ਸਮੱਗਰੀ 'ਤੇ ਜਾਓ

ਵਰਡਜ਼ਵਰਥ ਦੀ ਕਾਵਿ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਰਡਜ਼ਵਰਥ ਦੇ ਕਾਵਿ ਭਾਸ਼ਾ ਵਾਲੇ ਸੰਕਲਪ ਦੀ ਵਿਆਖਿਆ ਕਰਦਿਆਂ ਲੂਈ ਕਜ਼ਾਮੀਆਂ (Louis Cazanian) ਨੇ ਇਸਦੇ ਤਿੰਨ ਪੱਖਾਂ ਵਲ ਧਿਆਨ ਦਿਵਾਇਆ ਹੈ।

1. ਉਸ ਅਨੁਸਾਰ ਜਦੋਂ ਵਰਡਜ਼ਵਰਥ ਕਾਵਿ ਭਾਸ਼ਾ ਨੂੰ ਬੋਲਚਾਲ ਦੀ ਭਾਸ਼ਾ ਦੇ ਨੇੜੇ ਰੱਖਣ ਦੀ ਗੱਲ ਕਰਦਾ ਹੈ ਤਾਂ ਉਹ ਅਸਲ ਵਿਚ ਇਕ ਜੀਵਿਤ ਅਤੇ ਵਾਸਤਵਿਕ ਭਾਸ਼ਾ ਵਿਚ ਕਾਵਿ-ਸਿਰਜਣਾ ਦੀ ਗੱਲ ਕਰ ਰਿਹਾ ਹੈ।

2. ਅਜਿਹੀ ਭਾਸ਼ਾ ਵਿਚ ਵਰਤੇ ਜਾਣ ਵਾਲੇ ਸ਼ਬਦ ਚੇਤਨਾ ਦੀਆਂ ਤੀਖਣ ਸਥਿਤੀਆਂ ਨਾਲ ਸੰਬੰਧ ਰੱਖਣ ਕਰਕੇ ਆਪ ਵੀ ਅਸੀਮ ਸ਼ਕਤੀ ਦੇ ਸੁਆਮੀ ਹੋ ਜਾਂਦੇ ਹਨ। ਪਰ ਇਨ੍ਹਾਂ ਦੀ ਤੀਖਣਤਾ ਅੰਦੂਰਨੀ ਹੁੰਦੀ ਹੈ, ਇਸ ਲਈ ਇਨ੍ਹਾਂ ਦਾ ਨਿੱਖੜਵਾਂ ਲੱਛਣ ਇਨ੍ਹਾਂ ਦੀ ਸਾਦਗੀ ਹੁੰਦੀ ਹੈ । ਇਥੇ ਹੀ ਇਸ ਸਿਧਾਂਤ ਦੀ ਸੱਚਾਈ ਛਿਪੀ ਹੋਈ ਹੈ। ਵਰਡਜ਼ਵਰਥ ਪਿਛਲੀ ਸਦੀ ਦੇ ਕਵੀਆਂ ਦੁਆਰਾ ਵਰਤੀ ਜਾ ਰਹੀ ਪੰਡਤਾਊ ਸ਼ਬਦਾਵਲੀ ਦੇ ਵਿਰੁਧ ਸੀ। ਉਹ ਸ਼ੈਲੀ ਵਿਚ ਸੁਭਾਵਿਕਤਾ ਦਾ ਸਮਰਥਕ ਸੀ ਤਾਂ ਜੋ ਆਮ ਆਦਮੀ ਵੀ ਇਸ ਨੂੰ ਗ੍ਰਹਿਣ ਕਰ ਸਕਣ।

3. ਅੰਤ ਵਿਚ ਉਹ ਕਹਿੰਦਾ ਹੈ ਕਿ ਆਮ ਆਦਮੀਆਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਘਟਨਾਵਾਂ ਅਤੇ ਸਥਿਤੀਆਂ ਨੂੰ ਵਿਸ਼ੈ-ਵਸਤੂ ਦੇ ਰੂਪ ਵਿਚ ਚੁਣ ਕੇ ਅਤੇ ਆਮ ਆਦਮੀ ਦੀ ਭਾਸ਼ਾ ਵਿਚ ਇਨ੍ਹਾਂ ਦਾ ਨਿਰੂਪਣ ਕਰਕੇ ਉਹ ਆਮ ਚੀਜ਼ਾਂ ਨੂੰ ਅਸਾਧਾਰਣ ਰੌਸ਼ਨੀ ਵਿਚ ਪੇਸ਼ ਕਰਨਾ ਚਾਹੁੰਦਾ ਹੈ।

