬ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਉੱਤੇ ਪੈਣ ਨਾਲ ਰੋਸ਼ਨੀ ਸੱਜੇ ਪਾਸੇ ਮੁੜਦੀ ਹੈ ਅਤੇ ਦੂਜੀ ਤਰ੍ਹਾਂ ਦੇ ਟਾਰਟੈਰਿਕ ਤੇਜ਼ਾਬ ਉੱਤੇ ਪੈਣ ’ਤੇ ਰੋਸ਼ਨੀ ਖੱਬੇ ਪਾਸੇ ਮੁੜਦੀ ਹੈ ਪਰ ਜਦੋਂ ਦੋਵੇਂ ਇੱਕ ਸਮਾਨ ਮਾਤਰਾ ਵਿੱਚ ਹੋਣ ਤਾਂ ਇੱਕ-ਦੂਜੇ ਦਾ ਅਸਰ ਖ਼ਤਮ ਕਰ ਦਿੰਦੀਆਂ ਹਨ। ਤਾਹੀਓਂ ਰੋਸ਼ਨੀ ਦਾ ਰਵਿਆਂ ’ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇਸੇ ਪ੍ਰਭਾਵ ਕਰਕੇ ਉਸ ਨੂੰ ਸਟਾਰਸਬਰਗ ਵਿਸ਼ਵ ਵਿਦਿਆਲੇ ਵਿੱਚ ਰਸਾਇਣ ਵਿਗਿਆਨ ਪੜ੍ਹਾਉਣ ਲਈ ਪ੍ਰੋਫ਼ੈਸਰੀ ਮਿਲੀ ਸੀ। ਇੱਥੇ ਵਿਸ਼ਵ ਵਿਦਿਆਲੇ ਵਿੱਚ ਉਸ ਦੀ ਨੇੜਤਾ ਲਾਰੈਂਟ ਰੈਕਟਰ ਨਾਲ ਹੋਈ ਤੇ ਉਹਨਾਂ ਦੀ ਧੀ ਮੈਰੀ ਨਾਲ ਵਿਆਹ ਹੋ ਗਿਆ।

ਖ਼ਮੀਰਨ[ਸੋਧੋ]

