ਲੋਕ ਮੱਤ
ਲੋਕ ਮੱਤ ਜਾਂ ਲੋਕ ਵਿਸ਼ਵਾਸ ਇੱਕ ਅਜਿਹੇ ਭਾਵ ਦਾ ਨਾਮ ਹੈ, ਜਿਸ ਨੂੰ ਆਧਾਰ ਬਣਾ ਕੇ ਮਨੁੱਖ ਨੇ ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਬੇ-ਮਿਸਾਲ ਤਰੱਕੀ ਕੀਤੀ ਹੈ। ਮਨੁੱਖ ਦਾ ਸਾਰਾ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਵਿਕਾਸ ਵਿਭਿੰਨ ਕਿਸਮਾਂ ਦੇ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਹੈ। “ਮਨੁੱਖ ਪ੍ਰਕ੍ਰਿਤੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਆਪਣੀ ਪ੍ਰਤੱਖਣ ਸ਼ਕਤੀ ਰਾਹੀਂ ਜੋ ਪ੍ਰਭਾਵ ਗ੍ਰਹਿਣ ਕਰਦਾ ਸੀ ਉਹ ਹੀ ਲੋਕ ਵਿਸ਼ਵਾਸ਼ਾਂ ਦਾ ਆਧਾਰ ਬਣਦੇ ਹਨ। ਪ੍ਰਕ੍ਰਿਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਦਾ ਸੰਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਗਿਆ ਤਾਂ ਮਨੁੱਖ ਸਮਾਨ ਸਥਿਤੀਆਂ ਵਿੱਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਗਿਆ। ਉਸਨੇ ਇੱਕ ਘਟਨਾ ਨੂੰ ਦੂਸਰੀ ਦਾ ਕਾਰਨ ਮੰਨ ਲਿਆ। ਪ੍ਰਕ੍ਰਿਤੀ ਨਾਲ ਅੰਤਰ ਕਿਰਿਆ ਵਿੱਚ ਆਉਣ ਨਾਲ ਉਹ ਵਿਸ਼ਵਾਸ ਬਣਨੇ ਸ਼ੁਰੂ ਹੋਏ ਅਤੇ ਜਿਉ-ਜਿਉ ਮਨੁੱਖੀ ਅਨੁਭਵ ਵਿਸ਼ਾਲ ਹੁੰਦਾ ਗਿਆ ਇੰਨ੍ਹਾਂ ਵਿਸ਼ਵਾਸਾਂ ਦਾ ਦਾਇਰਾ ਵੀ ਫੈਲਦਾ ਗਿਆ।”
ਇੱਕ ਵਿਅਕਤੀ ਦੀ ਵਿਸ਼ਵਾਸ ਕਰਨ ਦੀ ਰੁਚੀ ਅਤੇ ਵਿਸ਼ਵਾਸ ਭੰਡਾਰ ਦੂਸਰੇ ਵਿਅਕਤੀ ਤੋਂ ਭਿੰਨ ਹੁੰਦਾ ਹੈ। ਲੋਕ ਵਿਸ਼ਵਾਸ ਸਮੇਂ ਤੇ ਸਥਾਨ ਦੇ ਬਦਲਣ ਨਾਲ ਬਦਲਦੇ ਰਹਿੰਦੇ ਹਨ ਉਦਾਹਰਨ ਵਜੋਂ ਜਿਵੇਂ ਕਿ ਭਾਰਤ ਵਿੱਚ ਸੱਪ ਦੀ ਨਾਗ ਦੇਵਤਾ ਸਮਝ ਕੇ ਪੂਜਾ ਕੀਤੀ ਜਾਂਦੀ ਹੈ ਪਰ ਇਸਾਈ ਧਰਮ ਵਿੱਚ ਇਸਨੂੰ ਸ਼ੈਤਾਨ ਸਮਝਿਆ ਜਾਂਦਾ ਹੈ।
“ਵਿਸ਼ਵਾਸ ਅਨੁਭਵ ਉੱਪਰ ਆਧਾਰਿਤ ਹੁੰਦਾ ਹੈ, ਪਰ ਜਦੋਂ ਇਸ ਅਨੁਭਵ ਪਿੱਛੇ ਕਾਰਜਸ਼ੀਲ ਕਾਰਨ ਕਾਰਜ ਸੰਬੰਧਾਂ ਦਾ ਨਿਰੀਖਣ ਕਰ ਕੇ ਇਸ ਦੇ ਸਥਾਈ ਸੰਬੰਧਾਂ ਦਾ ਨਿਰੀਖਣ ਕਰ ਕੇ ਇਸ ਦੇ ਸਥਾਈ ਸੰਬੰਧਾਂ ਨੂੰ ਜਾਣ ਲਿਆ ਜਾਂਦਾ ਹੈ ਤਾ ਇਹ ਸਾਡੇ ਗਿਆਨ ਦਾ ਅਨੁਭਵ ਬਣ ਜਾਂਦਾ ਹੈ। ਗਿਆਨ ਸਰਬਵਿਆਪੀ ਸਮਾਨ ਅਸਲ ਹੈ ਅਰਥਾਤ ਗਿਆਨ ਵਸਤੁ-ਨਿਸ਼ਠ ਹੁੰਦਾ ਹੈ। ਵਿਸ਼ਵਾਸ ਵਿਅਕਤੀਪਰਕ ਹੁੰਦਾ ਹੈ ਅਤੇ ਇੱਕ ਹੀ ਵਸਤੂ ਜਾਂ ਪ੍ਰਕਿਰਤਿਕ ਵਰਤਾਰੇ ਨਾਲ ਸੰਬੰਧਿਤ ਵਿਸ਼ਵਾਸ ਵੱਖ-ਵੱਖ ਸੱਭਿਆਚਾਰਾਂ ਵਿੱਚ ਵੱਖੋਂ-ਵੱਖਰੇ ਹੋ ਜਾਂਦੇ ਹਨ। ਧਰਤੀ ਤੋਂ ਸੁੱਟੀ ਗਈ ਵਸਤੂ ਫਿਰ ਧਰਤੀ ਉੱਪਰ ਆ ਡਿੱਗਦੀ ਹੈ, ਆਦਿ ਨਿਯਮ ਸਰਬ ਪ੍ਰਣਾਵਿਤ ਅਤੇ ਹਰ ਥਾਂ ਇਕੋਂ ਜਿਹੇ ਅਮਲ ਵਾਲੇ ਹਨ ਦੂਜੇ ਪਾਸੇ ਇਹ ਲੋਕ ਵਿਸ਼ਵਾੋਸ ਹੈ ਕਿ ਧਰਤੀ ਦੀ ਉਤਪਤੀ ਆਦਮ ਤੇ ਹਵਾ ਹੋ ਹੋਈ ਹੈ, ਜਦਕਿ ਦੂਸਰਾ ਲੋਕ ਵਿਸ਼ਵਾਸ ਇਹ ਹੈ ਕਿ ‘ਕੁੰਨ’ ਕਹਿਣ ਤੇ ਇਹ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ ਹੈ।”