ਆਪਣੇ ਪ੍ਰਯੋਜਨ ਨੂੰ ਸਪੱਸ਼ਟ ਕਰਦਾ ਹੋਇਆ ਵਰਡਜ਼ਵਰਥ ਲਿਖਦਾ ਹੈ ਕਿ ਕਈ ਵਾਰ ਕਿਸੇ ਚੰਗੀ ਕਵਿਤਾ ਦੇ ਕੁਝ ਬਹੁਤ ਦਿਲਚਸਪ ਹਿੱਸੇ ਅਜਿਹੀ ਭਾਸ਼ਾ ਵਿਚ ਲਿਖੇ ਮਿਲਣਗੇ ਜਿਸ ਨੂੰ ਅਸੀਂ ਗੁੱਦ ਦੀ ਭਾਸ਼ਾ ਦਾ ਨਾਮ ਦੇ ਸਕਦੇ ਹਾਂ। ਇਸ ਪੜਾਅ 'ਤੇ ਪਹੁੰਚ ਕੇ ਉਹ ਇਕ ਹੋਰ ਘੋਸ਼ਣਾ ਕਰਦਾ ਹੈ ਕਿ ਕਾਵਿ-ਭਾਸ਼ਾ ਅਤੇ ਗੱਦ-ਭਾਸ਼ਾ ਵਿਚ ਨਾ ਤੇ ਕਦੇ ਕੋਈ ਨਿੱਖੜਵਾਂ ਫ਼ਰਕ ਸੀ ਅਤੇ ਨਾ ਕਦੇ ਹੋਵੇਗਾ। (It may be safely affirmed that there neither is, nor can be any essential difference between the language of prose and metrical composition.) ਕਾਵਿ-ਭਾਸ਼ਾ ਨਾਲ ਸੰਬੰਧਿਤ ਆਪਣੇ ਮੁਢਲੇ ਸੰਕਲਪ ਨੂੰ ਕੁਝ ਸੁਧਾਰਦਾ ਹੋਇਆ ਉਹ ਅਗੇ ਜਾ ਕੇ ਲਿਖਦਾ ਹੈ ਕਿ ਕਾਵਿ-ਭਾਸ਼ਾ ਖੇਤਰੀਵਾਦ ਅਤੇ ਅਸ਼ਿਸ਼ਟਤਾ ਤੋਂ ਮੁਕਤ ਹੋਣੀ ਚਾਹੀਦੀ ਹੈ। ਇਸ ਦੀ ਚੋਣ ਕਰਨੀ ਪਵੇਗੀ ਅਤੇ ਇਹ ਇਕ ਪ੍ਰਬਲ ਤਰੰਗ ਦੀ ਸਥਿਤੀ ਵਿਚ ਉਛਲ ਰਹੇ ਆਦਮੀਆਂ ਦੀ ਵਾਸਤਵਿਕ ਭਾਸ਼ਾ ਹੋਣੀ ਚਾਹੀਦੀ ਹੈ।

