ਲੋਕ ਵਾਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ ਲੋਕ ਸਾਹਿਤਿਕ ਸਮੱਗਰੀ ਵਿੱਚ ਪਹਿਲਾ ਵਰਗ ਲੋਕ ਕਾਵਿ ਰੂਪਾਂ ਦਾ ਹੈ। ਇਹਨਾ ਕਾਵਿ ਰੂਪਾਂ ਵਿੱਚ ਵਾਰਾ, ਘੋੜ੍ਹੀਆਂ, ਅਲਾਹੁਣੀਆਂ ਬਾਰਾਮਾਂਹ ਰੁੱਤੀ, ਸੱਦ, ਸਤਵਾਰਾ ਅਤੇ ਫੁਨਹੇ ਆਦਿ ਪ੍ਰਮੁੱਖ ਹਨ।

ਵਾਰ[ਸੋਧੋ]

ਲੋਕ ਕਾਵਿ ਵਿਚੋਂ ਵਿਸ਼ਸ਼ਿਟ ਵਿੱਚ ਰੂਪਾਂਤਰਿਤ ਹੋਇਆ ਪਹਿਲਾ ਕਾਵਿ ਰੂਪ ਵਾਰ ਹੈ। ਪੰਜਾਬੀ ਸਾਹਿਤ ਵਿੱਚ ਵਾਰਾਂ ਦੀ ਪਰੰਪਰਾ ਨਾ ਕੇਵਲ ਬਹੁਤ ਪੁਰਾਣੀ ਹੈ ਸਗੋਂ ਇਹਨਾਂ ਦੀ ਰਚਨਾ ਅੱਜ ਵੀ ਹੋ ਰਹੀ ਹੈ। ਪੰਜਾਬ ਦੀ ਭੂਗੋਲਿਕ ਰਾਜਨੀਤਿਕ ਅਤੇ ਇਤਿਹਾਸਿਕ ਸਥਿਤੀ ਇਹਨਾਂ ਦੇ ਉਪਜਣ ਲਈ ਬਹੁਤ ਅਨੁਕੂਲ ਰਹੀ ਹੈ। ਇਥੋਂ ਦੇ ਵਸਨੀਕਾ ਨੂੰ ਆਦਿ ਕਾਲ ਤੋਂ ਹੀ ਬਾਹਰਲੇ ਹਮਲਾਵਰਾਂ ਨਾਲ ਲੋਹਾ ਲੈਣਾ ਪੈਂਦਾ ਰਿਹਾ ਹੈ, ਜਿਸ ਕਰਕੇ ਪੰਜਾਬ ਜੰਗ ਦਾ ਮੈਦਾਨ ਬਣਿਆ ਰਿਹਾ ਹੈ ਵੀਰ ਪੁਰਸ਼ ਜੰਗਾਂ ਦੇ ਨਾਇਕ ਹੁੰਦੇ ਹਨ, ਇਸ ਲਈ ਵਾਰ ਕਿਸੇ ਯੁੱਧ ਕਥਾਨਕ ਅਤੇ ਉਤਸ਼ਾਹੀ ਕਾਰਨਾਮੇ ਨੂੰ ਕੇਂਦਰ ਵਿੱਚ ਰੱਖ ਕੇ ਉਸਦਾ ਜੱਸ ਗਾਇਨ ਕਰਦੀ ਹੈ। ਵਾਰਾ ਰਚਣ ਅਤੇ ਗਾਉਣ ਦਾ ਕੰਮ ਡੂੰਮ, ਮਿਰਾਸੀ, ਭੰਡ ਜਾਂ ਢਾਡੀ ਕਰਿਆ ਕਰਦੇ ਸਨ ਜਿਸ ਦੇ ਇਵਜ਼ ਵਿੱਚ ਉਹਨਾਂ ਨੂੰ ਸਾਮੰਤ, ਜਗੀਰ ਦਾਰ ਅਤੇ ਰਜਵਾੜ੍ਹਿਆ ਵੱਲੋਂ ਨਕਦ ਇਨਾਮ ਤੋਹਫਿਆਂ ਅਤੇ ਹੋਰ ਕਈਆਂ ਰੂਪਾਂ ਵਿੱਚ ਆਰਥਿਕ ਸਹਾਇਤਾ ਪ਼੍ਰਾਪਤ ਹੁੰਦੀ ਸੀ। ਵਾਰਾ ਦਾ ਰੂਪ ਜ਼ਿਆਦਾਤਰ ਪੰਜਾਬ ਅਤੇ ਰਾਜਸਥਾਨ ਵਿੱਚ ਹੋਈਆ ਸੀ।

ਪੰਜਾਬੀ ਵਾਰ ਕਾਵਿ ਦੀ ਇੱਕ ਵਿਧਾ ਹੈ। ਵਾਰ ਸ਼ਬਦ ਦੀ ਉਤਪਤੀ ਬਾਰੇ ਵੱਖ-ਵੱਖ ਵਿਦਵਾਨਾ ਦੇ ਆਪਣੇ-ਆਪਣੇ ਮਤ ਹਨ। ਵਾਰ ਦੇ ਕਾਵਿ ਸ਼ਾਸਤਰ ਨੂੰ ਵਿਚਾਰਨ ਲੱਗਿਆ ਸਭ ਤੋਂ ਪਹਿਲਾ ਇਸ ਦੇ ਸ਼ਬਦ ਦੀ ਉਤਪਤੀ ਤੋਂ ਸ਼ੁਰੂ ਹੁੰਦੀ ਹੈ। ਜਿਵੇਂ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਇਸ ਬਾਰੇ ਲਿਖਿਆ ਹੈ- ਯੁੱਧ ਸੰਬੰਧੀ ਕਾਵਯ ਉਹ ਰਚਨਾ ਜਿਸ ਵਿੱਚ ਸੁਰ-ਵੀਰਤਾ ਦਾ ਵਰਣਨ ਹੋਵੇ। ਵਾਰ ਸ਼ਬਦ ਦਾ ਅਰਥ ਪਉੜ੍ਹੀ ਛੰਦ ਭੀ ਹੋਇਆ ਹੈ, ਕਿਉਂ ਕਿ ਯੋਧਿਆਂ ਦੀ ਸੁਰਵੀਰਤਾ ਦਾ ਜੱਸ ਪੰਜਾਬੀ ਕਵੀਆ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ ਜੋ ਪਾਉੜ੍ਹੀ ਛੰਦਾ ਨਾਲ ਸਲੋਕ ਮਿਲਾ ਕੇ ਲਿਖੀ ਗਈ ਹੈ, ਵਾਰ ਨਾਮ ਤੋਂ ਪ੍ਰਸਿੱਧ ਹੈ।

