ਲੂਸੀ ਪਿੰਸਨ
ਦਿੱਖ
ਲੂਸੀ ਪਿੰਸਨ ਇੱਕ ਫਰਾਂਸੀਸੀ ਵਾਤਾਵਰਣ ਵਿਗਿਆਨੀ, ਗੈਰ ਸਰਕਾਰੀ ਸੰਗਠਨ ਰੀਕਲੈਮ ਫਾਈਨੈਂਸ ਦੀ ਸੰਸਥਾਪਕ ਅਤੇ ਨਿਰਦੇਸ਼ਕ ਹੈ ਅਤੇ 2020 ਗੋਲਡਮੈਨ ਇਨਵਾਇਰਨਮੈਂਟਲ ਇਨਾਮ ਦੇ 6 ਜੇਤੂਆਂ ਵਿੱਚੋਂ ਇੱਕ ਹੈ, ਜੋ ਵਾਤਾਵਰਣ ਦੇ ਕਾਰਕੁੰਨਾਂ ਲਈ ਸਭ ਤੋਂ ਮਹੱਤਵਪੂਰਣ ਪੁਰਸਕਾਰ ਹੈ। ਉਸਨੇ ਇੱਕ ਮੁਹਿੰਮ ਦੀ ਅਗਵਾਈ ਕੀਤੀ ਜਿਸ ਨੇ 16 ਫਰਾਂਸੀਸੀ ਬੈਂਕਾਂ ਨੂੰ ਕਾਰਬਨ-ਊਰਜਾ ਅਧਾਰਤ ਉਦਯੋਗਾਂ ਵਿੱਚ ਹੁਣ ਨਿਵੇਸ਼ ਨਾ ਕਰਨ ਲਈ ਯਕੀਨ ਦਿੱਤਾ।[1]
ਜੀਵਨੀ
[ਸੋਧੋ]ਲੂਸੀ ਪਿੰਨਸਨ ਦਾ ਜਨਮ 1985 ਵਿੱਚ ਨੈਨਟੇਸ ਵਿੱਚ ਹੋਇਆ ਸੀ। ਉਸਨੇ ਰਾਜਨੀਤਿਕ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਦੀ ਪੜ੍ਹਾਈ ਕੀਤੀ। 2013 ਵਿਚ ਉਹ 'ਫ੍ਰੈਂਡਸ ਆਫ਼ ਦ ਅਰਥ' ਵਿਚ ਸ਼ਾਮਿਲ ਹੋਈ। 2020 ਵਿਚ ਉਸਨੇ ਰੀਲੇਮ ਫਾਈਨਾਂਸ ਦੀ ਸਥਾਪਨਾ ਕੀਤੀ।[2]