ਲੂਗੋ ਵੱਡਾ ਗਿਰਜਾਘਰ
ਦਿੱਖ
(ਲੁਗੋ ਵੱਡਾ ਗਿਰਜਾਘਰ ਤੋਂ ਮੋੜਿਆ ਗਿਆ)
ਸੇਂਟ ਮੇਰੀ ਗਿਰਜਾਘਰ | |
---|---|
Saint Mary's Cathedral | |
Saint Mary's Cathedral | |
ਦੇਸ਼ | ਲੁਗੋ , ਗਾਲੀਸੀਆ, ਸਪੇਨ |
History | |
ਸਥਾਪਨਾ | 1129 |
Architecture | |
Architectural type | ਗਿਰਜਾਘਰ |
Style | ਰੋਮਾਨਿਸਕਿਊ (ਗੋਥਿਕ, ਬਾਰੋਕ, ਨਵੀਨਕਲਾਸਿਕੀ) |
Years built | 1129 |
Completed | 1273 |
ਸੇਂਟ ਮੇਰੀ ਗਿਰਜਾਘਰ (ਗਾਲੀਸੀਅਨ : Catedral de Santa María), ਜਿਸ ਨੂੰ ਲੁਗੋ ਵੱਡਾ ਗਿਰਜਾਘਰ ਵੀ ਕਿਹਾ ਜਾਂਦਾ ਹੈ, ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਗਾਲੀਸੀਆ ਦੇ ਲੁਗੋ ਸ਼ਹਿਰ ਵਿੱਚ ਸਥਿਤ ਹੈ। ਇਹ 12 ਵੀਂ ਸਦੀ ਵਿੱਚ ਬਣਾਉਣੀ ਸ਼ੁਰੂ ਕੀਤੀ ਗਈ। ਇਸਨੂੰ ਰੋਮਾਨਿਸਕਿਊ ਸ਼ੈਲੀ ਵਿੱਚ ਬਣਾਉਣਾ ਸ਼ੁਰੂ ਕੀਤਾ ਗਇਆ ਸੀ ਪਰ ਇਸ ਦੀ ਉਸਾਰੀ ਦੌਰਾਨ ਇਸ ਵਿੱਚ ਬਾਰੋਕ, ਨਵੀਨਕਲਾਸਿਕੀ, ਅਤੇ ਗੋਥਿਕ ਸ਼ੈਲੀ ਦੇ ਵੀ ਤੱਤ ਸ਼ਾਮਿਲ ਕੀਤੇ ਗਏ।
ਇਤਿਹਾਸ
[ਸੋਧੋ]ਇੱਥੇ ਸਭ ਤੋਂ ਪਹਿਲਾ ਗਿਰਜਾਘਰ 755ਈ. ਵਿੱਚ ਬਣਾਇਆ ਗਇਆ ਸੀ। ਪਰ 12ਵੀਂ ਸਦੀ ਵਿੱਚ ਬਿਸ਼ਪ ਪੀਟਰ ਤੀਜੇ ਨੇ ਇਸਨੂੰ ਉਸ ਸਮੇਂ ਦੇ ਪ੍ਰਚਲਿਤ ਰੋਮਾਨਿਸਕਿਊ ਸ਼ੈਲੀ ਵਿੱਚ ਬਣਵਾਇਆ। ਇਸ ਦੀ ਉਸਾਰੀ 1129ਈ. ਵਿੱਚ ਸ਼ੁਰੂ ਹੋਈ ਅਤੇ 1273ਈ. ਵਿੱਚ ਸਮਾਪਤ ਹੋਈ। ਬਾਅਦ ਵਿੱਚ ਪੁਨਰਜਾਗਰਣ ਦੌਰਾਨ ਇਸ ਵਿੱਚ ਕੁਝ ਸੁਧਾਰ ਕੀਤਾ ਗਇਆ। 1755ਈ. ਵਿੱਚ ਲਿਸਬਨ ਭੂਚਾਲ ਵਿੱਚ ਇਸਨੂੰ ਕਾਫੀ ਨੁਕਸਾਨ ਹੋਇਆ।
ਬਣਤਰ
[ਸੋਧੋ]ਇਹ ਗਿਰਜਾਘਰ ਲਾਤੀਨੀ ਯੋਜਨਾ ਤੇ ਬਣਿਆ ਹੋਇਆ ਹੈ। ਇਸ ਦੀ ਲੰਬਾਈ 85 ਮੀਟਰ ਹੈ।