ਵਰਤੋਂਕਾਰ:ਕਮਲਦੀਪ ਕੌਰ/ਕੱਚਾ ਖਾਕਾ

    ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

    ਪਦਗਤ ਦੋਸ਼[ਸੋਧੋ]

    ਸ਼੍ਤੀਕਟੁ ਦੋਸ਼ : ਜਿੱਥੇ ਵਾਕ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿੰਨ੍ਹਾਂ ਨੂੰ ਸੁਣਦੇ ਹੀ ਬਹੁਤ ਬੁਰਾ ਲੱਗਦਾ ਹੈ,ਜੋ ਕੰਨਾਂ ਨੂੰ ਸੁਣਨ ਵਿੱਚ ਬਹੁਤ ਚੁੱਭਣ,ਕਠੋਰ ਲੱਗਣ  ਉਥੇ  ਸ਼੍ਤੀਕਟੁ ਪਦਦੋਸ਼ ਹੁੰਦਾ ਹੈ ।

       👉ਰੋਜ ਉਸ ਦਾ ਹਾਰ

            ਟੁੱਟ ਜਾਇਆ ਕਰੇ ।

            ਮੁਸਕਰਾਂਦੀ ਆ ਕੇ

            ਬਣਵਾਇਆ ਕਰੇ।

                     (ਬਾਵਾ ਬਲਵੰਤ )

    ਚਿਉਤਸੰਸਕ੍ਰਿਤੀ ਦੋਸ਼  : ਜਿਹੜੇ ਵਾਕ ਵਿੱਚ ਵਿਆਕਰਣ ਦੇ ਵਿਰੁੱਧ ਜਾਂ ਉਲਟ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਚਿਉਤਸੰਸਕ੍ਰਿਤੀ ਪਦਦੋਸ਼ ਹੁੰਦਾ ਹੈ ।

          👉ਆਵੇ ਤੇ ਆਉਣ ਸਾਰ

               ਹੀ ਗੱਲ ਜਾਣ ਦੀ ਕਰੇ,

               ਆਖਰ ਉਹਨਾਂ ਦੀ ਯਾਦ

               ਨੇ ਉਹਨਾਂ ਤੇ ਜਾਵਣਾ।

                          (ਮੋਹਨ ਸਿੰਘ)

    ਅਪ੍ਰਯੁਕਤ ਦੋਸ਼: ਜਿਥੇ ਪਦ ਵਿਆਕਰਣ ਆਦਿ ਦੀ ਰਚਨਾ ਕਰਕੇ ਭਾਵੇਂ ਸ਼ੁੱਧ ਹੋਵੇ,ਪਰ ਕਵੀਆਂ ਰਾਹੀਂ ਉਹ ਪਦ ਨਾ ਵਰਤਿਆ ਗਿਆ ਹੋਵੇ ਉਹ ਅਪ੍ਰਯੁਕਤ ਪਦਦੋਸ਼ ਹੁੰਦਾ ਹੈ ।

           👉 ' ਇਸ ਵਿਅਕਤੀ ਦਾ ਆਚਰਣ ਬੜਾ ਹੀ ਭਿਅੰਕਰ ਹੈ ।ਲਗਦਾ ਹੈ ਕਿ ਇਸਦਾ ਇਸ਼ਟ ਦੇਵਤਾ ਕੋਈ ਰਾਖਸ਼ਸ਼ ਹੈ ।'

    ਅਸਮਰੱਥ ਦੋਸ਼: ਜਿਸ ਕਿਸੇ ਅਰਥ ਨੂੰ ਪ੍ਰਗਟ ਕਰਨ ਲਈ ਜਿਹੜੇ ਸ਼ਬਦ ਦੀ ਵਰਤੋਂ ਕੀਤੀ  ਗਈ ਹੋਵੇ, ਉਸ ਵਿੱਚ ਸਹੀ ਅਰਥ ਨੂੰ ਪੇਸ਼ ਕਰਨ ਦੀ ਸਮਰੱਥਾ ਨਾ ਹੋਵੇ ਉੱਥੇ ਅਸਮਰੱਥ ਪਦਦੋਸ਼ ਹੁੰਦਾ ਹੈ ।

        👉ਗਾਲਿਬ ਨੇ ਖੂਬ ਆਖਿਆ

             'ਰਾਤਾਂ ਨੇ ਉਸਦੀਆਂ,

             ਮੌਰਾਂ ਤੇ ਜਿਸ ਦੀ ਖਿੰਡੀਆਂ

             ਜੁਲਫਾਂ ਸੁਹਾਣੀਆਂ।

                      (ਮੋਹਨ ਸਿੰਘ)