ਇਸੇ ਤਰ੍ਹਾਂ ਹੀ ਰਤਨ ਸਿੰਘ ਜੱਗੀ ਨੇ ਸਾਹਿਤ ਕੋਸ਼ ਵਿੱਚ ਵਾਰ ਬਾਰੇ ਲਿਖਿਆਂ ਹੈ- ਵਾਰ ਸ਼ਬਦ ਸੰਸਕ੍ਰਿਤ ਦੇ ਵਾਰਣ ਸ਼ਬਦ ਤੋਂ ਵਿਉਤਪਤ ਪ੍ਰਤੀਤ ਹੁੰਦਾ ਹੈ ਕਿਉਂਕਿ ਇਸ ਵਿੱਚ ਵਰਣਿਤ ਵਿਸ਼ੈ ਦਾ ਉਚਿਤ ਪ੍ਰਭਵ ਪਾਉਣ ਲਈ ਘਟਨਾਵਾਂ ਦਾ ਵਾਰ-2 ਉਲੇਖ ਹੁੰਦਾ ਹੈ ਕਈ ਵਿਦਵਾਨਾ ਦਾ ਮਤ ਹੈ ਕਿ ਢਾਡੀ ਆਪਣੇ ਆਸਰਾ ਦਾਤਿਆ ਦੇ ਬਾਰਾ (ਦਰਵਾਜ਼ਿਆਂ) `ਤੇ ਜਾ ਕੇ ਉਹਨਾਂ ਦੀ ਅਤੇ ਉਹਨਾਂ ਦੀ ਕੁੱਲ ਪਰੰਪਰਾ ਦੀ ਸਿਫ਼ਤ ਕਰਦੇ ਨੂੰ ਸਮੋਏ ਅਤੇ ਸਿਫ਼ਤ ਨਾਇਕ ਦੇ ਵੀਰ ਪੱਖ ਨਾਲ ਸਬੰਧ ਰੱਖਦੀ ਹੋਵੇ ਵਾਰ ਆਖਿਆ ਜਾਣ ਲੱਗਾ।

ਵਾਰ ਸ਼ਬਦ ਦੀ ਉੱਤਪਤੀ ਸੰਸਕ੍ਰਿਤ ਦੀ (ਬਿ) ਧਾਤੂ ਤੋਂ ਮੰਨੀ ਜਾਂਦੀ ਹੈ ਜਿਸ ਦਾ ਪ੍ਰਮੁੱਖ ਅਰਥ ਵਾਰ ਕਰਨ ਜਾਂ ਵਾਰ ਰੋਕਣਾ। ਰਾਜਸਥਾਨੀ ਭਾਸ਼ਾ ਵਿੱਚ ਇਸ ਦਾ ਅਰਥ ਸਹਾਇਤਾ ਲਈ ਪੁਕਾਰਨਾ ਵੀ ਹੈ। ਇਸ ਕਾਵਿ ਰੂਪ ਵਿੱਚ ਜੋਸ਼ ਨਿਰਡਤਾ ਨੂੰ ਉਜਾਗਰ ਕਰਨ ਦੀ ਸਮੱਰਥਾ ਹੰੁਦੀ ਹੈ। ਇਸ ਸ਼ਬਦ ਦੀ ਵਿੳਂੁਤ ਨੂੰ ਜ਼ਿਆਦਾਤਰ੍ਹ ਵਾਰ ਦੀ ਧਾਤੂ ਤੋਂ ਹੀ ਮੰਨੀ ਜਾਂਦੀ ਹੈ।

ਵਾਰ ਵਿੱਚ ਪਾਉੜ੍ਹੀ ਛੰਦ ਦੀ ਵਰਤੋਂ ਕੀਤੀ ਗਈ ਹੈ ਪਾਉੜ੍ਹੀ ਦੇ ਦੋ ਭੇਦ ਹਨ ਸਿਰਖੀਡੀ ਅਤੇ ਨਿਸ਼ਾਨੀ। ਵਾਰ ਡੂੰਮਾ ਮਰਾਸੀਆਂ ਰਾਹੀਂ ਲੋਕਾਂ ਦੇਦ ਸਮੂਹ ਨੂੰ ਸੰਬੋਧਨ ਕਰਕੇ ਸੁਣਾਈ ਜਾਂਦੀ ਸੀ। ਇਸ ਲਈ ਵਾਰ ਵਿੱਚ ਸੰਬੋਧਨੀ ਪ੍ਰਕਿਰਿਆਂ ਵੀ ਪਾਈ ਜਾਂਦੀ ਸੀ। ਇਸ ਕਰਕੇ ਵਾਰ ਦਾ ਰੂਪ ਬਹੁਤ ਲੌਕਿਕ ਹੁੰਦਾ ਸੀ। ਵਾਰ ਪੰਜਾਬੀਆਂ ਦੇ ਸਾਹਿਤ ਅਤੇ ਸਭਿਆਚਾਰ ਨਾਲ ਡੂੰਘੀ ਤਰ੍ਹਾਂ ਜੁੜ੍ਹਿਆ ਹੋਇਆ ਹੈ। ਪੂਰਵ ਨਾਨਕ ਕਾਲ ਦੀਆਂ ਵਾਰਾਂ ਜਿਨ੍ਹਾਂ ਨੂੰ ਲੋਕ ਵਾਰਾ ਦਾ ਨਾਮ ਦਿੱਤਾ ਗਿਆ ਉਹ ਕਿਉਂਕਿ ਇਹਨਾਂ ਵਾਰਾ ਦੀ ਪ੍ਰਾਪਤੀ ਸਾਨੂੰ ਮੌਖਿਕ ਅਤੇ ਮਰਾਸੀਆਂ ਢਾਡੀਆਂ ਦੇ ਮੂੰਹੋਂ ਸੁਣ ਕੇ ਇਹਨਾਂ ਦੀ ਮੌਜੂਦਗੀ ਦਾ ਪਤਾ ਚਲਦਾ ਹੈ। ਇਹਨਾਂ ਲੋਕ ਵਾਰਾਂ ਨੇ ਪੰਜਾਬੀ ਵਾਰ ਦੀ ਨੀਂਹ ਪਕੇਰੀ ਕੀਤੀ। ਇਹ ਨਾਂ ਵਾਰਾ ਦਾ ਸਬੰਧ ਲੋਕ-ਧਾਰਾ ਨਾਲ ਸਬੰਧ ਹੋਣ ਕਰਕੇ ਲੋਕਵਾਰਾ ਦਾ ਸਰੂਪ ਲੋਕ ਕਾਵਿ ਵਾਲਾ ਬਣਿਆ। ਠੇਠ ਪੰਜਾਬੀ ਵਿੱਚ ਪਰ ਮੌਖਿਕ ਰੂਪ ਵਿੱਚ ਭੱਟਾਂ ਰਾਹੀ ਸਾਡੇ ਤੱਕ ਪਹੁੰਚੀਆਂ ਇਹਨਾਂ ਵਾਰਾਂ ਦੇ ਸੰਖੇਪ `ਤੇ ਅਧੂਰੇ ਕਥਾਨਕ ਵੇਰਵੇ ਹੀ ਲੱਭਦੇ ਹਨ। ਅਗਿਆਤ ਕਵੀਆਂ ਵੱਲੋਂ ਰਚੀਆਂ ਗਈਆਂ ਇਹਨਾਂ ਲੋਕ ਵਾਰਾਂ ਦੀ ਪਹਿਚਾਣ ਸਭ ਤੋਂ ਪਹਿਲਾਂ ਨਿਰਮਲਾ ਪੰਥੀ ਪੰਡਿਤ ਤਾਰਾ ਸਿੰਘ ਨਰੋਤਮ ਨੇ ‘ਗੁਰਮਤਿ ਨਿਰਵੈ ਸਾਰਗ` (1819 ਈ.) ਨਾਮ ਦੀ ਆਪਣੀ ਪੁਸਤਕ ਵਿੱਚ ਕਰਵਾਈ। ਪੰਡਿਤ ਨਰੋਤਮ ਨੇ ਉਹ ਇਤਿਹਾਸਕ ਘਟਨਾਵਾਂ ਵੀ ਬਿਆਨ ਕੀਤੀਆ ਜਿਨ੍ਹਾਂ ਦੇ ਆਧਾਰ ਉੱਤੇ ਧੁਨੀਆਂ ਵਾਲੀਆਂ ਵਾਰਾ ਲਿਖੀਆ ਗਈਆਂ। ਇਹ ਵਾਰਾ ਰਾਜਸਥਾਨਨ ਦੇ ਰਾਜਪੂਤ ਦੀ ਆਪਸੀ ਨਿੱਕੀਆਂ ਵੱਡੀਆਂ ਭੇੜਾਂ ਬਾਰੇ ਹਨ ਜਿਨ੍ਹਾਂ ਵਿਚੋਂ ਕੁਝ ਮੁਸਲਮਾਨ ਬਣ ਚੁੱਕੇ ਸਨ। ਆਦਿ ਗ੍ਰੰਥ ਵਿੱਚ ਜਿਨ੍ਹਾਂ ਨੌਂ ਵਾਰਾ ਦੀਆਂ ਲੋਕ ਧੁਨੀਆਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਗਈ ਹੈ ਉਹ ਹੇਠ ਲਿਖੇ ਅਨੁਸਾਰ ਹੈ।

