ਲੋਕ ਨਾਟਕ
ਦਿੱਖ
ਲੋਕ ਨਾਟਕ ਦਾ ਲੋਕ ਜੀਵਨ ਨਾਲ ਅਤਿਅੰਤ ਨੇੜਲਾ ਸੰਬੰਧ ਹੈ।
ਲੋਕ ਨਾਟਕਾਂ ਦੀ ਭਾਸ਼ਾ ਬੜੀ ਸਰਲ ਅਤੇ ਸਿੱਧੀ ਸਾਦੀ ਹੁੰਦੀ ਹੈ ਜਿਸ ਨੂੰ ਕੋਈ ਵੀ ਅਣਪੜ੍ਹ ਵਿਅਕਤੀ ਬੜੀ ਸੌਖ ਨਾਲ ਸਮਝ ਸਕਦਾ ਹੈ। ਜਿਸ ਪ੍ਰਦੇਸ਼ ਵਿੱਚ ਲੋਕ ਨਾਟਕ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ, ਨਟ ਲੋਕ ਉੱਥੇ ਦੀ ਮਕਾਮੀ ਬੋਲੀ ਦਾ ਹੀ ਪ੍ਰਯੋਗ ਕਰਦੇ ਹਨ। ਇਹ ਆਮ ਤੌਰ ਤੇ ਗਦ ਦਾ ਹੀ ਪ੍ਰਯੋਗ ਕਰਦੇ ਹਨ। ਪਰ ਵਿੱਚ ਵਿੱਚ ਗੀਤ ਵੀ ਗਾਉਂਦੇ ਜਾਂਦੇ ਹਨ। ਲੋਕ ਨਾਟਕਾਂ ਦੇ ਸੰਵਾਦ ਬਹੁਤ ਛੋਟੇ ਅਤੇ ਸਰਸ ਹੁੰਦੇ ਹਨ। ਲੰਬੇ ਸੰਵਾਦਾਂ ਦੀ ਇਨ੍ਹਾਂ ਵਿੱਚ ਵਿੱਚ ਨਿਤਾਂਤ ਅਣਹੋਂਦ ਹੁੰਦੀ ਹੈ। ਲੰਬੇ ਸੰਵਾਦਾਂ ਨੂੰ ਸੁਣਨ ਲਈ ਪੇਂਡੂ ਦਰਸ਼ਕਾਂ ਵਿੱਚ ਸਬਰ ਨਹੀਂ ਹੁੰਦਾ। ਇਸ ਲਈ ਨਾਟਕੀ ਪਾਤਰ ਚੁਸਤ ਅਤੇ ਛੋਟੇ ਸੰਵਾਦਾਂ ਦਾ ਹੀ ਪ੍ਰਯੋਗ ਕਰਦੇ ਹਨ।