ਲੋਕ ਕਾਵਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੂਮਿਕਾ[ਸੋਧੋ]

 ਲੋਕ ਕਾਵਿ ਹਰਮਨ ਪਿਅਾਰਾ ਸਾਹਿਤ ਹੁੰਦਾ ਹੈ।ਲੋਕ ਕਾਵਿ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸਟ ਸਾਹਿਤ ਦੇ ਵਿਚਕਾਰ ਹੁੰਦਾ ਹੈ ਕਿੰੳੁਕਿ ਲੋਕ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਪਰੰਪਰਾ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ,ਪਰ ੲਿਸਦੀ ਸਾਰ ਜੁਗਤ ਸਮੂਹਕ ਨਾ ਹੋ ਕੇ ਵਿਅਾਕਤੀਗਤ ਸੰਦਰਭ ਵਿਚ ਵਿਚਰਦੀ ਹੈ।ਲੋਕ ਕਾਵਿ ਵਿਚ ਲੋਕ ਗੀਤ ਨਹੀਂ ਹੁੰਦੇ , ਕਿੰੳੁਕਿ ਲੋਕ ਗੀਤ ਲੋਕਧਾਰਾ ਦੇ ਪਰਪੱਕ ਅਤੇ ਸ਼੍ਰੇਸਟ ਰਚਨਾ ਹੁੰਦੇ ਹਨ।ਲੋਕ ਕਾਵਿ ਛੰਤ ਪ੍ਰਧਾਨ ਸਿਰਜਣਾ ਨਹੀਂ, ਸਗੋਂ ਛੰਦ ਪ੍ਰਧਾਨ ਸਿਰਜਣਾ ਹੈ, ੲਿਸ ਵਿਚ ਲੈਅ ਤੇ ਤਾਲ ਦੀ ਵੱਧ ਮਹੱਤਤਾ ਹੁੰਦੀ ਹੈ।[1]

ਲੋਕਧਾਰਾ ਅਤੇ ਲੋਕ ਕਾਵਿ ਦਾ ਅੰਤਰ ਸਬੰਧ[ਸੋਧੋ]

ਲੋਕ ਕਾਵਿ ਲੋਕਧਾਰਾ ਦੀ ਵੰਨਗੀ ਹੁੰਦੇ ਹੋਏ ਵੀ ੲਿਸਦਾ ਰਿਸ਼ਤਾ ਲੋਕਧਾਰਾ ਨਾਲ ੲਿੰਨਾ ਸੰਘਣਾ ਨਹੀਂ ਜਿੰਨਾ ਬਾਕੀ ਵੰਨਗੀਆਂ ਦਾ ਹੈ ਕਿੰੳੁਕਿ ੲਿਹਨਾ ਦੇ ਸੁਭਾਅ ਵਿਚ ਅੰਤਰ ਹੈ ਜਿਵੇਂ ਲੋਕਧਾਰਾ ਸਭਿਅਾਚਾਰ ਪਰੰਪਰਾ ਦੀ ਪਾਲਣਾ ਕਰਦੀ ਹੈ ਲੋਕਧਾਰਾ ਦੀ ਬੁਨਿਅਾਦ ਦਾ ਅਰਥ ਪਰੰਪਰਾ ਹੈ। ੲਿਸ ਵਿਚ ਸਮੂਹਕ ਅਵਚੇਤਨ ਕੰਮ ਕਰ ਰਿਹਾ ਹੁੰਦਾ ਹੈ ਪਰ ਲੋਕ ਕਾਵਿ ਵਿੱਚ ਪਰੰਪਰਾਗਤ ਹੋਣਾ ਜਰੂਰਤ ਨਹੀਂ ਹੁੰਦਾ ੲਿਸਦੀ ਪਰੰਪਰਾ ਛੋਟੀ ਜਾਂ ੲਿਕ ਦੋ ਪੀੜੀਆਂ ਤੱਕ ਹੀ ਹੁੰਦੀ ਹੈ।

ਲੋਕ ਕਾਵਿ ਦੀਆਂ ਵੰਨਗੀਆ[ਸੋਧੋ]

ਖੁੱਲੇ ਕਾਵਿ ਰੂਪ[ਸੋਧੋ]

ਖੁੱਲੇ ਰੂਪਾਂ ਦੀ ਸ਼੍ਰੇਣੀ ਅਧੀਨ ਅਸੀਂ ਉਹਨਾ ਗੀਤ ਰੂਪਾਂ ਨੂੰ ਗਿਣਦੇ ਹਾਂ ਜਿੰਨਾ ਦਾ ਰੂਪ ਵਿਧਾਨ ਬੰਦ ਰੂਪਾਂ ਦੀ ਸ਼੍ਰੇਣੀ ਦੇ ਮੁਕਾਬਲੇ ਵਧੇਰੇ ਲਚਕੀਲਾ ਹੈ। ੲਿਸ ਸ਼੍ਰੁਣੀ ਦੇ ਗੀਤਾਂ ਵਿਚ ਪੁਨਰ ਸਿਰਜਣਾ ਦਾ ਅਮਲ ਬਹੁਤ ਤਿੱਖਾ ਹੁੰਦਾ ਹੈ।

