ਲੂਸ਼ੀਅਨ ਗੋਲਡਮਾਨ ਅਤੇ ਅਨੁਵੰਸ਼ਿਕ ਸੰਰਚਨਾਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੂਸੀਅਨ ਗੋਲਡਮਾਨ

ਜਨਮ-20 ਜੁਲਾਈ 1913 ਬੁਖਾਰੈਸਟ , ਰੋਮਾਨੀਆ

ਦਿਹਾਂਤ- ਅਕਤੂਬਰ 1970 (ਉਮਰ 57)ਪੈਰਿਸ , ਫਰਾਂਸ

ਸਿੱਖਿਆ - ਯੂਨੀਵਰਸਿਟੀ ਆਫ਼ ਬੁਖਾਰੇਸਟ

( ਐਲਐਲ.ਬੀ. )

ਵਿਯੇਨ੍ਨਾ-ਯੂਨੀਵਰਸਿਟੀ ਆਫ਼ ਪੈਰਿਸ

ਯੂਨੀਵਰਸਿਟੀ ਆਫ਼ ਜ਼ੁਰੀਕ

( ਪੀਐਚਡੀ , 1945)

ਯੁੱਗ-20 ਵੀਂ ਸਦੀ ਦਾ ਦਰਸ਼ਨ

ਖੇਤਰ-ਪੱਛਮੀ ਦਰਸ਼ਨ

ਵਿਦਿਆਲਾ-ਮਹਾਂਦੀਪੀ ਦਰਸ਼ਨ

ਪੱਛਮੀ ਮਾਰਕਸਵਾਦ

ਜੈਨੇਟਿਕ ਗਿਆਨ ਵਿਗਿਆਨ

ਸੰਸਥਾਵਾਂ-EHESS

ਮੁੱਖ ਹਿੱਤ-ਗਿਆਨ ਮੀਮਾਂਸਾ

ਮੁੱਖ ਵਿਚਾਰ -ਜੈਨੇਟਿਕ ਸੰਰਚਨਾਵਾਦ

ਪ੍ਰਭਾਵ -ਕਾਰਲ ਮਾਰਕਸ , ਗਿਰਗੀ ਲੁਕੇਕਸ , ਜੀਨ ਪਿਗੇਟ , ਮੈਕਸ ਐਡਲਰ

ਪ੍ਰਭਾਵਿਤ

ਗੋਲਡਮਾਨ ਅਤੇ ਅਨੁਵੰਸ਼ਿਕ (ਉਤਪੱਤੀਮੂਲਕ ) ਸੰਰਚਨਾਵਾਦ

ਰੋਮਾਨੀਆਂ ਦਾ ਆਲੋਚਕ  ਲੂਸ਼ੀਅਨ ਗੋਲਡਮਾਨ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸਾਹਿਤਕ ਕਿਰਤਾਂ ਸਿਰਫ਼ ਲੇਖਕਾਂ ਦੀਆ ਵਿਅਕਤੀਗਤ ਸਿਰਜਣਾਵਾਂ  ਨਹੀ ਹੁੰਦੀਆਂ, ਸਗੋਂ ਇਹਨਾਂ  ਵਿਚ  ਸੰਬੰਧਿਤ ਸਮਾਜਿਕ ਸਮੂਹ  ਦੀਆਂ ਸਾਂਝੀਆਂ ਮਾਨਸਿਕ  ਸੰਰਚਨਾਵਾਦ ' ਵੀ ਸ਼ਾਮਿਲ  ਹੁੰਦੀਆਂ ਹਨ । ਉਸ ਅਨੁਸਾਰ  ਮਹਾਨ ਲੇਖਕ ਉਹ  ਹੁੰਦੇ ਹਨ ਜੋ ਆਪਣੇ ਸਮਾਜਿਕ  ਸਮੂਹ  ਜਾਂ ਜਮਾਤ  ਦੀ ਵਿਸ਼ਵ-  ਦ੍ਰਿਸ਼ਟੀ ਨੂੰ ਕਲਾ ਦੇ ਜਾਮੇ ਵਿਚ  ਵਟਾ  ਲੈਂਦੇ  ਹਨ । ਉਹ  ਇਹ ਸਮਝਣ   ਦਾ ਯਤਨ ਕਰਦਾ ਹੈ ਕਿ ਇਕ  ਸਾਹਿਤਕ ਪਾਠ ਦੀ ਸੰਰਚਨਾ ਕਿਸ ਪੱਧਰ  ਤੱਕ  , ਲੇਖਕ  ਦੀ ਸਮਾਜਿਕ  ਜਮਾਤ  ਜਾਂ ਸਮੂਹ  ਦੀ ਵਿਚਾਰਕ ਸੰਰਚਨਾ ਨਾਲ  ਸੰਬੰਧਿਤ ਹੁੰਦੀ ਹੈ। ਉਸ ਅਨੁਸਾਰ  ਕੋਈ  ਪਾਠ , ਸੰਬੰਧਿਤ  ਸਮਾਜਿਕ  ਸਮੂਹ  ਦੀ 'ਵਿਸ਼ਵ  ਦ੍ਰਿਸ਼ਟੀ ' ਦੇ ਜਿੰਨਾ ਵਧੇਰੇ ਨੇੜੇ  ਹੋਵਾਗਾ ਕਲਾ  ਕਿਰਤ ਵਜੋਂ ਉਹ  ਓਨਾ ਹੀ  ਵਧੇਰੇ ਪ੍ਰਮਾਣਿਤ  ਹੁੰਦਾ ਹੈ।

