ਵਿਕੀਪੀਡੀਆ:ਵਕ੍ਰੋਕਤੀਜੀਵਿਤਮ ( ਗ੍ਰੰਥ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਕ੍ਰੋਕਤੀਜੀਵਿਤਮ ‌ਗ੍ਰੰਥ ਆਚਾਰੀਆ ਕੁੰਤਕ ਦੀ ਰਚਨਾ ਹੈ। ਆਚਾਰੀਆ ਕੁੰਤਕ ਭਾਰਤੀ ਕਾਵਿ ਸ਼ਾਸਤਰ ਦਾ ਇੱਕ ਸਥਾਪਿਤ ਵਿਦਵਾਨ ਸੀ। ਇਹ ਗ੍ਰੰਥ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ਇਕ ਨਵੀਂ ਸੰਪਰਦਾ 'ਵਕ੍ਰੋਕਤੀ' ਦੀ ਸਥਾਪਨਾ ਸੀ।[1][2]

ਉਨਮੇਸ਼[ਸੋਧੋ]

ਵਕ੍ਰੋਕਤੀਜੀਵਿਤਮ‌‌ ਗ੍ਰੰਥ ਚਾਰ ਉਨਮੇਸ਼ਾਂ (ਅਧਿਆਵਾਂ ) ਵਿੱਚ ਵੰਡਿਆ ਹੋਇਆ ਹੈ ਅਤੇ ਇਹ ਕਾਰਿਕਾ,ਵ੍ਰਿੱਤੀ, ਉਦਾਹਰਣ ਤਿੰਨ ਰੂਪਾਂ ਵਿੱਚ ਰਚਿਤ ਹੈ।ਇਸ ਵਿੱਚ ਇੱਕ ਸੌ ਪੈਂਹਟ‌ ਕਾਰਿਕਾਵਾਂ, ਵ੍ਰਿੱਤੀ ਦਾ ਰਚਨਾਕਾਰਕੁੰਤਕ ਆਪਣੇ ਆਪ ਹੈ ਅਤੇ ਉਦਾਹਰਣ ਦੂਜੀਆਂ ਰਚਨਾਵਾਂ ਚੋਂ ਸੰਗ੍ਰਹਿਤ ਹਨ । ਕੁਝ ਉਦਾਹਰਣਾਂ ਦੀ ਰਚਨਾ ਕੁੰਤਕ ਦੀ ਵੀ ਹੋ ਸਕਦੀ ਹੈ।ਇਸ ਗ੍ਰੰਥ ਦੇ ਵਿਸੇ਼‌‌ ਵਸਤੂ ਦਾ ਕ੍ਰਮ ਨਿਮਨ ਲਿਖਤ ਹੈ :-

ਉਨਮੇਸ਼ 1[ਸੋਧੋ]

ਇਸ ਵਿੱਚ ਅੱਠਵੰਜਾ ਕਾਰਿਕਾਵਾਂ ਹਨ; ਮੰਗਲਾਚਰਣ ਤੋਂ ਬਾਅਦ ਕਾਵਿ-ਪ੍ਰਯੋਜਨ; ਅਲੰਕਾਰ-ਅਲੰਕਾਰਯ ਦਾ ਅੰਤਰ; ਕਾਵਿ ਅਤੇ ਸਾਹਿਤ; ਕਾਵਿ-ਲਕ੍ਸ਼ਣ, ਵਕ੍ਰੋਕਤੀ ਦਾ ਸਰੂਪ ਅਤੇ ਉਸਦੇ ਛੇ ਪ੍ਰਮੁੱਖ ਭੇਦ; ਵੈਚਿਤ੍ਯ ਦੇ ਗੁਣ, ਕਾਵਿ ਦੇ-ਵੈਚਿਤਯ, ਸੁਕੁਮਾਰ, ਉਭਯ-ਤਿੰਨ ਮਾਰਗ; ਔਚਿਤਯ, ਸੌਭਾਗਯ ਵਿਸ਼ਿਆਂ ਦਾ ਪ੍ਰਤਿਪਾਦਨ ਅਤੇ-ਓਜ, ਪ੍ਰਸਾਦ, ਮਾਧੁਰਯ, ਲਾਵਣਯ ਆਭਿਜਾਤਯ-ਨਾਮ ਦੇ ਗੁਣਾਂ ਦਾ ਵਿਵੇਚਨ ਆਦਿ ਦੀ ਚਰਚਾ ਕੀਤੀ ਗਈ ਹੈ।