ਆਦਿ ਗ੍ਰੰਥ ਵਿੱਚ ਦਰਜ਼ ਵਾਰਾ ਲੋਕ ਵਾਰਾ[ਸੋਧੋ]

1. 2. 3. 4. 5. 6. 7. 8. 9. ਗਾਉੜ੍ਹੀ ਕੀ ਵਾਰ ਮਹਲਾ ਪੰਜਵਾਂ ਵਾਰ ਮਾਝ ਕੀ ਤਥਾ ਸਲੋਕ ਮਹਲਾ ਪਹਿਲਾ ਆਸਾ ਦੀ ਵਾਰ ਗੂਜਰੀ ਕੀ ਵਾਰ ਵਡਹੰਸ ਕੀ ਵਾਰ ਰਾਮਕਲੀ ਕੀ ਵਾਰ ਸਾਰੰਗ ਕੀ ਵਾਰ ਵਾਰ ਮਲਾਰ ਕੀ ਕਾਨੜ੍ਹੇ ਕੀ ਵਾਰ ਰਾਇ ਕਮਾਲ ਦੀ ਮਉਜ਼ ਕੀ ਵਾਰ ਕੀ ਧੁਨਿ ਉਪਰਿ ਗਾਵਣੀ ਮਲਕ ਮੁਰੀਦ ਤਥਾ ਚੰਦਰਹਾੜ੍ਹਾ ਮੋਹੀਆਂ ਕੀ ਧੁਨੀ ਗਾਵਣੀ ਟੁੰਡੇ ਅਸਰਾਜੈ ਕੀ ਧੁਨੀ ਸਿੰਕਦਰ ਬਿਰਾਹਮ ਕੀ ਵਾਰ ਲਲਾ ਬਹਲੀਮ ਕੀ ਧੁਨੀ ਜੋਪੈ ਵੀਰੈ ਪੂਰਬਾਣੀ ਕੀ ਧੁਨੀ ਰਾਣੇ ਮਹਮੇ ਹਸਨੇ ਕੀ ਵਾਰ ਰਾਣੈ ਕੈਲਾਸ ਤਥਾ ਮਾਲ ਦੇਵ ਮੂਸੇ ਕੀ ਵਾਰ

9 ਲੋਕ ਵਾਰਾ ਵਿੱਚੋਂ

ਵਾਰਾਂ (ਮਲਕ ਮੁਰੀਦ ਤਥਾ ਇਹਨਾਂ ਚੰਦਰਹਾੜ੍ਹਾ ਮੋਹੀਆਂ ਦੀ ਵਾਰ, ਜੋਧੇ ਵੀਰੇ ਪੂਰਵਾਈ ਦੀ ਵਾਰ, ਰਾਣਾ ਕੈਲਾਸ ਦੇਵ ਤਥਾ ਮਾਲ ਦੇਵ ਦੀ ਵਾਰ)[ਸੋਧੋ]

ਇਨ੍ਹਾਂ ਵਿਚੇਲੇ ਕਥਾਨਕ ਮੁਗਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਦੇ ਸਮੇਂ ਨਾਲ ਸੰਬੰਧ ਰੱਖਦੇ ਹਨ ਕਿਉਂਕਿ ਇਹਨਾਂ ਦੇ ਜੋ ਵੀ ਕਾਵਿ-ਟੋਟੇ ਪ੍ਰਾਪਤ ਹਨ ਉਹਨਾਂ ਵਿੱਚ ਮੁਗਲ ਬਾਦਸ਼ਾਹਾ ਦਾ ਜ਼ਿਕਰ ਆਉਂਦਾ ਹੈ ਇਸ ਲਈ ਇਹ ਤਿੰਨ ਵਾਰਾ ਨਾਨਕ ਨਾਲ ਅਤੇ ਬਾਕੀ ਪੂਰਵ ਨਾਨਕ ਕਾਲ ਨਾਲ ਸਬੰਧਿਤ ਹਨ। ਗੁਰੂ ਗ੍ਰੰਥ ਵਿੱਚ ਦਰਜ਼ ਗੁਰਮਤਿ ਵਾਰਾ ਨੂੰ ਲੋਕ ਵਾਰਾ ਦੀ ਧੁਨੀ `ਤੇ ਗਾਉਣ ਦਾ ਉਦੇਸ਼ ਵਾਰ ਦੇ ਕਰਤਾ ਨੇ ਲਿਖ ਦਿੱਤਾ ਸੀ? ਇਸ ਬਾਰੇ ਮਤਭੇਦ ਪਾਏ ਜਾਂਦੇ ਹਨ ਕਈ ਵਿਦਵਾਨਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਸੀ ਉਹਨਾਂ ਨੇ ਲੋਕ ਵਾਰਾ ਦੀਆਂ ਧੁਨੀਆਂ ਤੇ ਗਾਉਣ ਦਾ ਉਦੇਸ਼ ਦਿੱਤਾ। ਗੁਰੂ ਹਰ ਗੋਬਿੰਦ ਰਾਏ ਜੀ ਨੇ ਅਕਾਲ ਤਖ਼ਤ `ਤੇ ਗਾਉਣ ਦੀ ਧਿਰਤ ਸ਼ੁਰੂ ਕੀਤਾ ਤਾਂ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਇਹ ਵੀਰ ਰਸੀ ਵਾਰਾ ਪ੍ਰਸਿੱਧ ਸਨ ਅਤੇ ਲੋਕਾ ਦੇ ਦਿਲਾਂ ਵਿੱਚ ਵਸ ਚੁੱਕੀਆਂ ਸਨ। ਜਿਵੇਂ ਇਹਨਾਂ ਦੇ ਟੁਕੜ੍ਹਿਆਂ ਤੋਂ ਇਹਨਾਂ ਦੀ ਕਥਾ ਬਾਰੇ ਪਤਾ ਚਲਦੀ ਹੈ ਜਿਵੇਂ ਸਿਕੰਦਰ `ਤੇ ਬਿਰਾਹਮ ਨਾਂ ਦੇ ਦੋ ਰਾਜੇ ਸਨ। ਇਹਨਾਂ ਦੋਹਾਂ ਦਰਮਿਆਨ ਜੰਗ ਹੋਈ। ਬਿਰਹਾਮ ਅੱਯਾਸ਼ ਹੈ ਅਤੇ ਅਕਸਰ ਹੀ ਸੁੰਦਰ ਕੁੜ੍ਹੀਆਂ ਚੁੱਕ ਲਿਆਉਂਦਾ ਹੈ। ਜੰਗ ਦਾ ਫੌਰੀ ਕਾਰਨ ਵੀ ਇਹੋ ਹੈ। ਬਿਰਾਹਮ ਕਿਸੇ ਬ੍ਰਾਹਮਣ ਲੜ੍ਹਕੀ ਨੂੰ ਲਿਜਾਂਦਾ ਹੈ ਅਤੇ ਉਹ ਸਿੰਕਦਰ ਕੋਲ ਆਣ ਫਰਿਆਦੀ ਹੁੰਦਾ ਹੈ। ਸਿਕੰਦਰ ਦੀ ਅਣਖ ਜਾਗਦੀ ਹੈ ਤੇ ਉਹ ਲੜ੍ਹਕੀ ਨੂੰ ਛੁਡਾਉਣ ਲਈ ਬਿਰਾਹਮ ਉਪਰ ਚੜ੍ਹਾਈ ਕਰ ਦਿੰਦਾ ਹੈ। ਬਿਰਾਹਮ ਹਾਰ ਜਾਂਦਾ ਹੈ `ਤੇ ਨੇਕੀ ਦੀ ਫਤਹਿ ਹੁੰਦੀ ਹੈ। ਪਾਪੀ ਬਿਰਾਹਮ ਖਾਨ, ਪਰ ਹਢਿਆ ਸਿਕੰਦਰ। ਭੇੜ੍ਹ ਦੋਹਾਂ ਦਾ ਸੱਚਿਆਂ ਬਡ ਰਣ ਦੇ ਅੰਦਰ ਫੜ੍ਹਿਆ ਖਾਨ ਬਿਰਾਹਮ ਨੂੰ ਕਰ ਛਡੇ ਸਿਕੰਦਰ ਬੱਧਯਾ ਮੰਗਲ ਪਾਇਕੇ ਜਣ ਕੀਲੇ ਬੰਦਰ। ਆਪਣਾ ਹੁਕਮ ਮਨਾਇਕੈ ਛਡਿਯਾ ਜੱਗ ਅੰਦਰ। ਬਿਰਾਹਮ ਔਰਤਾਂ ਨਾਲ ਕਦੇ ਦੁਰਵਿਵਹਾਰ ਨਾ ਕਰਨ ਦਾ ਵਾਅਦਾ ਅਖੀਰ ਤੇ ਕਰਦਾ ਹੈ ਤੇ ਸਿਕੰਦਰ ਉਸਨੂੰ ਛੱਡ ਦਿੰਦਾ ਹੈ।

