ਲੂਣੀ ਝੀਲ
Jump to navigation
Jump to search
ਲੂਣੀ ਝੀਲ ਉਸ ਝੀਲ ਨੂੰ ਕਿਹਾ ਜਾਂਦਾ ਹੈ, ਜੋ ਸੰਘਣੇ ਲੂਣਾਂ (ਆਮ ਤੌਰ ਤੇ ਸੋਡੀਅਮ ਕਲੋਰਾਈਡ) ਅਤੇ ਹੋਰ ਖਣਿਜਾਂ ਵਾਲੇ ਪਾਣੀ (ਆਮ ਪਰਿਭਾਸ਼ਾ ਅਨੁਸਾਰ ਘੱਟੋ-ਘੱਟ ਤਿੰਨ ਗ੍ਰਾਮ ਪ੍ਰਤੀ ਲਿਟਰ ਲੂਣ) ਨਾਲ ਭਰੀ ਹੋਈ ਹੋਵੇ। ਕੁਝ ਮਾਮਲਿਆਂ ਵਿੱਚ ਤਾਂ, ਲੂਣੀ ਝੀਲਾਂ ਵਿੱਚ ਲੂਣ ਦਾ ਗਾੜ੍ਹਾਪਣ ਸਮੁੰਦਰ ਦੇ ਪਾਣੀ ਦੇ ਨਾਲੋਂ ਵੀ ਵੱਧ ਹੁੰਦਾ ਹੈ। ਪਰ ਅਜਿਹੀਆਂ ਝੀਲਾਂ ਨੂੰ ਅਤਿ-ਲੂਣੀਆਂ ਝੀਲਾਂ ਕਿਹਾ ਜਾਂਦਾ ਹੈ।
ਲੂਣੀਆਂ ਝੀਲਾਂ ਦਾ ਵਰਗੀਕਰਨ:[1]
- ਘੱਟ-ਲੂਣੀਆਂ 0.5–3 ‰
- ਹਾਈਪੋ-ਲੂਣੀਆਂ (ਸਮੁੰਦਰ ਦੇ ਪਾਣੀ ਦੇ ਨਾਲੋਂ ਘੱਟ-ਲੂਣੀਆਂ) 3–20 ‰
- ਮੇਸੋ-ਲੂਣੀਆਂ 20–50 ‰
- ਅਤਿ-ਲੂਣੀਆਂ (ਸਮੁੰਦਰ ਦੇ ਪਾਣੀ ਦੇ ਨਾਲੋਂ ਵੱਧ-ਲੂਣੀਆਂ) 50 ‰ ਤੋਂ ਵੱਧ
ਹਵਾਲੇ[ਸੋਧੋ]
- ↑ Hammer, U. T. (1986). Saline Lake Ecosystems of the World. Springer. p. 15. ISBN 90-6193-535-0.