    ਨਿਰਤਾਰਥ ਦੋਸ਼: ਜਿੱਥੇ ਸ਼ਬਦ ਦੇ ਪ੍ਰਸਿੱਧ ਤੇ ਅਪ੍ਰਸਿੱਧ ਦੋ ਤਰ੍ਹਾਂ ਦੇ ਅਰਥ ਹੋਣ,ਪਰ ਵਰਤੋਂ ਅਪ੍ਰਸਿੱਧ ਅਰਥ ਦੀ ਕੀਤੀ ਜਾਵੇ ਉੱਥੇ ਨਿਰਤਾਰਥ ਪਦਦੋਸ਼ ਹੁੰਦਾ ਹੈ ।

    👉ਸ਼ਹਿਰ ਗਿਰਾਂ ਮਹਿਲ ਨਹੀਂ     

          ਮਾੜੀ ਕੁੱਲੀ ਢੋਕ ਨਾ ਭਾਲਾਂ,

          ਮੀਂਹ ਹਨੇਰੀ ਗੜੇ ਧੁੱਪ ਵਿੱਚ

          ਨੰਗੇ ਸਿਰ ਦਿਨ ਘਾਲਾਂ ।

                     (ਭਾਈ ਵੀਰ ਸਿੰਘ)

    ਅਨੁਚਿਤ ਅਰਥ ਦੋਸ਼: ਜਿਸ ਵਾਕ ਵਿੱਚ ਅਜਿਹੇ ਸ਼ਬਦ ਜਾਂ ਪਦ ਦੀ ਵਰਤੋਂ ਕੀਤੀ ਜਾਵੇ ਜਿਸ ਤੋਂ ਕਿਸੇ ਗਲਤ ਜਾਂ ਅਨੁਚਿਤ ਅਰਥ ਦੀ ਪ੍ਰਤੀਤੀ ਹੋਵੇ ਉਸ ਵਿੱਚ ਅਨੁਚਿਤ ਅਰਥ ਪਦਦੋਸ਼ ਹੁੰਦਾ ਹੈ ।

       👉"ਯੁੱਧ ਵਿੱਚ ਯੋਧੇ ਜਾਨਵਰਾਂ ਵਾਂਗ ਵੱਢੇ ਜਾ ਰਹੇ ਹਨ ਅਤੇ ਉਹਨਾਂ ਨੂੰ ਵੀਰਗਤੀ ਪ੍ਰਾਪਤ ਹੋ ਰਹੀ ਹੈ ।"

    ਨਿਰਰਥਕ ਦੋਸ਼: ਜਿਥੇ ਛੰਦ ਦੀ ਪੂਰਤੀ ਲਈ ਅਜਿਹੇ ਸ਼ਬਦ ਜਾਂ ਪਦ ਦੀ ਵਰਤੋਂ ਕੀਤੀ ਜਾਵੇ ਜਿਸ ਤੋਂ  ਕੋਈ ਵਿਸ਼ੇਸ਼ ਅਰਥ ਨਾ ਨਿਕਲੇ ਉਹ ਨਿਰਰਥਕ ਪਦਦੋਸ਼ ਹੁੰਦਾ ਹੈ।

      👉"ਮਰਵਾਣੀ ਤੇ ਕਤਲਬਾਜ,ਉਹ ਅਜਬੱਕੇ ।

    ਉਹਨਾਂ ਦੇ ਨੱਕ ਫੀਨੇ ਸਿਰ ਤਾਵੜੇ ਢਿੱਡ ਵਾਂਗ ਢੱਮਕੇ"

                  (ਨਜਾਬਯ)

    ਅਵਾਚਕ ਦੋਸ਼: ਜਿੱਥੇ ਇਸ ਤਰ੍ਹਾਂ ਦੇ ਪਦ ਦੀ ਵਰਤੋਂ ਕੀਤੀ ਜਾਵੇ ਜਿਸ ਤੋਂ ਕੋਸ਼ ਦੇ ਅਨੁਸਾਰ ਵਾਚਕ ਅਰਥ ਪੇਸ਼ ਨਾ ਹੋਵੇ  ਉਹ ਅਵਾਚਕ ਪਦਦੋਸ਼ ਹੁੰਦਾ ਹੈ ।

    👉"ਇਹ ਵਿਖਮ ਸੰਖਿਆ ਦੇ ਘੋੜਿਆਂ ਵਾਲਾ ਸੂਰਜ ਅਕਾਸ਼ ਵਿੱਚ ਪਹੁੰਚ ਕੇ ਉਤਮ ਬੱਦਲਾਂ ਨਾਲ ਸੋਭਾਇਮਾਨ ਹਜਾਰ ਕਲਾਂ ਵਾਲੇ ਕਮਲਾਂ ਨੂੰ ਖਿੜਾ ਦੇਂਦਾ ਹੈ ।"