ਟੁੰਡੇ ਅਸਰਾਜੇ ਕੀ ਵਾਰ[ਸੋਧੋ]

ਇਸ ਵਾਰ ਵਿੱਚ ਅਸਰਾਜੇ ਦੀ ਕਥਾ ਨੂੰ ਬਿਆਨ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਨੇ ਆਸਾ ਰਾਗ ਦੀ ਵਾਰ ਨੂੰ ਇਸ ਧਾਰਨਾ ਉਤੇ ਗਾਉਣ ਲਈ ਸੰਕੇਤ ਕੀਤਾ ਹੈ। ਇਸ ਵਾਰ ਵਿੱਚ ਅਸਰਾਜੇ ਰਾਜੇ ਸਾਰੰਗ ਦਾ ਪੁੱਤਰ ਹੈ `ਤੇ ਉਸਦੀ ਮਤਰੇਈ ਮਾਂ ਦੇ ਵਿਵਹਾਰ ਕਰਕੇ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਮਰਦੂਰ ਰਾਏ `ਤੇ ਸੁਲਤਾਨ ਅਸਰਾਜੇ ਦੇ ਮਤਰੇਏ ਭਰਾ ਹਨ। ਅਸਰਾਜੇ ਨੂੰ ਮਾਰਨ ਦੀ ਥਾਂ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਉਸ ਖੂਹ ਕੋਲੋ ਵਪਾਰੀਆਂ ਦਾ ਕਾਫਲਾ ਲੰਘਦਾ ਜੋ ਉਸ ਦੀ ਅਵਾਜ਼ ਸੁਣ ਕੇ ਉਸਨੂੰ ਬਾਹਰ ਕੱਢ ਲੈਂਦੇ ਹਨ ਅਤੇ ਜਿਸ ਨਗਰ ਉਹ ਕਾਫਲਾ ਜਾਂਦਾ ਹੈ ਉਥੋਂ ਦੇ ਰਾਜੇ ਦੀ ਮੌਤ ਹੋ ਜਾਂਦੀ ਹੈ। ਉਸ ਰਾਜੇ ਦੀ ਸੰਤਾਨ ਨ ਹੋਣ ਕਾਰਨ ਰਸਮ ਵਜੋਂ ਅਸਰਾਜੇ ਨੂੰ ਰਾਜਾ ਬਣਾ ਦਿੱਤਾ ਜਾਂਦਾ ਹੈ। ਕਈ ਮੰਨਦੇ ਹਨ ਕਿ ਉਸ ਦੀ ਬਾਂਹ ਵੱਡ ਦਿੱਤੀ `ਤੇ ਖੂਹ ਵਿੱਚ ਸੁੱਟਣ ਦੀ ਬਜਾਏ ਜੰਗਲ ਵਿੱਚ ਸੁੱਟ ਦਿੱਤਾ ਜਿਸ ਕਰਕੇ ਉਸਨੂੰ ਟੁੰਡਾ ਰਾਜਾ ਕਹਿੰਦੇ ਸਨ ਆਪਣੇ ਮਤਰੇਏ ਭਰਾਵਾਂ ਨਾਲ ਯੁੱਧ ਕੀਤਾ `ਤੇ ਜਿੱਤ ਪ੍ਰਾਪਤ ਕਰਦਾ ਹੈ ਉਸ ਸਮੇਂ ਢਾਡੀਆਂ ਨੇ ਟੁੰਡੇ ਅਸਰਾਜੇ ਦੀ ਵਾਰ ਲਿਖੀ ਭਬਕਿਓ ਸ਼ੇਰ ਸਰਦੂਲ ਰਾਇ, ਰਣ ਮਾਰੂ ਬੱਜੇ, ਖਾਨ ਸੁਲਤਾਨ ਬਡ ਸੂਰਮੇ ਵਿੱਚ ਰਣ ਦੇ ਗੱਜੇ ਪਤ ਲਿਖੇ ਟੁੰਡੇ ਅਸਰਾਜ ਨੂੰ ਪਤਾਸ਼ਾਹੀ ਅੱਜੇ ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ ਫਤਹ ਪਾਇ ਅਸਰਾਇ ਜੀ ਸ਼ਾਹੀ ਘਰ ਸੱਜੇ ਪਰੰਪਰਾ ਵਿੱਚ ਹੋਰ ਕਥਾ ਵੀ ਪ੍ਰਚੱਲਤ ਹੈ ਕਿ ਸਾਰੰਗ ਰਾਜੇ ਨੇ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਸਰਾ ਵਿਆਹ ਕਰਵਾਉਂਦਾ ਹੈ ਅਸਰਾਜੇ ਦੀ ਮਤਰੇਈ ਮਾਂ ਉਸਤੇ ਮੋਹਿਤ ਹੋ ਜਾਂਦੀ ਹੈ ਪਰ ਅਸਰਾਜੇ ਦੇ ਇਨਕਾਰ ਕਰਨ `ਤੇ ਉਹ ਝੂਠਾ ਦੋਸ਼ ਲਗਾ ਕੇ ਉਸਨੂੰ ਸਜਾ ਕਰਵਾਉਂਦੀ ਹੈ। ਮੌਤ ਤੋਂ ਬਚ ਕੇ ਹੋਰ ਨਗਰ ਦਾ ਰਾਜਾ ਬਣਦਾ ਹੈ ਅਤੇ ਆਪਣੇ ਪਿਤਾ ਦੇ ਰਾਜ ਵਿੱਚ ਪਏ ਕਾਲ ਸਮੇਂ ਮੱਦਦ ਕਰਦਾ ਹੈ ਤਾਂ ਸਾਰੰਗ ਉਸ ਤੋਂ ਮਾਫੀ ਮੰਗਦਾ `ਤੇ ਰਾਜਗੱਦੀ ਪ੍ਰਦਾਨ ਕਰਦਾ ਹੈ ਇਹ ਕਥਾ ਪੂਰਨ ਭਗਤ ਦੀ ਕਥਾ ਵਾਲੀ ਹੈ।