ਉਨਮੇਸ਼ 2 :[ਸੋਧੋ]

ਇਸ ਵਿੱਚ ਪੈਂਤੀ ਕਾਰਿਕਾਵਾਂ ਹਨ। ਇਹਨਾਂ ਵਿਚ ਵਕ੍ਰੋਕਤੀ ਦੇ ਪਹਿਲੇ-ਵਰਣਵਿਨਿਆਸਵਤਾ, ਪਦਪੂਰਵਾਰਧਵਕਤਾ, ਪਦਪਰਾਧਵਕਤਾ-ਤਿੰਨ ਭੇਦਾਂ ਅਤੇ ਇਹਨਾਂ ਦੇ ਵੀ ਭੇਦਾਂ ਦਾ ਵਿਵੇਚਨ ਕੀਤਾ ਗਿਆ ਹੈ।

ਉਨਮੇਸ਼ 3 :[ਸੋਧੋ]

ਤੀਜੇ ਉਨਮੇਸ਼ ਵਿੱਚ ਛਿਆਲੀ ਕਾਰਿਕਾਵਾਂ ਹਨ । ਇਹਨਾਂ ਕਾਰਿਕਾਵਾਂ ਵਿਚ ਵਕ੍ਰੋਕਤੀ ਦੇ ਚੌਥੇ ਭੇਦ ਵਾਕਵੈਚਿਤਵਯਵਕਤਾ ਦੇ ਭੇਦ-ਉਪਭੇਦਸਹਿਤ ਵਿਵੇਚਨ; ਵਸਤੂਵਰ੍ਤਾ ਅਤੇ ਅਰਥਾਲੰਕਾਰਾਂ ਦੇ ਵਿਵੇਚਨ; ਅਰਥਾਲੰਕਾਰਾਂ ਦੇ ਵਾਕਵੈਚਿਤ੍ਰਿਅਵਕ੍ਤਾ 'ਚ ਅੰਤਰਭਾਵ ਬਾਰੇ ਗੱਲ ਕੀਤੀ ਗਈ ਹੈ।

ਉਨਮੇਸ਼ 4 :[ਸੋਧੋ]

ਇਸ ਭਾਗ ਵਿੱਚ ਛੱਬੀ ਕਾਰਿਕਾਵਾਂ ਹਨ। ਵਕ੍ਰੋਕਤੀ ਦੇ ਪੰਜਵੇਂ-ਛੇਵੇਂ-ਕਰਣਵਤਾ, ਪ੍ਰਬੰਧਵਕਤਾ-ਭੇਦਾਂ ਦਾ ਭੇਦ-ਉਪਭੇਦਸਹਿਤ ਵਿਵੇਚਨ ਇਸਦੇ ਭਾਗ ਹਨ।

ਹਵਾਲੇ[ਸੋਧੋ]

  1. ਕੌਰ, ਰਵਿੰਦਰ (2011). ਵਕ੍ਰੋਕਤੀ ਜੀਵਿਤ ਕੁੰਤਕ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. ISBN 81-302-0272-7.
  2. ਸ਼ਰਮਾ, ਸ਼ੁਕਦੇਵ (ਪ੍ਰੋਫ਼ੈਸਰ) (2017). ਭਾਰਤੀ ਕਾਵਿ - ਸਾਸ਼ਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. ISBN 978-81-302-0462-8.