               ਗੋਲਡਮਾਨ  ਆਪਣੀ ਆਲੋਚਨਾਤਮਕ  ਵਿਧੀ ਨੂੰ ' ਅਨੁਵੰਸ਼ਿਕ ਸੰਰਚਨਾਵਾਦ  ' ਕਹਿੰਦਾ ਹੈ । ' ਸੰਰਚਨਾਵਾਦ ' ਅਤੇ ' ਅਨੁਵੰਸ਼ ' ਦੇ ਜੋੜ ਰਾਹੀਂ ਉਹ  ਸਾਹਿਤਕ  ਕਿਰਤਾਂ ਦੀ ਸੰਰਚਨਾ ਦੀ ਬਣਤਰ  ਨੂੰ  ਸੰਬੰਧਿਤ  ਸਮਾਜਿਕ  ਸਮੂਹ  ਦੀਆਂ ਇਤਿਹਾਸਕ ਸਥਿਤੀਆਂ ਨਾਲ  ਜੋੜ ਕੇ ਸਮਝਣ   ਦਾ  ਯਤਨ  ਕਰਦਾ ਹੈ ਕਿ ਰੂਪਗਤ ਅਤੇ ਮਾਨਸਿਕ  ਸੰਰਚਨਾਵਾਂ ਇਕ ਲੰਮੀ ਇਤਿਹਾਸਕ ਪ੍ਰਕਿਰਿਆ  ਵਿੱਚੋਂ ਬਣਦੀਆਂ ਹਨ । ਇਸ ਵਿਚਾਰ  ਦੀ ਇੱਕ  ਅੰਤਰ  - ਦ੍ਰਿਸ਼ਟੀ ਇਹ   ਵੀ ਹੈ ਕਿ ਸਾਹਿਤਕ ਰੂਪ ਦੇ ਵਿਕਾਸ  ਦਾ ਸੰਬੰਧ  ਵੀ ਇਸ ਤਰਾਂ ਹੁੰਦਾ ਹੈ ਜਿਵੇਂ ਵਿਅਕਤੀ ਦੇ ਵਿਕਾਸ  ਵਿਚ  ਉਸ ਦੇ ਜੀਨਜ਼ ਹੁੰਦੇ ਹਨ । ਭਾਵ ਸਾਹਿਤਕ ਰੂਪ  ਲੰਮੇ ਇਤਿਹਾਸਕ  ਦੌਰ  ਵਿੱਚੋ ਵਿਕਸਿਤ  ਹੋਏ  ਹੁੰਦੇ ਹਨ ਅਤੇ ਰੂਪ ਦੀ ਸੰਰਚਨਾ  ਵਿਚ  ਸੰਬੰਧਿਤ ਸਮਾਜ ਦਾ ਇਤਿਹਾਸਕ  ਸਥਿਤੀਆਂ ਪ੍ਤਿ ਉਤਪੰਨ  ਵਿਸ਼ਵ  - ਦ੍ਰਿਸ਼ਟੀ ਪਰੋਖ ਰੂਪ  ਵਿਚ  ਸੰਬੰਧਿਤ ਸਮਾਜ ਦਾ ਇਤਿਹਾਸਕ  ਸਥਿਤੀਆਂ ਪ੍ਤਿ ਉਤਪੰਨ ਵਿਸ਼ਵ  - ਦ੍ਰਿਸ਼ਟੀ ਪਰੋਖ ਰੂਪ ਵਿਚ  ਪਈ  ਹੁੰਦਾ ਹੈ। ਇਸ ਲਈ  ਗੋਲਡਮਾਨ  ਮੰਨਦਾ ਹੈ ਕਿ ਸਾਹਿਤਕ ਪਾਠ,  ਲੇਖਕ  , ਉਸ  ਯੁੱਗ  ਦੀ ਵਿਸ਼ਵ  ਦ੍ਰਿਸ਼ਟੀ ਅਤੇ ਮੌਜੂਦਾ ਇਤਿਹਾਸਕ ਸਥਿਤੀਆਂ ਦਰਮਿਆਨ  ਸੰਰਚਨਾਤਮਕ  ਸੰਬੰਧ  ਹੁੰਦੇ ਹਨ  ।