“ਲੋਕ ਜੀਵਨ ਵਿੱਚ ਬਿਮਾਰੀਆਂ ਦੇ ਇਲਾਜ ਲਈ ਪਵਿੱਤਰ ਸਰੋਵਰਾਂ, ਖੂਹਾਂ, ਚਸ਼ਮਿਆਂ ਜਾਂ ਝਰਨਿਆਂ ਦੇ ਪਾਣੀ ਨੂੰ ਵੀ ਗੁਣਕਾਰੀ ਮੰਨਿਆ ਜਾਂਦਾ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਜਿਹੇ ਅਨੇਕਾਂ ਪਵਿੱਤਰ ਸਰੋਵਰ ਜਾਂ ਚਸ਼ਮੇ ਵਿੱਚ ਅਜਿਹੇ ਅਨੇਕਾਂ ਪਵਿੱਤਰ ਸਰੋਵਰ ਜਾਂ ਚਸ਼ਮੇ ਚਿਕਿਤਸਕ ਗੁਣਾਂ ਲਈ ਮਸ਼ਹੂਰ ਰਹੇ ਹਨ। ਲੋਕ ਵਿਸ਼ਵਾਸ ਰਿਹਾ ਹੈ ਕਿ ਇਹਨਾਂ ਵਿੱਚ ਇਸਨਾਨ ਕਰਨ ਨਾਲ ਪਾਣੀ ਨੂੰ ਦਵਾਈ ਦੇ ਰੂ ਵਿੱਚ ਪੀਣ ਨਾਲ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਇਹਨਾਂ ਪਾਣੀਆਂ ਦੇ ਚਿਕਿਤਸਕ ਗੁਣਾਂ ਪਿੱਛੇ ਕੁਝ ਵਿਗਿਆਨਕ ਆਧਾਰ ਵੀ ਵੇਖੇ ਜਾ ਸਕਦੇ ਹਨ। ਜਦੋਂ ਰੋਗੀ ਇਸਨੂੰ ਵਰਤਦਾ ਹੈ ਤਾ ਉਸ ਦਾ ਰੋਗ ਜੇਕਰ ਠੀਕ ਹੋ ਜਾਂਦਾ ਹੈ ਤਾਂ ਉਸ ਦਾ ਇੱਕ ਕਾਰਨ ਇਸ ਪਾਣੀ ਦੀ ਚਿਕਿਤਸਕ ਸ਼ਕਤੀ ਵਿੱਚ ਦਾ ਵਿਸ਼ਵਾਸ ਹੈ ਤੇ ਦੂਸਰਾ ਉਹਨਾਂ ਧਾਤਾਂ ਅਤੇ ਖਣਿਜਾਂ ਦਾ ਪਾਣੀ ਵਿੱਚ ਮੌਜੂਦ ਹੋਣਾ ਹੈ ਜਿਹੜੇ ਰੋਗ ਦੂਰ ਕਰਨ ਦੀ ਸ਼ਕਤੀ ਰੱਖਦੇ ਹਨ।”
ਲੋਕਧਾਰਾ ਕਿਸੇ ਭੁਗੋਲਿਕ ਖਿੱਤੇ ਵਿਚ ਵਸਦੇ ਲੋਕ ਦੀ ਮਾਨਿਸਕਤਾ ਦਾ ਮਹੱਤਵਪੂਰਨ ਸੱਭਿਆਚਾਰਕ ਵਿਰਸਾ ਹੁੰਦੀ ਹੈ। ਲੋਕਧਾਰਾ ਕਿਸੇ ਸਮਾਜ ਵਿਚ ਵਸਦੇ ਲੋਕ ਦੀ ਮਾਨਿਸਕਤਾ ਨਾਲ ਗਹਿਣ ਰੂਪ ਜੁੜੀ ਹੰਦੀ ਹੈ। ਲੋਕ-ਵਿਸ਼ਵਾਸ ਜਿੱਥੇ ਲੋਕ ਮਾਨਿਸਕਤਾ ਦੀ ਅਭਿਵਅਕਤੀ ਕਰਦੇ ਹਨ, ਉੱਥੇ ਹੀ ਇਹ ਵਿਸ਼ੇਸ਼ ਖਿੱਤੇ ਉਸਦੀ ਬਣਤਰ ਅਤੇ ਵਿਧਾਨ ਨੂੰ ਸਮਝਣ ਜਾਣਨ ਵਿਚ ਸਹਾਈ ਹੁੰਦੇ ਹਨ। ਵਿਸਵਾਸ਼ ਕਰਨਾ ਮਨੁੱਖ ਦਾ ਸਹਿਜ ਸੁਭਾਵਿਕ ਵਰਤਾਰਾ ਹੈ, ਵਿਸਵਾਸ ਤੋਂ ਭਾਵ ਦਿਸਦੇ ਜ ਅਣਿਦਸਦੇ ਵਸਤ ਤੇ ਵਰਤਾਰੇ ਵਿਚ ਯਕੀਨ ਕਰਨਾ ਹੈ। ਪ੍ਰਕਿਰਤੀ ਅਤੇ ਵਿਸ਼ਵਾਸਾ ਦਾ ਆਪਸ ਵਿਚ ਗਹਿਰਾ ਸਬੰਧ ਹੈ ਕਿਸੇ ਘਟਨਾ ਦਾ ਸਬੰਧ ਜਦੋਂ ਸੁਭਾਵਿਕ ਰੂਪ ਵਿਚ ਕਿਸੇ ਹੋਰ ਘਟਨਾ ਨਾਲ ਜੁੜ ਜਾਂਦਾ ਹੈ ਤਾਂ ਅਜਿਹੇ ਸਬੰਧਾ ਅਤੇ ਮਨੁੱਖੀ ਮਨ ਦੇ ਅਚੇਤ ਸੁਚੇਤ ਸੁਭਾਵਿਕ ਤੇ ਕਾਲਪਨਿਕ ਕਿਸਮ ਦੇ ਅਨੁਮਾਨਾਂ ਨੇ ਕਈ ਵਿਸ਼ਵਾਸ ਉਤਪੰਨ, ਕੀਤੇ ਜੋ ਸਮਾਂ ਬੀਤਣ ਦੇ ਨਾਲ ਨਾਲ ਲੋਕ ਵਿਸ਼ਵਾਸਾ ਦਾ ਰੂਪ ਧਾਰਨ ਕਰ ਗਏ। ਆਦਿ ਕਾਲ ਤ ਮਨੁੱਖ ਪ੍ਰਕਿਰਤੀ ਨੂੰ ਅਪਣੇ ਹਿੱਤਾ ਅਨੁਕੂਲ ਵਰਤਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ਤੇ ਉਹ ਪ੍ਰਕਿਰਤੀ ਵਿਚ ਵਾਪਰੀਆਂ ਘਟਨਾਵਾਂ ਦੇ ਕਾਰਨਾਂ ਅਤੇ ਕਾਰਜੀ ਸਬੰਧ ਨੂੰ ਤਾਰਿਕਕ ਅਧਾਰ ਉਪਰ ਸਮਝਣ ਦੀ ਬਜਾਏ ਕਈ ਕਿਸਮ ਦੇ ਭਰਮ ਤਰਕ ਉਸਾਰ ਲੈਦਾ ਹੈ। ਇਨ੍ਹਾਂ ਭਰਮਾਂ ਤੋਂ ਹੀ ਕਈ ਕਿਸਮ ਦੇ ਲੋਕ ਵਿਸ਼ਵਾਸ ਉਤਪੰਨ ਹੁੰਦੇ ਹਨ। [1]
ਲੋਕ ਵਿਸ਼ਵਾਸ ਸਮੇਂ ਅਨੁਸਾਰ ਬਣਦੇ ਅਤੇ ਬਿਨਸਦੇ ਰਹਿੰਦੇ ਹਨ ਕਿਉਂਕਿ ਇਹ ਸਮਾਜ ਨਿਰੰਤਰ ਪ੍ਰਵਾਹ ਨਾਲ ਜੁੜਿਆ ਵਰਤਾਰਾ ਹੈ। ਜੋ ਚੀਜ਼ ਮਨੁੱਖ ਲਈ ਸਾਰਥਕਤਾ ਗੁਆ ਲੈਂਦੀ ਹੈ ਉਹ ਉਸਦੀ ਜ਼ਿੰਦਗੀ ਵਿਚ� ਮਨਫ਼ੀ ਹੁੰਦੀ ਜਾਦੀ ਹੈ ਅਤੇ ਜੋ ਸਾਰਥਕ ਬਣ ਜਾਂਦੀ ਹੈ ਉਸਦੀ ਮਹੱਤਤਾ ਵਧ ਜਾਂਦੀ ਹੈ। ਇਸ ਲਈ ਵਿਸ਼ਵਾਸ ਸਮੇਂ ਮੁਤਾਬਿਕ ਬਦਲਦੇ ਰਹਿੰਦੇ ਹਨ ਇਹ ਨਿੱਜੀ ਸਮੂਹਿਕ ਵਿਸ਼ੇਸ਼ ਖਿੱਤੇ ਤੇ ਖਾਸ ਘਟਨਾਵਾਂ ਨਾਲ ਜੁੜ ਕੇ ਸਾਹਮਣੇ ਆਉਦੇ ਹਨ। ਵਿਸ਼ਵਾਸ ਕਰਨਾ ਮਨੁੱਖ ਦੀ ਸਰਵੋਤਮ ਰੁੱਚੀ ਹੈ ਇਸਦੇ ਤਹਿਤ ਹੀ ਮਨੁੱਖ ਨੇ ਅਪਣੇ ਗਿਆਨ ਵਿਗਆਨ ਦੇ ਭੰਡਾਰ ਵਿਚ ਹੈਰਾਨੀਜਨਕ ਤਰੱਕੀ ਕੀਤੀ ਹੈ ਮਨੁੱਖ ਦਾ ਸਮਾਜਿਕ ਧਾਰਿਮਕ ਅਤੇ ਸੱਭਿਆਚਾਰਕ ਵਿਕਾਸ ਵਿਭੰਨ ਪੱਧਰਾ ਤੇ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਵਿਸ਼ਵਾਸ ਦਾ ਸਬੰਧ ਮਨੁੱਖ ਦੇ ਕਿਰਆਤਮਕ ਜ ਅਭਿਆਸਕ ਜੀਵਨ ਨਾਲ ਹੈ।
