ਸਮੱਗਰੀ 'ਤੇ ਜਾਓ

ਲੁਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੋਹਾਰ
ਇੱਕ ਆਧੁਨਿਕ ਲੋਹਾਰ ਆਪਨੇ ਕੰਮ ਵਿੱਚ ਲੱਗਿਆ ਹੋਇਆ ਹੈ।
Occupation
ਕਿੱਤਾ ਕਿਸਮ
ਪੇਸ਼ਾ
ਸਰਗਰਮੀ ਖੇਤਰ
ਕਿੱਤਾ
ਵਰਣਨ
ਕੁਸ਼ਲਤਾਜਿਸਮਾਨੀ ਤਾਕਤ, ਸੰਕਲਪੀਕਰਨ ਦੀ ਯੋਗਤਾ
ਸੰਬੰਧਿਤ ਕੰਮ
ਘੋੜਿਆਂ ਦੇ ਖੁਰੀਆਂ ਲਾਉਣ ਵਾਲਾ

ਲੋਹਾਰ ਜਾਂ ਲੁਹਾਰ ਉਸ ਵਿਅਕਤੀ ਨੂੰ ਕਹਿੰਦੇ ਹਨ ਜੋ ਕਮਾਏ ਹੋਏ ਲੋਹੇ ਜਾਂ ਇਸਪਾਤ ਦੀ ਵਰਤੋਂ ਕਰਕੇ ਵੱਖ ਵੱਖ ਵਸਤੂਆਂ ਬਣਾਉਂਦਾ ਹੈ।  ਹਥੌੜਾ,  ਛੈਣੀ,  ਧੌਂਕਣੀ  (ਫੂਕਣੀ)  ਆਦਿ ਸੰਦਾਂ ਦਾ ਪਯੋਗ ਕਰਕੇ ਲੁਹਾਰ ਫਾਟਕ, ਗਰਿਲਾਂ,  ਰੇਲਿੰਗਾਂ, ਖੇਤੀ ਦੇ ਸੰਦ, ਸਜਾਵਟੀ ਵਸਤਾਂ ਅਤੇ ਧਾਰਮਿਕ ਅਦਾਰਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਵਸਤਾਂ ਅਤੇ ਰਸੋਈ ਲਈ ਬਰਤਨ ਅਤੇ ਹਥਿਆਰ ਆਦਿ ਬਣਾਉਂਦਾ ਹੈ। ਲੁਹਾਰ ਲਈ ਅੰਗਰੇਜ਼ੀ ਜ਼ਬਾਨ ਵਿੱਚ ਬਲੈਕ-ਸਮਿਥ ਦਾ ਲਫ਼ਜ਼ ਪ੍ਰਚਲਿਤ ਹੈ। ਇਹ ਹਕੀਕੀ ਸੇਵਾਦਾਰਾਂ ਵਿੱਚੋਂ ਇੱਕ ਹੈ ਜੋ ਪੈਦਾਵਰ ਵਿੱਚ ਰਿਵਾਜੀ ਹਿੱਸਾ (ਜਾਂ ਲਾਗ) ਵਸੂਲ ਕਰਦਾ ਸੀ ਅਤੇ ਇਸ ਦੇ ਬਦਲੇ ਖੇਤੀ ਵਿੱਚ ਇਸਤੇਮਾਲ ਹੋਣ ਵਾਲੇ ਔਜ਼ਾਰ ਬਣਾਉਂਦਾ ਅਤੇ ਉਨ੍ਹਾਂ ਦੀ ਮੁਰੰਮਤ ਕਰਦਾ ਸੀ।

