ਲੈਪਟੌਨ
Jump to navigation
Jump to search
ਇੱਕ ਲੈਪਟੌਨ ਇੱਕ ਮੁੱਢਲਾ, ਅੱਧਾ-ਅੰਕ ਸਪਿੱਨ (ਸਪਿੱਨ ½) ਕਣ ਹੁੰਦਾ ਹੈ ਜੋ ਤਾਕਤਵਕ ਇੰਟ੍ਰੈਕਸ਼ਨਾਂ ਵਿੱਚ ਹਿੱਸਾ ਨਹੀਂ ਲੈਂਦਾ, ਪਰ ਇਹ ਪੌਲੀ ਐਕਸਕਲੂਜ਼ਨ ਪ੍ਰਿੰਸੀਪਲ ਅਨੁਸਾਰ ਚਲਦਾ ਹੈ। ਸਭ ਤੋਂ ਜਿਆਦਾ ਚੰਗੀ ਤਰਾਂ ਜਾਣਿਆ ਜਾਣ ਵਾਲਾ ਲੈਪਟੌਨ ਇਲੈਕਟ੍ਰੌਨ ਹੈ, ਜੋ ਸਭ ਰਸਾਇਣਿਕ ਵਿਸ਼ੇਸ਼ਤਾਵਾਂ ਨਾਲ ਸਿੱਧਾ ਜੁੜਿਆ ਹੁੰਦਾ ਹੈ। ਲੈਪਟੌਨਾਂ ਦੀਆਂ ਦੋ ਮੁੱਖ ਸ਼੍ਰੇਣੀਆਂ ਮੌਜੂਦ ਹਨ: ਚਾਰਜ ਹੋਏ ਲੈਪਟੌਨ (ਇਲੈਕਟ੍ਰੌਨ-ਵਰਗੇ ਲੈਪਟੌਨ), ਅਤੇ ਨਿਊਟ੍ਰਲ ਲੈਪਟੌਨ (ਨਿਊਟ੍ਰੀਨੋ)। ਚਾਰਜ ਵਾਲੇ ਲੈਪਟੌਨ ਹੋਰ ਕਣਾਂ ਨਾਲ ਮਿਲ ਕੇ ਕਈ ਕਿਸਮ ਦੇ ਸੰਯੁਕਤ ਕਣ ਰਚਦੇ ਹਨ ਜਿਵੇਂ ਐਟਮ ਅਤੇ ਪੌਜ਼ੀਟ੍ਰੋਨੀਅਮ, ਜਦੋਂਕਿ ਨਿਊਟ੍ਰੀਨੋ ਕਣ ਕਦੇ ਹੀ ਕਿਸੇ ਨਾਲ ਕ੍ਰਿਆ ਕਰਦੇ ਹਨ, ਅਤੇ ਨਤੀਜੇ ਵਜੋਂ ਕਦੇ ਹੀ ਦੇਖੇ ਗਏ ਹਨ।