ਪਰਿਭਾਸ਼ਾ
[ਸੋਧੋ]ਲੋਕ ਵਿਸ਼ਵਾਸਾਂ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਮੱਤ ਹਨ।
ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ
ਲੋਕ ਵਿਸ਼ਵਾਸ ਸਦੀਆਂ ਦੇ ਸਮੂਹਿਕ ਅਨੁਭਵ ਦੇ ਫ਼ਲ ਹੰਦੇ ਹਨ ਇਨ੍ਹਾਂ ਨੂੰ ਪਰੰਪਰਾਵਾਂ ਤੋਂ ਸ਼ਕਤੀ ਮਿਲਦੀ ਹੈ ਲੋਕੀ ਇਸ ਨਾਲ ਮਾਨਿਸਕ ਤੌਰ ਤੇ ਬੱਝ ਜਾਂਦੇ ਹਨ ਕਈ ਵਿਸ਼ਵਾਸ ਪੀੜੀ ਦਰ ਪੀੜੀ ਤੁਰਦੇ ਜਾਤੀ ਦੇ ਸੰਸਕਾਰ ਬਣ ਜਾਂਦੇ ਹਨ ਇਨ੍ਹਾਂ ਦੀ ਸਿਰਜਣਾ ਵਿਚ ਲੋਕ ਮਨ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ
ਕਰਨੈਲ ਸਿੰਘ ਥਿੰਦ
ਲੋਕ ਮਾਨਸ ਦੀ ਅਭਿਵਅਕਤੀ ਨਾਲ ਲੋਕ ਵਿਸ਼ਵਾਸ ਦਾ ਸਿੱਧਾ ਘਨਿਸ਼ਟ ਸਬੰਧ ਹੈ ਪ੍ਰਾਚੀਨ ਸੱਭਿਆਚਾਰਾ ਦੇ ਅੰਸ਼ ਵੀ ਸਭ ਤੋਂ ਅਧਿਕ ਮਾਤਰਾ ਵਿਚ ਆਦਿਮ ਮਾਨਵ ਦੇ ਵਿਸ਼ਵਾਸਾਂ ਵਿਚ ਉਪਲੱਬਧ ਹਨ। ਆਧੁਨਿਕ ਯੁੱਗ ਵਿਚ ਵੀ ਇਹ ਵਿਸ਼ਵਾਸ ਪੂਰੀ ਤਰ੍ਹਾਂ ਲੋਕ ਮਨਾਂ ਵਿਚ ਵਿਦਮਾਨ ਹਨ।
ਭੁਪਿੰਦਰ ਸਿੰਘ ਖਹਿਰਾ
ਲੋਕ ਵਿਸ਼ਵਾਸ ਜਿਉਣ ਵਿਚ ਸਾਡਾ ਵਿਸ਼ਵਾਸ ਬਣਾਉਦੇ ਹਨ ਇਹ ਜੀਵਨ ਲਈ ਇਕ ਸਮੱਗਰੀ ਪ੍ਰਦਾਨ ਕਰਦੇ ਹਨ। ਜੇਕਰ ਲੋਕ ਵਿਸ਼ਵਾਸ ਨਾ ਹੋਣ ਤਾਂ ਜ਼ਿੰਦਗੀ ਜ਼ਿੰਦਗੀ ਨਹੀਂ ਰਹੇਗੀ ਇਕ ਮਸ਼ੀਨ ਬਣ ਜਾਵੇਗੀ ਇਹ ਸਾਨੂੰ ਜਿਉਣ ਦੀ ਯੁਗਤ ਬਖ਼ਸਦੇ ਹਨ [2]
ਡਾ. ਨਾਹਰ ਸਿੰਘ
ਲੋਕ ਵਿਸ਼ਵਾਸ ਕਿਸੇ ਲੋਕਧਾਰਕ ਤਰਕ ਉੱਤੇ ਅਧਾਰਿਤ ਹੁੰਦਾ ਹੈ ਇਸ ਲਈ ਇਸ ਨੂੰ ਵਹਿਮ ਭਰਮ ਕਹਿਣਾ ਠੀਕ ਨਹੀ ਲੋਕ ਵਿਸ਼ਵਾਸ ਦਾ ਤਰਕ ਮਿੱਥ ਦੇ ਤਰਕ ਨਾਲ ਮਿਲਦਾ ਜੁਲਦਾ ਹੈ ਅਰਥਾਤ ਇਨ੍ਹਾਂ ਵਿਚ ਰਮਮੀ ਦਲੀਲ ਨਹੀ ਹੁੰਦੀ ਪਰ ਸਾਂਸਕ੍ਰਿਤਕ ਤਕ ਸੱਚ ਹੁੰਦਾ ਹੈ [3]
ਲੋਕ ਵਿਸ਼ਵਾਸਾਂ ਦਾ ਵਰਗੀਕਰਨ
[ਸੋਧੋ]“ਲੋਕ ਵਿਸ਼ਵਾਸਾ ਨੂੰ ਕਈ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਜਨਮ, ਵਿਆਹ ਅਤੇ ਮੌਤ ਸੰਬੰਧੀ, ਯਾਤਰਾ ਸੰਬੰਧੀ, ਦਿਸ਼ਾ ਅਤੇ ਨਛੱਤਰ ਸੰਬੰਧੀ, ਰੂਹਾਂ-ਬਦਰੂਹਾਂ ਸੰਬੰਧੀ, ਨਜ਼ਰ ਲੱਗਣ ਸੰਬੰਧੀ, ਨਿੱਛ ਸੰਬੰਧੀ।” ਲੋਕ ਵਿਸ਼ਵਾਸ ਭਾਵੇਂ ਕਿ ਸਮੇਂ ਅਤੇ ਸਥਾਨ ਦੇ ਕਾਰਨ ਲਗਾਤਾਰ ਬਦਲ ਰਹੇ ਹਨ। 21ਵੀਂ ਸਦੀ ਜਿਸ ਨੂੰ ਕਿ ਵਿਗਿਆਨਿਕ ਸਦੀ ਦਾ ਨਾਮ ਦਿੱਤਾ ਗਿਆ ਹੈ। ਇਸ ਸਦੀ ਵਿੱਚ ਮਨੁੱਖ ਜਿੱਥੇ ਚੰਦਰਮਾ ਉੱਪਰ ਪਹੁੰਚ ਗਿਆ, ਉੱਥੇ ਲੋਕ ਅੱਜ ਵੀ ਵਹਿਮਾਂ ਵਿੱਚ ਫਸੇ ਹੋਏ ਹਨ। ਇਸ ਦਾ ਪ੍ਰਤੱਖ ਪ੍ਰਮਾਣ ਅੱਜ ਟੀ.ਵੀ. ਚੈਨਲਾਂ ਦੇ ਰਾਹੀਂ ਵੇਖਿਆ ਜਾ ਸਕਦਾ ਹੈ। ਕੋਈ ਵੀ ਅਜਿਹਾ ਟੀ.ਵੀ. ਚੈਨਲ ਨਹੀਂ ਹੋਵੇਗਾ ਜੋ ਹਰ ਰੋਜ਼ ਸਵੇਰੇ ਰਾਸ਼ੀਫਲ ਨਾ ਦੱਸਦਾ ਹੋਵੇ। ਅਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਰਾਸ਼ੀਫਲ ਸੁਣਦੇ ਹਾਂ। ਰਾਸ਼ੀ ਨਾਲ ਸੰਬੰਧਿਤ ਨਗ ਪਾਉਂਦੇ ਹਾਂ। ਨਜ਼ਰ ਤੋਂ ਬਚਣ ਲਈ ਗੁੱਟ ਨਾਲ ਤਵੀਤ ਬੰਨ੍ਹੇ ਜਾਂਦੇ ਹਨ।
ਲੋਕ ਵਿਸ਼ਵਾਸਾਂ ਦੀ ਸਾਰਥਕਤਾ