ਰੂਪਾਂਤਰਨ[ਸੋਧੋ]

ਪੁਨਰ ਸਿਰਜਣਾ ਦੀ ਤੇਜੀ ਕਿਰਿਅਾ ਦੀ ਪਛਾਣ ੲਿਹਨਾਂ ਗੀਤਾਂ ਦੇ ਬਹੁਲਤਾ ਵਿਚ ਮਿਲਦੇ ਰੂਪਾਂਤਰ ਹਨ ਪੂਰਾ ਲੋਕਗੀਤ ਜਾਂ ਉਸਦਾ ੲਿਕ ਟੁਕੜਾ ਜਿਹੜਾ ੲਿਕ ਲੋਕ ਗੀਤਕਾਰਾਂ ਵਲੋਂ ੲਿਕ ਸੰਦਰਭ ਵਿਚ ਪ੍ਰਚਾਰਿਅਾ ਜਾਂਦਾ ਹੈ ਅਤੇ ਦੂਜੇ ਸੰਦਰਭ ਵਿਚ ਉਹ ਗੀਤ ਹੀ ੲਿੰਨਾ ਬਦਲ ਜਾਂਦਾ ਹੈ ਕਿ ੲਿਕ ਵੱਖਰਾ ਰੂਪਾਂਤਰ ਅਖਵਾ ਸਕੇ। ੲਿਸ ਤਰਾਂ ੲਿਕੋ ਲੋਕਗੀਤ ਪਾਠਾਂ ਅਤੇ ਰੂਪਾਂਤਰ ਵਿਚ ਪ੍ਰਚਲਤ ਹੋ ਜਾਂਦਾ ਹੈ।

ਪੁਨਰ ਸਿਰਜਣਾ[ਸੋਧੋ]

ਪੁਨਰ ਸਿਰਜਣਾ ਦੀ ਪ੍ਰਕਿਰਿਅਾ ਨੂੰ ਨਿਰਧਾਰਤ ਕਰਨ ਵਾਲੇ ਮੁੱਖ ਤੱਤਾਂ ਨੂੰ ਦੋ ਪੱਧਰਾਂ ਉੱਤੇ ਵਿਚਾਰਿਅਾ ਜਾਂਦਾ ਹੈ। 1.ਨਿਭਾਓ ਸੰਦਰਭ 2.ਗੀਤ ਰੂਪ ਦੀ ਰਚਨਾ - ਵਿਧਾਨਕ ਖੁੱਲ

1.ਨਿਭਾਓ ਸੰਦਰਭ[ਸੋਧੋ]

ਲੋਕ ਗੀਤ ਦੇ ਵਿਭਿੰਨ ਰੂਪਾਂਤਰਾਂ ਨੂੰ ਸਰੋਤਿਅਾਂ ਦੀ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ੲਿਸ ਦੇ ਨਿਭਾਓ ਵਿਚ ਸਰੋਤਿਅਾਂ ਦੀ ਹਾਜ਼ਰੀ ਹੁੰਦੀ ਹੈ।ੲਿਸ ਲਈ ੲਿਸਦੀ ਸਿਰਜਣਾ ਵਿਚ ਉਸਦਾ ਸਿੱਧਾ ਦਖਲ ਹੁੰਦਾ ਹੈ । ਖੁੱਲੇ ਰੂਪਾਂ ਦੀ ਸ਼੍ਰੇਣੀ ਦੇ ਬਹੁਤੇ ਗੀਤ ਵਿਅਾਕਤੀਗਤ ਉਚਾਰ ਦੇ ਲਖਾੲਿਕ ਹਨ। ਕੀਰਨਾ, ਟੱਪਾ,ਬੋਲੀ, ਸਿੱਠਣੀ,ਅਲਾਹੁਣੀ ੲਿਹਨਾ ਨੂੰ ੲਿਕੋ ਵਿਅਾਕਤੀ ਵਿਅਾਕਤੀਗਤ ਰੂਪ ਵਿਚ ਉਚਾਰਦਾ ਹੈ ਸਮੂਹ ਉਸਦਾ ਹੂੰਗਾਰਾ ਭਰਦਾ ਹੈ ਪਰ ਬੰਦ ਕਾਵਿ ਰੂਪਾਂ ਦੇ ਬਹੁਤੇ ਗੀਤਾਂ ਝੇੜਿਅਾਂ, ਸਵਾਣੀਆਂ ਆਮ ਤੌਰ ਤੇ ਦੋ ਜਾਂ ਦੋ ਤੋਂ ਵੱਧ ਦੀਆਂ ਜੋਟੀਆਂ ਵਿਚ ਗਾਉਦੀਆਂ ਹਨ ਅਤੇ ਕੁਝ ੲਿਕ ਸੰਸਾਰਕ ਗੀਤਾਂ ਨੂੰ ਸਮੂਹ ਵਲੋਂ ਸਮੂਹਿਕ ਰੂਪ ਵਿਚ ਹੀ ਗਾੲਿਅਾ ਜਾਂਦਾ ਹੈ। ਟੱਪੇ ਅਤੇ ਬੋਲੀਆਂ ਆਦਿ ਮਲਵਈ ਗੱਭਰੂਆਂ ਤੇ ਮੁਟਿਅਾਰਾਂ ਦੇ ਸਾਂਝੇ ਗੀਤ ਰੂਪ ਹਨ ਪਰ ਲਗਪਗ ੲਿਕ ਬੋਲੀ ਨੂੰ ਦੋਵੇਂ ਆਪਣੇ ਆਪਣੇ ਢੰਗ ਅਨੁਸਾਰ ਬਦਲ ਲੈਦੇਂ ਹਨ।

