ਲੋਂਗਜਿੰਗ ਚਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੋਂਗਜਿੰਗ ਚਾਹ
龍井茶
Xi Hu Longjing Tea 01.jpg

Stir frying Xi Hu Longjing.png
Type:ਹਰੀ ਚਾਹ

Other names:ਡਰੈਗਨ ਵੈਲ ਟੀ
Origin:Zhejiang Province, China

Quick description:ਬਹੁਤ ਹੀ ਹਲਕਾ ਤੇ ਮਿੱਠਾ ਸਵਾਦ

ਲੋਂਗਜਿੰਗ ਚਾਹ (ਚੀਨੀ 龙井茶|t=龍井茶) ਜਿਸ ਨੂੰ ਡਰੈਗਨ ਵੈਲ ਟੀ ਵੀ ਆਖਦੇ ਹਨ, ਇੱਕ ਭੁੰਨੀ ਹੋਈ ਚਾਹ (ਗ੍ਰੀਨ ਟੀ) ਦੀ ਕਿਸਮ ਹੈ ਜੋ ਕੀ ਚੀਨ ਦੇ ਹਾਂਗਜ਼ਹੋਉ ਸੂਬੇ ਦੇ ਲੋੰਗਜਿਨ ਪਿੰਡ ਵਿੱਚੋਂ ਉਪਜੀ ਹੈ। ਇਹ ਹੱਥ ਨਾਲ ਬਣਾਈ ਜਾਂਦੀ ਹੈ ਤੇ ਆਪਣੀ ਉੱਚ ਗੁਣਵੱਤਾ ਲਈ ਮਸ਼ਹੂਰ ਮੰਨੀ ਜਾਂਦੀ ਹੈ ਜਿਸ ਕਰ ਕੇ ਇਸਨੂੰ ਚੀਨ ਦੀ ਪ੍ਰਤਿਸ਼ਠਿਤ ਚਾਹ ਦਾ ਖਿਤਾਬ ਦਿੱਤਾ ਗਿਆ ਹੈ।

ਉਤਪਾਦਨ ਅਤੇ ਸਿਹਤ ਲਾਭ[ਸੋਧੋ]

ਬਾਕੀ ਚੀਨੀ ਗ੍ਰੀਨ ਟੀ ਦੀ ਤਰਾਂ,ਲੋਂਗਜਿੰਗ ਚਾਹ ਪੱਤੀ ਨੂੰ ਕੁਦਰਤੀ ਆਕਸੀਕਰਨ ਦੀ ਪ੍ਰਕਿਰਿਆ ਨੂੰ ਰੋਕਣ ਲਈ (ਚੁੱਗਣ ਦੇ ਬਾਅਦ) ਦੇ ਸ਼ੁਰੂਵਿੱਚ ਹੀ ਭੁੰਨ ਲਿੱਤਾ ਜਾਂਦਾ ਹੈ, ਜੋ ਕੀ ਕਾਲੀ ਤੇ ਊਲੋਂਗ ਚਾਹ ਬਣਾਉਣ ਦਾ ਹਿੱਸਾ ਹੈ। ਇਸਨੂੰ ਤਸਲੇ ਵਿੱਚ ਭੁੰਨਕੇ ਜਾਂ ਫੇਰ ਪੱਤਿਆਂ ਨੂੰ ਭਾਫ਼ ਦੇਕੇ ਸੁਕਾ ਦਿੱਤਾ ਜਾਂਦਾ ਹੈ। ਹੋਰ ਹਰੀ ਚਾਹ (ਅਤੇ ਚਿੱਟੇ ਚਾਹ) ਦੀ ਤਰਾਂ ਲੋਂਗਜਿੰਗ ਚਾਹ ਵਿੱਚ ਘੱਟ ਆਕਸੀਕਰਨ ਹੁੰਦੀ ਹੈ, ਚਾਹ ਬਣਕੇ ਹਰਾ-ਪੀਲਾ ਰੰਗ ਦਿੰਦੀ ਹੈ। ਇਸ ਚਾਹ ਵਿੱਚ ਬਾਕੀ ਚਾਹਾਂ ਦੀ ਵਾਂਗ ਵਿਟਾਮਿਨ ਸੀ, ਅਮੀਨੋ ਐਸਿਡ, ਤੇ ਕੈਟੇਚਿਨ ਹੁੰਦੇ ਹਨ। ਇਹ ਅਕਸਰ ਕਾਫ਼ੀ ਮਹਿੰਗੀ ਹੁੰਦੀ ਹੈ [1] ਤੇ ਇਸ ਦੀ ਕੀਮਤ ਇਸ ਦੀ ਅਲੱਗ ਅਲੱਗ ਕਿਸਮਾਂ ਤੇ ਨਿਰਭਰ ਕਰਦੀ ਹੈ।

ਬਨਾਵਟ[ਸੋਧੋ]

ਵਧੀਆ ਨਿਵੇਸ਼ ਨਤੀਜੇ ਲਈ 75-80 ° ਸੈਲਸੀਅਸ ਜ 167-176 ° ਫਾਹਰਹੀਟ ਤੇ ਚਾਹ ਪੱਤੀ ਨੂੰ ਉਬਾਲਣਾ ਚਾਹਿਦਾ ਹੈ। ਯੀਕਸਿੰਗ ਮਿੱਟੀ ਦੀ ਹਾਂਡੀ ਵਿੱਚ ਹੀ ਪਾਰੰਪਰਕ ਤਰੀਕੇ ਨਾਲ ਬਣਾਇਆ ਜਾਂਦਾ ਹੈ।

ਕਿਸਮਾਂ[ਸੋਧੋ]

Examples of Xi Hu Longjing
  • ਜ਼ੀਹੁ ਲੋਂਗਜਿੰਗ
  • ਪੂਰਵ ਕਿੰਗਮਿੰਗ ਲੋਂਗਜਿੰਗ
  • ਸ਼ੀ ਫੇਂਗ ਲੋਂਗਜਿੰਗ
  • ਮੇਈਜੀਆਵੂ ਲੋਂਗਜਿੰਗ
  • ਕੀਆਨਤਾਂਗ ਲੋਂਗਜਿੰਗ
  • ਟਾਈਗਰ ਸਪਰਿੰਗ ਲੋਂਗਜਿੰਗ
  • ਲਾਈਨ ਲੋਂਗਜਿੰਗ
Ming Qian Longjing

ਹਵਾਲੇ[ਸੋਧੋ]

  1. Starkey, Mary Louise (2008). Mrs. Starkey's The original guide to private service management: the household management bible. Starkey International. p. 408. ISBN 0-9664807-2-4.