ਸਮੱਗਰੀ 'ਤੇ ਜਾਓ

ਲੋਕੀ (ਟੀਵੀ ਲੜ੍ਹੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਲੋਕੀ ਇੱਕ ਅਮਰੀਕੀ ਟੈਲੀਵਿਜ਼ਨ ਲੜ੍ਹੀ ਹੈ ਜਿਸ ਨੂੰ ਮਾਈਕਲ ਵੈਲਡਰੌਨ ਨੇ ਡਿਜ਼ਨੀ+ ਸਟਰੀਮਿੰਗ ਸੇਵਾ ਲਈ ਬਣਾਇਆ ਹੈ ਅਤੇ ਇਹ ਮਾਰਵਲ ਕੌਮਿਕਸ ਦੇ ਕਿਰਦਾਰ ਲੋਕੀ 'ਤੇ ਅਧਾਰਤ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਤੀਸਰੀ ਟੈਲੀਵਿਜ਼ਨ ਲੜ੍ਹੀ ਜਿਸਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਹੈ ਅਤੇ ਇਸ ਦੀ ਕਹਾਣੀ ਫ਼ਿਲਮਾਂ ਨਾਲ ਵੀ ਜੁੜੀ ਹੋਈ ਹੈ। ਲੜ੍ਹੀ ਦੀ ਕਹਾਣੀ ਅਵੈਂਜਰਜ਼: ਐਂਡਗੇਮ (2019) ਤੋਂ ਬਾਅਦ ਦੀ ਹੈ, ਅਤੇ ਇਸ ਵਿੱਚ ਲੋਕੀ ਦਾ ਇੱਕ ਅਲਟਰਨੇਟ ਵਰਜ਼ਨ ਇੱਕ ਨਵੀਂ ਟਾਈਮਲਾਈਨ ਬਣਾ ਦਿੰਦਾ ਹੈ।

ਲੋਕੀ ਦਾ ਪ੍ਰੀਮੀਅਰ 9 ਜੂਨ, 2021 ਨੂੰ ਹੋਇਆ। ਇਸ ਦੇ ਪਹਿਲੇ ਬਾਬ ਵਿੱਚ ਛੇ ਐਪੀਸੋਡਜ਼ ਸਨ ਜਿਸ ਵਿੱਚੋਂ ਅਖ਼ੀਰਲਾ ਐਪੀਸੋਡ 14 ਜੁਲਾਈ, 2021 ਨੂੰ ਜਾਰੀ ਹੋਇਆ ਸੀ ਅਤੇ ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦਾ ਹਿੱਸਾ ਹੈ। ਇਸ ਦਾ ਦੂਜਾ ਬਾਬ ਵੀ ਬਣ ਰਿਹਾ ਹੈ।

ਲੜ੍ਹੀ ਤੋਂ ਪਹਿਲਾਂ

[ਸੋਧੋ]

ਅਵੈਂਜਰਜ਼: ਐਂਡਗੇਮ (2019) ਵਿੱਚ ਟੈਜ਼ਰੈਕਟ ਚੋਰੀ ਕਰਨ ਤੋਂ ਬਾਅਦ, ਲੋਕੀ ਦੇ ਇੱਕ ਅਲਟਰਨੇਟ ਵਰਜ਼ਨ ਨੂੰ ਰਹੱਸਮਈ ਟਾਈਮ ਵੇਰੀਐਂਸ ਅਥੌਰਿਟੀ (ਟੀਵੀਏ) ਵਿੱਚ ਲਿਆਇਆ ਜਾਂਦਾ ਹੈ, ਜਿਹੜੀ ਕਿ ਇੱਕ ਨੌਕਰਸ਼ਾਹੀ ਜੱਥੇਬੰਦੀ ਹੈ ਅਤੇ ਸਮੇਂ ਅਤੇ ਪੁਲਾੜ ਤੋਂ ਪਰੇ ਹੈ ਅਤੇ ਇਹ ਜੱਥੇਬੰਦੀ ਟਾਈਮਲਾਈਨ ਦਾ ਨਿਰੀਖਣ ਕਰਦੀ ਹੈ। ਉਹ ਲੋਕੀ ਨੂੰ ਇੱਕ ਮਰਜ਼ੀ ਦਿੰਦੇ ਹਨ: "ਟਾਈਮ ਵੇਰੀਐਂਟ" ਹੋਣ ਕਾਰਣ ਜਾਂ ਤਾਂ ਮੌਤ, ਜਾਂ ਫਿਰ ਇੱਕ ਉਹ ਟੀਵੀਏ ਦੀ ਮਦਦ ਕਰੇ ਇੱਕ ਟਾਈਮਲਾਈਨ ਨੂੰ ਇੱਕ ਵੱਡੇ ਖ਼ਤਰੇ ਤੋਂ ਬਚਾਉਣ ਲਈ। ਲੋਕੀ ਦਾ ਵੱਸ ਨਹੀਂ ਚੱਲਦਾ ਅਤੇ ਉਹ ਟੀਵੀਏ ਵਿੱਚ ਹੀ ਫਸਿਆ ਰਹਿੰਦਾ ਹੈ, ਜਿਚਰ ਉਹ ਸਮੇਂ ਵਿੱਚ ਸਫ਼ਰ ਕਰ ਰਿਹਾ ਹੁੰਦਾ ਹੈ।