2. ਵਿਧਾਨਕ ਖੁੱਲ[ਸੋਧੋ]

ੲਿਸ ਸ਼੍ਰੇਣੀ ਦੇ ਲੋਕਗੀਤਾਂ ਦਾ ਥੀਮ ਭਾਵ ਦੀ ੲਿਕਾਗਰਤਾ ਦੇ ਨੇਮ ਵਿਚ ਗੱਠਿਅਾ ਹੋੲਿਅਾ ਹੁੰਦਾ ਹੈ ।ੲਿਸ ਸ਼੍ਰੇਣੀ ਦੇ ਸਾਰੇ ਗੀਤ ਰੂਪਾਂ ਵਿਚ ਕਿਸੇ ੲਿਕ ਅਸਥਾਈ ਦੀ ਅਣਹੋਂਦ ਹੁੰਦੀ ਹੈ। ਮਲਵਈ ਬੋਲੀ ਦਾ ਸਾਰਾ ਭਾਵ "ਤੋੜੇ" ਵਿਚ ਹੁੰਦਾ ਹੈ ਪਰ ਤੋੜਾ ਬੋਲੀ ਤੋਂ ਬਹੁਤ ਹੱਦ ਤੱਕ ਸੁਤੰਤਰ ਹੁੰਦਾ ਹੈ। ੲਿਸ ਤਰਾਂ ੲਿਹਨਾ ਗੀਤਾਂ ਦੀ ਰੂਪ ਰਚਨਾ ਭਾਵ ਪੇਸ਼ਕਾਰੀ ਦੀ ਦਿ੍ਸ਼ਟੀ ਤੋਂ ਪੂਰਨ ਰੂਪ ਵਿਚ ਮੁਕਤ ਤੇ ਲਚਕੀਲੀ ਹੁੰਦੀ ਹੈ। ੲਿਸ ਅਧੀਨ ਆਉਦੇਂ ਬਹੁਤੇ ਗੀਤ ਰੂਪਾਂ ਦੀਆਂ ਤੁਕਾਂਤ ਰੂੜੀਆਂ ਬਣੀਆਂ ਬਣਾੲੀਆਂ ਪ੍ਰਾਪਤ ਹੋ ਜਾਂਦੀਆਂ ਹਨ।[2]

ਖੁੱਲੇ ਕਾਵਿ ਰੂਪ[ਸੋਧੋ]

1.ਕੀਰਨਾ[ਸੋਧੋ]

ਸੋਗ ਰੂਪ ਦੇ ਦੋ ਕਾਵਿ ਰੂਪ ਹਨ ੲਿਕ ਕੀਰਨਾ ਤੇ ਦੂਸਰਾ ਅਲਾਹੁਣੀ। ਕੀਰਨੇ ਵਿਚ ਸੰਬੋਧਨ ਅੰਤ ਤੇ ਹੁੰਦਾ ਹੈ।ੲਿਹ ਸੰਬੋਧਨ ਲੰਮੀ ਅਸਾਹ ਹੁੰਦੀ ਹੈ।ਕੀਰਨੇ ਬੋਲ ਸਮੇ ਅਨੁਸਾਰ ਹੀ ਘੜੇ ਜਾਂਦੇ ਹਨ।ਕੀਰਨਾ ਆਪਣੀ ਵਿਲਖਣ ਪਹਿਚਾਣ ਅੰਤਲੀ ਸੰਬੋਧਨ ਤੇ ਅਧਾਰਤਿ ਹੋਣ ਰੱਖਦਾ ਹੈ ਸ਼ਾੲਿਦ ਕੀਰਨਾ ਜੀਵਨ ਦੇ ਅੰਤਲੇ ਪੜਾਅ ਨਾਲ ਸਬੰਧਤ ਹੋਣ ਕਰਕੇ ਸੰਬੋਧਨ ਅੰਤ ਤੇ ਆਉਦਾ ਹੈ। ੲਿਹ ਕਾਵਿ ਰੂਪ ਕੋਈ ਸਕਾ-ਸਬੰਧੀ ਜਾਂ ਰਿਸ਼ਤੇਦਾਰ ਵਰਤਦਾ ਹੈ।

