ਲੋਕ ਕਾਵਿ ਹਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਹਰਿਆ' ਲੋਕ-ਕਾਵਿ ਪੰਜਾਬੀ ਲੋਕ ਸੱਭਿਆਚਾਰ ਵਿਚ ਬਹੁਤ ਪ੍ਰਚੱਲਿਤ ਰਿਹਾ ਤੇ ਲੋਕਪ੍ਰਿਆ ਲੋਕ-ਕਾਵਿ ਦਾ ਨਾਂ ਹੈ।ਹਰਿਆ ਦੇ ਲੋਕ ਗੀਤ ਬੱਚੇ ਦੇ ਜਨਮ ਦੀ ਖੁਸ਼ੀ ਵਿਚ ਗਾਏ ਜਾਂਦੇ ਸਨ। ਹਰਿਆ ਸ਼ਬਦ ਦੇ ਕਈ ਅਰਥ ਹਨ-:ਸਮੇਂ ਦੇ ਫੇਰ ਬਦਲ ਨਾਲ ਇਸ ਸ਼ਬਦ ਦੇ ਅਰਥਾਂ ਵਿਚ ਵੀ ਪਰਿਵਰਤਨ ਹੁੰਦਾ ਆਇਆ ਹੈ।ਹਰਿਆ ਤੋਂ ਹਰਾ,ਹਰਿਆਲੀ-ਯੁਕਤ,ਹਲ ਵਾਹੁਣ ਵਾਲਾ,ਉਪਾਸ਼ਕ,ਭਗਤ ਆਦਿ ਅਰਥ ਕੱਢੇ ਜਾਂਦੇ ਰਹੇ ਹਨ।ਹਰੇ ਜਾਂ ਹਰਿਆ ਸ਼ਬਦ ਦੇ ਅਰਥਾਂ ਦਾ ਸਬੰਧ ਮੌਲਣ,ਵਿਰਾਸਣ,ਵਿਕਾਸ,ਕਰਨ,ਵੱਧਣ-ਫੁੱਲਣ ਆਦਿ ਨਾਲ ਵੀ ਜੁੜਦਾ ਹੈ। ਬੱਚੇ ਦੇ ਜਨਮ ਨਾਲ ਘਰ ਵਿਚ ਹਰਿ(ਭਗਵਾਨ)ਦਾ ਪ੍ਰਵੇਸ਼ ਹੋਣ ਬਾਰੇ ਲੋਕ ਵਿਸ਼ਵਾਸ ਪਾਇਆ ਜਾਂਦਾ ਹੈ।ਸੋ ਘਰ ਵਿਚ ਹਰਿ ਦੀ ਸ਼ੁਭ ਆਮਦ ਦੇ ਮੌਕੇ ਤੇ ਗਾਏ ਜਾਣ ਵਾਲੇ ਗੀਤਾਂ ਨੂੰ 'ਹਰਿਆ' ਕਿਹਾ ਜਾਣ ਲੱਗ ਪਿਆ।ਬਾਲ-ਮੁੰਡੇ ਦੇ ਜਨਮ ਸਮੇਂ 'ਹਰਿਆ' ਲੋਕ ਗੀਤ ਗਾਇਆ ਜਾਂਦਾ ਸੀ।ਹੌਲੀ-ਹੌਲੀ ਕਈ ਥਾਈਂ ਨਵੇਂ ਜਨਮੇ ਬੱਚੇ ਨੂੰ 'ਹਰਿਆ' ਕਿਹਾ ਜਾਣ ਲੱਗ ਪਿਆ ਤੇ ਅਜਿਹਾ ਕਹਿਣ ਵਿਚ ਮਾਣ ਵੀ ਮਹਿਸੂਸ ਕੀਤਾ ਜਾਂਦਾ ਸੀ ਤੇ ਖੁਸ਼ੀ ਵੀ।ਬੱਚੇ ਦੇ ਜਨਮ ਨਾਲ ਸਬੰਧਤ ਗਾਏ ਜਾਣ ਵਾਲੇ ਗੀਤਾਂ ਨੂੰ ਹੀ ਲੋਕ 'ਹਰਿਆ' ਕਹਿਣ ਲੱਗ ਪਏ ਸਨ।ਹਰਿਆ ਦੀਆਂ ਤੁਕਾਂ ਹਨ:-

                      "ਹਰਿਆ ਨੀ ਮਾਏ,ਹਰਿਆ ਨੀ ਭੈਣੇ,
                       ਹਰਿਆ ਤੇ ਭਾਗੀਂ ਭਰਿਆ।
                      ਜਿੱਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ,
                      ਸੋਈਓ ਦਿਹਾੜਾ ਭਾਗੀਂ ਭਰਿਆ......।"

ਸਮੇਂ ਦੇ ਗੇੜ ਨਾਲ ਅਜਿਹੇ ਰਵਾਇਤੀ ਲੋਕ ਗੀਤ ਹੁਣ ਲੋਕ ਮਨਾਂ ਵਿੱਚੋਂ ਵਿਸਰ ਜਾਣ ਦੀ ਕਗਾਰ ਤੇ ਪਹੁੰਚ ਗਏ ਹਨ।ਅਜਿਹੇ ਲੋਕ ਗੀਤਾਂ ਨੂੰ ਇਨ੍ਹਾਂ ਦੀ ਮੌਲਿਕ ਤੇ ਮੂਲ ਗਾਇਨ ਸ਼ੈਲੀ ਵਿੱਚ ਰਿਕਾਰਡ ਅਤੇ ਲਿਖਤੀ ਰੂਪ ਵਿੱਚ ਸਾਂਭ ਕੇ ਰੱਖਣ ਦੀ ਲੋੜ ਹੈ।

ਹਵਾਲੇ[ਸੋਧੋ]

ਫਰਮਾ:ਅਖਬਾਰ