  ਈਗਲਟਨ , ਗੋਲਡਮਾਨ  ਦੀ ਸਥਾਪਨਾ  ਤੇ ਇਤਰਾਜ਼  ਕਰਦਾ ਹੈ ਕਿ ਸਾਹਿਤਕ  ਕਿਰਤ  ਵਿੱਚ  ਕਿਸੇ ਜਮਾਤ  ਦੀ ਸਮਾਜਿਕ  ਚੇਤੰਨਤਾ ਦਾ ਏਨਾ ਸਿੱਧਾ ਅਤੇ ਸਰਲ ਪ੍ਗਟਾਅ ਨਹੀਂ ਹੁੰਦਾ । ਉਸ  ਅਨੁਸਾਰ  ਗੋਲਡਮਾਨ  ਦਾ ਮਾਡਲ ਬਹੁਤ ਜਿਆਦਾ  ਸਰਲ ਹੈ ਅਤੇ ਇਹ ਸਾਹਿਤ ਅਤੇ ਸਮਾਜ ਦੇ ਸੰਬੰਧਾਂ ਨੂੰ ਨਿਰਧਾਰਿਤ  ਕਰਨ ਵਾਲੇ ਪਹਿਲੂਆਂ ਨੂੰ ਆਪਣੇ ਕਲੇਵਰ  ਵਿਚ  ਲੈਣ ਤੋਂ ਅਸਮਰੱਥ  ਰਹਿੰਦਾ ਹੈ।

ਰਚਨਾਵਾਂ ਦਾ ਅੰਗਰੇਜ਼ੀ  ਵਿੱਚ  ਅਨੁਵਾਦ

• ਲੁਕਿਆ ਹੋਇਆ ਰੱਬ: ਪਾਸਕਲ ਦੇ ਪੈਨਸੀਜ਼ ਅਤੇ ਰੇਸੀਨ ਦੀਆਂ ਦੁਖਾਂਤਾਂ ਵਿੱਚ ਦੁਖਦਾਈ ਦ੍ਰਿਸ਼ਟੀ ਦਾ ਅਧਿਐਨ . ਟ੍ਰਾਂਸ. ਫਿਲਿਪ ਥੋਡੀ . ਲੰਡਨ: ਰੂਟਲੇਜ, 1964.

• ਇਮੈਨੁਅਲ ਕਾਂਟ . ਰੌਬਰਟ ਬਲੈਕ ਦੁਆਰਾ ਫ੍ਰੈਂਚ ਅਤੇ ਜਰਮਨ ਤੋਂ ਅਨੁਵਾਦ ਕੀਤਾ ਗਿਆ. (ਲੰਡਨ: ਨਿਲੈਫਟ ਬੁੱਕਸ, 1971; ਵਰਸੋ, 2011).

• "ਕੀ ਕੋਈ ਮਾਰਕਸਵਾਦੀ ਸਮਾਜ ਸ਼ਾਸਤਰ ਹੈ?" . ਅੰਤਰਰਾਸ਼ਟਰੀ ਸਮਾਜਵਾਦ 34 . ਲੰਡਨ. 1968.