   ਵਸਦਾ ਨਗਰ ਖੇੜਾ ਅੱਜ ਸੁੰਨਾ ਹੋ ਗਿਅਾ 
   ਰੋਂਦੀ ਧੀ ਆ ਵੜੀ ਦਰਵਾਜ਼ੇ
   ਮੇਰਿਅਾ ਪੈਂਚਾਂ ਦਿਅਾ ਮੋਹਰੀ ਬਾਬਲਾ ਵੇ।

ਅਲਾਹੁਣੀ[ਸੋਧੋ]

ਅਲਾਹੁਣੀ ਕਿੱਤਾਕਾਰਾਂ ਸਿਅਾਪਾਕਾਰਾਂ ਦਾ ਕਾਵਿ ਰੂਪ ਹੈ।ੲਿਹਨਾਂ ਨੂੰ ਸਿੱਧਾ ਕੋਈ ਦੁੱਖ ਨਹੀਂ ਹੁੰਦਾ।ਅਲਾਹੁਣੀ ਦੀ ਪਛਾਣ ਵਾਰ- ਵਾਰ ਹਾਏ-ਹਾਏ ਤੋਂ ਹੋ ਜਾਂਦੀ ਹੈ।

   ਹਾੲੇ ਨੀ ਬੁਢੜਾ ਮਰ ਨੀ ਗਿਅਾ
   ਮਾਸੀ ਰੰਡੀ ਕਰ ਨੀ ਗਿਅਾ।

ਹੇਅਰਾ[ਸੋਧੋ]

ਠਿੱਠ ਕਾਵਿ ਵਿਚ ਜਦੋਂ ਹੇਅਰਾ ਵਰਤਿਅਾ ਜਾਂਦਾ ਹੈ ਤਾਂ ੲਿਸਦੇ ਮੁਢਲੇ ਸੰਬੋਧਨ ਵਿਚ ਵਧੇਰੇ ਜੋਰ ਦਿੱਤਾ ਜਾਂਦਾ ਹੈ। ਹੇਅਰਾ ਵਿਅਾਹ ਸਮੇਂ ਵਰਤਿਅਾ ਜਾਂਦਾ ਹੈ। ਨਿਸ਼ਚਿਤ ਉਚਾਰ ਸਦੰਰਭ ਵਿਚ ਗਾੲਿਅਾ ਜਾਣ ਵਾਲਾ,ਰੂੜ ਰਚਨਾ ਨੇਮ ਉੱਤੇ ੳੁਸਰਿਅਾ ਦੋ ਸਤਰਾਂ ਵਾਲਾ ਅਜਿਹਾ ਸੰਬੋਧਨੀ ਕਾਵਿ ਰੂਪ ਹੈ ਜਿਸ ਵਿਚ ਹਰ ਠਹਿਰਾਓ ਨਾਲ ਸੰਬੋਧਨੀ ਹੇਕ ਅਾੳੁਂਦੀ ਹੈ।

   ਤੈਨੂੰ ਵੀ ਮਾਰਾਂ ਸ਼ੇਰਿਅਾ ਚੱਕ ਕੇ ਵੇ
   ਵੇ ਕੋੲੀ ਸਿੱਟਾਂ ਕੋਠੇ ਦੇ ਉੱਤੇ
   ਆਈ ਬਦਲੀ ਬਰਸਗੀ
   ਵੇ ਤੁੰ ਫਸੇਂ ਪਨਾਲੇ ਤੇ।

ਨਿੱਕੀ ਬੋਲੀ[ਸੋਧੋ]

ੲਿਸ ਵਰਗ ਦੀਆਂ ਬੋਲੀਆਂ ਨੂੰ ਦੋ ਤੁਕੀਆਂ ਬੋਲੀਆਂ, ਦੋ ਸਤਰੀ ਟੋਟਕੇ ਜਾਂ ਦੁਹਰੇ ਟੱਪੇ ਵਜੋਂ ਵੀ ਜਾਣਿਅਾ ਜਾਂਦਾ ਹੈ। ਨਿੱਕੀ ਬੋਲੀ ਦੋ ਸਤਰੀ ਹੋਣ ਕਰਕੇ ਅਕਾਰ ਪੱਖੋਂ ਕਈ ਵਾਰ ਹੇਅਰੇ, ਦੋਹਰੇ ਜਾਂ ਸਿੱਠਣੀ ਨਾਲ ਮਿਲ ਜਾਂਦੀ ਹੈ ਪਰ ੲਿਸਦਾ ਅੰਤਰਕ ਰਚਨਾ ਨੇਮ ੲਿਹਨਾ ਤਿੰਨਾ ਤੋਂ ਮੂਲੋਂ ਵੱਖਰਾ ਹੈ।

 ਸਾਉਣ ਮਹੀਨੇ ਘਾਹ ਹੋ ਗਿਅਾ ਰੱਜਣ ਮੱਝਾਂ ਗਈਆਂ
 ਤੀਆਂ ਤੀਜ ਦੀਆਂ ਵਰੇ ਪਿੱਛੋਂ ਨੇ ਆਈਆਂ।

ਲੰਮੀ ਬੋਲੀ[ਸੋਧੋ]