ਵਰਡਜ਼ਵਰਥ ਦੇ ਇਨ੍ਹਾਂ ਵਿਚਾਰਾਂ ਦੀ ਉਸਦੇ ਆਪਣੇ ਹੀ ਯੁਗ ਵਿਚ ਕਾਫ਼ੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਸੀ । ਕਾਲਰਿਜ ਨੇ ਵਰਡਜ਼ਵਰਥ ਦੇ ਕਾਵਿ-ਭਾਸ਼ਾ ਸੰਬੰਧੀ ਸੰਕਲਪ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲਿਖਿਆ ਕਿ ਕਾਵਿਭਾ, ਕਲਪਨਾ ਦੁਆਰਾ ਪੈਦਾ ਹੁੰਦੀ ਹੈ ਜਿਵੇਂ ਕਿ ਕਾਵਿ ਦੇ ਹੋਰ ਤੱਤ ਪੈਦਾ ਹੁੰਦੇ ਹਨ। (The linguily of poetry like the stuff of poety, comes from the imagination) Ouri ਇਹ ਵੀ ਕਿਹਾ ਕਿ ਮਨੁੱਖੀ ਭਾਸ਼ਾ ਦੇ ਉੱਤਮ ਅੰਸ਼ ਆਤਮ ਚਿੰਤਨ ਵਿ ਪੈਦਾ ਹੁੰਦੇ ਹਨ ਅਤੇ ਅਨਪੜ੍ਹ ਵਿਅਕਤੀ ਉੱਤਮ ਭਾਸ਼ਾ ਦੀ ਸਿਰਜਣਾ ਕਰਨੋਂ ਅਸਮਰੱਥ ਹੁੰਦੇ ਹਨ। ("The best part of human language properly so called is derived from the reflection on the acts of the mind itself. It is formed by a voluntary appropriation of fixed symbols internal acts, to processes and results of imagination the greater part of which have no place in consciousness of uneducated man.") ਉਸ ਅਨੁਸਾਰ ਭਾਸ਼ਾ ਗਿਣਤੀ ਦੇ ਕੁਝ ਪੜ੍ਹੇ-ਲਿਖੇ ਲੋਕਾਂ ਦਾ ਹੀ ਮਸਲਾ ਹੈ ਅਤੇ ਕਵੀ ਨੂੰ ਆਪਣੀ ਭਾਸ਼ਾ ਦੀ ਚੋਣ ਲਈ ਇਨ੍ਹਾਂ ਲੋਕਾਂ ਵਲ ਹੀ ਮੁੜਨਾ ਪਵੇਗਾ।