[ਸੋਧੋ]ਲੋਕ ਵਿਸ਼ਵਾਸ ਪੰਜਾਬੀ ਸੱਭਿਆਚਾਰ ਵਿੱਚ ਆਪਣੀ ਇੱਕ ਵਿਸ਼ੇਸ਼ ਥਾਂ ਰੱਖਦੇ ਹਨ। ਲੋਕ ਵਿਸ਼ਵਾਸ ਜਿੰਨ੍ਹਾਂ ਦੀ ਉਤਪਤੀ ਡਰ ਵਿੱਚ ਹੁੰਦੀ ਹੈ, ਆਪਣੇ ਡਰ ਉੱਪਰ ਕਾਬੂ ਪਾਉਣ ਲਈ ਮਨੁੱਖ ਅਜਿਹੇ ਵਿਸ਼ਵਾਸਾਂ ਉੱਪਰ ਵਿਸ਼ਵਾਸ ਕਰਨ ਲੱਗਦਾ ਹੈ। ਇਸ ਵਿਸ਼ਵਾਸ ਦੀ ਬਦੌਲਤ ਮਨੁੱਖ ਨੂੰ ਇੱਕ ਤਰ੍ਹਾਂ ਦਾ ਭਾਵਨਾਤਮਿਕ ਉਤਸ਼ਾਹ ਮਿਲਦਾ ਹੈ। ਪੁਰਾਣੇ ਸਮਿਆਂ ਵਿੱਚ ਡੇਰਾਵਾਦ ਜੋ ਇੱਕ ਪੰਜਬੀ ਜੀਵਨ ਵਿੱਚ ਅਹਿਮ ਥਾਂ ਰੱਖਦਾ ਸੀ, ਚੌਕੀਆਂ ਦੀ ਰੀਤ, ਡੇਰੇ ਦੇ ਸੰਤਾਂ ਤੋਂ ਫ਼ਲ ਪਵਾਉਣਾ। ਇਹ ਭਾਵਨਾਤਮਿਕ ਤੌਰ ਤੇ ਟੁੱਟ ਚੁੱਕੇ ਲੋਕਾਂ ਵਿੱਚ ਇੱਕ ਨਵੀਂ ਆਸ ਭਰਦਾ ਸੀ। ਕਈ ਲੋਕ ਵਿਸ਼ਵਾਸ ਮਨੁੱਖ ਦੁਆਰਾ ਵਿਅਕਤੀਗਤ ਤੌਰ ਤੇ ਪਾਲੇ ਜਾਂਦੇ ਹਨ, ਜਿੰਨ੍ਹਾ ਨੂੰ ਊਹ ਦੂਸਰਿਆਂ ਨਾਲ ਸਾਂਝੇ ਕਰਨ ਤੋਂ ਵੀ ਡਰਦਾ ਹੈ, ਕਿਉਂਕਿ ਉਸਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਕਿੱਧਰੇ ਉਸ ਦਾ ਕੰਮ ਬਣਦਾ ਬਣਦਾ ਹੀ ਨਾ ਰਹਿ ਜਾਵੇ। ਲੋਕ ਵਿਸ਼ਵਾਸ ਜਿੱਥੇ ਇੱਕ ਪਾਸੇ ਮਨੁੱਖ ਨੂੰ ਮਨੋਵਿਗਿਆਨਿਕ ਤੌਰ ਤੇ ਠੀਕ ਕਰਦੇ ਹਨ, ਉੱਥੇ ਪਰੇਸ਼ਾਨੀਆਂ ਨੂੰ ਹੱਲ ਕਰਨ ਦੀ ਰਾਹ ਲੱਭਣ ਦੀ ਪ੍ਰੇਰਨਾ ਵੀ ਦਿੰਦੇ ਹਨ, ਜਾਦੂ ਟੂਣਾ, ਜੋਤਿਸ਼, ਤਵੀਤ, ਇਹੋ ਕੰਮ ਕਰਦੇ ਹਨ।
ਲੋਕ ਵਿਸ਼ਵਾਸ ਦੀਆਂ ਮੁੱਖ ਵੰਨਗੀਆਂ
[ਸੋਧੋ]“ਲੋਕ ਵਿਸ਼ਵਾਸ ਲੋਕਧਾਰਾ ਦਾ ਇੱਕ ਮਹੱਤਵਪੂਰਨ ਅੰਗ ਹਨ। ਇਹਨਾਂ ਦੀ ਸਿਰਜਣਾ ਦੇ ਕਈ ਆਧਾਰ ਹੋ ਸਕਦੇ ਹਨ। ਲੋਕਾਂ ਦੇ ਪ੍ਰਕਿਰਤੀ ਬਾਰੇ ਧੁੰਦਲੇ ਅਨੁਭਵ, ਕਿਸੇ ਵਰਤਾਰੇ ਬਾਰੇ ਸਮਝ ਨਾ ਹੋਣਾ ਜਾਂ ਉਸ ਦਾ ਗਲਤ ਅਨੁਭਵ ਹੋਣਾ, ਕਿਸੇ ਵਸਤੂ ਦੇ ਉਪਯੋਗੀ ਹੋਣ ਵਿੱਚ ਵਿਸ਼ਵਾਸ ਹੋਣਾ ਆਦਿ ਵਿਭਿੰਨ ਆਧਾਰ ਹੋ ਸਕਦੇ ਹਨ। ਜਿਵੇਂ ਜਾਦੂ-ਟੂਣਾ, ਸੁਪਨ ਵਿਸ਼ਵਾਸ, ਵਹਿਮ, ਜੋਤਿਸ਼, ਭਰਮ, ਲੋਕ ਧਰਮ ਆਦਿ ਸੰਬੰਧੀ ਵਿਸ਼ਵਾਸ ਹਨ। ਇਨ੍ਹਾਂ ਦਾ ਸਮਾਜਕ, ਸਭਿਆਚਾਰ ਵਿੱਚ ਬਹੁਤ ਮਹੱਤਵ ਹੈ।"[4] ਲੋਕ ਵਿਸ਼ਵਾਸਾਂ ਨੂੰ ਮੰਨਣਾ ਜਾਂ ਨਾ ਮੰਨਣਾ ਵਿਅਕਤੀ `ਤੇ ਨਿਰਭਰ ਕਰਦਾ ਹੈ। ਜਿਆਦਾ ਜਾਂ ਥੋੜੇ ਲੋਕ ਲੋਕ ਵਿਸ਼ਵਾਸ ਕਰਦੇ ਹਨ ਤੇ ਇਹ ਪੀੜ੍ਹੀ ਦਰ ਪੀੜ੍ਹੀ ਸਾਡੇ ਕੋਲ ਆ ਰਹੇ ਹਨ। ‘ਲੋਕ ਮਾਨਸ ਦੀ ਅਭਿਵਿਅਕਤੀ ਨਾਲ ਇਸ ਦਾ ਸਿੱਧਾ ਤੇ ਘਨਿਸ਼ਟ ਸੰਬੰਧ ਹੈ। ਪ੍ਰਾਚੀਨ ਸਭਿਆਚਾਰਾਂ ਦੇ ਅੰਸ਼ ਦੀ ਸਭ ਤੋਂ ਅਧਿਕ ਮਾਤਰਾ ਵਿੱਚ ਆਦਿਮ ਮਾਨਵ ਦੇ ਵਿਸ਼ਵਾਸਾ ਹੀ ਉਪਲਬਧ ਹਨ। ਆਧੁਨਿਕ ਯੁੱਗ ਵਿੱਚ ਵੀ ਇਹ ਵਿਸ਼ਵਾਸ ਪੂਰੀ ਤਰ੍ਹਾਂ ਲੋਕਾਂ ਦੇ ਮਨਾਂ ਅੰਦਰ ਵਿਦਮਾਨ ਹਨ।"[5]
ਵਹਿਮ-ਭਰਮ ਅਤੇ ਲੋਕ-ਵਿਸ਼ਵਾਸ
[ਸੋਧੋ]“ਜਾਦੂ ਟੂਣਾ ਇੱਕ ਕਿਰਿਆ ਹੈ ਜਿਸ ਦੁਆਰਾ ਕੋਈ ਵਸਤੂ ਸਪਰਸ਼ ਦੁਆਰਾ ਜਾਂ ਨਕਲ ਦੁਆਰਾ ਦੂਸਰੀ ਵਸਤੂ ਨੂੰ ਪ੍ਰਭਾਵਿਤ ਕਰਦੀ ਹੈ। ਸਪਰਸ਼ ਦਾ ਮਾਧਿਅਮ ਕੋਈ ਵੀ ਹੋ ਸਕਦਾ ਹੈ: ਪ੍ਰਛਾਵਾ, ਧੋਖਾ, ਨਜਰ, ਉਲਾਘ, ਪਾਣੀ ਤੀਰਥ, ਅਗਨੀ, ਭਿੱਟ ਆਦਿ` ਨਕਲ ਜਾਦੂ ਵਿੱਚ ਪੁਤਲੇ ਸਾੜਨਾ, ਰੀਤਾਂ, ਰਸਮਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਨਹਾਉਣਾ, ਹਥੋਲਾ ਕਰਾਉਣਾ, ਫੋੜੇ ਝਾੜਨਾ, ਮਤਾੜ ਝਾੜਨਾ, ਤਵੀਜ ਅਤੇ ਜੰਤਰ, ਚੌਰਸਤੇ ਵਿੱਚ ਟੂਣਾ ਕਰਨਾ, ਭੂਤ ਪ੍ਰੇਤ ਦਾ ਸਾਇਆ ਦੂਰ ਕਰਨਾ, ਉਤਾਰਾ, ਝਾੜਾ, ਫਾਕਾ ਆਦਿ ਜਾਦੂ ਟੂਣੇ ਨਾਲ ਸੰਬੰਧਿਤ ਲੋਕ ਵਿਸ਼ਵਾਸ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਲੋਕ-ਵਿਸ਼ਵਾਸਾਂ ਦੀ ਇੱਕ ਵੱਡੀ ਵੰਨਗੀ ਇਸ ਭਾਗ ਵਿੱਚ ਆ ਜਾਂਦੀ ਹੈ।"3 ਇਹ ਵਿਸ਼ਵਾਸ ਪ੍ਰਾਚੀਨ ਕਾਲ ਤੋਂ ਲੈ ਕੇ ਵਰਤਮਾਨ ਤਕ ਅਜੇ ਚਲੇ ਆ ਰਹੇ ਹਨ ਇਨ੍ਹਾਂ ਨੂੰ ਮੰਨਣਾ ਜਾਂ ਨਾ ਮੰਨਣਾ ਆਦਮੀ `ਤੇ ਨਿਰਭਰ ਕਰਦਾ ਹੈ।