ਟੱਪਾ, ਨਿੱਕੀ ਬੋਲੀ ਤੇ ਲੰਮੀ ਬੋਲੀ ਦੇ ਸਿਰਜਣ ਤੇ ਨਿਭਾਓ ੲਿਕ ਦਾੲਿਰੇ ਨਾਲ ਸਬੰਧਤ ਹੋਣ ਕਰਕੇ ੲਿਕੋ ਪਰਿਵਾਰ ਦੇ ਗੀਤ ਰੂਪ ਹਨ ੲਿਹਨਾਂ ਦਾ ਨਾਚ ਤੇ ਗਿੱਧੇ ਨਾਲ ਅਨਿਖੜਵਾਂ ਰਿਸ਼ਤਾ ਹੈ। ਲੰਮੀ ਮਲਵਈ ਬੋਲੀ ੲਿਸ ਪ੍ਰਕਾਰ ਹੈ

   ਪਿੰਡਾਂ ਵਿਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਮੋਗਾ
   ੳੁਰਲੇ ਪਾਸੇ ਢਾਬ ਸੁਣੀਂਦੀ ਪਰਲੇ ਪਾਸੇ ਟੋਭਾ
   ਟੋਭੇ ਤੇ ੲਿਕ ਸਾਧੂ ਰਹਿੰਦਾ ਸਿਰੋਂ ਸੁਣੀਂਦਾ ਰੋਡਾ
   ਅਾੳੁਦੀ ਦੁਨੀਅਾਂ ਮੱਥੇ ਟੇਕਦੀ ਬੜੀ ਸੁਣੀਦੀ ਸੋਭਾ
   ਅਾੳੁਂਦੀ ਜਾਂਦੀ ਨੂੰ ਘੜਾ ਚੁਕਾੳੁਂਦਾ ਮਗਰੋਂ ਮਾਰਦਾ ਗੋਡਾ
   ਲੱਕ ਤੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ...

ਸਿੱਠਣੀ[ਸੋਧੋ]

ਸਿੱਠਣੀ ਵਿਚ ਹਾਸ ਰੰਗ ਤੇ ਵਿਅੰਗ ਹੁੰਦਾ ਹੈ ਅਤੇ ਲਾੜੇ , ੳੁਸਦੇ ਅੰਗ ਸਾਕਾਂ ਤੇ ਬਰਾਤੀਅਾਂ ਦਾ ਮਜਾਕ ੳੁਡਾੲਿਅਾ ਜਾਂਦਾ ਹੈ ਪਰ ੲਿਹਨਾ ਗੀਤਾਂ ਦਾ ਕੋੲੀ ਬੁਰਾ ਨਹੀਂ ਮਨਾੳੁਂਦਾ। ਸਿੱਠਣੀਅਾਂ ਵਿਅਾਹ ਦੇ ਮੋਕੇ ਤੇ ਧੀ ਵਾਲੀ ਧਿਰ ਵਲੋਂ ਗਾੲੇ ਜਾਂਦੇ ਅਜਿਹੇ ਹਾਸ ਭਰੇ ਗੀਤ ਹਨ ਜਿੰਨਾ ਵਿਚ ਜਾਵੀਅਾਂ ਨਾਲ ਠੱਠਾ ਕੀਤਾ ਜਾਂਦਾ ਹੈ । ੲਿਸ ਵਿਚ ਕਿਸੇ ਦੇ ਚਰਿੱਤਰ ਤੇ ੳੁਸਦੀ ਨੀਤ ਸ਼ਕਲ ਸੂਰਤ ਤੇ ਟਿਪਣੀਅਾਂ ਹੁੰਦੀਅਾਂ ਹਨ।

  ਕੀ ਗੱਲ ਪੁੱਛਾਂ ਲਾੜਿਅਾ ਵੇ ,ਕੀ ਗੱਲ ਪੁੱਛਾਂ ਵੇ
  ਨਾ ਤੇਰੇ ਦਾੜੀ ਭੌਦੂਅਾ, ਨਾ ਤੇਰੇ ਮੁੱਛਾਂ ਵੇ
  ਬੋਕ ਦੀ ਲਾ ਲੈ ਦਾੜੀ , ਚੂਹੇ ਦੀਅਾਂ ਮੁੱਛਾਂ ਵੇ..

ਪੱਤਲ ਕਾਵਿ[ਸੋਧੋ]

ਠਿੱਠ ਕਾਵਿ ਵਿਚ ਪੱਤਲ ਕਾਵਿ ਨੂੰ ਵੀ ਰੱਖਿਅਾ ਜਾਂਦਾ ਹੈ। ਪੱਤਲ ਜੰਝ ਬੰਨਣ ਤੇ ਛੁਡਾੳੁਣ ਲੲੀ ਵਰਤੇ ਜਾਣ ਵਾਲੇ ਕਾਵਿ ਦੀ ਵੰਨਗੀ ਹੈ।ੲਿਹ ਕਾਵਿ ਛੰਦ ਪ੍ਰਧਾਨ ਹੁੰਦਾ ਹੈ।