ਲੱਲਾ ਬਹਿਲੀਮਾ ਕੀ ਵਾਰ[ਸੋਧੋ]

‘ਟੁੰਡੇ ਅਸਰਾਜੇ ਦੀ ਵਾਰ` ਵਾਂਗ ਹੀ ਇਹ ਵਾਰ ਮਸ਼ਹੂਰ ਹੈ । ਇਹ ਕਥਾ ਪ੍ਰਚੱਲਿਤ ਹੈ ਕਿ ਲੱਲਾ `ਤੇ ਬਹਿਲੀਮਾ ਦੋ ਜਗੀਰਦਾਰ ਕਾਂਗੜੇ੍ਹ ਦੇ ਇਲਾਕੇ ਦੇ ਵਸਨੀਕ ਸਨ। ਪਹਿਲਾ ਦੋਵੇਂ ਮਿੱਤਰ ਪਰ ਬਾਅਦ ਵਿੱਚ ਦੁਸ਼ਮਣ ਬਣ ਜਾਂਦੇ ਹਨ। ਲੱਲਾ ਦੇ ਇਲਾਕੇ ਵਿੱਚ ਪਾਣੀ ਦੀਆਂ ਕੂਲਾਂ ਸਨ। ਲੱਲੇ ਨੇ ਆਪਣੇ ਮਿੱਤਰ ਬਹਲੀਮਾ ਨੂੰ ਸਹਾਇਤਾ ਦੀ ਅਪੀਲ ਕੀਤੀ ਅਤੇ ਸਮਝੋਤਾ ਹੋਇਆ ਕਿ ਫਸਲ ਪੱਕਣ `ਤੇ ਲੱਲਾ ਬਹਿਲੀਮਾ ਨੂੰ ਫਸਲ ਦਾ ਛੇਵਾਂ ਹਿੱਸਾ ਦੇਵੇਗਾ ਪਰ ਬਾਅਦ ਵਿੱਚ ਬਹਿਲੀਮਾ ਮੁਕਰ ਜਾਂਦਾ ਹੈ `ਤੇ ਦੋਵਾਂ ਵਿਚਕਾਰ ਯੁੱਧ ਹੁੰਦਾ ਹੈ ਜਿਸ ਵਿੱਚ ਲੱਲਾ ਮਾਰਿਆ ਜਾਂਦਾ ਹੈ। ਇਹ ਵਾਰ ਵੀ ਬੀਰ ਰਸੀ ਰੂਪ ਵਿੱਚ ਲਿਖੀ ਗਈ। ਕਾਲ ਲੱਲਾ ਦੇ ਦੇਸ਼ ਦਾ ਖੋਹਿਆਂ ਬਹਿਲਮਾ ਹਿੱਸਾ ਛੋਟਾ ਮਨਾਇੱਕੈ, ਜਲ ਨਹਿਰੋਂ ਦੀਨਾ ਟਿਰਾਹੁਨ ਹੋਣੇ ਲੱਲਾ ਨੇ ਰਣ ਮੰਡਿਅ ਧੀਨਾ। ਭੇੜ ਦੋਹਾਂ ਵਿੱਚ ਸੱਚਿਆ ਸੱਟ ਪਈ ਅਜੀਮਾਂ, ਸਿਰ ਪੜ੍ਹ ਡਿੱਗੇ ਖੇਤ ਵਿੱਚ ਜਿਉਂ ਵਾਹਣ ਢੀਮਾਂ। ਮਸਾਰੇ ਲੱਲਾ ਬਹਿਲੀਮਾ ਨੇ ਰਣ ਮੇ ਧਰ ਸੀਮਾ।

ਮੂਸੇ ਦੀ ਵਾਰ[ਸੋਧੋ]

ਮੂਸਾ ਇੱਕ ਜਗੀਰਦਾਰ ਸੀ ਉਸ ਦੀ ਮੰਗਣੀ ਜਿਸ ਮੁਟਿਆਰ ਨਾਲ ਹੋਈ, ਕਿਸੇ ਕਾਰਨ ਉਸਦਾ ਵਿਆਹ ਹੋਰ ਨਾਲ ਹੁੰਦਾ ਹੈ। ਮੂਸਾ ਉਸ ਜਗੀਰਦਾਰ `ਤੇ ਹਮਲਾ ਕਰਦਾ `ਤੇ ਉਸਨੂੰ ਹਰਾ ਕੇ ਗੁਲਾਮ ਬਣਾ ਲੈਂਦਾ ਹੈ। ਮੂਸਾ ਆਪਣੀ ਮੰਗ ਤੋਂ ਪੁੱਛਦਾ ਹੈ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੀ ਹੈ। ਮੁਟਿਆਰ ਕਹਿੰਦੀ ਹੈ ਜੋ ਉਸ ਦਾ ਪਤੀ ਹੈ। ਮੂਸਾ ਮੁਟਿਆਰ ਦੀ ਦ੍ਰਿੜਤਾ `ਤੇ ਸਦਾਚਾਰਕ ਦੇਖ ਕੇ ਖੁਸ ਹੁੰਦਾ ਹੈ `ਤੇ ਉਹਨਾਂ ਦੋਵਾਂ ਨੂੰ ਰਿਹਾ ਕਰਦਾ ਹੈ। ਮੁੱਸੇ ਦੀ ਇਸ ਖੁੱਲੀ ਦਿਲੀ `ਤੇ ਬਹਾਦਰੀ ਨੂੰ ਢਾਡੀਆਂ ਨੇ ਵਾਰ ਵਿੱਚ ਪੇਸ਼ ਕੀਤਾ ਤ੍ਰੈ ਸੈ ਸਡ ਮਰਾਤਬ ਇਕਿ ਘੁਰਿਐ ਡਗੇ। ਚੜ੍ਹਿਆ ਮੂਸਾ ਪਾਤਸਾਹ ਸਭ ਸੁਣਿਆ ਜਗੇ। ਦੰਦ ਚਿੱਟੇ ਬੜ ਹਾਥੀਆਂ ਦਹੁ ਕਿਤ ਵਰਗੇ ਰੁਤ ਪਛਾਟੀ ਬਗੁਲਿਆ ਘਟ ਕਾਲੀ ਬਗੇੇ ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ।