    ਅਸ਼ਲੀਲ ਦੋਸ਼: ਜਿਹੜੇ ਪਦ ਵਿੱਚ ਲੱਜਾ ਵਿਅੰਜਕ,ਘਿਰਣਾ (ਜੁਗਪੁਸਾ)ਵਿਅੰਜਕ ਤੇ ਅਪੰਗ (ਅਸ਼ੋਭ)ਵਿਅੰਜਕ ਦੀ ਵਰਤੋਂ ਕੀਤੀ ਗਈ ਹੋਵੇ ਤੇ ਉਸ ਪਦ ਨੂੰ ਪੜ੍ਹਨ,ਸੁਣਨ ਨਾਲ ਸ਼ਰਮ ਮਹਿਸੂਸ ਹੋਵੇ,ਘਿਰਣਾ ਆਵੇ ਤੇ ਅਸ਼ੋਭੀਕਤਾ ਦਾ ਅਹਿਸਾਸ ਹੋਵੇ ਉਹ ਅਸ਼ਲੀਲ ਪਦਦੋਸ਼ ਹੁੰਦਾ ਹੈ ।

      👉ਦਾਮ ਕਾਢ ਬਾਘਨ ਲੈ  

           ਆਇਆ ।

           ਮਾਉਂ ਕਹੇ ਮੇਰਾ ਪੁੱਤ

           ਵਿਆਹਿਆ ।

    ਸੰਦਿੱਗਧ ਦੋਸ਼: ਜਿਸ ਕਿਸੇ ਪਦ ਦੇ ਦੋ ਅਰਥ(ਇੱਛਿਤ,ਅਣਇੱਛਿਤ ) ਪੇਸ਼ ਕੀਤੇ ਗਏ ਹੋਣ ਪਰ ਉੱਥੇ ਅਰਥ ਸਮਝਣ ਵਿੱਚ ਸੰਦੇਹ ਬਣਿਆ ਰਹੇ ਕਿ ਕਿਹੜਾ ਅਰਥ ਪੇਸ਼ ਕੀਤਾ ਗਿਆ ਹੈ ਉਹ ਸੰਦਿੱਗਧ ਪਦਦੋਸ਼ ਹੁੰਦਾ ਹੈ ।

    👉"ਦੁਨੀਆਂ ਵਿੱਚ ਏ ,

          ਵੱਖਰੀ ਪਛਾਣ ਪੰਜਾਬੀ ਦੀ।"

    ਅਪ੍ਰਤੀਤੀ ਦੋਸ਼: ਜਿਹੜਾ ਸ਼ਬਦ ਕਿਸੇ ਖਾਸ ਸ਼ਾਸਤਰ ਵਿੱਚੋਂ ਲਿਆ ਗਿਆ ਹੋਵੇ ਪਰ ਉਸਦੀ ਵਰਤੋਂ ਇੱਕ ਸਧਾਰਨ ਰੂਪ ਵਿੱਚ ਕਰ ਦਿੱਤੀ ਜਾਵੇ ਉਸਨੂੰ ਅਪ੍ਰਤੀਤੀ ਪਦਦੋਸ਼ ਕਿਹਾ ਜਾਂਦਾ ਹੈ ।

    👉ਅੱਥਰੂ ਟੈਸਟ ਟਿਊਬ ਵਿੱਚ

          ਪਾ ਕੇ ਵੇਖਾਂਗੇ,

          ਰਾਤੀਂ ਤੂੰ ਕਿਸ ਮਹਿਬੂਬ ਨੂੰ

          ਰੋਇਆ ਸੀ ।

                   (ਸੁਰਜੀਤ ਪਾਤਰ)

    ਗ੍ਰਾਮਯ ਦੋਸ਼: ਜਿੱਥੇ ਉਚ ਲੋਕਾਂ ਦੁਆਰਾ ਪਦਾਂ ਦੀ ਵਰਤੋਂ ਨਾ ਕੀਤੀ ਜਾਵੇ ਪਰ ਗੰਵਾਰ ਲੋਕਾਂ ਦੁਆਰਾ ਉਹਨਾਂ ਪਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਥੇ ਗ੍ਰਾਮਯ ਪਦਦੋਸ਼ ਹੁੰਦਾ ਹੈ ।

    👉"ਇੱਕ ਪਉਆ ਸਦੀ ਅਸਾਂ

            ਜਹਿਰ ਪੀਤੀ,

            ਤੇ ਤੁਸੀਂ ਜਾਣਦੇ ਹੀ ਹੋ ਜੋ

            ਅਸਾਂ ਨਾਲ ਬੀਤੀ।"

                        (ਮੋਹਨ ਸਿੰਘ)