    ਜੱਟੀਅਾਂ ਮੈਂ ਬੰਨੀਅਾਂ ਅਕਲ ਦੀਅਾਂ ਅੰਨੀਅਾ
    ਜੋ ਜੰਝ ਬੰਨੀ ਹਮਾਰੇ ਸੂਤ ਅਾਵੇ ਨੀ

ਛੰਦ ਪਰਾਗਾ[ਸੋਧੋ]

ਛੰਦ ਪਰਾਗਾ ਵਿਅਾਹ ਨਾਲ ਸਬੰਧਤ ਹੈ ਜੋ ਸਿਰਫ ਵਿਸ਼ੇਸ਼ ਮੋਕੇ ਤੇ ਵਿਸ਼ੇਸ਼ ਵਰਤੋਂ ਨੂੰ ਮੁੱਖ ਰੱਖ ਕੇ ੳੁਚਾਰਿਅਾ ਜਾਂਦਾ ਹੈ ।ਵਿਅਾਹ ਸਮੇਂ ਖੱਟ ਦੇ ਮੋਕੇ ਤੇ ਲਾੜੇ ਨੂੰ ਸ਼ਗਨ ਪਾੳੁਣ ਲੲੀ ਸੁਅਾਣੀਅਾ ਨੂੰ ਅੰਦਰ ਸੱਦਿਅਾ ਜਾਂਦਾ ਹੈ ਸੁਅਾਣੀਅਾਂ ਲਾੜੇ ਨਾਲ ਹਾਸਾ ਠੱਠਾ ਕਰਨ ਵਜੋਂ ਛੰਦ ਸੁਣਨ ਦੀ ਪੇਸ਼ਕਸ਼ ਕਰਦੀਅਾਂ ਹਨ।

     ਛੰਦ ਪਰਾਗੇ ਅਾੲੀੲੇ ਜਾੲੀੲੇ ਛੰਦ ਪਰਾਗੇ ਘਿਓ
     ਸੱਸ ਲੱਗੀ ਅੱਜ ਤੋਂ ਮਾਂ ਮੇਰੀ ,ਸਹੁਰਾ ਲੱਗੇ ਪਿਓ।[3]

ਬੰਦ ਕਾਵਿ ਰੂਪ[ਸੋਧੋ]

ਬੰਦ ਕਾਵਿ ਰੂਪਾਂ ਦੀ ਸ਼੍ਰੇਣੀ ਦੇ ਅੰਤਰਗਤ ੳੁਹ ਸਾਰੇ ਗੀਤ- ਰੂਪ ਅਾ ਜਾਂਦੇ ਹਨ। ਜਿੰਨਾ ਵਿੱਚ ਪੁਨਰ ਸਿਰਜਨਾ ਦੀ ਪ੍ਰਕਿਰਿਅਾ ਮੱਧਮ ਅਤੇ ਬੱਝਵੇਂ ਨੇਮਾ ਅਧੀਨ ਚਲਦੀ ਹੈ। ੲਿਸ ਸ਼੍ਰੇਣੀ ਦੇ ਗੀਤ - ਰੂਪਾਂ ਦੀ ਰਚਨਾ ਸਿਰਜਨਾ ਦਾ ਅਸਲ ਰੂਪ ਵਿਚ ਸਵੈ- ਨਿਰੰਤਰ ਨਹੀਂ ਹੁੰਦਾ।ੲਿਹਨਾ ਗੀਤ ਰੂਪਾਂ ਦਾ ਰਚਨਾ ਰੂਪ ਵਧੇਰੇ ਗਠਵਾਂ , ਬੰਨਵਾਂ ਅਤੇ ਸੰਜਮ ਬੱਧ ਹੁੰਦਾ ਹੈ।ੲਿਸ ਸ਼੍ਰੇਣੀ ਦੇ ਗੀਤ ਰੂਪਾਂ ਵਿਚ ਪੁਨਰ ਸਿਰਜਨਾ ਦੀ ਧੀਰੀਗਤੀ ਦੇ ਜਿੰਮੇਵਾਰ ਕੁਝ ਪ੍ਰਮੁੱਖ ਤੱਤਾਂ ਨੂੰ ੲਿੱਥੇ ਦੋ ਪੱਧਰਾਂ ੳੁੱਤੇ ਵਿਚਾਰਿਅਾ ਜਾਂਦਾ ਜਾਵੇਗਾ। 1.ਨਿਭਾਓ ਸੰਦਰਭ 2.ਰਚਨਾ ਵਿਧਾਨਕ ਖੁੱਲ

1. ਨਿਭਾਓ ਸੰਦਰਭ[ਸੋਧੋ]