ਵਰਡਜ਼ਵਰਥ ਦੇ ਕਾਵਿ-ਸਿਧਾਂਤ, ਉਸਦੀ ਨਿਜੀ ਮਾਨਸਿਕਤਾ ਅਤੇ ਇਤਿਹਾਸਿਕ ਪਰਿਵੇਸ਼ ਵਿਚੋਂ ਸ਼ਕਤੀ ਪ੍ਰਾਪਤ ਕਰਦੇ ਹਨ। ਜਿਥੇ ਇਨ੍ਹਾਂ ਸਿਧਾਤਾਂ ਨੇ ਇਕ ਜਰਜਰਿਤ ਹੋ ਰਹੀ ਪਰੰਪਰਾ ਨੂੰ ਤੋੜ ਕੇ ਸਾਦਗੀ ਅਤੇ ਸੱਚਾਈ ਦੀ ਪੁਨਰ-ਸਥਾਪਨਾ ਕੀਤੀ, ਉਥੇ ਵਿਸ਼ੈ-ਵਸਤੂ ਵਜੋਂ ਆਮ ਲੋਕਾਂ ਨੂੰ ਆਪਣੀ ਕਵਿਤਾ ਵਿਚ ਪੇਸ਼ ਕਰਕੇ ਅੰਗਰੇਜ਼ੀ ਕਾਵਿ ਵਿਚ ਇਕ ਗਣਤੰਤਰੀ ਪਰੰਪਰਾ ਨੂੰ ਜਨਮ ਦਿਤਾ| ਆਪਣੀਆਂ ਇਨ੍ਹਾਂ ਕਵਿਤਾਵਾਂ ਦੇ ਲਿਖਣ ਸਮੇਂ ਤਕ ਉਹ ਆਪਣੇ ਕ੍ਰਾਂਤੀਕਾਰੀ ਵਿਸ਼ਵਾਸਾਂ ਨੂੰ ਨਕਾਰ ਚੁਕਾ ਸੀ ਅਤੇ ਇਨ੍ਹਾਂ ਵਿਰੁਧ ਆਪਣੀ ਪ੍ਰਤੀਕ੍ਰਿਆ ਕਾਰਣ ਉਸਨੂੰ ਗਾਮੀ (ਕਨਜ਼ਰਵੇਟਿਵ) ਲੇਖਕ ਘੋਸ਼ਿਤ ਕਰ ਦਿੱਤਾ ਗਿਆ ਸੀ ਤਾਂ ਵੀ ਉਸਦੀਆਂ ਸਾਹਿਤਕ ਲਿਖਤਾਂ, ਉਸਦੇ ਯੁਗ ਦੀ ਕ੍ਰਾਂਤੀਕਾਰੀ ਲਹਿਰ ਦਾ ਇਕ ਅਟੁੱਟ ਹਿੱਸਾ ਬਣੀਆਂ ਰਹੀਆਂ। ਇਹ ਲਹਿਰ ਬਣਾਉਟੀਪਣ ਵਿਚ ਅਵਿਸ਼ਵਾਸ ਅਤੇ ਜਰਜਰਿਤ ਰੂੜੀਆਂ ਅਤੇ ਜ਼ੰਜੀਰਾਂ ਦੇ ਪਰਿਤਿਆਗ ਤੋਂ ਪ੍ਰਣਾ ਲੈਂਦੀ ਹੈ। ਇਹ ਪ੍ਰਕ੍ਰਿਤੀ ਵਿਚ ਵਾਪਸ ਜਾ ਕੇ, ਸੱਚ ਅਤੇ ਯਥਾਰਥ ਦੀ ਨਵੇਂ ਸਿਰਿਉਂ ਤਲਾਸ਼ ਕਰਕੇ ਉਸ ਮੂਲ ਆਦਮੀਅਤ (manhood) ਦੀ ਸਿਰਜਣਾ ਕਰਨੀ ਚਾਹੁੰਦੀ ਹੈ ਜਿਥੇ ਇਹ ਸਾਰੇ ਵਿਰੋਧੀ ਅਤੇ ਦੀਵਾਰਾਂ ਤੋਂ ਉਪਰ ਉੱਠ ਕੇ ‘ਇਕ’ ਹੋ ਜਾਂਦੀ ਹੈ। ਜਦੋਂ ਵਰਡਜ਼ਵਰਥ ਇਹ ਘੋਸ਼ਣਾ ਕਰਦਾ ਹੈ ਕਿ ਉਸਦੇ ਵਿਸ਼ੇ ‘ਆਦਮੀ, ਜਿਵੇਂ ਕਿ ਉਹ ਵਾਸਤਵ ਵਿਚ ਹਨ’ (man as they are nen within themselves) ਜਾਂ ਉਸਦੇ ਕੇਂਦਰੀ ਗੁਣਾਂ (no other than the very heart of man) ਨਾਲ ਸੰਬੰਧਿਤ ਰਹਿਣਗੇ ਤਾਂ ਉਹ ਆਪਣੇ ਗਣਤੰਤਰੀ ਵਿਸ਼ਵਾਸਾਂ ਦੇ ਇਕ ਕਾਵਿ ਵਿਆਖਿਆਕਾਰ ਵਜੋਂ ਉਭਰਦਾ ਹੈ। ਉਹ ਜਾਣਦਾ ਸੀ ਕਿ ਭਾਸ਼ਾ ਇਕ ਜਟਿਲ ਸਮਾਜਿਕ ਵਰਤਾਰਾ ਹੈ ਅਤੇ ਆਪਣੀ ਸ਼ਕਤੀ ਸਮਾਜਿਕ ਸੰਘਰਸ਼ ਵਿਚੋਂ ਪ੍ਰਾਪਤ ਕਰਦੀ ਹੈ। ਸਮਾਜਿਕ ਅਨਿਆਇ ਵਿਰੁਧ ਜੂਝ ਰਹੇ ਅਤੇ ਮਨੁੱਖ ਦੇ ਸ਼ਾਨਦਾਰ ਭਵਿੱਖ ਲਈ ਤਾਂਘਦੇ ਲੋਕ ਹੀ ਭਾਸ਼ਾ ਨੂੰ ਅਜਿਹੀ ਗਰਿਮਾ (passion) ਪ੍ਰਦਾਨ ਕਰ ਸਕਦੇ ਹਨ ਜੋ ਮਹਾਨ ਲਿਖਤਾਂ ਦੀ ਸਿਰਜਣਾ ਲਈ ਇਕ ਯੋਗ ਮਾਧਿਅਮ ਬਣਦੀ ਹੈ।