ਸੰਨ 1854 ’ਚ ਉਹ ਲਿਲੀ ਵਿਸ਼ਵ ਵਿਦਿਆਲੇ ਵਿੱਚ ਰਸਾਇਣ ਵਿਗਿਆਨ ਦਾ ਪ੍ਰੋਫ਼ੈਸਰ ਤੇ ਬਾਅਦ ਵਿੱਚ ਡੀਨ ਬਣਿਆ। ਬੀਅਰ ਤਿਆਰ ਕਰਨ ਵਾਲੇ ਸਨਅਤਕਾਰ ਇੱਕ ਦਿਨ ਪਾਸਚਰ ਨੂੰ ਸ਼ਰਾਬ ਦੇ ਕਾਰਖ਼ਾਨੇ ਵਿੱਚ ਲੈ ਗਏ। ਉਨ੍ਹਾਂ ਇੱਕ ਬਰਤਨ ਵਿੱਚ ਵਧੀਆ ਅਤੇ ਦੂਜੇ ਬਰਤਨ ਵਿੱਚ ਘਟੀਆ ਸ਼ਰਾਬ ਪਾਈ। ਉਨ੍ਹਾਂ ਪਾਸਚਰ ਨੂੰ ਸਵਾਲ ਕੀਤਾ, ‘‘ਸ਼ਰਾਬ ਵਧੀਆ ਜਾਂ ਘਟੀਆ ਹੋਣ ਦਾ ਕਾਰਨ ਕੀ ਹੈ?’’ ਇਸ ਸਵਾਲ ਦਾ ਜੁਆਬ ਉਸ ਨੂੰ ਦਸ ਸਾਲਾਂ ਦੀ ਘਾਲਣਾ ਉਪਰੰਤ ਲੱਭਿਆ ਸੀ। ਉਸ ਨੇ ਖ਼ਮੀਰਨ ਦੇ ਸੰਕਲਪ ਨੂੰ ਦ੍ਰਿਸ਼ਟੀਗੋਚਰ ਕਰ ਕੇ ਵਿਗਿਆਨ ਜਗਤ ਨੂੰ ਅਚੰਭੇ ਵਿੱਚ ਪਾ ਦਿੱਤਾ ਸੀ। ਕਿਸੇ ਨੂੰ ਕੀ ਪਤਾ ਸੀ ਕਿ ਹਵਾ ਵਿੱਚ ਵੀ ਜਰਮ (Germs) ਹੁੰਦੇ ਨੇ। ਉਸ ਨੇ ਸਪਸ਼ਟ ਕੀਤਾ ਕਿ ਜਰਮ ਦੋ ਵੰਨਗੀਆਂ ਦੇ ਹੁੰਦੇ ਹਨ। ਇੱਕ ਤਾਂ ਉਹ ਜਰਮ, ਜੋ ਸ਼ਰਾਬ ਬਣਾਉਂਦੇ ਹਨ, ਦੂਜੇ ਉਹ ਜਰਮ ਜੋ ਸ਼ਰਾਬ ਨੂੰ ਵਿਗਾੜ ਦਿੰਦੇ ਹਨ। ਇਸੇ ਲੜੀ ’ਚ ਜਰਮਾਂ ਦੀ ਖੇਡ ’ਤੇ ਪ੍ਰਭਾਵ ਨੂੰ ਵਾਚਦਿਆਂ, ਐਸਟਿਕ ਐਸਿਡ (ਸਿਰਕਾ), ਲੈਕਟਿਕ ਐਸਿਡ ਤੇ ਬਿਊਟੈਰਿਕ ਐਸਿਡ ਤਿਆਰ ਕੀਤੇ ਗਏ। ਆਖ਼ਰ 1857 ’ਚ ਉਸ ਦੀ ‘ਜਰਮ ਥਿਊਰੀ’ ਪ੍ਰਕਾਸ਼ਿਤ ਹੋ ਗਈ। ਵਿਗਿਆਨਕ ਖੇਤਰ ਵਿੱਚ ਇਹ ਇੱਕ ਕ੍ਰਾਂਤੀਕਾਰੀ ਖੋਜ ਸੀ। ਉਹ ਸਾਰਬਨ ਵਿਸ਼ਵ ਵਿਦਿਆਲੇ ’ਚ ਕੈਮਿਸਟਰੀ ਦਾ ਪ੍ਰੋਫ਼ੈਸਰ ਸੀ ਜਦੋਂ ਖ਼ਮੀਰਨ ਸਬੰਧੀ ਉਸ ਦਾ ਚਰਚਿਤ ਖੋਜ ਪੱਤਰ ਪ੍ਰਕਾਸ਼ਿਤ ਹੋਇਆ।

ਪੈਸਚਰਾਈਜ਼ੇਸ਼ਨ[ਸੋਧੋ]

ਪੀਣ ਅਤੇ ਖਾਣ ਵਾਲੀਆਂ ਵਸਤਾਂ ਨੂੰ ਖਰਾਬ ਹੋਣੋਂ ਰੋਕਣ ਲਈ 100 ਡਿਗਰੀ ਸੈਂਟੀਗ੍ਰੇਡ ਤਕ ਗਰਮ ਕਰਨਾ ਅਤਿਅੰਤ ਲੋੜੀਂਦਾ ਹੁੰਦਾ ਹੈ। ਇਸ ਵਰਤਾਰੇ ਨੂੰ ‘ਪੈਸਚਰਾਈਜ਼ੇਸ਼ਨ’ ਆਖਦੇ ਹਨ। ਲਾਰਡ ਲਿਸਟਰ ਨੇ ਚੀਫ-ਫਾੜ ਵਿੱਚ ਐਂਟੀਸੈਪਟਿਕ ਦੀ ਵਰਤੋਂ ਕਰਨ ਦਾ ਖ਼ਿਆਲ ਵੀ ਜਰਮ ਥਿਊਰੀ ਤੋਂ ਹੀ ਲਿਆ ਸੀ।

ਰੇਸ਼ਮ ਦੇ ਕੀੜਿਆਂ ਦੀ ਬਿਮਾਰੀ[ਸੋਧੋ]

ਸੰਨ 1865 ’ਚ ਤਿੰਨ ਵਰ੍ਹੇ ਦੀ ਸਖ਼ਤ ਮੁਸ਼ੱਕਤ ਪਿੱਛੋਂ ਪਾਸਚਰ ਨੇ ਬੀਮਾਰੀ ਪੈਦਾ ਕਰਨ ਵਾਲੇ ਦੋ ਕੀੜਿਆਂ ਬਾਰੇ ਪਤਾ ਲਾਇਆ ਅਤੇ ਰੋਕਥਾਮ ਦੇ ਹੀਲੇ ਲੱਭੇ ਜਿਸ ਨਾਲ ਫਰਾਂਸ ਦਾ ਰੇਸ਼ਮ ਉਦਯੋਗ ਤਬਾਹੀ ਤੋਂ ਬਚ ਗਿਆ।