ਬੰਦ ਕਾਵਿ ਰੂਪ ਖੁੱਲੇ ਕਾਵਿ ਰੂਪਾਂ ਦੇ ਮੁਕਾਬਲੇ ਵਧੇਰੇ ਨਿਸ਼ਚਿਤ ਹੁੰਦੇ ਹਨ।ਜਿੱਥੇ ਟੱਪਾ ,ਬੋਲੀਅਾਂ ਅਾਦਿ ਨਿਭਾਓ ਸੰਦਰਭ ਦੇ ਗੀਤ -ਰੂਪ ਹਨ ੳੁੱਥੇ ਮਲਵੲੀ ਲੋਕਗੀਤ ਪੇਸ਼ਕਾਰੀ ਦੇ ਵਿਸ਼ੇਸ਼ ਸਮਾਜਕ ਸੰਦਰਭ ਨਾਲ ਸਬੰਧਤ ਹੁੰਦਾ ਹੈ- ਜਿਵੇਂ ਸੁਹਾਗ , ਘੋੜੀਅਾਂ ਅਾਦਿ ਵਿਅਾਹ ਦੇ ਵਿਸ਼ੇਸ਼ ਮੋਕਿਅਾਂ ੳੁੱਤੇ ,ਸੰਸਕਾਰ ਗੀਤ ਵਿਸ਼ੇਸ਼ ਸੰਸਕਾਰਾਂ ਦੀ ਨਿਭਾਓ ਕਿਰਿਅਾ ਦੇ ਨਾਲ ਗਾੲੇ ਜਾਂਦੇ ਹਨ।

2.ਰਚਨਾ ਵਿਧਾਨਕ ਖੁੱਲ[ਸੋਧੋ]

ਬੰਦ ਰੂਪਾਂ ਦੀ ਸ਼੍ਰੇਣੀ ਦੇ ਗੀਤਾਂ ਵਿਚ ਭਾਵ ਦੀ ਪੇਸ਼ਕਾਰੀ ਦੀ ਵਿਧੀ ਦੂਜੀ ਸ਼੍ਰੇਣੀ ਦੇ ਗੀਤਾਂ ਨਾਲੋਨ ਅਸਲੋਂ ਵੱਖਰੀ ਹੁੰਦੀ ਹੈ ।ਬੰਦ ਰੂਪਾਂ ਦੀ ਸ਼੍ਰੇਣੀ ਦੇ ਗੀਤਾਂ ਵਿੱਚ ਥੀਮ ਦਾ ੲਿਕਹਿਰਾਪਨ ਅਤੇ ਨਿਰੰਤਰਤਾ ਭਾਵ ਦੀ ੲਿਕਾਗਰਤਾ ਅਾਦਿ ਲ਼ਾਜ਼ਮੀ ਸੂਰਤਾਂ ਹੋਣ ਕਰਕੇ ਸਿਰਜਕ ਨੂੰ ਗੀਤ -ਰੂਪ ਦੇ ਵਿਧਾਨ ਦੀਅਾ ਕਰੜੀਅਾਂ ਪਾਬੰਦੀਅਾਂ ਦਾ ਪਾਲਣ ਕਰਨਾ ਪੈਂਦਾ ਹੈ।

ਸੁਹਾਗ[ਸੋਧੋ]

ਸੁੁਹਾਗ ਵਿਅਾਹ ਸਮੇਂ ਪੇਕੇ ਪਰਿਵਾਰ ਵੱਲੋਂ ਗਾੲੇ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ । ਸੁਹਾਗ ਕੁੜੀ ਵਾਲੇ ਪਰਿਵਾਰ ਵਿਚ ਵਿਅਾਹ ਤੋਂ ੲਿੱਕੀ ਦਿਨ ਜਾਂ ਹਿਅਾਰਾਂ ਦਿਨ ਜਾਂ ਸੱਤ ਦਿਨ ਪਹਿਲਾਂ ਗਾੲੇ ਜਾਣੇ ਸ਼ੁਰੂ ਹੁੰਦੇ ਹਨ ।…ੲਿਹਨਾ ਵਿਚ ਜਵਾਨ ਹੋ ਰਹੀਅਾਂ ਕੁੜੀਅਾਂ ਦੀਅਾਂ ਅਾਸਾਂ, ਸੁਪਨੇ,ਚਾਵਾਂ,ੳੁਲਾਰਾਂ ਦਾ ਭਰਭੂਰ ਪਰਗਟਾ ਹੁੰਦਾ ਹੈ। [4]

ਘੋੜੀਅਾਂ[ਸੋਧੋ]

ਲੋਕ ਸਾਹਿਤ ਵਿਚ ਘੋੜੀਅਾਂ ਸ਼ਗਨਾ ਦੇ ਗੀਤ ਹਨ । ੲਿਹਨਾ ਨੂੰ ਜਸਗੀਤ ਵੀ ਕਹਿੰਦੇ ਹਨ । ਜਿਸ ਘਰ ਵਿਚ ਮੁੰਡੇ ਦਾ ਵਿਅਾਹ ਹੋਵੇ ੳੁਸ ਤੋਂ ਕੁੱਝ ਦਿਨ ਪਹਿਲਾਂ ਘੋੜੀਅਾਂ ਦੇ ਗੀਤ ਗਾੲੇ ਜਾਂਦੇ ਹਨ । ੲਿਹ ਕਿਸੇ ਛੰਦ ਜਾਂ ਕਿਸੇ ਤਰਜ ਤੇ ਗਾੲੇ ਜਾਣ ਵਾਲੇ ਗੀਤ ਨਹੀਂ ਹਨ । ਸਾਰੇ ਗੀਤਾਂ ਦੀ ਬਿਣਤਰ ੲਿਕੋ ਜਿਹੀ ਹੁੰਦੀ ਹੈ।[5]