“ਵਹਿਮ-ਭਰਮ ਅਤੇ ਲੋਕ-ਵਿਸ਼ਵਾਸ ਲੋਕ-ਮਾਨਸ ਦੇ ਪ੍ਰਗਟਾਅ ਦੇ ਦੋ ਮਹੱਤਵਪੂਰਨ ਪਹਿਲੂ ਹਨ। ਦੋਵੇਂ ਨੂੰ ਇਕ-ਦੂਜੇ ਤੋਂ ਨਖੇੜਨਾ ਬਹੁਤ ਮੁਸ਼ਕਿਲ ਜਾਪਦਾ ਹੈ। ਵਹਿਮ-ਭਰਮ ਵਿੱਚ ਅਕਸਰ ਵਿਸ਼ਵਾਸ ਦਾ ਅੰਸ਼ ਸ਼ਾਮਿਲ ਹੁੰਦਾ ਹੈ, ਜਦੋਂ ਕਿ ਲੋਕ-ਵਿਸ਼ਵਾਸ ਕਿਤੇ ਨਾ ਕਿਤੇ ਵਹਿਮ ਭਰਮ `ਤੇ ਟਿਕਿਆ ਹੁੰਦਾ ਹੈ। ਵਹਿਮ ਭਰਮ ਦਾ ਆਧਾਰ ਡਰ, ਤੌਖਲੇ, ਸ਼ੰਕੇ ਅਤੇ ਭੈਅ ਦੀ ਉਹ ਭਾਵਨਾ ਹੁੰਦੀ ਹੈ, ਜਿਸ ਦੇ ਸਾਹਮਣੇ ਮਨੁੱਖ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ ਹੈ। ਗ਼ੈਬੀ ਸ਼ਕਤੀਆਂ ਦਾ ਚਮਤਕਾਰ, ਨਿੱਛ ਮਾਰਨਾ, ਗੋਹੇ ਦਾ ਭਰਿਆ ਟੋਕਰਾ ਜਾਂ ਖਾਲੀ ਘੜਾ ਮੱਥੇ ਲੱਗਣਾ, ਬਿੱਲੀ ਦਾ ਰਾਹ ਕੱਟਣਾ, ਕੁੱਤੇ ਦਾ ਕੰਨ ਮਾਰ ਦੇਣਾ, ਰਾਹ ਵਿੱਚ ਸ਼ੂਦਰ ਮਿਲੇ ਤਾਂ ਚੰਗਾ ਤੇ ਬ੍ਰਹਮਣਾ ਮਾੜਾ, ਆਦਿ ਵਹਿਮ-ਭਰਮ ਦਿਨ-ਦਿਹਾੜਿਆ ਬਾਰੇ ਵਹਿਮ ਵੀ ਜੀਵ-ਜੰਤੂਆਂ ਵਾਂਗ ਅਹਿਮੀਅਤ ਰੱਖਦੇ ਹਨ।"[6]
ਸ਼ਗਨ ਅਪਸ਼ਗਨ
[ਸੋਧੋ]“ਸੁਭ ਅਤੇ ਮੰਦੇ ਕੰਮ ਨੂੰ ਸ਼ਗਨ ਅਪਸ਼ਗਨ ਕਿਹਾ ਜਾਂਦਾ ਹੈ। ਸ਼ਗਨ ‘ਸ਼ਕੁਨ` ਦਾ ਪੰਜਾਬੀ ਰੂਪ ਹੈ। ਜਿਸ ਦੇ ਅਰਥ ਪੰਛੀ ਹਨ। ਕਾਲਾ ਕੁੱਤਾ, ਗ੍ਰਹਿ ਠੀਕ ਹੋਣਾ ਸ਼ਗਨ ਤੇ ਨਾ ਠੀਕ ਹੋਣਾ ਅਪਸ਼ਗਨ, ਦੁੱਧ ਨਾਲ ਭਰਿਆ ਭਾਂਡਾ ਸ਼ੁਭ ਸ਼ਗਨ ਤੇ ਖਾਲੀ ਅਪਸ਼ਗਣ, ਭੰਗਣ ਮਿਲੇ ਤਾ ਸ਼ਗਨ ਤੇ ਬ੍ਰਹਮਣ ਅਪਸ਼ਗਨ, ਬਿੱਲੀ ਦਾ ਰਸਤਾ ਕੱਟਣਾ, ਕੁੱਤੇ ਦੇ ਕੰਨਫੜਕ ਦੇਵਾ, ਕਾਣਾ ਤੇ ਲੂਲਾ ਲੰਗੜਾ ਮਿਲਣਾ, ਤਿੱਤਰ, ਖੋਤਾ, ਸੱਪ, ਰਾਤ ਨੂੰ ਕੁੱਤੇ ਜਾਂ ਬਿੱਲੀ ਦਾ ਰੋਣਾ ਅਪਸ਼ਗਨ, ਕੁੱਕੜ ਦਿਨੇ ਬਾਗ ਦੇਵੇ ਜਾਂ ਉੱਲੂ ਦਿਨੇ ਦਿਸੇ ਅਪਸ਼ਗਨ ਹੁੰਦਾ ਹੈ।"[7] ਲੋਕ ਵਿਸ਼ਵਾਸਾਂ ਦਾ ਸਾਡੇ ਜੀਵਨ ਵਿੱਚ ਅਟੁੱਟ ਅੰਗ ਬਣੇ ਹੋਵੇ ਹਨ ਇਹ ਸਾਡੇ ਜੀਵਨ ਦੇ ਨਾਲ-ਨਾਲ ਚਲਦੇ ਹਨ ਪਰ ਅੱਜ ਦੇ ਯੁੱਗ ਵਿੱਚ ਪੜ੍ਹੇ-ਲਿਖੇ ਲੋਕ ਘੱਟ ਵਿਸ਼ਵਾਸ ਰੱਖਦੇ ਹਨ।
ਸੁਪਨ ਵਿਸ਼ਵਾਸ
[ਸੋਧੋ]ਭਾਰਤੀ ਦਰਸ਼ਨ ਵਿਚ ਮਨ ਦੀਆਂ ਚਾਰ ਅਵਸਥਾਵਾਂ - ਜਾਗਤ, ਸੁਪਨ, ਸਖੋਪਤੀ ਤੇ ਤੁਰੀਆ ਮੰਨੀਆਂ ਗਈਆਂ ਹਨ। ਅਰਧ ਚੇਤਨ ਦਾ ਸਬੰਧ ਸੁਪਨ ਅਵਸਥਾ ਦੇ ਨਾਲ ਹੈ ਜੋ ਖਾਹਿਸ਼ਾ ਮਨੁੱਖ ਅਸਲ ਜੀਵਨ ਵਿਚ ਪ੍ਰਾਪਤ ਨਹੀ ਕਰ ਸਕਦਾ ਉਹ ਸੁਪਨ ਰੂਪ ਵਿਚ ਕਰਦਾ ਹੈ। ਪੰਜਾਬੀ ਲੋਕ ਜੀਵਨ ਵਿਚ ਸੁਪਿਨਆਂ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਮਿਲਦੇ ਹਨ| ਪੰਜਾਬੀ ਮਨ ਕਿਆਸ ਕਰਦਾ ਹੈ ਕਿ ਸੁਪਨੇ `ਚ ਲੋਹਾ ਦੇਖਣਾ ਮਾੜਾ ਹੁੰਦਾ ਹੈ। ਦੁੱਧ ਦਹੀਂ ਤੋਂ ਬਗੈਰ ਹੋਰ ਕੋਈ ਚਿੱਟੀ ਚੀਜ਼ ਦੇਖਣੀ ਵੀ ਮਾੜੀ ਹੁੰਦੀ ਹੈ। ਕਪਾਹ ਕੱਫਣ ਦੇ ਬਰਾਬਰ, ਸੁਫਨੇ ਵਿੱਚ ਮਰ ਜਾਵੇ ਤਾਂ ਉਸ ਦੀ ਉਮਰ ਵੱਧ ਜਾਂਦੀ ਹੈ। ਰੋਣਾ ਚੰਗਾ ਤੇ ਹੱਸਣਾ ਮਾੜਾ, ਚਿੱਟਾ ਸੱਪ ਲੜਨਾ ਚੰਗਾ ਹੁੰਦਾ ਹੈ, ਰਾਜ ਭਾਗ ਦੇਖਣਾ ਮਾੜਾ ਆਦਿ ਸੁਪਨ ਦੇ ਵਰਗ ਵਿੱਚ ਰੱਖਿਆ ਜਾ ਸਕਦਾ ਹੈ।
ਯਾਤਰਾ ਨਾਲ ਸੰਬੰਧਿਤ ਲੋਕ ਵਿਸ਼ਵਾਸ