ਬਹੁਤ ਸਾਰੇ ਲੋਕ ਹਨ ਜੋ ਧਾਤਾਂ ਦੇ ਨਾਲ ਕੰਮ ਕਰਦੇ ਹਨ, ਜਿਵੇਂ ਘੋੜਿਆਂ ਦੇ ਖੁਰੀਆਂ ਲਾਉਣ ਵਾਲੇ, ਲੱਕੜ ਦੇ ਪਹੀਏ ਬਣਾਉਣ ਜਾਂ ਮੁਰੰਮਤ ਕਰਨ ਵਾਲੇ, ਅਤੇ ਹਥਿਆਰ ਬਣਾਉਣ ਵਾਲੇ, ਪਰ ਲੁਹਾਰ ਕੋਲ ਆਮ ਗਿਆਨ ਹੁੰਦਾ ਹੈ ਕਿ ਸਰਲ ਤੋਂ ਸਰਲ ਮੇਖਾਂ/ਕਿਲ ਤੋਂ ਲੈਕੇ ਜਟਿਲ ਤੋਂ ਜਟਿਲ ਹਥਿਆਰ ਤੱਕ ਵੱਖ ਵੱਖ ਚੀਜ਼ਾਂ ਕਿਵੇਂ ਬਣਾਉਣੀਆਂ ਹਨ ਅਤੇ ਉਨ੍ਹਾਂ ਦੀ ਮੁਰੰਮਤ ਕਿਵੇਂ ਕਰਨੀ ਹੈ।

ਪਦ ਦੀ ਸ਼ੁਰੂਆਤ[ਸੋਧੋ]

ਲੁਹਾਰ ਲਈ ਅੰਗਰੇਜ਼ੀ ਜ਼ਬਾਨ ਵਿੱਚ ਬਲੈਕ-ਸਮਿਥ ਦਾ ਲਫ਼ਜ਼ ਵਿੱਚ "ਬਲੈਕ" ਆਕਸਾਈਡਾਂ ਦੀ ਉਸ ਪਰਤ ਵੱਲ ਸੰਕੇਤ ਹੈ [ਹਵਾਲਾ ਲੋੜੀਂਦਾ] , ਜੋ ਗਰਮ ਕਰਨ ਦੇ ਦੌਰਾਨ ਧਾਤ ਦੀ ਸਤਹ 'ਤੇ ਬਣਦੀ ਹੈ। "ਸਮਿਥ" ਦੀ ਸ਼ੁਰੂਆਤ ਬਾਰੇ ਮੱਤਭੇਦ ਹੈ, ਇਹ ਸ਼ਾਇਦ ਪੁਰਾਣੇ ਅੰਗਰੇਜ਼ੀ ਸ਼ਬਦ "ਸਮਾਈਥ " ਤੋਂ ਆਇਆ ਹੈ ਜਿਸਦਾ ਅਰਥ ਹੈ "ਸੱਟ ਮਾਰਨਾ" [ਹਵਾਲਾ ਲੋੜੀਂਦਾ] ਜਾਂ ਇਹ ਪ੍ਰੋਟੋ-ਜਰਮਨ "ਸਮਿੱਥਜ਼" ਤੋਂ ਆਇਆ ਹੈ ਜਿਸਦਾ ਅਰਥ ਹੈ "ਕੁਸ਼ਲ ਕਾਮਾ।" [1]

ਲੁਹਾਰੀ ਪ੍ਰਕਿਰਿਆ[ਸੋਧੋ]

ਮੈਡੀਟੇਰੀਅਨ ਵਾਤਾਵਰਣ ਵਿੱਚ ਸਮਿਥਿੰਗ ਪ੍ਰਕਿਰਿਆ, ਵੈਲਨਸੀਅਨ ਅਜਾਇਬ ਘਰ ਨਸਲ- ਵਿਗਿਆਨ

ਲੋਹਾਰ ਲੋਹੇ ਜਾਂ ਸਟੀਲ ਦੇ ਟੁਕੜਿਆਂ ਨੂੰ ਗਰਮ ਕਰ ਕੇ ਕੰਮ ਕਰਦੇ ਹਨ ਜਦੋਂ ਤਕ ਧਾਤ ਹੱਥਾਂ ਦੇ ਔਜ਼ਾਰਾਂ, ਜਿਵੇਂ ਇਕ ਹਥੌੜਾ, ਇਕ ਐਨਵਿਲ ਅਤੇ ਇਕ ਛੰਨੀ। ਹੀਟਿੰਗ ਆਮ ਕਰਕੇ ਭੱਠੀ ਵਿੱਚ ਹੁੰਦੀ ਹੈ ਜਿਸ ਵਿੱਚ ਪ੍ਰੋਪੇਨ, ਕੁਦਰਤੀ ਗੈਸ, ਕੋਲਾ, ਲੱਕੜੀ ਦਾ ਕੋਲਾ, ਬਾਲਣ ਵਾਲਾ ਕੋਕ, ਜਾਂ ਤੇਲ ਆਦਿ ਬਾਲਣ ਵਜੋਂ ਵਰਤੇ ਜਾਂਦੇ ਹਨ।