     ਰਾਜਾ ਤੇ ਪੁੱਛਦਾ ਗੲੀੲੇ
    ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ
    ਗਾਗਰ ਦੇ ਸੁੱਚੇ ਮੋਤੀ ਕਿਸਨੂੰ ਦੇੲੀੲੇ

ਬੁਝਾਰਤਾਂ[ਸੋਧੋ]

ਬੁਝਾਰਤਾਂ ੲਿਕ ਪ੍ਰਕਾਰ ਦਾ ਰੂਪਕ ਬਿੰਬ ਹੈ ਜਿਹੜਾ ਦੋ ਵਸਤਾਂ ਜਾਂ ਦੋ ਕਾਰਜਾਂ ਨੂੰ ੲਿਕ ਦੂਜੇ ਦੇ ਸਮਵਿਥ ਰਖਕੇ ਪੇਸ਼ ਕਰਦਾ ਹੈ ।ਬੁਝਾਰਤਾਂ ਲੋਕ ਗੀਤ ਨਹੀਂ ਹੈ।ਬਹੁਤ ਸਾਰੀਅਾਂ ਬੁਝਾਰਤਾਂ ਵਿਚ ਭਾਵੇਂ ਤੁਕਾਂਤ ਮਿਲਦਾ ਹੈ ਪਰ ਫਿਰ ਵੀ ੲਿਹ ਅਾਪਣੀ ਵਿਸ਼ੇਸ਼ ਰੂਪ ਰਚਨਾ ਕਰਕੇ ਗਾੲੀਅਾਂ ਜਾਂਦੀਅਾਂ ਹਨ ਪਰ ੲਿਹਨਾ ਨੁੰ ਕਾਵਿ ਦੇ ਦਾੲਿਰੇ ਤੋਂ ਬਾਹਰ ਨਹੀ ਰੱਖਿਅਾ ਜਾ ਸਕਦਾ।

ਸਿਅਾਣਪ ਦਾ ਟੋਟਾ[ਸੋਧੋ]

ਅਖਾਣ ਅਤੇ ਸਿਅਾਣਪ ਦੇ ਕਥਨਾਂ ਵਿਚਾਲੇ ਸਪਸ਼ਟ ਲਕੀਰ ਖਿਚਣੀ ਜੇ ਅਸੰਭਵ ਨਹੀਂ ਤਾਂ ਕਠਿਨ ਜਰੂਰ ਹੈ।ਦੋਵੇਂ ੲਿੱਕੋ ਪ੍ਰਕਾਰ ਦੇ ਥੀਮ ਤੇ ੲਿੱਕੋ ਪ੍ਰਕਾਰ ਦੇ ਸਮਾਜਕ ਕਾਰਜ ਨੂੰ ਪੂਰਦੇ ਹਨ। ੲਿਹਨਾ ਦੀ ਭਾਸ਼ਾ ਵੀ ਬਹੁਤ ਮਿਲਦੀ ਹੈ ੲਿਸ ਲੲੀ ੲਿਸਨੂੰ ਅਖੋਤਾਂ,ਸਿਅਾਣਪਾਂ ਅਤੇ ਕਹਾਵਤਾਂ ਅਾਦਿ ਕਿਹਾ ਜਾਂਦਾ ਹੈ ਜਿਵੇਂ-ਸੱਪ,ਸੂਦ,ਸੁਨਿਅਾਰ ਤਿੰਨੇ ਕਿਸੇ ਦੇ ਯਾਰ ਨਹੀਂ[6]

ਹਵਾਲਾ[ਸੋਧੋ]

 1. ਲੋਕਧਾਰਾ,ਭਾਸ਼ਾ ਅਤੇ ਸਭਿਅਾਚਾਰ,ਭੁਪਿੰਦਰ ਸਿੰਘ ਖਹਿਰਾ, ਪੰਨਾ ਨਂ:41
 2. ਲੋਕ ਕਾਵਿ ਦੀ ਸਿਰਜਣ ਪ੍ਰਕਿਰਿਅਾ,ਡਾ: ਨਾਹਰ ਸਿੰਘ ,ਪੰਨਾ ਨੰ: 120,121,122
 3. ੳੁਹੀ, ਪੰਨਾ ਨੰ:124 ਤੋਂ 182
 4. ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ ,ਕਰਨੈਲ ਸਿੰਘ ਥਿੰਦ
 5. ਬਾਲ ਵਿਸ਼ਵ ਕੋਸ਼(ਭਾਸ਼ਾ ,ਸਾਹਿਤ ਤੇ ਸਭਿਅਾਚਾਰ),ਮਨਮੋਹਨ ਸਿੰਘ ਦਾਓ
 6. ਲੋਕ ਕਾਵਿ ਦੀ ਸਿਰਜਨ ਪ੍ਰਕਿਰਿਅਾ,ਡ:ਨਾਹਰ ਸਿੰਘ ,ਪੰਨਾ ਨੰ:218