ਲੁੰਬਿਨੀ
ਲੁੰਬਿਨੀ, ਨੇਪਾਲ ਮਹਾਤਮਾ ਬੁੱਧ ਦਾ ਜਨਮ ਸਥਾਨ | |
---|---|
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ | |
![]() | |
ਦੇਸ਼ | ਨੇਪਾਲ |
ਕਿਸਮ | ਸਭਿਆਚਾਰਕ |
ਮਾਪ-ਦੰਡ | iii, vi |
ਹਵਾਲਾ | 666 |
ਯੁਨੈਸਕੋ ਖੇਤਰ | ਏਸ਼ੀਆ-ਪ੍ਰਸ਼ਾਂਤ |
ਸ਼ਿਲਾਲੇਖ ਇਤਿਹਾਸ | |
ਸ਼ਿਲਾਲੇਖ | 1988 (21ਵਾਂ ਅਜਲਾਸ) |
ਲੁੰਬਿਨੀ ਮਹਾਤਮਾ ਬੁੱਧ ਦਾ ਜਨਮ ਸਥਾਨ ਹੈ। ਇਹ ਬਿਹਾਰ ਦੀ ਉੱਤਰੀ ਸੀਮਾ ਦੇ ਨਜ਼ਦੀਕ ਵਰਤਮਾਨ ਨੇਪਾਲ ਵਿੱਚ ਸਥਿਤ ਹੈ। ਯੁਨੈਸਕੋ ਅਤੇ ਸੰਸਾਰ ਦੇ ਸਾਰੇ ਬੋਧੀ ਸੰਪ੍ਰਦਾਏ (ਮਹਾਯਾਨ, ਬਜਰਯਾਨ, ਥੇਰਵਾਦ ਆਦਿ) ਦੇ ਅਨੁਸਾਰ ਇਹ ਸਥਾਨ ਨੇਪਾਲ ਦੇ ਕਪਿਲਬਸਤੂ ਵਿੱਚ ਹੈ। ਇਸਨੂੰ ਯੁਨੈਸਕੋ ਨੇ 1997 ਵਰਲਡ ਹੈਰੀਟੇਜ ਸਾਈਟ ਐਲਾਨ ਕੀਤਾ ਸੀ। ਬੁੱਧ ਧਰਮ ਦੀਆਂ ਤਮਾਮ ਸੰਪਰਦਾਵਾਂ ਨੇ ਆਪਣੀ ਆਪਣੀ ਸੰਸਕ੍ਰਿਤੀ ਅਨੁਸਾਰ ਮੰਦਰ, ਗੁੰਬਾ, ਬਿਹਾਰ ਆਦਿ ਦਾ ਨਿਰਮਾਣ ਕੀਤਾ ਹੈ। ਇਸ ਸਥਾਨ ਉੱਤੇ ਸਮਰਾਟ ਅਸ਼ੋਕ ਦੁਆਰਾ ਸਥਾਪਤ ਅਸ਼ੋਕ ਸਤੰਭ ਵਿੱਚ ਬ੍ਰਾਹਮੀ ਲਿੱਪੀ ਅਤੇ ਪ੍ਰਾਕ੍ਰਿਤ ਭਾਸ਼ਾ ਵਿੱਚ ਬੁੱਧ ਦਾ ਜਨਮ ਸਥਾਨ ਹੋਣ ਦਾ ਵਰਣਨ ਕਰਦਾ ਸ਼ਿਲਾਪਤਰ ਸਥਿਤ ਹੈ।[1]
ਗੈਲਰੀ[ਸੋਧੋ]
- LumbiniGarden2.JPG
ਲੁੰਬਿਨੀ ਬਾਗ