ਰਾਇ ਕਮਾਲ ਮਉਜ਼ ਕੀ ਵਾਰ[ਸੋਧੋ]

ਇਸ ਵਾਰ ਦੀ ਧੁਨੀ `ਤੇ ਗੁਰੂ ਅਰਜਨ ਦੇਵ ਜੀ ਦੀ ਗਉੜ੍ਹੀ ਕੀ ਵਾਰ ਗਾਈ ਜਾਂਦੀ ਹੈ। ਬਾਰ ਦੇ ਇਲਾਕੇ ਵਿੱਚ ਦੋ ਭਰਾ ਰਹਿੰਦੇ ਸਨ। ਦੋਵਾਂ ਭਰਾਵਾਂ ਵਿੱਚ ਪਰਿਵਾਰਕ ਝਗੜ੍ਹਾ ਹੋਣ ਕਰਕੇ ਛੋਟੇ ਭਰਾ ਕਮਾਲੁਦੀਨ ਨੇ ਵੱਡੇ ਭਰਾ ਸਾਰੰਗ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਸਾਰੰਗ ਦਾ ਪੁੱਤਰ ਮਉਜ਼ ਜੋ ਆਪਣੀ ਵਿਧਵਾ ਮਾਂ ਨਾਲ ਨਾਨਕੇ ਰਹਿੰਦਾ ਹੈ ਜਵਾਨ ਹੋਣ `ਤੇ ਆਪਣੇ ਚਾਚੇ ਕਮਾਲੁਦੀਨ `ਤੇ ਹਮਲਾ ਕਰਦਾ `ਤੇ ਜਿੱਤ ਪ੍ਰਾਪਤ ਕਰਦਾ ਹੈ ਇਸਨੂੰ ਵੀ ਢਾਡੀਆਂ ਨੇ ਦੂਸਰੀਆਂ ਵਾਰਾ ਦੀ ਸੈਲੀ ਵਿੱਚ ਪੇਸ਼ ਕੀਤਾ ਰਾਣਾ ਰਾਇ ਕਮਾਲ ਦੀ ਰਣ ਭਾਰੀ ਬਾਹੀ। ਮੌਜ਼ ਦੀ ਤਲਵੰਡੀਓ ਚੜ੍ਹਿਆਂ ਸਾਬਾਹੀ। ਢਾਲੀ ਅੰਬਰ ਛਾਇਆ ਫੁੱਲੇ ਅਦ ਕਾਹੀ ਜੂੱਟੇ ਆਮੋ੍ਹ ਸਾਹਮਣੇ ਨੇੜ੍ਹੇ ਝਲਕਾਹੀ। ਮੌਜੇ ਘਰ ਵਧਾਈਆਂ ਘਰ ਚਾਚੇ ਧਾਹੀ।

ਹਸਨੇ ਮਹਿਮੇ ਕੀ ਵਾਰ[ਸੋਧੋ]

ਹਸਨਾ `ਤੇ ਮਹਿਮਾ ਦੋਵੇ ਭੱਟੀ ਰਾਜਪੂਤ ਸਨ ਹਸਨੇ ਨੇ ਮਹਿਮੇ ਦੀ ਅਕਬਰ ਬਾਦਸ਼ਾਹ ਕੋਲ ਸਿਕਾਇਤ ਕੀਤੀ `ਤੇ ਮਹਿਮੇ ਨੂੰ ਕੈਦ ਕਰ ਲਿਆਂ। ਬਾਅਦ ਵਿੱਚ ਮਹਿਮੇ ਨੇ ਬਾਦਸ਼ਾਹ ਤੋਂ ਹਸਨੇ ਨੁੰ ਕੁਚਲਣ ਦੀ ਆਗਿਆ ਲਈ ਕਿਉਂਕਿ ਉਹ ਬਾਗੀ ਹੋ ਰਿਹਾ ਸੀ। ਮਹਿਮੇ `ਤੇ ਹਸਨੇ ਦਾ ਯੁੱਧ ਹੁੰਦਾ ਹੈ ਜਿਸ ਵਿੱਚ ਹਸਨਾ ਹਾਰ ਜਾਂਦਾ ਹੈ। ਬਾਅਦ ਵਿੱਚ ਹਸਨੇ ਨੇ ਮਾਫੀ ਮੰਗ ਲਈ `ਤੇ ਮਹਿਮੇ ਨੇ ਉਸਨੂੰ ਮਾਫ ਕਰ ਦਿੱਤਾ। ਇਸ ਵਾਰ ਵਿੱਚ ਜੋ ਸਤਰਾਂ ਚਰਚਿਤ ਹਨ ਉਹਨਾਂ ਵਿੱਚ ਉਸ ਢਾਡੀ ਦਾ ਨਾਮ ਆਉਂਦਾ ਹੈ ਜਿਸ ਨੇ ਇਹ ਲਿਖੀ 1. ਮਹਿਮਾ ਹਸਨਾ ਰਾਜਪੂਤ ਰਾਇ ਭਾਰੇ ਖੱਟੀ, ਭੇੜ੍ਹ ਦੁਹਾਂ ਦਾ ਮੱਚਿਆ ਮਰ ਵਗੇ ਸਫੱਟੀ ਮਹਿਮੇ ਪਾਈ ਘਤੇ ਰਨ ਗਲ ਹਸਨੇ ਘੱਟੀ ਬੰਨ ਹਸਨੇ ਨੂੰ ਛੱਡਿਆ ਜ਼ਸ ਮਹਿਮੇ ਖੱਟੀ 2. ਹਸਨੇ ਰਾਣਿਆਂ ਦੋਹਾਂ ਉਠਾਈ ਦਲ। ਮਹਿਮਾ ਹਸਨਾ ਮਰਿਆ, ਦੁੱਧ ਤੋਂ ਮੱਖੀ ਗਈ ਟਲ ਬਹੁਤੇ ਰੰਗ ਵਿਗਤਿਆ, ਅਥਰਬਣ ਬੇਦ ਪਾਇਆ ਟੁਟ ਗਲ। ਆਖੀ ਮਾਖੇ ਢਾਡੀਆਂ, ਦੋ ਸੀਂਹ ਨ ਟੁਰਦੇ ਰਲਾ। ਇਸ ਵਿੱਚ ਬਾਦਸ਼ਾਹ ਅਕਬਰ ਦਾ ਸੰਕੇਤ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਇਹ ਪੂਰਵ ਨਾਨਕ ਕਾਲ ਦੀ ਨਹੀਂ ਸਗੋਂ ਉਸ ਤੋਂ ਬਾਅਦ ਵੀ ਹੈ।

ਵਾਰ ਜੋਧੇ ਵੀਰੇ ਪੂਰਬਾਣੀ ਕੀ[ਸੋਧੋ]