[ਸੋਧੋ]ਪੁਰਾਣੇ ਸਮਿਆਂ ਵਿਚ ਆਵਾਜਾਈ ਦੇ ਸਾਧਨ ਵਿਕਿਸਤ ਨਹੀਂ ਸਨ| ਸਫ਼ਰ ਤੇ ਜਾਣਾ ਬਹੁਤ ਸਾਰੇ ਖਤਰਿਆਂ ਨਾਲ ਜੁੜਿਆ ਹੋਇਆ ਸੀ ਅਤੇ ਬਹੁਤਾ ਸਫ਼ਰ ਪੈਦਲ ਕੀਤਾ ਜਾਂਦਾ ਸੀ| ਇਸ ਲਈ ਸਫ਼ਰ ਤੇ ਜਾਣ ਸਬੰਧੀ ਬਹੁਤ ਸਾਰੇ ਲੋਕ ਵਿਸ਼ਵਾਸ ਮਿਲਦੇ ਹਨ| ਜਿਵੇਂ ਕਿ ਸਫ਼ਰ ਤੇ ਜਾਣ ਸਮੇਂ ਪਿੱਛੋਂ ਅਾਵਾਜ਼ ਮਾਰਨੀ ਜਾਂ ਗਧਾ, ਝੋਟਾ, ਖਾਲੀ ਟੋਕਰਾ, ਗਿੱਦੜ, ਨੰਗੇ ਸਿਰ, ਖਾਲੀ ਭਾਂਡਾ, ਅੰਨਾ, ਕਾਣਾ, ਫ਼ਕੀਰ ਦਾ ਮੱਥੇ ਲੱਗਣਾ ਅਸ਼ੁੱਭ ਮੰਨਿਆਂ ਜਾਂਦਾ ਹੈ| ਪੁੱਠੀ ਜੁੱਤੀ ਸਫ਼ਰ ਦਾ ਸੰਕੇਤ ਹੈ| ਕੋਈ ਪਾਣੀ ਲੈ ਕੇ ਆਉਦਾਂ ਮਿਲੇ ਤਾਂ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਲੱਕੜਾਂ ਲੈ ਕੇ ਮਿਲੇ ਤਾਂ ਮਾੜਾ ਹੁੰਦਾ ਹੈ| ਸਫ਼ਰ ਤੇ ਤੁਰਨ ਸਮੇਂ ਜੇਕਰ ਸਹਿਜ ਸੁਭਾ ਦੋ ਨਿੱਛਾਂ ਵੱਜਣ ਤਾਂ ਚੰਗਾ ਸ਼ਗਨ ਹੁੰਦਾ ਹੈ ਪਰ ਇਕ ਨਿੱਛ ਵੱਜਣੀ ਅਸ਼ੁੱਭ ਮੰਨੀ ਜਾਂਦੀ ਹੈ|
ਦਿਸ਼ਾਵਾਂ, ਗ੍ਰਹਿਆਂ ਨਾਲ ਸੰਬੰਧਿਤ ਲੋਕ ਵਿਸ਼ਵਾਸ
[ਸੋਧੋ]ਲੋਕ ਮਾਨਿਸਕਤਾ ਵਿਚ ਹਰੇਕ ਦਿਸ਼ਾ ਵੱਲ ਕੋਈ ਨਾਂ ਕੋਈ ਵਿਸ਼ਵਾਸ ਜੁੜਿਆ ਹੋਇਆ ਹੈ| ਕਿਸੇ ਖ਼ਾਸ ਦਿਨ ਖ਼ਾਸ ਦਿਸ਼ਾ ਵੱਲ ਜਾਣ ਨਾਲ ਲਾਭ ਜਾਂ ਹਾਨੀ ਹੋ ਸਕਦੀ ਹੈ| ਲੋਕ ਮਾਨਿਸਕਤਾ ਇਹ ਵੀ ਮੰਨਦੀ ਹੈ ਕਿ ਹਰੇਕ ਆਦਮੀ ਦੇ ਅਪਣੇ ਗ੍ਰਹਿ ਤੇ ਨਛੱਤਰ ਹੁੰਦੇ ਹਨ ਜੋ ਉਸਦੀ ਸਫ਼ਲਤਾ ਤੇ ਅਸਫ਼ਲਤਾ ਦਾ ਸਬੱਬ ਬਣਦੇ ਹਨ|
ਸੋਮਵਾਰ ਤੇ ਸ਼ਨੀਵਾਰ ਨੂੰ ਪੂਰਬ ਦਿਸ਼ਾ ਵਿਚ ਜਾਣਾ ਸ਼ੁੱਭ ਮੰਨਿਆ ਜਾਂਦਾ ਹੈ| ਉੱਤਰ ਦਿਸ਼ਾ ਧਨ-ਦੌਲਤ ਅਤੇ ਪੂਰਬ ਦਿਸ਼ਾ ਨਵ ਜਾਗ੍ਰਿਤੀ ਦੀ ਦਿਸ਼ਾ ਮੰਨੀ ਜਾਂਦੀ ਹੈ| ਟੁੱਟਦੇ ਤਾਰੇ ਵੱਲ ਦੇਖਣਾ ਮਾੜਾ ਮੰਨਿਆਂ ਜਾਂਦਾ ਹੈ| ਮੰਗਲੀਕ ਕੰਨਿਆਂ ਦਾ ਵਿਆਹ ਮੰਗਲੀਕ ਵਰ ਨਾਲ ਹੋਣਾ ਚਾਹੀਦਾ ਹੈ ਨਹੀਂ ਦੋਵਾਂ ਵਿਚੋਂ ਇਕ ਦੀ ਮੌਤ ਹੋ ਜਾਵੇਗੀ| ਸ਼ਨੀਵਾਰ ਸਿਰ ਤੇਲ ਪਾਉਣਾ ਤੇ ਇਸਤਰੀ ਸਿਰ ਨਹਾਉਣਾ ਮਾੜਾ ਸਮਝਿਆ ਜਾਂਦਾ ਹੈ|
ਪਸ਼ੂ ਪੰਛੀਆਂ ਤੇ ਜੀਵਾਂ ਨਾਲ ਸੰਬੰਧਿਤ ਲੋਕ ਵਿਸ਼ਵਾਸ
[ਸੋਧੋ]ਮਨੁੱਖੀ ਜ਼ਿੰਦਗੀ ਵਿਚ ਪਸ਼ੂ ਪੰਛੀਆਂ ਤੇ ਜੀਵਾਂ ਦੀ ਖ਼ਾਸ ਮਹੱਹਤਾ ਹੈ ਜਿੱਥੇ ਇਹ ਉਸਦੀ ਜ਼ਿੰਦਗੀ ਵਿਚ ਰੰਗਤ ਭਰਦੇ ਹਨ ਉਸਦੇ ਸਹਾਇਕ ਵੀ ਬਣਦੇ ਹਨ। ਪੁਰਾਣੇ ਸਮਿਆਂ ਵਿਚ ਕਬੂਤਰ ਸੁਨੇਹੇ ਪੱਤਰ ਵੀ ਲੈ ਕੇ ਜਾਇਆ ਕਰਦੇ ਸਨ ਫਿਰ ਵੀ ਲੋਕ ਜੀਵਾਂ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਹਨ| ਮੋਰ ਦਾ ਨੱਚਣਾ ਮੀਹ ਪੈਣ ਦਾ ਸੰਕੇਤ ਹੈ| ਕੀੜੀਆਂ ਨਹੀਂ ਮਾਰਨੀਆਂ ਚਾਹੀਦੀਆਂ ਹਨ ਕੁੜੀਆਂ ਜੰਮਣ ਦਾ ਡਰ ਹੁੰਦਾ ਹੈ| ਕਾਂ ਦਾ ਰਾਤ ਨੂੰ ਬੋਲਣਾ ਅਸ਼ੁੱਭ ਮੰਨਿਆਂ ਜਾਂਦਾ ਹੈ| ਪਸ਼ੂ ਖਰੀਦਣ ਸਮੇਂ ਜੇ ਪਿਸ਼ਾਬ ਕਰ ਦੇਵੇ ਤਾਂ ਅਸ਼ੁੱਭ ਮੰਨਿਆਂ ਜਾਂਦਾ ਹੈ ਗੋਹਾ ਕਰੇ ਤਾਂ ਸ਼ੁੱਭ ਮੰਨਿਆਂ ਜਾਂਦਾ ਹੈ| ਕਬੂਤਰ ਘਰ ਵਿਚ ਬੋਲਣ ਤਾਂ ਉਜਾੜ ਭਾਲਦੇ ਹਨ|
ਅੰਕਾਂ ਨਾਲ ਸੰਬੰਧਿਤ ਲੋਕ ਵਿਸ਼ਵਾਸ
[ਸੋਧੋ]ਅੰਕਾਂ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਹਨ ਜੋ ਸਿਰਫ਼ ਭਾਰਤ ਵਿਚ ਹੀ ਨਹੀ ਪੂਰੀ ਦੁਨੀਆਂ ਵਿਚ ਮਿਲਦੇ ਹਨ। ਅੰਗਰੇਜ਼ਾ ਵਿਚ 13 ਅੰਕ ਨੂੰ ਅਸ਼ੁੱਭ ਮੰਨਿਆਂ ਜਾਂਦਾ ਹੈ। ਇਸੇ ਕਰਕੇ ਚੰਡੀਗੜ ਵਿਚ 13 ਸੈਕਟਰ ਦੀ ਅਣਹੋਂਦ ਹੈ| 69 ਅੰਕ ਦਾ ਨਾਂ ਸਰਘੀ ਵੇਲੇ ਲੈਣਾ ਮਾੜਾ ਸਮਿਝਆ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਇਸਦਾ ਉਚਾਰਨ ਕਰਨ ਵਾਲੇ ਨੂੰ ਰੋਟੀ ਨਸੀਬ ਨਹੀ ਹੁੰਦੀ| ਤਿੰਨ ਜਣਿਆਂ ਦਾ ਇੱਕਠੇ ਹੋਣਾ ਅਸ਼ੁੱਭ ਮੰਨਿਆਂ ਜਾਂਦਾ ਹੈ|