ਪਸ਼ੂਆਂ ਦੀ ਬਿਮਾਰੀ[ਸੋਧੋ]

ਉਸ ਨੇ ਪਸ਼ੂਆਂ ਦੀ ਖੌਫ਼ਨਾਕ ਬੀਮਾਰੀ ਐਂਥਕਰੈਕਸ (ਮੂੰਹ ਖੁਰ) ਸਬੰਧੀ ਖੋਜ ਕਾਰਜ ਕੀਤੇ। ਚੇਚਕ ਦਾ ਇਲਾਜ ਲੱਭਣ ਲੱਗਾ। ਇਸੇ ਖੋਜ ਦਾ ਕਲਚਰ ਤਿਆਰ ਕਰ ਕੇ ਮੁਰਗਿਆਂ ਲਈ ਚੇਚਕ ਦੇ ਟੀਕੇ ਤਿਆਰ ਕੀਤੇ। ਉਸ ਨੇ ਮੂੰਹ-ਖੁਰ ਦੀ ਬੀਮਾਰੀ ਦੇ ਟੀਕੇ ਬਣਾ ਕੇ ਪਸ਼ੂਆਂ ਨੂੰ ਇਸ ਤੋਂ ਛੁਟਕਾਰਾ ਦਿਵਾਇਆ।

ਇਨਸਾਨੀ ਬਿਮਾਰੀਆਂ[ਸੋਧੋ]

ਇਨਸਾਨਾਂ ਲਈ ਇਸ ਬੀਮਾਰੀ ਦੇ ਸੁਰੱਖਿਅਤ ਲੋਦੇ ਬਣਾਏ। ‘ਹਲਕੇ ਕੁੱਤੇ ਦਾ ਹਲਕ ਰੋਕਣਾ’ ਅਤੇ ‘ਹਲਕੇ ਕੁੱਤੇ ਦੇ ਕੱਟਣ ਉੱਤੇ ਇਨਸਾਨਾਂ ਲਈ ਸੁਰੱਖਿਅਤ ਟੀਕੇ ਤਿਆਰ ਕਰਨਾ’ ਉਸ ਦੀਆਂ ਸਭ ਤੋਂ ਵੱਧ ਵਰਣਨਯੋਗ ਉਪਲੱਬਧੀਆਂ ਮੰਨੀਆਂ ਜਾਂਦੀਆਂ ਹਨ। ਆਖ਼ਰਕਾਰ ਸੰਸਥਾ ‘ਪਾਸਚਰ ਇੰਸਟੀਚਿਊਟ’ ਹੋਂਦ ਵਿੱਚ ਆਈ ਅਤੇ ਲੂਈ ਪਾਸਚਰ ਨੂੰ ਇਸ ਦਾ ਪਹਿਲਾ ਨਿਰਦੇਸ਼ਕ ਬਣਾਇਆ ਗਿਆ। ਇਉਂ ਇੱਕ ਨਵੇਂ ਵਿਗਿਆਨ ‘ਬੈਕਟੀਰੀਆਲੋਜੀ’ ਦਾ ਮੁੱਢ ਬੱਝਾ। ਲੁਈ ਪਾਸਚਰ ਨੂੰ ਜਰਮਨ ਸਰਕਾਰ ਨੇ ਉਸ ਦੀਆਂ ਵਿਗਿਆਨਕ ਪ੍ਰਾਪਤੀਆਂ ਲਈ ਮੈਡਲ ਦੇ ਕੇ ਸਨਮਾਨਤ ਕਰਨਾ ਚਾਹਿਆ ਤਾਂ ਉਸ ਨੇ ਨਾਂਹ ਕਰ ਦਿੱਤੀ। ਆਪ 27 ਸਤੰਬਰ 1895 ਨੂੰ ਉਹ ਸਾਥੋਂ ਸਦਾ ਲਈ ਵਿਛੜ ਗਿਆ। ਫਾਟਕ:ਵਿਗਿਆਨ

ਹਵਾਲੇ[ਸੋਧੋ]