ਰਾਮਕਲੀ ਦੀ ਵਾਰ ਇਸ ਵਾਰ ਦੀ ਧੁਨੀ `ਤੇ ਗਾਈ ਜਾਂਦੀ ਹੈ। ਇਹ ਕਥਾ ਪੂਰਬਾਣ ਰਾਜਪੂਤ ਦੀ ਹੈ। ਉਸ ਦੇ ਦੋ ਪੁੱਤਰ ਜੋਧਾ ਅਤੇ ਵੀਰਾ ਜੰਗਲਾ ਵਿੱਚ ਲੁੱਕ ਛਿਪ ਕੇ ਰਹਿੰਦੇ `ਤੇ ਡਾਕੇ ਮਾਰਦੇ ਸਨ। ਅਕਬਰ ਬਾਦਸ਼ਾਹ ਉਹਨਾਂ ਦੀ ਬਹਾਦਰੀ ਬਾਰੇ ਸੁਣਦਾ ਹੈ ਤਾਂ ਉਹਨਾਂ ਨੂੰ ਫੌਜ਼ ਵਿੱਚ ਭਰਤੀ ਹੋਣ ਲਈ ਸੁਨੇਹਾ ਭੇਜਦਾ ਹੈ। ਦੋਵਾਂ ਨੂੰ ਰਾਜਪੂਤੀ ਅਣਖ ਉਪਰ ਮਾਣ ਸੀ `ਤੇ ਉਹ ਫੌਜ਼ ਦੀ ਨੌਕਰੀ ਤੋਂ ਨਾਹ ਕਰਦੇ ਹਨ। ਅਕਬਰ ਬਾਦਸ਼ਾਹ ਆਪਣੀ ਬੇਇੱਜਤੀ ਸਮਝਦਾ `ਤੇ ਉਹਨਾਂ ਦਾ ਮਾਣ ਤੋੜ੍ਹਨ ਲਈ ਉਹਨਾਂ `ਤੇ ਹਮਲਾ ਕਰਦਾ `ਤੇ ਦੋਵੇ ਭਰਾ ਬਹਾਦਰੀ ਨਾਲ ਲੜ੍ਹਦੇ ਮਾਰੇ ਜਾਂਦੇ ਹਨ। ਢਾਡੀਆਂ ਨੇ ਅਕਬਰ ਅਤੇ ਦੋਵਾਂ ਭਰਾਵਾਂ ਦੀ ਬਹਾਦਰੀ ਨੂੰ ਪ੍ਰਭਾਵਸਾਲੀ ਢੰਗ ਨਾਲ ਪੇਸ਼ ਕੀਤਾ ਹੈ। ਜੋਧੇ ਬੀਰ ਪੂਰਬਾਣੀਏ ਦੋ ਗੱਲਾ ਕਰੀ ਕਰਾਰੀਆਂ, ਫੌਜ਼ ਚੜ੍ਹਾਈ ਬਾਦਸ਼ਾਹ ਅਕਬਰ ਰਣ ਭਾਰੀਆਂ। ਸਨਮੁੱਖ ਹੋਏ ਰਾਜਪੂਤ ਸੁਤਰੀ ਰਣ ਕਾਰੀਆਂ। ਧੂਹ ਮਿਆਨੋ ਕੱਢੀਆਂ ਬਿਜੁੱਲ ਚਮਕਾਰੀਆਂ ਇੰਦਰ ਸਣੇ ਅਪੱਛਰਾ ਮਿਲ ਕਰਨ ਜੁਹਾਰੀਆਂ। ਏ ਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾ ਸਾਰੀਆਂ।

ਵਾਰ ਮਲਕ ਮੁਰੀਦ ਤਥਾ ਚੰਦਰਹੜ੍ਹਾ ਸੋਹੀਆਂ ਕੀ[ਸੋਧੋ]

ਇਹ ਵਾਰ ਦੀ ਧੁਨੀ `ਤੇ ਗੁਰੂ ਨਾਨਕ ਦੇਵ ਜੀ ਦੀ ਮਾਝ ਰਾਗ ਦੀ ਵਾਰ ਗਾਈ ਜਾਂਦੀ ਹੈ, ਇਹ ਵਾਰ ਅਕਬਰ ਦੇ ਦੋਹ ਯੋਧੇ ਮਲਕ ਮੁਰੀਦ ਅਤੇ ਚੰਦਰਹੜ੍ਹਾ ਸੋਹੀ ਬਾਰੇ ਹੈ। ਅਕਬਰ ਨੇ ਮੁਰੀਦ ਨੂੰ ਕਾਬਲ `ਤੇ ਹਮਲਾ ਕਰਨ ਲਈ ਭੇਜਿਆ। ਉਸਨੇ ਜਿੱਤ ਪ੍ਰਾਪਤ ਕੀਤੀ ਅਤੇ ਰਾਜ ਪ੍ਰਬੰਧ ਠੀਕ ਕਰਨ ਲਈ ਉਸਨੂੰ ਰੁਕਣਾ ਪਿਆ। ਚੰਦਰਹੜ੍ਹਾ ਮੁਰੀਦ ਦਾ ਵਿਰੋਧੀ ਸੀ ਉਸਨੇ ਅਕਬਰ ਬਾਦਸ਼ਾਹ ਨੂੰ ਮੁਰੀਦ ਵਿਰੁੱਧ ਭੜ੍ਹਾਇਆ ਕਿ ਉਹ ਬਾਗੀ ਹੋ ਗਿਆ। ਬਾਦਸ਼ਾਹ ਨੇ ਚੰਦਰਹੜ੍ਹਾ ਨੂੰ ਹੀ ਮੁਰੀਦ `ਤੇ ਹਮਲਾ ਕਰਨ ਲਈ ਭੇਜਿਆ। ਇਸ ਲੜ੍ਹਾਈ ਵਿੱਚ ਦੋਵੇਂ ਮਾਰੇ ਜਾਂਦੇ ਹਨ। ਢਾਡੀਆਂ ਤੇ ਦੋਹਾਂ ਨੁੰ ਬਹਾਦਰ ਯੋਧਿਆ ਵਜੋਂ ਵਾਰ ਵਿੱਚ ਪੇਸ਼ ਕੀਤਾ। ਕਾਬੁਲ ਵਿੱਚ ਮੁਰੀਦ ਖਾਂ ਫੜ੍ਹਿਆ ਬੜ ਜ਼ੋਰ। ਚੰਦਹੜ੍ਹਾ ਲੈ ਫੌਜ ਦੋ ਚੜ੍ਹਿਆ ਬਡ ਤੋਰ। ਦੁਹਾ ਕੰਧਾਰਾਂ ਮੁਹ ਜੁੜ੍ਹੇ ਦਾਮਾਨੇ ਦੌਰ। ਸਮਝ ਪਜੂ ਤੇ ਸੂਰਿਆਂ ਸਿਰ ਬੱਧੇ ਟੌਰ। ਹੌਲੀ ਖੇਲੇ ਚੰਦਰਹੜ੍ਹਾ ਰੰਗ ਲਗੇ ਸੌਰ। ਦੋਵੇ ਤਰਫਾ ਜੁਟੀਆਂ ਸਰ ਵਗਨ ਕੌਰ। ਮੈਂ ਭੀ ਰਾਇ ਸਦਾਇਸਾ ਵੜ੍ਹਿਆ ਲਾਹੌਰ ਦੋਵੇ ਸੂਰੇ ਸਾਮਣੇ ਜੂਝੇ ਉਸ ਠੋਰ।

ਵਾਰ ਰਾਣੇ ਕੈਲਾਸ਼ ਤਥਾ ਮਾਲ ਦੇਵ ਕੀ[ਸੋਧੋ]