ਪਿੱਤਰ ਪੂਜਾ
[ਸੋਧੋ]ਪਿੱਤਰ ਤੋਂ ਭਾਵ ਸਾਡੇ ਵੱਡੇ-ਵਡੇਰਿਆਂ ਤੋਂ ਹੈ। ਪਿੱਤਰਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀਆਂ ਸਮਾਧਾਂ ਬਣਾਈਆਂ ਜਾਂਦੀਆਂ ਹਨ। ਲੋਕ ਵੱਖ-ਵੱਖ ਸਮਿਆਂ ਤੇ ਇਹਨਾਂ ਸਮਾਧਾਂ ਨੂੰ ਪੂਜਦੇ ਹਨ। ਪਿੱਤਰ ਪੂਜਾ ਸੰਬੰਧੀ ਕਈ ਲੋਕਾਂ ਦਾ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਜੇਕਰ ਉਹ ਆਪਣੇ ਵੱਡੇ-ਵਡੇਰਿਆਂ ਦੀ ਪੂਜਾ ਨਹੀਂ ਕਰਨਗੇ ਤਾਂ ਉਹ ਉਹਨਾਂ ਨੂੰ ਦੁੱਖ ਦੇਣਗੇ। ਇਸ ਲਈ ਉਹ ਆਪਣੇ ਘਰ ਪਰਿਵਾਰ ਅਤੇ ਖੇਤੀਬਾੜੀ ਵਿੱਚ ਸੁੱਖ ਸਾਂਦ ਦੀ ਉਮੀਦ ਨਾਲ ਆਪਣੇ ਪਿੱਤਰਾਂ ਨੂੰ ਪੂਜ ਕੇ ਖੁਸ਼ ਰੱਖਦੇ ਹਨ। ਖਾਸ ਕਰਕੇ ਸ਼ਰਾਧਾਂ ਦੇ ਦਿਨਾਂ ਵਿੱਚ ਪਿੱਤਰਾਂ ਨੂੰ ਪੂਜਿਆ ਜਾਂਦਾ ਹੈ। ਸ਼ਰਾਧ ਨੂੰ ਲੋਕ ਤਿਉਹਾਰ ਦੇ ਤੌਰ ਤੇ ਮਨਾਉਂਦੇ ਹਨ। ਇਨਾਂ ਦਿਨਾਂ ਵਿੱਚ ਕੋਈ ਸ਼ੁਭ ਕੰਮ ਵੀ ਨਹੀਂ ਕੀਤਾ ਜਾਂਦਾ। ਸ਼ਰਾਧ ਦੇ ਦਿਨਾਂ ਵਿੱਚ ਮੋਈਆਂ ਰੂਹਾਂ ਦਾ ਪਹਿਰਾ ਹੁੰਦਾ ਹੈ।
ਵਿਧੀ
[ਸੋਧੋ]ਸ਼ਰਾਧ ਅੱਸੂ ਦੇ ਮਹੀਨੇ ਦੇ ਪਹਿਲੇ ਪੱਖ ਦੇ ਪੰਦਰਾਂ ਦਿਨਾਂ ਵਿੱਚ ਮਨਾਏ ਜਾਂਦੇ ਹਨ। ਲੋਕ ਪਿੱਤਰਾਂ ਦੀ ਸੁੱਖ-ਸ਼ਾਂਤੀ ਲਈ ਬ੍ਰਾਹਮਣ ਨੂੰ ਘਰ ਬੁਲਾ ਕੇ ਭੋਜਨ ਖੁਆਉੱਦੇ ਹਨ। ਇਸ ਤੋਂ ਬਿਨਾਂ ਬ੍ਰਾਹਮਣ ਨੂੰ ਪਹਿਨਣ ਲਈ ਕੱਪੜੇ ਅਤੇ ਜੁੱਤੀ ਦਿੱਤੀ ਜਾਂਦੀ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਬ੍ਰਾਹਮਣ ਨੂੰ ਖੁਆਇਆ ਭੋਜਨ ਅਤੇ ਦਿੱਤੀਆਂ ਵਸਤਾਂ ਉਹਨਾਂ ਦੇ ਵੱਡੇ-ਵਡੇਰਿਆਂ ਤੱਕ ਪਹੁੰਚਦੀਆਂ ਹਨ। ਇਹ ਦਿਨ ਪੰਡਤਾਂ ਦੇ ਮੌਜ ਮੇਲੇ ਦੇ ਦਿਨ ਹੁੰਦੇ ਹਨ। ਪੰਡਤਾਂ ਦੀ ਖੂਬ ਸੇਵਾ ਹੁੰਦੀ ਹੈ। ਇਸ ਤਰਾਂ ਪੂਰੇ ਵਿਧੀ ਵਿਧਾਨ ਅਨੁਸਾਰ ਪਿੱਤਰ ਪੂਜਾ ਮੁਕੰਮਲ ਕੀਤੀ ਜਾਂਦੀ ਹੈ।
ਜੋਤਸ਼
[ਸੋਧੋ]ਪੰਜਾਬ ਦੇ ਬਹੁਤ ਸਾਰੇ ਵਿਸ਼ਵਾਸ ਜੋਤਸ਼ ਵਿਦਿਆ ਨਾਲ ਸੰਬੰਧਤ ਹਨ। ਇਥੋਂ ਤਕ ਚੰਗੀਆਂ ਮਾੜੀਆਂ ਪਰਿਸਥਿਤੀਆਂ ਵੀ ਜੋਤਸ਼ ਨਾਲ ਹੀ ਜੋੜੀਆਂ ਜਾਂਦੀਆਂ ਹਨ। ਜਿਵੇਂ ਗ੍ਰਹਿ, ਦਿਨ, ਫਲ, ਸ਼ੁਭ ਸ਼ਗਨ, ਮੌਕੇ, ਬਰਸਾਤ ਆਦਿ ਪਤਾ ਗ੍ਰਹਿ ਚਾਲ ਨਾਲ ਕੀਤਾ ਜਾਂਦਾ ਹੈ। ਕਲੈਂਡਰ ਤਿਆਰ, ਰਾਸ਼ੀ ਫਲ, ਚੰਨ ਦਾ ਲਗਣਾ, ਸੂਰਜ ਲੱਗਣਾ ਆਦਿ ਜੋ ਗ੍ਰਹਿਆਂ ਦੀ ਸਹੀ ਚਾਲ ਅਤੇ ਵਿਵਹਾਰ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹਨ ਉਹ ਜੋਤਸ਼ ਵਿੱਚ ਵਿਸ਼ਵਾਸ ਨਹੀਂ ਕਰ ਸਕਦੇ।" ਅੰਕਾਂ ਵਿੱਚ ਵਿਸ਼ਵਾਸ “ਅੰਕਾਂ ਵਿੱਚ ਵਿਸ਼ਵਾਸ ਇੱਕ ਵਖਰੇ ਵਰਗ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਇਹਨਾਂ ਵਿੱਚ ਜੰਤਰਾਂ ਅਤੇ ਤਵੀਜ਼ਾਂ ਨੂੰ ਵੀ ਰੱਖਿਆ ਜਾ ਸਕਦਾ ਹੈ।
ਲੋਕ ਧਰਮ
