ਸਮੱਗਰੀ 'ਤੇ ਜਾਓ

ਵਟ ਇਫ...? (ਟੀਵੀ ਲੜ੍ਹੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਵਟ ਇਫ...? ਇੱਕ ਅਮਰੀਕੀ ਐਨੀਮੇਟਡ ਟੀਵੀ ਲੜ੍ਹੀ ਜਿਸ ਨੂੰ ਏ. ਸੀ. ਬਰੈਡਲੇ ਨੇ ਡਿਜ਼ਨੀ+ ਸਟਰੀਮਿੰਗ ਸੇਵਾ ਲਈ ਬਣਾਇਆ ਸੀ। ਇਹ ਲੜ੍ਹੀ ਮਾਰਵਲ ਕੌਮਿਕਸ ਦੀ ਇੱਕ ਇਸ ਹੀ ਨਾਮ ਦੀ ਲੜ੍ਹੀ 'ਤੇ ਅਧਾਰਤ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਚੌਥੀ ਟੈਲੀਵਿਜ਼ਨ ਲੜ੍ਹੀ ਹੈ ਅਤੇ ਇਹ ਮਾਰਵਲ ਸਟੂਡੀਓਜ਼ ਵੱਲੋਂ ਸਿਰਜੀ ਗਈ ਪਹਿਲੀ ਐਨੀਮੇਟਡ ਲੜ੍ਹੀ ਹੈ। ਲੜ੍ਹੀ, ਮਲਟੀਵਰਸ ਦੀਆਂ ਵੱਖ-ਵੱਖ ਟਾਈਮਲਾਈਨਾਂ ਦੀ ਪੜਚੋਲ ਕਰਦੀ ਹੈ ਜਿਸ ਵਿੱਚ ਵਿਖਾਇਆ ਜਾਂਦਾ ਹੈ ਕਿ, ਕੀ ਹੁੰਦਾ ਜੇਕਰ ਕੁੱਝ ਐੱਮਸੀਯੂ ਫ਼ਿਲਮਾਂ ਦੇ ਮੁੱਖ ਪਲਾਂ ਵਿੱਚ ਜੋ ਹੋਇਆ ਉਹ ਨਾ ਹੁੰਦਾ।

ਵਟ ਇਫ...? ਦਾ ਪਹਿਲਾ ਬਾਬ 11 ਅਗਸਤ, 2021ਨਮ ਨੂੰ ਪ੍ਰੀਮੀਅਰ ਹੋਇਆ ਅਤੇ ਇਸ ਵਿੱਚ ਕੁੱਲ 9 ਐਪੀਸੋਡਜ਼ ਸਨ ਜਿਹੜੇ ਕਿ 6 ਅਕਤੂਬਰ, 2021 ਤਾਂਈਂ ਚੱਲੇ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦਾ ਇੱਕ ਹਿੱਸਾ ਹੈ। ਇਸਦਾ 9 ਐਪੀਸੋਡਜ਼ ਵਾਲਾ ਦੂਜਾ ਬਾਬ ਸ਼ੁਰੂਆਤੀ 2022 ਵਿੱਚ ਜਾਰੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਲੜ੍ਹੀ ਤੋਂ ਪਹਿਲਾਂ

[ਸੋਧੋ]

ਲੋਕੀ ਟੀਵੀ ਲੜ੍ਹੀ ਦੇ ਅਖ਼ੀਰਲੇ ਐਪੀਸੋਡ ਵਿੱਚ ਮਲਟੀਵਰਸ ਸਿਰਜੇ ਜਾਣ ਤੋਂ ਬਾਅਦ, ਵਟ ਇਫ...? ਮਲਟੀਵਰਸ ਦੀਆਂ ਵੱਖ-ਵੱਖ ਟਾਈਮਲਾਈਨਾਂ ਦੀ ਪੜਚੋਲ ਕਰਦੀ ਹੈ ਜਿਸ ਵਿੱਚ ਵਿਖਾਇਆ ਜਾਂਦਾ ਹੈ ਕਿ, ਕੀ ਹੁੰਦਾ ਜੇਕਰ ਕੁੱਝ ਐੱਮਸੀਯੂ ਫ਼ਿਲਮਾਂ ਦੇ ਮੁੱਖ ਪਲਾਂ ਵਿੱਚ ਜੋ ਹੋਇਆ ਉਹ ਨਾ ਹੁੰਦਾ।

ਐਪੀਸੋਡਜ਼

[ਸੋਧੋ]

ਹੇਠ ਲਿਖੇ ਐਪੀਸੋਡਜ਼ ਦੇ ਨਾਮ ਅੰਗਰੇਜ਼ੀ ਵਿੱਚ ਹਨ।

  1. "ਵਟ ਇਫ... ਕੈਪਟਨ ਕਾਰਟਰ ਵਰ ਦ ਫਰਸਟ ਅਵੈਂਜਰ?"
  2. "ਵਟ ਇਫ... ਟ'ਚਾਲਾ ਬਿਕੇਮ ਅ ਸਟਾਰ-ਲੌਰਡ?"
  3. "ਵਟ ਇਫ... ਦ ਵਰਲਡ ਲੌਸਟ ਇਟਸ ਮਾਈਟਿਐਸਟ ਹੀਰੋਜ਼?"
  4. "ਵਟ ਇਫ... ਡੌਕਟਰ ਸਟਰੇਂਜ ਲੌਸਟ ਹਿਜ਼ ਹਾਰਟ ਇੰਸਟੈੱਡ ਔਫ਼ ਹਿਜ਼ ਹੈਂਡ?"
  5. "ਵਟ ਇਫ... ਜ਼ੌਂਬੀਜ਼?!"
  6. "ਵਟ ਇਫ... ਕਿਲਮੌਂਗਰ ਰੈੱਸਕਿਊਡ ਟੋਨੀ ਸਟਾਰਕ?"
  7. "ਵਟ ਇਫ... ਥੌਰ ਵਰ ਐਨ ਓਨਲੀ ਚਾਈਲਡ?"
  8. "ਵਟ ਇਫ... ਅਲਟਰੌਨ ਵੌਨ?"
  9. "ਵਟ ਇਫ... ਦ ਵੌਚਰ ਬਰੋਕ ਹਿਜ਼ ਓਥ?"

ਰਿਲੀਜ਼

[ਸੋਧੋ]

ਵਟ ਇਫ...? ਦਾ ਪਹਿਲਾ ਬਾਬ 11 ਅਗਸਤ, 2021ਨਮ ਨੂੰ ਪ੍ਰੀਮੀਅਰ ਹੋਇਆ ਅਤੇ ਇਸ ਵਿੱਚ ਕੁੱਲ 9 ਐਪੀਸੋਡਜ਼ ਸਨ ਜਿਹੜੇ ਕਿ 6 ਅਕਤੂਬਰ, 2021 ਤਾਂਈਂ ਚੱਲੇ।