ਗੁਰੂ ਨਾਨਕ ਦੇਵ ਜੀ ਦੀ ਮਲਾਰ ਦੀ ਵਾਰ ਇਸ ਵਾਰ ਦੀ ਧੁਨੀ `ਤੇ ਗਾਈ ਜਾਂਦੀ ਹੈ। ਇਸ ਵਾਰ ਅਨੁਸਾਰ ਕੈਲਾਸ਼ ਦੇਵ `ਤੇ ਮਾਲ ਦੇਵ ਰਾਜਪੂਤ ਦੋਵੇ ਭਰਾ ਜਹਾਂਗੀਰ ਦੇ ਸਮੇਂ ਦੇ ਸਨ। ਇਹਨਾਂ ਭਰਾਵਾਂ ਕੋਲ ਕਾਂਗੜ੍ਹੇ ਦੀਆਂ ਆਪਣੀਆਂ-2 ਰਿਆਸਤਾਂ ਸਨ। ਦੋਵੇਂ ਭਰਾ ਬਾਦਸ਼ਾਹ ਨੂੰ ਕਰ ਦਿੰਦੇ ਸਨ ਪਰ ਦੋਵਾਂ ਨਾਲ ਬਾਦਸ਼ਾਹ ਦੀ ਬਣਦੀ ਨਹੀਂ ਸੀ। ਇਸ ਲਈ ਦੋਵਾਂ ਭਰਾਵਾਂ ਵਿੰਚ ਅਣਬਣ ਪੈਦਾ ਕੀਤੀ `ਤੇ ਇਸ ਕਾਰਨ ਦੋਵਾਂ ਦਾ ਯੁੱਧ ਹੁੰਦਾ ਹੈ ਜਿਸ ਵਿੱਚ ਕੈਲਾਸ਼ ਦੇਵ ਹਾਰ ਜਾਂਦਾ ਹੈ। ਮਾਲਦੇਵ ਉਸਨੂੰ ਮਾਫ ਕਰਦਾ `ਤੇ ਉਸਦਾ ਅੱਧਾ ਰਾਜ ਵਾਪਸ ਕਰਦਾ ਹੈ। ਇਸ ਵਾਰ ਵਿੱਚ ਮਾਲਦੇਵ ਨੂੰ ਇੱਕ ਨਾਇਕ ਵਜੋਂ ਪੇਸ਼ ਕੀਤਾ ਹੈ। ਧਰਤ ਘੋੜ੍ਹਾ ਪਰਬਤ ਪਲਾਣ ਸਿਰ ਟੱਟਰ ਅੰਬਰ ਨਉ ਮੈ ਨਦੀ ਨੜਿੰਨਵੇ ਰਾਣਾ ਜਲ ਕੰਧਰ। ਢੁਕਾ ਰਾਇ ਅਮੀਰ ਦੇ ਕਰ ਸੰਘ ਅਡੰਬਰ ਆਨਤ ਖੰਡਾ ਰਾਣਿਆ ਕੈਲਾਸੇ ਅੰਦਰ ਬੁਜੁੱਲ ਝਯੋਂ ਚਮਕਾਣੀਆਂ ਤੇਗਾ ਵਿੱਚ ਅੰਬਰ ਮਾਲਦੇਵ ਕੈਲਾਸ਼ ਨੂੰ ਬੰਨਿਆਂ ਕਰ ਸੰਘਰ ਫਿਰ ਅੱਧਾ ਧਲ ਮਾਲ ਦੇ ਛੱਡਿਆਂ ਰਾੜ੍ਹ ਅੰਦਰ ਮਾਲ ਦੇਓ ਜਸ ਖਟਿਆ ਜਿਉ ਸਾਹ ਸਿਕੰਦਰ। ਇਹ ਵਾਰਾ ਸਿੱਧ ਕਰਦੀਆਂ ਹਨ ਕਿ ਢਾਡੀਆਂ `ਤੇ ਭੱਟਾਂ ਵਿੱਚ ਵਾਰ ਬਹੁਤ ਪ੍ਰਭਾਵਸ਼ਾਲੀ ਪਰੰਪਰਾ ਸੀ। ਇਹਨਾਂ ਵਾਰਾ ਨੇ ਕੇਵਲ ਪੰਜਾਬੀ ਵਾਰਾਂ ਦਾ ਵਿਧੀ ਵਿਧਾਨ ਨੂੰ ਹੀ ਸਾਹਮਣੇ ਨਹੀਂ ਲਿਆਦਾ ਸਗੋਂ ਇਨ੍ਹਾਂ ਵਾਰਾਂ ਨੇ ਠੇਠ ਪੰਜਾਬੀ ਨੂੰ ਇਸ ਰੂਪ ਵਿੱਚ ਸਾਹਿਤ ਦਾ ਮਾਧਿਅਮ ਬਣਾਇਆ। ਇਹਨਾਂ ਵਾਰਾ ਤੋਂ ਹੀ ਸਾਨੂੰ ਉਸ ਸਮੇਂ ਦੇ ਸਮਾਜਿਕ, ਰਾਜਨੀਤਿਕ ਵਿਰੋਧਾ ਬਾਰੇ ਪਤਾ ਚਲਦਾ ਹੈ। ਰਾਜਿਆਂ `ਤੇ ਜਗੀਰਦਾਰਾ ਦਾ ਆਪਸੀ ਵਿਵਹਾਰ, ਸਦਾਚਾਰਕ ਪੱਖ, ਯਥਾਰਥ ਅਤੇ ਆਦਰਸ਼ਕ ਰੂਪ ਸਾਮਹਣੇ ਆਉਂਦਾ ਹੈ, ਇਹ ਲੋਕ ਵਾਰਾ ਸਾਹਿਤ ਦੀ ਪ੍ਰਕਿਰਤੀ ਨੂੰ ਪ੍ਰਗਟਾਉਦੀਆਂ `ਤੇ ਦੂਜੀਆਂ ਵਾਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਵਾਰਾ ਦੀ ਅਧਿਆਤਮਕ `ਤੇ ਬੀਰ ਰਸੀ ਵਾਰਾ ਨਾਲ ਤੁਲਨਾ ਵੀ ਪੈਦਾ ਹੰੁਦੀ ਹੈ। ਇਸ ਲਈ ਇਹਨਾਂ ਵਾਰਾਂ ਦਾ ਮਹੱਤਵ ਹੋਰ ਵੀ ਨਿਖਰਕੇ ਸਾਮਹਣੇ ਆਉਂਦਾ ਹੈ।

ਹਵਾਲੇ[ਸੋਧੋ]

[1] [2] [3] [4]

  1. ਸੁਤਿੰਦਰ ਸਿੰਘ ਨੂਰ, ਪੰਜਾਬੀ ਵਾਰ-ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ
  2. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ ਤੋਂ ਭਗਤੀ ਕਾਲ
  3. ਧਰਮ ਸਿੰਘ, ਹਿਰਦੇਜੀਤ ਸਿੰਘ ਭੋਗਲ, ਪੰਜਾਬੀ ਸਾਹਿਤ ਦਾ ਇਤਿਹਾਸ (1700ਈ. ਤੱਕ)
  4. ਡਾ. ਰਤਨ ਸਿੰਘ ਜੱਗੀ, ਸਾਹਿਤ ਕੋਸ਼