ਸਮੱਗਰੀ 'ਤੇ ਜਾਓ

ਲੂਪ ਕੁਆਂਟਮ ਗਰੈਵਿਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੂਪ ਕੁਆਂਟਮ ਗਰੈਵਿਟੀ (LQG) ਇੱਕ ਅਜਿਹੀ ਥਿਊਰੀ ਹੈ ਜੋ ਬ੍ਰਹਿਮੰਡ ਅਤੇ ਗਰੈਵਿਟੀ ਦੀਆਂ ਕੁਆਂਟਮ ਵਿਸ਼ੇਸ਼ਤਾਵਾਂ ਨੂੰ ਬਿਆਨ ਕਰਨ ਦਾ ਯਤਨ ਕਰਦੀ ਹੈ। ਇਹ ਕੁਆਂਟਮ ਸਪੇਸਟਾਈਮ ਦੀ ਇੱਕ ਥਿਊਰੀ ਵੀ ਹੈ ਕਿਉਂਕਿ, ਜਨਰਲ ਰਿਲੇਟੀਵਿਟੀ ਮੁਤਾਬਿਕ, ਗਰੈਵਿਟੀ ਸਪੇਸਟਾਈਮ ਜੀਓਮੈਟਰੀ (ਰੇਖਾਗਣਿਤ) ਦਾ ਪ੍ਰਗਟਾਓ ਹੈ। LQG ਕੁਆਂਟਮ ਮਕੈਨਿਕਸ ਅਤੇ ਜਨਰਲ ਰਿਲੇਟੀਵਿਟੀ ਦਾ ਮੇਲ ਕਰਵਾਉਣ ਦਾ ਇੱਕ ਯਤਨ ਹੈ। ਥਿਊਰੀ ਦਾ ਮੁੱਖ ਨਤੀਜਾ (ਆਊਟਪੁੱਟ) ਸਪੇਸ ਦੀ ਇੱਕ ਭੌਤਿਕੀ ਤਸਵੀਰ ਹੈ ਜਿੱਥੇ ਸਪੇਸ ਦਾਣੇਦਾਰ (ਕਣ-ਯੁਕਤ) ਹੁੰਦੀ ਹੈ। ਕਣਿਕਤਾ (ਦਾਣਿਆਂ ਦੀ ਸ਼ਕਲ) ਕੁਆਂਟੀਜ਼ੇਸ਼ਨ (ਨਿਰਧਾਰੀਕਰਨ) ਦਾ ਸਿੱਧਾ ਨਤੀਜਾ ਹੁੰਦੀ ਹੈ। ਇਸ ਦੀ ਉਹੀ ਫਿਤਰਤ ਹੁੰਦੀ ਹੈ ਜੋ ਇਲੈਕਟ੍ਰੋਮੈਗਨਟਿਜ਼ਮ ਦੀ ਕੁਆਂਟਮ ਥਿਊਰੀ ਵਿੱਚ ਫੋਟੋਨਾਂ ਦੀ ਕਣਿਕਤਾ ਦੀ ਹੁੰਦੀ ਹੈ ਅਤੇ ਐਟਮਾਂ ਦੀ ਐਨਰਜੀ ਦੇ ਅਨਰਿੰਤਰ ਲੈਵਲਾਂ ਦੀ ਫਿਤਰਤ ਹੁੰਦੀ ਹੈ। ਇੱਥੇ, ਸਪੇਸ ਖੁਦ ਹੀ ਅਨਿਰੰਤਰ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ, ਇਸਦੇ ਵਿੱਚ ਨੂੰ ਗੁਜ਼ਰਨ ਦਾ ਇੱਕ ਘੱਟੋ ਘੱਟ ਡਿਸਟੈਂਸ (ਫਾਸਲਾ) ਸੰਭਵ ਹੁੰਦਾ ਹੈ।