ਕੁਝ ਆਧੁਨਿਕ ਲੋਹਾਰ ਕੋਈ ਨੌਕਰ ਬਗੈਰਾ ਵੀ ਰੱਖ ਲੈਂਦੇ ਹਨ ਜਿਵੇਂ ਗੈਸ ਬੈਲਡਿੰਗ ਅਤੇ ਕੇਂਦਰਿਤ ਹੀਟਿੰਗ ਦੇ ਲਈ ਸਹਾਇਕ ਆਦਿ। ਆਧੁਨਿਕ ਲੁਹਾਰਾਂ ਵਿੱਚ ਇੰਡਕਸ਼ਨ ਹੀਟਿੰਗ ਦੇ ਢੰਗ ਵਧੇਰੇ ਪ੍ਰਸਿੱਧੀ ਖੱਟ ਰਹੇ ਹਨ।

ਕੰਮ ਅਤੇ ਹਿਫ਼ਾਜ਼ਤੀ ਕਦਮ[ਸੋਧੋ]

ਲੁਹਾਰ ਦਾ ਕੰਮ ਅਕਸਰ ਲੋਹੇ ਦੀਆਂ ਚਿੰਗਾਰੀਆਂ ਦੇ ਨੇੜੇ ਅਤੇ ਹਥੌੜਿਆਂ ਦੇ ਨਾਲ ਹੁੰਦਾ ਹੈ। ਇਸ ਵਿੱਚ ਜ਼ਰਾ ਜਿੰਨੀ ਵੀ ਗ਼ਫ਼ਲਤ ਸਿੱਧੇ ਅੱਖਾਂ, ਛਾਤੀ ਅਤੇ ਹੱਥਾਂ ਪੈਰਾਂ ਨੂੰ ਜਲਾ ਸਕਦੀ ਹੈ। ਇਸ ਵਜ੍ਹਾ ਵਲੋਂ ਲੁਹਾਰ ਅਕਸਰ ਹਿਫ਼ਾਜ਼ਤੀ ਦਸਤਾਨੇ ਅਤੇ ਆਪਣਾ ਵਿਸ਼ੇਸ਼ ਐਪਰਨ ਪਾਓਂਦੇ ਹਨ ਤਾਂਕਿ ਉਹ ਉਸ ਸ਼ਦੀਦ ਸੇਕ ਤੋਂ ਖ਼ੁਦ ਦੀ ਹਿਫ਼ਾਜ਼ਤ ਕਰ ਸਕਣ ਜੋ ਉਨ੍ਹਾਂ ਦੇ ਨਿੱਤ ਦੇ ਕੰਮ ਦਾ ਅਹਿਮ ਹਿੱਸਾ ਹੈ। ਇਹ ਲੋਕ ਕਦੇ ਵੀ ਲੋਹੇ ਨੂੰ ਗ਼ੈਰ ਮਹਿਫ਼ੂਜ਼ ਤੌਰ ਉੱਤੇ ਹੱਥ ਨਾਲ ਨਹੀਂ ਛੂੰਹਦੇ।[2] ਲੋਕਾਂ ਨੂੰ ਕੰਮ ਕਰ ਰਹੇ ਲੁਹਾਰ ਦੇ ਨੇੜੇ ਵੀ ਜਾਣ ਤੋਂ ਵਰਜਿਆ ਜਾਂਦਾ ਹੈ ਤਾਂਕਿ ਕੋਈ ਦੁਰਘਟਨਾ ਨਾ ਪੇਸ਼ ਆਏ।

ਹਵਾਲੇ[ਸੋਧੋ]

  1. "Online Etymology Dictionary". Etymonline.com. Retrieved 2014-02-27.
  2. Blacksmith: Physical Danger