ਸਮੱਗਰੀ 'ਤੇ ਜਾਓ

ਲੰਬੜਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੰਬਰਦਾਰ ਜਾਂ ਨੰਬਰਦਾਰ (ਹਿੰਦੀ: नम्बरदर, ਉਰਦੂ: لمبردار ਜਾਂ نمبردار) ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਅਹੁਦਾ ਹੈ ਜੋ ਪਿੰਡ ਦੇ ਜਗੀਰਦਾਰਾਂ ਅਤੇ ਸ਼ਕਤੀਸ਼ਾਲੀ ਪਰਿਵਾਰਾਂ ਨੂੰ ਮਿਲਦਾ ਹੈ। ਇਹ ਇੱਕ ਰਾਜ-ਵਿਸ਼ੇਸ਼ ਅਧਿਕਾਰ ਵਾਲਾ ਦਰਜਾ ਹੈ ਅਤੇ ਇਸ ਦੀਆਂ ਸਰਕਾਰੀ ਸ਼ਕਤੀਆਂ, ਮੁੱਖ ਤੌਰ 'ਤੇ ਮਾਲੀਆ ਇਕੱਤਰ ਕਰਨ, ਪਿੰਡ ਵਿੱਚ ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਲਈ ਪੁਲਸ ਦਾ ਸਹਿਯੋਗ ਆਦਿ ਹੁੰਦੀਆਂ ਹਨ। [1]

ਨਿਰੁਕਤੀ[ਸੋਧੋ]

ਨੰਬਰਦਾਰ ਸ਼ਬਦ ਅੰਗਰੇਜ਼ੀ ਦੇ ਸ਼ਬਦ ਨੰਬਰ (ਭਾਵ ਕਿ ਜ਼ਮੀਨ ਦੇ ਮਾਲ ਦੀ ਇੱਕ ਖਾਸ ਗਿਣਤੀ ਜਾਂ ਪ੍ਰਤੀਸ਼ਤ) ਅਤੇ ਦਾਰ (در ਫ਼ਾਰਸੀ ਦੇ ਸ਼ਬਦ ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਅਹੁਦੇਦਾਰ, ਧਾਰਕ, ਰਖਵਾਲਾ ਜਾਂ ਮਾਲਕ ਹੁੰਦਾ ਹੈ) ਦੇ ਸੁਮੇਲ ਤੋਂ ਬਣਿਆ ਹੈ।[2] ਇਸ ਤਰਾਂ ਲੰਬਰਦਾਰ ਦਾ ਮਤਲਬ ਹੈ ਕਿ ਜਿਸ ਕੋਲ ਜ਼ਮੀਨ ਦੀ ਆਮਦਨ ਦਾ ਖਾਸ ਪ੍ਰਤੀਸ਼ਤ ਹੁੰਦਾ ਹੈ

ਹਵਾਲੇ[ਸੋਧੋ]

  1. "The Punjab Land Revenue Act". W.P. Act XVII of 1967. Government of Pakistan. Retrieved 14 March 2012.
  2. Dar in "bhumidar" comes from the Persian loan word the "holder", Webster's Third New International Dictionary, Unabridged. Merriam-Webster, 2002.