ਲੱਕੜ ਬਾਜ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੱਕੜ ਬਜ਼ਾਰ (ਸ਼ਿਮਲਾ, ਭਾਰਤ) ਵਿੱਚ ਰਿਜ ਦੇ ਨਾਲ ਲੱਗਦਾ ਇੱਕ ਬਾਜ਼ਾਰ ਹੈ। ਦੁਕਾਨਾਂ ਮੁੱਖ ਤੌਰ 'ਤੇ ਸੈਲਾਨੀਆਂ ਦੇ ਲਈ ਲੱਕੜ ਦੀਆਂ ਵਸਤੂਆਂ ਰੱਖਦੀਆਂ ਹਨ। ਲੱਕੜ ਬਜ਼ਾਰ ਵਿੱਚ ਇੱਕ ਰੋਲਰ ਸਕੇਟਿੰਗ ਰਿੰਕ ਵੀ ਹੈ। ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਸਰਕਾਰੀ ਹਸਪਤਾਲ ਵੀ ਲੱਕੜ ਬਾਜ਼ਾਰ ਦੇ ਨਾਲ ਲੱਗਦੇ ਹਨ।

ਲੱਕੜ ਬਾਜ਼ਾਰ ਵਿੱਚ ਹੋਟਲ ਵ੍ਹਾਈਟ ਅਤੇ ਡਿਪਲੋਮੈਟ ਹੋਟਲ ਦੇ ਇਲਾਵਾ ਹੋਰ ਬਹੁਤ ਸਾਰੇ ਹੋਟਲ ਹਨ।

ਸ਼ਿਮਲਾ ਦੇ ਅੱਪਟਾਊਨ ਰਿਹਾਇਸ਼ੀ ਇਲਾਕਿਆਂ ਚੈਪਸਲੀ ਅਸਟੇਟ, ਲੋਂਗਵੁੱਡ ਅਤੇ ਸ਼ੰਕਲੀ ਨੂੰ ਜਾਣ ਵੇਲ਼ੇ ਲੱਕੜ ਬਾਜ਼ਾਰ ਵਿੱਚੋਂ ਲੰਘਣਾ ਪੈਂਦਾ ਹੈ।

ਲੱਕੜ ਬਾਜ਼ਾਰ ਇੱਕ ਸਦੀ ਪਹਿਲਾਂ ਹੁਸ਼ਿਆਰਪੁਰ ਤੋਂ ਇੱਥੇ ਆ ਕੇ ਵਸੇ ਸਿੱਖ ਤਰਖਾਣਾਂ ਦੇ ਬਣਾਏ ਗਏ ਲੱਕੜ ਦੇ ਖਿਡੌਣਿਆਂ ਲਈ ਜਾਣਿਆ ਜਾਂਦਾ ਹੈ। ਹਨ ਲੱਕੜ ਬਜ਼ਾਰ ਆਪਣੇ ਆਪ ਵਿੱਚ ਇੱਕ ਛੋਟੇ ਜਿਹੇ ਪਿੰਡ ਵਾਂਗ ਸੀ। ਸੀਤਾ ਰਾਮ ਆਪਣੀ ਆਲੂ ਟਿੱਕੀ ਅਤੇ ਚੋਲੇ ਭਟੂਰੇ ਲਈ ਮਸ਼ਹੂਰ ਹੈ। ਰੀਗਲ ਬਿਲਡਿੰਗ, ਜਿਸ ਵਿੱਚ ਇੱਕ ਸਿਨੇਮਾ ਹਾਲ, ਰੋਲਰ ਸਕੇਟਿੰਗ ਹਾਲ ਅਤੇ ਮੀਨਾ ਬਾਜ਼ਾਰ ਇੱਕ ਮਸ਼ਹੂਰ ਸਥਾਨ ਹੈ। ਖੇਤਰ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਕੁਝ ਸਕੂਲ ਹਨ ਜਿਵੇਂ ਕਿ ਜੀਜੀਐਸਐਸ ਲੱਕੜ ਬਜ਼ਾਰ, ਡੀਏਵੀ ਸਕੂਲ, ਚੈਪਸਲੀ ਸਕੂਲ।

ਹਵਾਲੇ[ਸੋਧੋ]