ਵਰਤੋਂਕਾਰ:'ਵਾਰਿਸ' ਗੁਰਮੁਖੀ ਦੇ/ਕੱਚਾ ਖਾਕਾ
ਦਿੱਖ
ਕਾੜ੍ਹਨੀ ਇੱਕ ਮਿੱਟੀ ਦਾ ਭਾਂਡਾ ਹੁੰਦਾ ਹੈ ਜੋ ਕਿ ਘੜੇ ਵਰਗੀ ਸ਼ਕਲ ਦਾ ਹੁੰਦਾ ਹੈ। ਇਸ ਵਿੱਚ ਦੁੱਧ ਪਾ ਕੇ ਧੁਖਦੀਆਂ ਹੋਈਆਂ ਪਾਥੀਆਂ ਦੇ ਸੇਕ ਤੇ ਚੜ੍ਹਾ ਦਿੱਤਾ ਜਾਂਦਾ ਹੈ ਤੇ ਉੱਪਰੋਂ ਇਸ ਨੂੰ ਸ਼ਿਕਾਲ਼ੇ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਵਿੱਚ ਪਿਆ ਹੋਇਆ ਦੁੱਧ ਸਾਰਾ ਦਿਨ ਪਾਥੀਆਂ ਦੇ ਸੇਕ ਨਾਲ ਕੜ੍ਹਦਾ ਰਹਿੰਦਾ ਹੈ ਅਤੇ ਉਸ ਉੱਤੇ ਬਹੁਤ ਮੋਟੀ ਮਲਾਈ ਆਉਂਦੀ ਹੈ। ਸਾਰਾ ਦਿਨ ਇਸ ਕਾੜ੍ਹਨੀ ਦਾ ਦੁੱਧ ਵਰਤਿਆ ਜਾਂਦਾ ਹੈ ਅਤੇ ਬਚੇ ਹੋਏ ਦੁੱਧ ਨੂੰ ਰਾਤ ਜਾਗ ਲਾ ਲਈ ਜਾਂਦੀ ਹੈ ਜਿਸ ਤੋਂ ਸਵੇਰੇ ਲੱਸੀ, ਦਹੀਂ ਜਾਂ ਮੱਖਣ ਤਿਆਰ ਕੀਤਾ ਜਾਂਦਾ ਹੈ।