[ਸੋਧੋ]ਲੋਕ ਧਰਮ ਲੋਕ-ਵਿਸ਼ਵਾਸਾ ਦੀ ਇੱਕ ਵਿਸ਼ੇਸ਼ ਅਤੇ ਪਰਪੱਕ ਵੰਨਗੀ ਹੈ। ਕਿਸੇ ਦੈਵੀ ਅਤੇ ਮਹਾਂਸ਼ਕਤੀ ਵਿੱਚ ਵਿਸ਼ਵਾਸ ਰੱਖਣਾ ਹੀ ਲੋਕ ਧਰਮ ਹੈ। ਲੋਕ ਧਰਮ ਦਾ ਕੇਂਦਰ ਬਿੰਦੂ ਭਾਗ ਹੈ। ਭਾਗ ਨੂੰ ਪ੍ਰਾਪਤ ਕਰਨ ਲਈ ਵੱਖਰੇ ਵੱਖਰੇ ਵਿਸ਼ਟ ਅਤੇ ਉਹਨਾ ਦੀਆਂ ਪੂਜਨ ਵਿਧੀਆਂ ਹਨ। ਵਿਸ਼ਟ ਪਸ਼ੂ, ਪੰਛੀ, ਦਰੱਖ਼ਤ, ਨਦੀ, ਖੂਹ, ਤਕੀਏ, ਸੂਰਜ, ਚੰਦਰਮਾ ਆਦਿ ਕੋਈ ਵੀ ਹੋ ਸਕਦੇ ਹਨ। ਇਹਨਾਂ ਇਸ਼ਟਾਂ ਨਾਲ ਜੁੜੇ ਲੋਕ-ਵਿਸ਼ਵਾਸ ਲੋਕ ਧਰਮ ਦੇ ਅੰਤਰਗਤ ਰੱਖੇ ਜਾ ਸਕਦੇ ਹਨ। ਧਰਤੀ ਮਾਤਾ, ਤੁਲਸੀ ਪੂਜਾ, ਪਿੱਪਲ ਦੀ ਪੂਜਾ ਜੰਡ, ਸੂਰਜ, ਚੰਦ ਦੀ ਪੂਜਾ ਅਰਚਨਾ ਨਾਲ ਜੁੜੇ ਵਿਸ਼ਵਾਸ ਲੋਕ ਧਰਮ ਨਾਲ ਸੰਬੰਧਿਤ ਹਨ।"[8][9]
ਅੰਤਿਕਾ
[ਸੋਧੋ]ਸਮਾਜਕ, ਸਭਿਆਚਾਰ ਦੇ ਖੇਤਰ ਵਿੱਚ ਲੋਕ ਵਿਸ਼ਵਾਸਾਂ ਦੇ ਅਹਿਮ ਭੂਮਿਕਾ ਨਿਭਾਉਂਦੀਆਂ ਹੋਇਆ ਲੋਕਾਂ ਦੀ ਜੀਵਨ ਜਾਂਚ ਨੂੰ ਪ੍ਰਭਾਵਤ ਹੀ ਨਹੀਂ ਕੀਤਾ ਸਗੋਂ ਦਿਸ਼ਾ ਨਿਰਦੇਸ਼ ਵੀ ਕੀਤਾ ਹੈ। ਲੋਕ ਵਿਸ਼ਵਾਸ ਅਤੀਤ ਦੀ ਚੀਜ ਨਹੀਂ ਬਲਕਿ ਵਰਤਮਾਨ ਜੀਵਨ ਵਿੱਚ ਜਿਉਂਦੇ ਜਾਗਦੇ ਅਤੇ ਭਵਿੱਖ ਵਿੱਚ ਪ੍ਰਚਲਿਤ ਰਹਿਣ ਵਾਲੀ ਸ਼ਕਤੀ ਵਜੋਂ ਮਨੁੱਖੀ ਜੀਵਨ ਜਾਂਚ ਵਿੱਚ ਸਾਰਥਕ ਰੂਪ ਵਿੱਚ ਵਿਚਰਦੇ ਹਨ। ਜਿਹਨਾਂ ਵਸਤਾਂ, ਘਟਨਾਵਾਂ ਆਦਿ ਨੂੰ ਸਮਝਣ ਦੀ ਸਮਰੱਥਾ ਮਨੁੱਖ ਕੋਲ ਨਹੀਂ ਸੀ ਜਾਂ ਜਿਹਨਾਂ ਨੂੰ ਉਹ ਸਮਝ ਨਹੀਂ ਸਕਿਆਂ ਉਹਨਾਂ ਵਸਤੂਆ ਘਟਨਾਵਾਂ ਦੇ ਪ੍ਰਤੀ ਉਸ ਨੇ ਆਪਣੀ ਸੂਝ ਦੁਆਰਾ ਉਹਨਾਂ ਦੇ ਹੱਕ ਪ੍ਰਤੀ ਵਿਸ਼ਵਾਸ ਘੜੇ ਇਸ ਤਰ੍ਹਾਂ ਲੋਕ ਵਿਸ਼ਵਾਸ ਹੋਂਦ ਵਿੱਚ ਆਵੇ ਜਿਵੇਂ ਕਿਸੇ ਔਰਤ ਨੂੰ ਕਹਿ ਦਿੱਤਾ ਜਾਵੇਂ ਕਿ ਤੂੰ ਰਾਤ ਨੂੰ ਫਲ ਵਾਲੇ ਦਰੱਖ਼ਤ ਹੇਠ ਨਹਾਉਣਾ ਨਾਲ ਤੁਹਾਡੀ ਕੁੱਖ ਹਰੀ ਹੋ ਜਾਵੇਗੀ ਤੇ ਉਹ ਇਸ `ਤੇ ਵਿਸ਼ਵਾਸ ਕਰਦੀ ਹੈ ਪ੍ਰਾਚੀਨ ਕਾਲ ਵਿੱਚ ਲੋਕ ਵਿਸ਼ਵਾਸਾ ਦੀ ਮਹੱਤਤਾ ਬਹੁਤ ਰਹੀ ਹੈ ਪਰ ਆਧੁਨਿਕ ਯੁੱਗ ਵਿੱਚ ਇਨ੍ਹਾਂ ਦੀ ਮਹੱਤਤਾ ਘੱਟ ਗਈ ਹੈ ਕਿਉਂਕਿ ਸਿੱਖਿਆ ਤੇ ਵਿਗਿਆਨ ਦੇ ਪ੍ਰਸਾਰ ਕਾਰਨ ਇਹ ਲੋਕ ਵਿਸ਼ਵਾਸ ਘੱਟ ਗਏ ਹਨ। ਪੜ੍ਹੇ ਲਿਖੇ ਲੋਕ ਘੱਟ ਵਿਸ਼ਵਾਸ ਕਰਦੇ ਹਨ ਜਦਕਿ ਅਨਪੜ੍ਹ ਇਹਨਾਂ ਵਿੱਚ ਅਜੇ ਵੀ ਵਿਸ਼ਵਾਸ ਕਰਦੇ ਹਨ।
ਹਵਾਲੇ
[ਸੋਧੋ]- ↑ ਪੰਜਾਬੀ ਲੋਕ ਵਿਸ਼ਵਾਸ ਪੇਸ਼ਕਾਰੀ ਤੇ ਵਿਸ਼ਲੇਸ਼ਣ. ਡਾ. ਰੁਪਿੰਦਰਜੀਤ ਗਿੱਲ. p. 25.
- ↑ ਭੁਪਿੰਦਰ ਸਿੰਘ ਖਹਿਰਾ, ਲੋਕਯਾਨ
- ↑ ਡਾ. ਨਾਹਰ ਸਿੰਘ,ਲੋਕ ਕਾਵਿ ਸਿਰਜਣ ਪ੍ਰਕਿਰਿਆ
- ↑ ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਅਤੇ ਸਭਿਆਚਾਰ, ਪੇਪਸੂ ਬੁੱਕ ਡਿਪੂ, ਪਟਿਆਲਾ, 1986 ਪੰਨਾ 99
- ↑ ਕਰਨੈਲ ਸਿੰਘ ਥਿੰਦ, ਲੋਕ ਮੱਧਕਾਲਿਨ ਪੰਜਾਬੀ ਸਾਹਿਤ, ਪੰਨਾ 192-93, ਉਦਰਿਤ ਜੋਗਿੰਦਰ ਸਿੰਘ ਕੈਰੋਂ ਪੰਜਾਬੀ ਸਹਿਤ ਦਾ ਲੋਕਧਾਰਾਈ ਪਿਛੋਕੜ, ਪੰਜਾਬੀ ਅਕਾਦਮੀ, ਦਿੱਲੀ, 2006, 187
- ↑ ਸੰਤ੍ਰਿਪਤ ਕੋਰ ਲੋਕਧਾਰਾ ਆਧਾਰ ਤੇ ਪਾਸਾਰ, ਮਦਾਨ ਪਬਲੀਕੇਸ਼ਨ, ਪਟਿਆਲਾ, 2008, ਪੰਨਾ 194
- ↑ ਡਾ. ਜੀਤ ਸਿੰਘ ਜੋਸ਼ੀ ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੋਰ ਬੁੱਕ ਸ਼ਾਪ, ਲੁਧਿਆਣਾ, 2010, ਪੰਨਾ 293-94
- ↑ ਡਾ.ਗੁਰਮੀਤ ਸਿੰਘ, ਲੋਕਧਾਰਾ ਦੇ ਕੁਝ ਪੱਖ, ਪੰਜਾਬੀ ਰਾਈਟਰਜ਼ ਕੋਆਪਰੇਟਿਵ, ਅੰਮ੍ਰਿਤਸਰ, ਪੰਨਾ 64-65
- ↑ ਬਲਵੀਰ ਸਿੰਘ ਪੂੰਨੀ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ, ਵਾਰਿਸ਼ ਸ਼ਾਹ ਫ਼ਾਉਂਡੈਸ਼ਨ, ਅੰਮ੍ਰਿਤਸਰ, ਪੰਨਾ 124-25