ਲੋਕ ਸੰਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੋਕ ਸੰਗੀਤ
ਹਿੰਦੁਸਤਾਨੀ ਦਿਹਾਤੀ ਲੋਕ ਸੰਗੀਤਕਾਰ
ਰਵਾਇਤਾਂਲੋਕ ਸੰਗੀਤ ਰਵਾਇਤਾਂ ਦੀ ਸੂਚੀ
ਸੰਗੀਤਕਾਰਲੋਕ ਸੰਗੀਤਕਾਰਾਂ ਦੀ ਸੂਚੀ
ਸਾਜ਼ਲੋਕ ਸਾਜ਼

ਭੂਮਿਕਾ :- ਲੋਕ ਸੰਗੀਤ ਓਹ ਸਹਿਜ ਸੰਗੀਤ ਹੁੰਦਾ ਹੈ ਜੋ ਪੇਸ਼ੇਵਰ ਨਹੀਂ ਸਗੋਂ ਆਮ ਲੋਕਾਂ ਦੁਆਰਾ ਗਾਇਆ ਜਾਂ ਵਜਾਇਆ ਜਾਂਦਾ ਹੈ। ਇਹ ਓਹ ਰਵਾਇਤੀ ਸੰਗੀਤ ਹੁੰਦਾ ਹੈ ਜੋ ਲੋਕ ਆਪਣੇ ਵਡੇਰਿਆਂ ਤੋਂ ਜ਼ਬਾਨੀ ਸਿੱਖਦੇ ਅਤੇ ਫਿਰ ਇਸ ਦੀ ਨਕਲ ਕਰਦੇ ਹਨ। ਲੋਕ ਸੰਗੀਤ ਕਿਸੇ ਸੰਗੀਤਕਾਰ ਦੀ ਨਿੱਜੀ ਮਲਕੀਅਤ ਨਹੀਂ ਹੁੰਦਾ ਅਤੇ ਇਹ ਮੌਖਿਕ ਰੂਪ ਵਿੱਚ ਸੁਤੇ-ਸਿੱਧ ਅੱਗੇ ਵਧਦਾ ਹੈ।

ਪਰਿਭਾਸ਼ਾ[ਸੋਧੋ]

ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ:

ਸੰਗੀਤ ਦੀਆਂ ਜਿਹਨਾਂ ਸਵਰ-ਲਹਿਰੀਆ ਵਿਚੋਂ, ਕੋਈ ਜਾਤੀ ਆਪਣੀ ਆਤਮਾ ਦੇ ਬੋਲ ਤੇ ਨੁਹਾਰ ਪਚਾਣਨ ਲਗਦੀ ਹੈ, ਉਹੋ ਧੁਨਾਂ ਉਸ ਦਾ ਲੋਕ-ਸੰਗੀਤ ਹੁੰਦੀਆਂ ਹਨ ਤੇ ਉਹੋ ਜਾਤੀ ਦੇ ਚਰਿਤ੍ਰ ਨਾਲ ਇਕਸੁਰ ਹੋਇਆ ਹੁੰਦਾ ਹੈ। ਲੋਕ-ਸੰਗੀਤ ਦਾ ਪ੍ਰਵਾਹ ਲੋਕ-ਗੀਤਾਂ ਤੇ ਕਾਵਿ-ਕਥਾਵਾਂ ਵਿਚ, ਰਸ ਰੂਪ ਹੋ ਕੇ, ਸਮਿਚਿਆ ਹੁੰਦਾ ਹੈ।[1]

ਗੁਰਨਾਮ ਸਿੰਘ ਅਨੁਸਾਰ," ਲੋਕ ਸੰਗੀਤ ਕਿਸੇ ਜਾਤੀ ਦੇ ਦਾਇਰਾਗਤ ਸਮੂਹਿਕ ਭਾਵਨਾ ਦੀ ਅਭਿਵਿਅਕਤੀ ਹੈ।"

ਭਾਭਾਰਤੀ ਸੰਗੀਤ ਵਿਚ ਪ੍ਰਚਲਿਤ ਸੰਗੀਤ ਦੀ ਪਰਿਭਾਸ਼ਾ ਅਨੁਸਾਰ," ਗਾਇਨ, ਵਾਦਨ, ਅਤੇ ਨ੍ਰਿਤ ਕਲਾ ਦੇ ਸੁਮੇਲ ਨੂੰ ਸੰਗੀਤ ਕਿਹਾ ਜਾਂਦਾ ਹੈ।"

ਹਵਾਲੇ[ਸੋਧੋ]

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 2028. ISBN 81-7116-176-6.