    ਨੇਯਾਰਥ ਦੋਸ਼: ਜਿੱਥੇ ਕਵੀ ਰੂੜੀ ਅਤੇ ਪ੍ਰਯੋਜਨ ਰੂਪ ਲਕਸ਼ਣਾ ਸ਼ਕਤੀ (ਲਕਸ਼ਣਾ ਭਾਵ ਜਾਂ ਅਰਥ   ਪਹਿਲਾਂ ਤੋਂ ਸਥਾਪਿਤ ਹੁੰਦੇ ਹਨ ਜਾਂ ਹੋ ਰਹੇ ਹਨ) ਦੇ ਨਾ ਹੋਣ ਤੇ ਵੀ ਆਪਣੀ ਇੱਛਾ ਨਾਲ (ਧੱਕੇ ਨਾਲ)ਆਪਣੇ ਮਨ ਚਾਹੇ ਲਕਸ਼ਣਾ  ਅਰਥ ਕੱਢਣ ਦੀ ਕੋਸ਼ਿਸ਼ ਕਰੇ ਉੱਥੇ ਨੇਯਾਰਥ ਪਦਦੋਸ਼ ਹੁੰਦਾ ਹੈ ।

    👉ਆਖਰ ਤੀਕਰ ਪਿਆਰ ਨਿਭਾ

         ਕੇ ਦਸਿਆ

         ਭਾਵੇਂ ਇਹ ਇੱਕ ਹਿਲਦਾ

         ਦੰਦ ਸੀ।

                (ਪ੍ਰੋ. ਮੋਹਨ ਸਿੰਘ)

    ਕਲਿਸ਼ਟ ਦੋਸ਼: ਜਿੱਥੇ ਕਾਵਿ ਵਿੱਚ ਵਰਤੇ ਕਿਸੇ ਸ਼ਬਦ ਜਾਂ ਪਦ ਦਾ ਅਰਥ ਜਾਣਨ ਵਿੱਚ ਕਠਿਨਾਈ ਹੁੰਦੀ ਹੋਵੇ ਜਾਂ ਅਰਥ ਬਹੁਤ ਦੇਰ ਨਾਲ ਸਮਝ ਆਵੇ ਉੱਥੇੇ  ਕਲਿਸ਼ਸ਼ਟ ਪਦਦੋਸ਼ ਹੁੰਦਾ ਹੈ ।

      👉ਮੇਰੀ ਨਜ਼ਰ ਵੈਰੀ ਨੂੰ ਕਾਲੀ

           ਦਾ ਝੰਡਾ,

           ਮੈਂ ਪੁਟਦਾ ਹਾਂ ਪਲ ਵਿੱਚ

           ਗਰੂਰਾਂ ਦਾ ਝੰਡਾ ।

                 (ਬਾਵਾ ਬਲਵੰਤ)

    ਅਵਿਮ੍ਰਿਸ਼ਟਵਿਧੇਯਾਂਸ਼ ਦੋਸ਼: ਜਿੱਥੇ ਵਿਧੇਯ ਰੂਪ ਵਿੱਚ ਵਾਕ ਦੇ ਹਿੱਸੇ ਦਾ ਪ੍ਰਧਾਨ ਰੂਪ ਨਾਲ ਵਰਣਨ ਨਹੀਂ ਕੀਤਾ ਜਾਂਦਾ ਉਹ ਅਪ੍ਰਧਾਨ ਬਣ ਜਾਂਦਾ ਹੈ ਉੱਥੇੇ ਅਵਿਮ੍ਰਿਸ਼ਟਵਿਧੇਯਾਂਸ਼ ਪਦਦੋਸ਼ ਹੁੰਦਾ ਹੈ ।

    👉ਇੱਕ ਬੂਟਾ ਅੰਬਾ ਦਾ

          ਘਰ ਸਾਡੇ ਲੱਗਾ ਨੀ,

          ਜਿਸ ਥੱਲੇ ਬਹਿਣਾ ਨੀ

          ਸੁਰਗਾ ਵਿੱਚ ਰਹਿਣਾ ਨੀ।

                           (ਮੋਹਨ ਸਿੰਘ)

    ਵਿਰੁੱਧਮਤੀਕ੍ਰਿਤ ਦੋਸ਼: ਜਿੱਥੇ ਕਾਵਿ ਵਿੱਚ ਵਰਤੇ ਗਏ ਸ਼ਬਦ ਦੀ ਅਰਥ ਪ੍ਰਤੀਤੀ ਵਰਣਿਤ ਵਿਸ਼ੇ ਦੇ ਵਿਰੁੱਧ ਹੋਵੇ ਜਾਂ ਕਹੇ ਜਾਣ ਯੋਗ ਅਰਥ ਦੇ ਉਲਟ ਹੋਵੇ  ਉੱਥੇ ਵਿਰੁੱਧਮਤੀਕ੍ਰਿਤ ਪਦਦੋਸ਼ ਹੁੰਦਾ ਹੈ ।