• ਮਨੁੱਖੀ ਵਿਗਿਆਨ ਅਤੇ ਦਰਸ਼ਨ . ਲੰਡਨ: ਜੋਨਾਥਨ ਕੇਪ, 1973.

• ਗਿਆਨ ਦੀ ਫਿਲਾਸਫੀ . ਟ੍ਰਾਂਸ. ਹੈਨਰੀ ਮਾਸ. ਲੰਡਨ: ਰੂਟਲੇਜ, 1973.

• ਨਾਵਲ ਦੇ ਸਮਾਜ ਸ਼ਾਸਤਰ ਵੱਲ . 1964. ਟ੍ਰਾਂਸ. ਐਲਨ ਸ਼ੈਰਿਡਨ . ਨਿ Newਯਾਰਕ: ਟੈਵਿਸਟੌਕ ਪ੍ਰਕਾਸ਼ਨ, 1975.

• "ਸਮਾਜ ਸ਼ਾਸਤਰ ਦੀ ਗਿਆਨ ਵਿਗਿਆਨ". ਟੈਲੋਸ 18 (ਵਿੰਟਰ 1976-77). ਨਿ Newਯਾਰਕ: ਟੇਲੋਸ ਪ੍ਰੈਸ

• ਆਧੁਨਿਕ ਸਮਾਜ ਵਿੱਚ ਸੱਭਿਆਚਾਰਕ ਰਚਨਾ ਵਿਲੀਅਮ ਮੈਰੀਲ ਦੁਆਰਾ ਜਾਣ -ਪਛਾਣ ਅਤੇ ਬਾਰਟ ਗ੍ਰਾਹਲ ਦੁਆਰਾ ਅਨੁਵਾਦਿਤ (ਨਿਉਯਾਰਕ: ਟੇਲੋਸ ਪ੍ਰੈਸ , 1976).

• ਸਾਹਿਤ ਦੀ ਸਮਾਜ ਸ਼ਾਸਤਰ ਵਿੱਚ aysੰਗ ਤੇ ਨਿਬੰਧ ਵਿਲੀਅਮ ਕਿ ਬੋਏਲਹਾਵਰ ਦੁਆਰਾ ਅਨੁਵਾਦਿਤ ਅਤੇ ਸੰਪਾਦਿਤ (ਨਿਉਯਾਰਕ: ਟੇਲੋਸ ਪ੍ਰੈਸ , 1979).

• " ਜੈਨੇਟ ਦੀ ਬਾਲਕੋਨੀ : ਇੱਕ ਯਥਾਰਥਵਾਦੀ ਖੇਡ." ਟ੍ਰਾਂਸ. ਰਾਬਰਟ ਸਾਯਰ. ਪ੍ਰੈਕਸੀਸ: ਆਰਟਸ 4 (1978) ਤੇ ਰੈਡੀਕਲ ਪਰਿਪੇਖਾਂ ਦੀ ਜਰਨਲ : 123-131. ਟ੍ਰਾਂਸ. ਲੇਸ ਟੈਂਪਸ ਮਾਡਰਨਜ਼ 171 (ਜੂਨ 1960) ਵਿੱਚ "ਉਨੇ ਪੀਏਸ ਰੈਲਿਸਟੀ: ਲੇ ਬਾਲਕਨ ਡੀ ਜੇਨੇਟ" ਦਾ .

• ਲੁਕਾਕਸ ਅਤੇ ਹੀਡੇਗਰ: ਇੱਕ ਨਵੀਂ ਫਿਲਾਸਫੀ ਵੱਲ . ਟ੍ਰਾਂਸ. ਵਿਲੀਅਮ ਕਿ. ਬੋਅਲਹਾਵਰ. ਲੰਡਨ:  ਰੂਟਲੇਜ 2009

[1]

  1. ਡਾਂ . ਸੁਰਜੀਤ ਸਿੰਘ, ਡਾਂ. ਪਰਮਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ-ਸਿਧਾਂਤ. India: Chetna Parkashan Punjabi Bhawan Ludhiana. pp. 161–162. ISBN 978-93-90603-28-2.