ਅਦਾਕਾਰ ਅਤੇ ਕਿਰਦਾਰ

[ਸੋਧੋ]
  • ਟੌਮ ਹਿਡਲਸਟਨ - ਲੋਕੀ
  • ਗੁਗੁ ਮਬਾਥਾ-ਰੌਅ - ਰੈਵੋਨਾ ਰੈੱਨਸਲੇਅਰ
  • ਵੁਨਮੀ ਮੋਸੈਕੂ - ਹੰਟਰ ਬੀ-15
  • ਇਯੁਜੀਨ ਕੋਰਡੈਰੋ - ਕੇਸੀ
  • ਟੈਰਾ ਸਟਰੌਂਗ - ਮਿੱਸ ਮਿਨੇਟਸ
  • ਓਵੈੱਨ ਵਿਲਸਨ - ਮੋਬੀਅਸ ਐੱਮ. ਮੋਬੀਅਸ
  • ਸੋਫ਼ੀਆ ਦੀ ਮਾਰਤੀਨੋ - ਸਿਲਵੀ
  • ਸਾਸ਼ਾ ਲੇਨ - ਹੰਟਰ ਸੀ-20
  • ਜੈਕ ਵੀਲ - ਕਿਡ ਲੋਕੀ
  • ਡੀਓਬੀਆ ਓਪੈਰੇਈ - ਬੋਸਟਫੁਲ ਲੋਕੀ
  • ਰਿਚਰਡ ਈ. ਗਰੈਂਟ - ਕਲਾਸਿਕ ਲੋਕੀ
  • ਜੌਨੈਥਨ ਮੇਜਰਜ਼ - ਹੀ ਹੂ ਰਿਮੇਂਜ਼

ਐਪੀਸੋਡਜ਼

[ਸੋਧੋ]

1. "ਗਲੋਰੀਅਸ ਪਰਪਸ"

2. "ਦ ਵੇਰੀਐਂਟ"

3. "ਲਾਮੈੱਨਟਿਸ"

4. "ਦ ਨੈਕਸਸ ਈਵੈਂਟ"

5. "ਜਰਨੀ ਇੰਟੂ ਮਿਸਟਰੀ"

6. "ਫੌਰ ਔਲ ਟਾਈਮ. ਔਲਵੇਜ਼."

ਰਿਲੀਜ਼

[ਸੋਧੋ]

ਲੋਕੀ ਦਾ ਪ੍ਰੀਮੀਅਰ 9 ਜੂਨ, 2021 ਨੂੰ ਹੋਇਆ। ਇਸ ਦੇ ਪਹਿਲੇ ਬਾਬ ਵਿੱਚ ਛੇ ਐਪੀਸੋਡਜ਼ ਸਨ ਜਿਸ ਵਿੱਚੋਂ ਅਖ਼ੀਰਲਾ ਐਪੀਸੋਡ 14 ਜੁਲਾਈ, 2021 ਨੂੰ ਜਾਰੀ ਹੋਇਆ ਸੀ।